-
ਗਿਣਤੀ 22:10, 11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਬਿਲਾਮ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਸਿੱਪੋਰ ਦੇ ਪੁੱਤਰ ਬਾਲਾਕ ਨੇ ਜਿਹੜਾ ਮੋਆਬ ਦਾ ਰਾਜਾ ਹੈ, ਮੈਨੂੰ ਇਹ ਸੰਦੇਸ਼ ਘੱਲਿਆ ਹੈ: 11 ‘ਦੇਖ! ਜਿਹੜੇ ਲੋਕ ਮਿਸਰ ਤੋਂ ਆਏ ਹਨ, ਉਨ੍ਹਾਂ ਨੇ ਧਰਤੀ* ਨੂੰ ਢਕ ਲਿਆ ਹੈ। ਇਸ ਲਈ ਇੱਥੇ ਆ ਅਤੇ ਮੇਰੀ ਖ਼ਾਤਰ ਇਨ੍ਹਾਂ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨਾਲ ਲੜ ਕੇ ਇਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਭਜਾ ਦਿਆਂ।’”
-
-
ਗਿਣਤੀ 23:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਤਾਂ ਉਨ੍ਹਾਂ ਨੂੰ ਬਰਕਤ ਦੇ ਦਿੱਤੀ ਹੈ।”+
-
-
ਨਹਮਯਾਹ 13:1, 2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 ਉਸ ਦਿਨ ਲੋਕਾਂ ਸਾਮ੍ਹਣੇ ਮੂਸਾ ਦੀ ਕਿਤਾਬ ਪੜ੍ਹ ਕੇ ਸੁਣਾਈ ਗਈ+ ਅਤੇ ਉਸ ਵਿਚ ਇਹ ਲਿਖਿਆ ਸੀ ਕਿ ਸੱਚੇ ਪਰਮੇਸ਼ੁਰ ਦੀ ਮੰਡਲੀ ਵਿਚ ਨਾ ਕੋਈ ਅੰਮੋਨੀ ਤੇ ਨਾ ਕੋਈ ਮੋਆਬੀ+ ਕਦੇ ਦਾਖ਼ਲ ਹੋਵੇ+ 2 ਕਿਉਂਕਿ ਉਨ੍ਹਾਂ ਨੇ ਇਜ਼ਰਾਈਲੀਆਂ ਨੂੰ ਰੋਟੀ-ਪਾਣੀ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਸਰਾਪ ਦੇਣ ਲਈ ਉਨ੍ਹਾਂ ਨੇ ਬਿਲਾਮ ਨੂੰ ਭਾੜੇ ʼਤੇ ਰੱਖਿਆ ਸੀ।+ ਪਰ ਸਾਡੇ ਪਰਮੇਸ਼ੁਰ ਨੇ ਉਸ ਸਰਾਪ ਨੂੰ ਬਰਕਤ ਵਿਚ ਬਦਲ ਦਿੱਤਾ।+
-