-
ਬਿਵਸਥਾ ਸਾਰ 4:15-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 “ਜਿਸ ਦਿਨ ਹੋਰੇਬ ਵਿਚ ਯਹੋਵਾਹ ਨੇ ਅੱਗ ਦੇ ਵਿੱਚੋਂ ਤੁਹਾਡੇ ਨਾਲ ਗੱਲ ਕੀਤੀ ਸੀ, ਤਾਂ ਉਦੋਂ ਤੁਸੀਂ ਕਿਸੇ ਨੂੰ ਦੇਖਿਆ ਨਹੀਂ, ਇਸ ਲਈ ਆਪਣੇ ʼਤੇ ਨਜ਼ਰ ਰੱਖੋ 16 ਤਾਂਕਿ ਤੁਸੀਂ ਕੋਈ ਮੂਰਤ ਬਣਾ ਕੇ ਆਪਣੇ ਆਪ ਨੂੰ ਭ੍ਰਿਸ਼ਟ ਨਾ ਕਰੋ, ਭਾਵੇਂ ਉਹ ਮੂਰਤ ਕਿਸੇ ਚੀਜ਼ ਦੀ ਹੋਵੇ ਜਾਂ ਕਿਸੇ ਆਦਮੀ ਜਾਂ ਔਰਤ ਦੀ ਹੋਵੇ+ 17 ਜਾਂ ਧਰਤੀ ਦੇ ਕਿਸੇ ਜਾਨਵਰ ਦੀ ਹੋਵੇ ਜਾਂ ਆਕਾਸ਼ ਵਿਚ ਉੱਡਣ ਵਾਲੇ ਕਿਸੇ ਪੰਛੀ ਦੀ ਹੋਵੇ+ 18 ਜਾਂ ਧਰਤੀ ʼਤੇ ਰੀਂਗਣ ਵਾਲੇ ਕਿਸੇ ਜੀਵ ਦੀ ਜਾਂ ਪਾਣੀ ਵਿਚ ਰਹਿਣ ਵਾਲੀ ਕਿਸੇ ਮੱਛੀ ਦੀ ਹੋਵੇ।+
-