ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਗਿਣਤੀ 22:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਸ ਨੇ ਬਿਓਰ ਦੇ ਪੁੱਤਰ ਬਿਲਾਮ ਨੂੰ ਸੰਦੇਸ਼ ਦੇਣ ਲਈ ਬੰਦੇ ਘੱਲੇ। ਬਿਲਾਮ ਆਪਣੇ ਦੇਸ਼ ਵਿਚ ਪਥੋਰ ਵਿਚ ਰਹਿੰਦਾ ਸੀ+ ਜੋ ਦਰਿਆ* ਦੇ ਕੰਢੇ ਸੀ। ਉਸ ਨੇ ਬਿਲਾਮ ਨੂੰ ਇਹ ਸੰਦੇਸ਼ ਘੱਲਿਆ: “ਦੇਖ! ਮਿਸਰ ਤੋਂ ਇਕ ਕੌਮ ਆਈ ਹੈ ਜਿਸ ਨੇ ਧਰਤੀ* ਨੂੰ ਢਕ ਲਿਆ ਹੈ+ ਅਤੇ ਮੇਰੇ ਇਲਾਕੇ ਦੇ ਨੇੜੇ ਡੇਰਾ ਲਾ ਲਿਆ ਹੈ। 6 ਇਸ ਲਈ ਕਿਰਪਾ ਕਰ ਕੇ ਇੱਥੇ ਆ ਅਤੇ ਮੇਰੀ ਖ਼ਾਤਰ ਇਸ ਕੌਮ ਦੇ ਲੋਕਾਂ ਨੂੰ ਸਰਾਪ ਦੇ+ ਕਿਉਂਕਿ ਇਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ। ਸ਼ਾਇਦ ਮੈਂ ਇਨ੍ਹਾਂ ਨੂੰ ਹਰਾ ਕੇ ਆਪਣੇ ਦੇਸ਼ ਵਿੱਚੋਂ ਭਜਾ ਦਿਆਂ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਜਿਸ ਨੂੰ ਵੀ ਬਰਕਤ ਦਿੰਦਾ ਹੈਂ, ਉਸ ਨੂੰ ਬਰਕਤ ਮਿਲਦੀ ਹੈ ਅਤੇ ਜਿਸ ਨੂੰ ਤੂੰ ਸਰਾਪ ਦਿੰਦਾ ਹੈਂ, ਉਸ ਨੂੰ ਸਰਾਪ ਲੱਗਦਾ ਹੈ।”

  • ਗਿਣਤੀ 23:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਫਿਰ ਉਸ ਨੇ ਇਹ ਸੰਦੇਸ਼ ਸੁਣਾਇਆ:+

      “ਮੋਆਬ ਦਾ ਰਾਜਾ ਬਾਲਾਕ ਮੈਨੂੰ ਅਰਾਮ ਤੋਂ ਲਿਆਇਆ,+

      ਉਹ ਮੈਨੂੰ ਪੂਰਬ ਦੇ ਪਹਾੜਾਂ ਤੋਂ ਲਿਆਇਆ।

      ‘ਉਸ ਨੇ ਮੈਨੂੰ ਕਿਹਾ: ਇੱਥੇ ਆ ਅਤੇ ਮੇਰੀ ਖ਼ਾਤਰ ਯਾਕੂਬ ਨੂੰ ਸਰਾਪ ਦੇ,

      ਹਾਂ, ਆ ਕੇ ਇਜ਼ਰਾਈਲ ਨੂੰ ਬਦ-ਦੁਆ ਦੇ।’+

  • ਗਿਣਤੀ 23:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਫਿਰ ਬਾਲਾਕ ਨੇ ਬਿਲਾਮ ਨੂੰ ਕਿਹਾ: “ਤੂੰ ਮੇਰੇ ਨਾਲ ਇਹ ਕੀ ਕੀਤਾ? ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ, ਪਰ ਤੂੰ ਤਾਂ ਉਨ੍ਹਾਂ ਨੂੰ ਬਰਕਤ ਦੇ ਦਿੱਤੀ ਹੈ।”+

  • ਗਿਣਤੀ 24:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਫਿਰ ਬਾਲਾਕ ਬਿਲਾਮ ʼਤੇ ਭੜਕ ਉੱਠਿਆ। ਬਾਲਾਕ ਨੇ ਗੁੱਸੇ ਨਾਲ ਤਾੜੀਆਂ ਵਜਾਉਂਦੇ ਹੋਏ ਬਿਲਾਮ ਨੂੰ ਕਿਹਾ: “ਮੈਂ ਤੈਨੂੰ ਇੱਥੇ ਆਪਣੇ ਦੁਸ਼ਮਣਾਂ ਨੂੰ ਸਰਾਪ ਦੇਣ ਲਈ ਬੁਲਾਇਆ ਸੀ,+ ਪਰ ਤੂੰ ਤਾਂ ਉਨ੍ਹਾਂ ਨੂੰ ਤਿੰਨ ਵਾਰ ਬਰਕਤ ਦੇ ਦਿੱਤੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ