-
1 ਰਾਜਿਆਂ 16:15-19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
15 ਯਹੂਦਾਹ ਦੇ ਰਾਜੇ ਆਸਾ ਦੇ ਰਾਜ ਦੇ 27ਵੇਂ ਸਾਲ ਜ਼ਿਮਰੀ ਨੇ ਤਿਰਸਾਹ ਵਿਚ ਸੱਤ ਦਿਨ ਰਾਜ ਕੀਤਾ। ਉਸ ਸਮੇਂ ਫ਼ੌਜਾਂ ਨੇ ਫਲਿਸਤੀਆਂ ਦੇ ਸ਼ਹਿਰ ਗਿਬਥੋਨ+ ਖ਼ਿਲਾਫ਼ ਡੇਰਾ ਲਾਇਆ ਹੋਇਆ ਸੀ। 16 ਕੁਝ ਸਮੇਂ ਬਾਅਦ ਡੇਰਾ ਲਾਈ ਬੈਠੀਆਂ ਫ਼ੌਜਾਂ ਨੇ ਇਹ ਸੁਣਿਆ: “ਜ਼ਿਮਰੀ ਨੇ ਸਾਜ਼ਸ਼ ਘੜੀ ਅਤੇ ਰਾਜੇ ਨੂੰ ਮਾਰ ਸੁੱਟਿਆ।” ਇਸ ਲਈ ਉਸੇ ਦਿਨ ਸਾਰੇ ਇਜ਼ਰਾਈਲ ਨੇ ਛਾਉਣੀ ਵਿਚ ਸੈਨਾ ਦੇ ਮੁਖੀ ਆਮਰੀ+ ਨੂੰ ਇਜ਼ਰਾਈਲ ਉੱਤੇ ਰਾਜਾ ਬਣਾ ਦਿੱਤਾ। 17 ਆਮਰੀ ਅਤੇ ਉਸ ਦੇ ਨਾਲ ਦੇ ਸਾਰੇ ਇਜ਼ਰਾਈਲੀ ਗਿਬਥੋਨ ਤੋਂ ਗਏ ਅਤੇ ਉਨ੍ਹਾਂ ਨੇ ਤਿਰਸਾਹ ਨੂੰ ਘੇਰਾ ਪਾ ਲਿਆ। 18 ਜਦੋਂ ਜ਼ਿਮਰੀ ਨੇ ਦੇਖਿਆ ਕਿ ਸ਼ਹਿਰ ਨੂੰ ਕਬਜ਼ੇ ਵਿਚ ਕਰ ਲਿਆ ਗਿਆ ਹੈ, ਤਾਂ ਉਹ ਰਾਜੇ ਦੇ ਮਹਿਲ ਦੇ ਮਜ਼ਬੂਤ ਬੁਰਜ ਵਿਚ ਗਿਆ ਅਤੇ ਉਸ ਨੇ ਮਹਿਲ ਨੂੰ ਅੱਗ ਲਾ ਦਿੱਤੀ ਜਿੱਥੇ ਉਹ ਆਪ ਵੀ ਸੜ ਕੇ ਮਰ ਗਿਆ।+ 19 ਇਹ ਉਸ ਦੇ ਆਪਣੇ ਪਾਪਾਂ ਕਾਰਨ ਹੋਇਆ ਜੋ ਉਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਕੰਮ ਕਰ ਕੇ ਅਤੇ ਯਾਰਾਬੁਆਮ ਦੇ ਰਾਹ ʼਤੇ ਚੱਲ ਕੇ ਕੀਤੇ ਸਨ ਅਤੇ ਉਸ ਪਾਪ ਕਰਕੇ ਜੋ ਉਸ ਨੇ ਇਜ਼ਰਾਈਲ ਤੋਂ ਕਰਾਇਆ ਸੀ।+
-