-
ਉਤਪਤ 19:4, 5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਉਨ੍ਹਾਂ ਦੇ ਸੌਣ ਤੋਂ ਪਹਿਲਾਂ ਸ਼ਹਿਰ ਦੇ ਆਦਮੀਆਂ ਦੀ ਭੀੜ ਇਕੱਠੀ ਹੋ ਗਈ ਜਿਸ ਵਿਚ ਮੁੰਡਿਆਂ ਤੋਂ ਲੈ ਕੇ ਬੁੱਢੇ ਤਕ ਸਨ। ਉਨ੍ਹਾਂ ਸਾਰਿਆਂ ਨੇ ਰੌਲ਼ਾ ਪਾਉਂਦੇ ਹੋਏ ਉਸ ਦੇ ਘਰ ਨੂੰ ਘੇਰਾ ਪਾ ਲਿਆ। 5 ਉਹ ਲੂਤ ਨੂੰ ਆਵਾਜ਼ਾਂ ਮਾਰ ਕੇ ਕਹਿਣ ਲੱਗੇ: “ਕਿੱਥੇ ਹਨ ਉਹ ਆਦਮੀ ਜਿਹੜੇ ਅੱਜ ਰਾਤ ਤੇਰੇ ਘਰ ਆਏ ਹਨ? ਉਨ੍ਹਾਂ ਨੂੰ ਬਾਹਰ ਲੈ ਕੇ ਆ ਤਾਂਕਿ ਅਸੀਂ ਉਨ੍ਹਾਂ ਨਾਲ ਸਰੀਰਕ ਸੰਬੰਧ ਬਣਾਈਏ।”+
-
-
ਲੇਵੀਆਂ 20:13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
13 “‘ਜੇ ਕੋਈ ਆਦਮੀ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਜਿਵੇਂ ਉਹ ਕਿਸੇ ਔਰਤ ਨਾਲ ਬਣਾਉਂਦਾ ਹੈ, ਤਾਂ ਉਨ੍ਹਾਂ ਨੇ ਘਿਣਾਉਣਾ ਕੰਮ ਕੀਤਾ ਹੈ।+ ਉਨ੍ਹਾਂ ਦੋਵਾਂ ਆਦਮੀਆਂ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਖ਼ੂਨ ਉਨ੍ਹਾਂ ਦੇ ਹੀ ਸਿਰ ਹੋਵੇਗਾ।
-