-
ਗਿਣਤੀ 35:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਤੁਸੀਂ ਪਨਾਹ ਦੇ ਸ਼ਹਿਰਾਂ ਲਈ ਅਜਿਹੇ ਸ਼ਹਿਰ ਚੁਣਨੇ ਜਿੱਥੇ ਅਣਜਾਣੇ ਵਿਚ ਖ਼ੂਨ ਕਰਨ ਵਾਲੇ ਵਿਅਕਤੀ ਲਈ ਭੱਜ ਕੇ ਜਾਣਾ ਆਸਾਨ ਹੋਵੇ।+
-
-
ਗਿਣਤੀ 35:22-25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “‘ਪਰ ਜੇ ਉਸ ਨੇ ਬਿਨਾਂ ਕਿਸੇ ਨਫ਼ਰਤ ਦੇ ਉਸ ਨੂੰ ਅਣਜਾਣੇ ਵਿਚ ਧੱਕਾ ਦਿੱਤਾ ਸੀ ਜਾਂ ਬਿਨਾਂ ਕਿਸੇ ਬੁਰੇ ਇਰਾਦੇ ਨਾਲ* ਉਸ ਵੱਲ ਕੋਈ ਚੀਜ਼ ਸੁੱਟੀ ਸੀ+ 23 ਜਾਂ ਉਸ ਨੇ ਬਿਨਾਂ ਦੇਖਿਆਂ ਪੱਥਰ ਸੁੱਟਿਆ ਸੀ ਜੋ ਉਸ ਦੇ ਵੱਜ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਅਤੇ ਉਹ ਉਸ ਦਾ ਦੁਸ਼ਮਣ ਨਹੀਂ ਸੀ ਜਾਂ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ, 24 ਤਾਂ ਮੰਡਲੀ ਇਨ੍ਹਾਂ ਨਿਯਮਾਂ ਮੁਤਾਬਕ ਮਾਰਨ ਵਾਲੇ ਅਤੇ ਖ਼ੂਨ ਦਾ ਬਦਲਾ ਲੈਣ ਵਾਲੇ ਵਿਅਕਤੀ ਦੇ ਮੁਕੱਦਮੇ ਦਾ ਫ਼ੈਸਲਾ ਕਰੇ।+ 25 ਮੰਡਲੀ ਉਸ ਖ਼ੂਨੀ ਨੂੰ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਬਚਾਵੇ ਅਤੇ ਉਸ ਨੂੰ ਪਨਾਹ ਦੇ ਸ਼ਹਿਰ ਵਿਚ ਵਾਪਸ ਭੇਜ ਦੇਵੇ ਜਿੱਥੇ ਉਹ ਭੱਜ ਕੇ ਗਿਆ ਸੀ। ਉਹ ਮਹਾਂ ਪੁਜਾਰੀ ਦੀ ਮੌਤ ਹੋਣ ਤਕ ਉੱਥੇ ਰਹੇਗਾ ਜਿਸ ਨੂੰ ਪਵਿੱਤਰ ਤੇਲ ਪਾ ਕੇ ਨਿਯੁਕਤ ਕੀਤਾ ਗਿਆ ਸੀ।+
-
-
ਬਿਵਸਥਾ ਸਾਰ 19:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਤੁਸੀਂ ਉਸ ਨੂੰ ਤਿੰਨ ਹਿੱਸਿਆਂ ਵਿਚ ਵੰਡਿਓ ਅਤੇ ਉਨ੍ਹਾਂ ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਬਣਾਇਓ ਤਾਂਕਿ ਖ਼ੂਨੀ ਭੱਜ ਕੇ ਉਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਜਾ ਸਕੇ।
4 “ਜਦੋਂ ਕਿਸੇ ਤੋਂ ਅਣਜਾਣੇ ਵਿਚ ਆਪਣੇ ਗੁਆਂਢੀ ਦਾ ਖ਼ੂਨ ਹੋ ਜਾਂਦਾ ਹੈ ਜਿਸ ਨਾਲ ਉਹ ਨਫ਼ਰਤ ਨਹੀਂ ਕਰਦਾ ਸੀ, ਤਾਂ ਉਹ ਕਿਸੇ ਇਕ ਸ਼ਹਿਰ ਭੱਜ ਕੇ ਆਪਣੀ ਜਾਨ ਬਚਾ ਸਕਦਾ ਹੈ।+ 5 ਮਿਸਾਲ ਲਈ, ਉਹ ਆਪਣੇ ਗੁਆਂਢੀ ਨਾਲ ਜੰਗਲ ਵਿੱਚੋਂ ਲੱਕੜਾਂ ਲੈਣ ਜਾਂਦਾ ਹੈ। ਜਦ ਉਹ ਕੁਹਾੜੀ ਨਾਲ ਦਰਖ਼ਤ ਵੱਢਣ ਲਈ ਆਪਣਾ ਹੱਥ ਚੁੱਕਦਾ ਹੈ, ਤਾਂ ਕੁਹਾੜੀ ਦਸਤੇ ਵਿੱਚੋਂ ਨਿਕਲ ਕੇ ਗੁਆਂਢੀ ਦੇ ਵੱਜ ਜਾਂਦੀ ਹੈ ਅਤੇ ਉਹ ਮਰ ਜਾਂਦਾ ਹੈ। ਉਹ ਖ਼ੂਨੀ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਵਿੱਚੋਂ ਕਿਸੇ ਇਕ ਸ਼ਹਿਰ ਵਿਚ ਭੱਜ ਜਾਵੇ।+
-
-
ਯਹੋਸ਼ੁਆ 20:7-9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਇਸ ਲਈ ਉਨ੍ਹਾਂ ਨੇ ਨਫ਼ਤਾਲੀ ਦੇ ਪਹਾੜੀ ਇਲਾਕੇ ਦੇ ਗਲੀਲ ਵਿਚ ਕੇਦਸ਼,+ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਅਤੇ ਯਹੂਦਾਹ ਦੇ ਪਹਾੜੀ ਇਲਾਕੇ ਵਿਚ ਕਿਰਯਥ-ਅਰਬਾ+ ਯਾਨੀ ਹਬਰੋਨ ਨੂੰ ਪਵਿੱਤਰ ਠਹਿਰਾਇਆ।* 8 ਯਰਦਨ ਦੇ ਇਲਾਕੇ ਵਿਚ ਯਰੀਹੋ ਦੇ ਪੂਰਬ ਵਿਚ ਉਨ੍ਹਾਂ ਨੇ ਰਊਬੇਨ ਦੇ ਗੋਤ ਵਿੱਚੋਂ ਪਠਾਰ ਦੀ ਉਜਾੜ ਵਿਚ ਪੈਂਦੇ ਬਸਰ+ ਨੂੰ ਚੁਣਿਆ, ਗਾਦ ਦੇ ਗੋਤ ਵਿੱਚੋਂ ਗਿਲਆਦ ਵਿਚ ਪੈਂਦੇ ਰਾਮੋਥ+ ਨੂੰ ਅਤੇ ਮਨੱਸ਼ਹ ਦੇ ਗੋਤ+ ਵਿੱਚੋਂ ਬਾਸ਼ਾਨ ਵਿਚ ਪੈਂਦੇ ਗੋਲਨ+ ਨੂੰ ਚੁਣਿਆ।
9 ਇਹ ਸ਼ਹਿਰ ਸਾਰੇ ਇਜ਼ਰਾਈਲੀਆਂ ਅਤੇ ਉਨ੍ਹਾਂ ਦਰਮਿਆਨ ਵੱਸਦੇ ਪਰਦੇਸੀਆਂ ਲਈ ਠਹਿਰਾਏ ਗਏ ਤਾਂਕਿ ਜੇ ਕਿਸੇ ਦੇ ਹੱਥੋਂ ਅਣਜਾਣੇ ਵਿਚ ਕਿਸੇ ਦਾ ਖ਼ੂਨ ਹੋ ਜਾਵੇ, ਤਾਂ ਉਹ ਭੱਜ ਕੇ ਉੱਥੇ ਜਾ ਸਕੇ+ ਅਤੇ ਮੰਡਲੀ ਸਾਮ੍ਹਣੇ ਉਸ ਦਾ ਮੁਕੱਦਮਾ ਚੱਲਣ ਤੋਂ ਪਹਿਲਾਂ ਉਹ ਖ਼ੂਨ ਦਾ ਬਦਲਾ ਲੈਣ ਵਾਲੇ ਦੇ ਹੱਥੋਂ ਮਾਰਿਆ ਨਾ ਜਾਵੇ।+
-