ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 28:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਫਲਿਸਤੀ ਇਕੱਠੇ ਹੋ ਕੇ ਗਏ ਤੇ ਉਨ੍ਹਾਂ ਨੇ ਸ਼ੂਨੇਮ+ ਵਿਚ ਡੇਰਾ ਲਾਇਆ। ਇਸ ਲਈ ਸ਼ਾਊਲ ਨੇ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੇ ਗਿਲਬੋਆ+ ਵਿਚ ਡੇਰਾ ਲਾਇਆ।

  • 2 ਸਮੂਏਲ 1:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਹੇ ਗਿਲਬੋਆ ਦੇ ਪਹਾੜੋ,+

      ਤੁਹਾਡੇ ਉੱਤੇ ਨਾ ਤ੍ਰੇਲ ਪਵੇ, ਨਾ ਹੀ ਮੀਂਹ ਵਰ੍ਹੇ,

      ਨਾ ਖੇਤਾਂ ਵਿਚ ਪਵਿੱਤਰ ਭੇਟਾਂ ਲਈ ਕੁਝ ਉੱਗੇ+

      ਕਿਉਂਕਿ ਉੱਥੇ ਸੂਰਮਿਆਂ ਦੀ ਢਾਲ ਪਲੀਤ ਹੋਈ

      ਅਤੇ ਸ਼ਾਊਲ ਦੀ ਢਾਲ ʼਤੇ ਹੁਣ ਤੇਲ ਨਹੀਂ ਮਲ਼ਿਆ ਜਾਂਦਾ।

  • 1 ਇਤਿਹਾਸ 10:1-5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ। ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ ʼਤੇ ਵੱਢੇ ਗਏ।+ 2 ਫਲਿਸਤੀ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਨੇੜੇ ਆ ਪਹੁੰਚੇ ਅਤੇ ਫਲਿਸਤੀਆਂ ਨੇ ਸ਼ਾਊਲ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ+ ਨੂੰ ਮਾਰ ਦਿੱਤਾ। 3 ਸ਼ਾਊਲ ਖ਼ਿਲਾਫ਼ ਹੋ ਰਹੇ ਯੁੱਧ ਨੇ ਭਿਆਨਕ ਰੂਪ ਧਾਰ ਲਿਆ। ਤੀਰਅੰਦਾਜ਼ਾਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।+ 4 ਫਿਰ ਸ਼ਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਵਿੰਨ੍ਹ ਸੁੱਟ, ਕਿਤੇ ਇੱਦਾਂ ਨਾ ਹੋਵੇ ਕਿ ਇਹ ਬੇਸੁੰਨਤੇ ਆਦਮੀ ਆ ਕੇ ਮੈਨੂੰ ਬੇਰਹਿਮੀ ਨਾਲ ਮਾਰ ਦੇਣ।”*+ ਪਰ ਉਸ ਦੇ ਹਥਿਆਰ ਚੁੱਕਣ ਵਾਲਾ ਰਾਜ਼ੀ ਨਾ ਹੋਇਆ ਕਿਉਂਕਿ ਉਹ ਬਹੁਤ ਡਰਿਆ ਹੋਇਆ ਸੀ। ਇਸ ਲਈ ਸ਼ਾਊਲ ਨੇ ਤਲਵਾਰ ਲਈ ਤੇ ਉਸ ਉੱਤੇ ਡਿਗ ਪਿਆ।+ 5 ਜਦੋਂ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਦੇਖਿਆ ਕਿ ਸ਼ਾਊਲ ਮਰ ਚੁੱਕਾ ਸੀ, ਤਾਂ ਉਹ ਵੀ ਆਪਣੀ ਤਲਵਾਰ ʼਤੇ ਡਿਗ ਗਿਆ ਤੇ ਮਰ ਗਿਆ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ