-
ਉਤਪਤ 8:20, 21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਨੂਹ ਨੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਕੁਝ ਸ਼ੁੱਧ ਜਾਨਵਰ ਅਤੇ ਕੁਝ ਸ਼ੁੱਧ ਪੰਛੀ+ ਹੋਮ-ਬਲ਼ੀ ਵਜੋਂ ਚੜ੍ਹਾਏ।+ 21 ਫਿਰ ਯਹੋਵਾਹ ਨੇ ਇਸ ਦੀ ਖ਼ੁਸ਼ਬੂ ਸੁੰਘੀ ਜਿਸ ਤੋਂ ਉਹ ਖ਼ੁਸ਼ ਹੋਇਆ। ਇਸ ਲਈ ਯਹੋਵਾਹ ਨੇ ਆਪਣੇ ਦਿਲ ਵਿਚ ਕਿਹਾ: “ਮੈਂ ਹੁਣ ਕਦੀ ਵੀ ਇਨਸਾਨ ਕਰਕੇ ਜ਼ਮੀਨ ਨੂੰ ਸਰਾਪ ਨਹੀਂ ਦਿਆਂਗਾ+ ਕਿਉਂਕਿ ਬਚਪਨ ਤੋਂ ਹੀ ਉਹ ਮਨ ਵਿਚ ਬੁਰਾਈ ਕਰਨ ਬਾਰੇ ਸੋਚਦਾ ਰਹਿੰਦਾ ਹੈ।+ ਮੈਂ ਕਦੀ ਵੀ ਇਨਸਾਨ ਅਤੇ ਜੀਉਂਦੇ ਪ੍ਰਾਣੀਆਂ ਨੂੰ ਖ਼ਤਮ ਨਹੀਂ ਕਰਾਂਗਾ, ਜਿਵੇਂ ਮੈਂ ਹੁਣ ਕੀਤਾ ਹੈ।+
-
-
ਗਿਣਤੀ 15:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਕਹਿ, ‘ਜਦੋਂ ਤੁਸੀਂ ਉਸ ਦੇਸ਼ ਵਿਚ ਪਹੁੰਚ ਜਾਓਗੇ ਜੋ ਮੈਂ ਤੁਹਾਨੂੰ ਵੱਸਣ ਲਈ ਦੇ ਰਿਹਾ ਹਾਂ+ 3 ਅਤੇ ਉੱਥੇ ਤੁਸੀਂ ਆਪਣੇ ਗਾਂਵਾਂ-ਬਲਦਾਂ ਜਾਂ ਭੇਡਾਂ-ਬੱਕਰੀਆਂ ਵਿੱਚੋਂ ਯਹੋਵਾਹ ਅੱਗੇ ਅੱਗ ਵਿਚ ਸਾੜ ਕੇ ਚੜ੍ਹਾਵਾ ਚੜ੍ਹਾਓਗੇ ਜਿਸ ਦੀ ਖ਼ੁਸ਼ਬੂ ਤੋਂ ਯਹੋਵਾਹ ਨੂੰ ਖ਼ੁਸ਼ੀ ਹੋਵੇਗੀ,+ ਚਾਹੇ ਇਹ ਹੋਮ-ਬਲ਼ੀ+ ਹੋਵੇ ਜਾਂ ਕੋਈ ਖ਼ਾਸ ਸੁੱਖਣਾ ਪੂਰੀ ਕਰਨ ਲਈ ਬਲ਼ੀ ਹੋਵੇ ਜਾਂ ਇੱਛਾ-ਬਲ਼ੀ+ ਹੋਵੇ ਜਾਂ ਤਿਉਹਾਰਾਂ ʼਤੇ ਦਿੱਤੀ ਜਾਣ ਵਾਲੀ ਕੋਈ ਭੇਟ+ ਹੋਵੇ,
-