-
ਗਿਣਤੀ 21:23, 24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਪਰ ਸੀਹੋਨ ਨੇ ਇਜ਼ਰਾਈਲੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਦੀ ਬਜਾਇ, ਸੀਹੋਨ ਆਪਣੇ ਸਾਰੇ ਲੋਕਾਂ ਨੂੰ ਇਕੱਠਾ ਕਰ ਕੇ ਉਜਾੜ ਵਿਚ ਇਜ਼ਰਾਈਲੀਆਂ ਨਾਲ ਲੜਨ ਆ ਗਿਆ। ਉਹ ਯਹਾਸ ਵਿਚ ਇਜ਼ਰਾਈਲੀਆਂ ਨਾਲ ਲੜਨ ਲੱਗ ਪਿਆ।+ 24 ਪਰ ਇਜ਼ਰਾਈਲੀਆਂ ਨੇ ਉਸ ਨੂੰ ਤਲਵਾਰ ਨਾਲ ਹਰਾ ਦਿੱਤਾ+ ਅਤੇ ਅਰਨੋਨ ਤੋਂ ਲੈ ਕੇ+ ਯਬੋਕ ਤਕ,+ ਜੋ ਅੰਮੋਨੀਆਂ ਦੇ ਇਲਾਕੇ ਕੋਲ ਹੈ, ਉਸ ਦੇ ਦੇਸ਼ ʼਤੇ ਕਬਜ਼ਾ ਕਰ ਲਿਆ।+ ਪਰ ਉਹ ਯਾਜ਼ੇਰ ਤਕ ਹੀ ਗਏ ਕਿਉਂਕਿ ਯਾਜ਼ੇਰ+ ਤੋਂ ਅੱਗੇ ਅੰਮੋਨੀਆਂ ਦੀ ਸਰਹੱਦ ਹੈ।+
-
-
ਬਿਵਸਥਾ ਸਾਰ 2:31ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
31 “ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਦੇਖ, ਮੈਂ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੇਰੇ ਹੱਥ ਵਿਚ ਦੇਣਾ ਸ਼ੁਰੂ ਕਰ ਦਿੱਤਾ ਹੈ। ਉਸ ਦੇਸ਼ ʼਤੇ ਕਬਜ਼ਾ ਕਰਨਾ ਸ਼ੁਰੂ ਕਰ ਦੇ।’+
-
-
ਬਿਵਸਥਾ ਸਾਰ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਅਸੀਂ ਉਸ ਦੇ ਸਾਰੇ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ। ਅਜਿਹਾ ਕੋਈ ਸ਼ਹਿਰ ਨਹੀਂ ਸੀ ਜਿਸ ʼਤੇ ਅਸੀਂ ਕਬਜ਼ਾ ਨਾ ਕੀਤਾ ਹੋਵੇ। ਅਸੀਂ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਯਾਨੀ ਅਰਗੋਬ ਦੇ ਸਾਰੇ ਇਲਾਕੇ ਦੇ 60 ਸ਼ਹਿਰਾਂ ʼਤੇ ਕਬਜ਼ਾ ਕਰ ਲਿਆ।+
-