-
1 ਸਮੂਏਲ 8:11, 12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ। 12 ਉਹ ਆਪਣੇ ਲਈ ਹਜ਼ਾਰਾਂ-ਹਜ਼ਾਰਾਂ ਦੀਆਂ ਟੋਲੀਆਂ ਦੇ ਮੁਖੀ ਅਤੇ ਪੰਜਾਹਾਂ-ਪੰਜਾਹਾਂ ਦੀਆਂ ਟੋਲੀਆਂ ਦੇ ਮੁਖੀ ਨਿਯੁਕਤ ਕਰੇਗਾ+ ਅਤੇ ਕੁਝ ਜਣੇ ਉਸ ਲਈ ਹਲ਼ ਵਾਹੁਣਗੇ,+ ਉਸ ਦੀ ਫ਼ਸਲ ਵੱਢਣਗੇ+ ਅਤੇ ਯੁੱਧ ਲਈ ਉਸ ਵਾਸਤੇ ਹਥਿਆਰ ਅਤੇ ਉਸ ਦੇ ਰਥਾਂ ਦਾ ਸਾਮਾਨ ਬਣਾਉਣਗੇ।+
-
-
1 ਰਾਜਿਆਂ 4:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਸੁਲੇਮਾਨ ਨੇ ਸਾਰੇ ਇਜ਼ਰਾਈਲ ਵਿਚ 12 ਨਿਗਰਾਨ ਠਹਿਰਾਏ ਜੋ ਰਾਜੇ ਅਤੇ ਉਸ ਦੇ ਘਰਾਣੇ ਲਈ ਖਾਣੇ ਦਾ ਪ੍ਰਬੰਧ ਕਰਦੇ ਸਨ। ਹਰੇਕ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਸਾਲ ਵਿਚ ਇਕ ਮਹੀਨੇ ਵਾਸਤੇ ਖਾਣਾ ਮੁਹੱਈਆ ਕਰਾਏ।+
-
-
2 ਇਤਿਹਾਸ 26:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਇਸ ਤੋਂ ਇਲਾਵਾ, ਉਜ਼ੀਯਾਹ ਨੇ ਯਰੂਸ਼ਲਮ ਵਿਚ ਕੋਨੇ ਵਾਲੇ ਫਾਟਕ ਕੋਲ,+ ਵਾਦੀ ਦੇ ਫਾਟਕ ਕੋਲ+ ਅਤੇ ਟੇਕਾਂ ਵਾਲੀ ਪੱਕੀ ਕੰਧ ਕੋਲ ਬੁਰਜ ਬਣਾਏ+ ਅਤੇ ਉਸ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ। 10 ਫਿਰ ਉਸ ਨੇ ਉਜਾੜ ਵਿਚ ਬੁਰਜ ਬਣਾਏ+ ਅਤੇ ਪਾਣੀ ਲਈ ਕਈ ਟੋਏ ਪੁੱਟੇ* (ਕਿਉਂਕਿ ਉਸ ਕੋਲ ਬਹੁਤ ਜ਼ਿਆਦਾ ਪਸ਼ੂ ਸਨ); ਉਸ ਨੇ ਸ਼ੇਫਲਾਹ ਵਿਚ ਅਤੇ ਮੈਦਾਨ* ਵਿਚ ਵੀ ਇਸੇ ਤਰ੍ਹਾਂ ਕੀਤਾ। ਪਹਾੜਾਂ ਵਿਚ ਅਤੇ ਕਰਮਲ ਵਿਚ ਉਸ ਕੋਲ ਕਿਸਾਨ ਅਤੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਸਨ ਕਿਉਂਕਿ ਉਸ ਨੂੰ ਖੇਤੀ-ਬਾੜੀ ਬਹੁਤ ਪਸੰਦ ਸੀ।
-
-
ਸ੍ਰੇਸ਼ਟ ਗੀਤ 8:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਬਆਲ-ਹਮੋਨ ਵਿਚ ਸੁਲੇਮਾਨ ਦਾ ਅੰਗੂਰਾਂ ਦਾ ਬਾਗ਼ ਸੀ।+
ਉਸ ਨੇ ਇਹ ਬਾਗ਼ ਰਾਖਿਆਂ ਨੂੰ ਸੌਂਪ ਦਿੱਤਾ।
ਹਰ ਰਾਖਾ ਇਸ ਦੇ ਫਲ ਲਈ ਚਾਂਦੀ ਦੇ ਹਜ਼ਾਰ ਟੁਕੜੇ ਲਿਆਉਂਦਾ ਸੀ।
-