6 ਪਵਿੱਤਰ ਪਰਮੇਸ਼ੁਰ ਨੇ ਕਿਹਾ ਹੈ:
“ਮੈਂ ਖ਼ੁਸ਼ੀ ਮਨਾਵਾਂਗਾ, ਮੈਂ ਵਿਰਾਸਤ ਵਿਚ ਸ਼ਕਮ ਸ਼ਹਿਰ ਦਿਆਂਗਾ+
ਅਤੇ ਮੈਂ ਸੁੱਕੋਥ ਘਾਟੀ ਨੂੰ ਮਿਣਾਂਗਾ।+
7 ਗਿਲਆਦ ਅਤੇ ਮਨੱਸ਼ਹ ਦੋਵੇਂ ਮੇਰੇ ਹਨ,+
ਇਫ਼ਰਾਈਮ ਮੇਰੇ ਸਿਰ ਦਾ ਟੋਪ ਹੈ;
ਯਹੂਦਾਹ ਮੇਰਾ ਹਾਕਮ ਦਾ ਡੰਡਾ ਹੈ।+
8 ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+
ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+
ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+