-
ਲੇਵੀਆਂ 3:3-5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਉਹ ਸ਼ਾਂਤੀ-ਬਲ਼ੀ ਦਾ ਇਹ ਹਿੱਸਾ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵੇ:+ ਆਂਦਰਾਂ ਨੂੰ ਢਕਣ ਵਾਲੀ ਚਰਬੀ,+ ਆਂਦਰਾਂ ਦੇ ਉੱਪਰਲੀ ਚਰਬੀ, 4 ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਚਰਬੀ ਜੋ ਕਿ ਵੱਖੀਆਂ ਦੁਆਲੇ ਹੈ। ਉਹ ਗੁਰਦਿਆਂ ਦੇ ਨਾਲ-ਨਾਲ ਕਲੇਜੀ ਦੀ ਚਰਬੀ ਵੀ ਦੇਵੇ।+ 5 ਅੱਗ ਉੱਤੇ ਰੱਖੀਆਂ ਲੱਕੜਾਂ ਉੱਪਰ ਜੋ ਹੋਮ-ਬਲ਼ੀ ਪਈ ਹੈ, ਉਸ ਉੱਤੇ ਹਾਰੂਨ ਦੇ ਪੁੱਤਰ ਇਹ ਸਭ ਕੁਝ ਰੱਖ ਕੇ ਸਾੜਨ ਤਾਂਕਿ ਇਸ ਦਾ ਧੂੰਆਂ ਉੱਠੇ।+ ਇਹ ਭੇਟ ਅੱਗ ਵਿਚ ਸਾੜ ਕੇ ਯਹੋਵਾਹ ਨੂੰ ਚੜ੍ਹਾਈ ਜਾਵੇ ਜਿਸ ਦੀ ਖ਼ੁਸ਼ਬੂ ਤੋਂ ਉਸ ਨੂੰ ਖ਼ੁਸ਼ੀ ਹੋਵੇਗੀ।+
-
-
ਲੇਵੀਆਂ 7:29-31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
29 “ਇਜ਼ਰਾਈਲੀਆਂ ਨੂੰ ਕਹਿ, ‘ਜਿਹੜਾ ਵੀ ਯਹੋਵਾਹ ਨੂੰ ਸ਼ਾਂਤੀ-ਬਲ਼ੀ ਚੜ੍ਹਾਉਂਦਾ ਹੈ, ਉਹ ਸ਼ਾਂਤੀ-ਬਲ਼ੀ ਦਾ ਕੁਝ ਹਿੱਸਾ ਯਹੋਵਾਹ ਕੋਲ ਲਿਆਵੇ।+ 30 ਉਹ ਆਪਣੇ ਹੱਥਾਂ ʼਤੇ ਜਾਨਵਰ ਦੀ ਚਰਬੀ+ ਅਤੇ ਸੀਨਾ ਰੱਖ ਕੇ ਯਹੋਵਾਹ ਅੱਗੇ ਅੱਗ ਵਿਚ ਸਾੜਨ ਲਈ ਲਿਆਵੇ ਅਤੇ ਇਸ ਨੂੰ ਹਿਲਾਉਣ ਦੀ ਭੇਟ+ ਵਜੋਂ ਯਹੋਵਾਹ ਸਾਮ੍ਹਣੇ ਅੱਗੇ-ਪਿੱਛੇ ਹਿਲਾਵੇ। 31 ਪੁਜਾਰੀ ਚਰਬੀ ਨੂੰ ਵੇਦੀ ਉੱਤੇ ਸਾੜੇਗਾ ਤਾਂਕਿ ਇਸ ਦਾ ਧੂੰਆਂ ਉੱਠੇ,+ ਪਰ ਸੀਨਾ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇਗਾ।+
-