-
ਲੇਵੀਆਂ 23:34-36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
34 “ਇਜ਼ਰਾਈਲੀਆਂ ਨੂੰ ਕਹਿ, ‘ਸੱਤਵੇਂ ਮਹੀਨੇ ਦੀ 15 ਤਾਰੀਖ਼ ਨੂੰ ਤੁਸੀਂ ਯਹੋਵਾਹ ਦੀ ਮਹਿਮਾ ਕਰਨ ਲਈ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਓ।+ 35 ਪਹਿਲੇ ਦਿਨ ਪਵਿੱਤਰ ਸਭਾ ਰੱਖੋ ਅਤੇ ਤੁਸੀਂ ਕੋਈ ਸਖ਼ਤ ਕੰਮ ਨਾ ਕਰੋ। 36 ਤੁਸੀਂ ਸੱਤ ਦਿਨ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਅੱਠਵੇਂ ਦਿਨ ਪਵਿੱਤਰ ਸਭਾ ਰੱਖੋ+ ਅਤੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਵਾ ਚੜ੍ਹਾਓ। ਇਹ ਖ਼ਾਸ ਸਭਾ ਦਾ ਦਿਨ ਹੈ। ਤੁਸੀਂ ਕੋਈ ਸਖ਼ਤ ਕੰਮ ਨਾ ਕਰੋ।
-
-
ਬਿਵਸਥਾ ਸਾਰ 16:13-15ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “ਤੁਸੀਂ ਪਿੜ ਵਿੱਚੋਂ ਆਪਣੀ ਸਾਰੀ ਫ਼ਸਲ ਇਕੱਠੀ ਕਰਨ ਅਤੇ ਕੋਹਲੂ ਵਿਚ ਤੇਲ ਕੱਢਣ ਅਤੇ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਦਾ ਰਸ ਕੱਢਣ ਤੋਂ ਬਾਅਦ ਸੱਤ ਦਿਨਾਂ ਤਕ ਛੱਪਰਾਂ ਦਾ ਤਿਉਹਾਰ ਮਨਾਇਓ।+ 14 ਤੁਸੀਂ, ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ, ਤੁਹਾਡੇ ਸ਼ਹਿਰਾਂ ਵਿਚ ਰਹਿੰਦੇ ਲੇਵੀ, ਪਰਦੇਸੀ, ਯਤੀਮ ਬੱਚੇ* ਅਤੇ ਵਿਧਵਾਵਾਂ ਤਿਉਹਾਰ ਦੌਰਾਨ ਖ਼ੁਸ਼ੀਆਂ ਮਨਾਉਣ।+ 15 ਯਹੋਵਾਹ ਜਿਹੜੀ ਜਗ੍ਹਾ ਚੁਣੇਗਾ, ਤੁਸੀਂ ਉਸ ਜਗ੍ਹਾ ਸੱਤ ਦਿਨਾਂ ਤਕ ਆਪਣੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰ ਮਨਾਇਓ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੀ ਸਾਰੀ ਪੈਦਾਵਾਰ ਅਤੇ ਤੁਹਾਡੇ ਸਾਰੇ ਕੰਮਾਂ ʼਤੇ ਬਰਕਤ ਪਾਵੇਗਾ+ ਜਿਸ ਕਰਕੇ ਤੁਸੀਂ ਸਿਰਫ਼ ਖ਼ੁਸ਼ੀਆਂ ਹੀ ਮਨਾਓਗੇ।+
-
-
ਨਹਮਯਾਹ 8:14-18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਉਨ੍ਹਾਂ ਨੇ ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਕਾਨੂੰਨ ਵਿਚ ਇਹ ਲਿਖਿਆ ਦੇਖਿਆ ਕਿ ਇਜ਼ਰਾਈਲੀ ਸੱਤਵੇਂ ਮਹੀਨੇ ਵਿਚ ਤਿਉਹਾਰ ਦੌਰਾਨ ਛੱਪਰਾਂ ਵਿਚ ਵੱਸਣ+ 15 ਅਤੇ ਉਹ ਆਪਣੇ ਸਾਰੇ ਸ਼ਹਿਰਾਂ ਅਤੇ ਸਾਰੇ ਯਰੂਸ਼ਲਮ ਵਿਚ ਇਹ ਐਲਾਨ+ ਅਤੇ ਘੋਸ਼ਣਾ ਕਰਨ: “ਪਹਾੜੀ ਇਲਾਕੇ ਵਿਚ ਜਾਓ ਅਤੇ ਛੱਪਰ ਬਣਾਉਣ ਲਈ ਜ਼ੈਤੂਨ ਦੇ ਦਰਖ਼ਤਾਂ, ਚੀਲ੍ਹ ਦੇ ਦਰਖ਼ਤਾਂ, ਮਹਿੰਦੀ ਦੇ ਦਰਖ਼ਤਾਂ ਤੇ ਖਜੂਰ ਦੇ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਅਤੇ ਹੋਰਨਾਂ ਦਰਖ਼ਤਾਂ ਦੀਆਂ ਪੱਤਿਆਂ ਵਾਲੀਆਂ ਟਾਹਣੀਆਂ ਲਿਆਓ, ਠੀਕ ਜਿਵੇਂ ਲਿਖਿਆ ਹੈ।”
16 ਲੋਕ ਗਏ ਅਤੇ ਆਪਣੇ ਲਈ ਛੱਪਰ ਬਣਾਉਣ ਵਾਸਤੇ ਟਾਹਣੀਆਂ ਲਿਆਏ। ਹਰ ਕੋਈ ਆਪਣੀ ਛੱਤ ਉੱਤੇ, ਆਪਣੇ ਵਿਹੜਿਆਂ ਵਿਚ, ਸੱਚੇ ਪਰਮੇਸ਼ੁਰ ਦੇ ਭਵਨ ਦੇ ਵਿਹੜਿਆਂ ਵਿਚ,+ ਜਲ ਫਾਟਕ ਦੇ ਚੌਂਕ ਵਿਚ+ ਅਤੇ ਇਫ਼ਰਾਈਮ ਦੇ ਫਾਟਕ ਦੇ ਚੌਂਕ+ ਵਿਚ ਛੱਪਰ ਬਣਾਉਣ ਵਾਸਤੇ ਟਾਹਣੀਆਂ ਲੈ ਕੇ ਆਇਆ। 17 ਇਸ ਤਰ੍ਹਾਂ ਗ਼ੁਲਾਮੀ ਵਿੱਚੋਂ ਵਾਪਸ ਆਏ ਮੰਡਲੀ ਦੇ ਸਾਰੇ ਲੋਕਾਂ ਨੇ ਛੱਪਰ ਬਣਾਏ ਅਤੇ ਉਨ੍ਹਾਂ ਛੱਪਰਾਂ ਵਿਚ ਰਹਿਣ ਲੱਗੇ। ਇਜ਼ਰਾਈਲੀਆਂ ਨੇ ਨੂਨ ਦੇ ਪੁੱਤਰ ਯਹੋਸ਼ੁਆ+ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਸ ਤਰ੍ਹਾਂ ਨਹੀਂ ਕੀਤਾ ਸੀ ਜਿਸ ਕਰਕੇ ਬਹੁਤ ਖ਼ੁਸ਼ੀਆਂ ਮਨਾਈਆਂ ਗਈਆਂ।+ 18 ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤਕ ਹਰ ਰੋਜ਼ ਸੱਚੇ ਪਰਮੇਸ਼ੁਰ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਪੜ੍ਹਿਆ ਜਾਂਦਾ ਸੀ।+ ਉਨ੍ਹਾਂ ਨੇ ਸੱਤ ਦਿਨ ਤਿਉਹਾਰ ਮਨਾਇਆ ਅਤੇ ਅੱਠਵੇਂ ਦਿਨ ਖ਼ਾਸ ਸਭਾ ਰੱਖੀ ਗਈ, ਠੀਕ ਜਿਵੇਂ ਮੰਗ ਕੀਤੀ ਗਈ ਸੀ।+
-