ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 39:5, 6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  5 ਵਾਕਈ, ਤੂੰ ਮੈਨੂੰ ਛੋਟੀ ਜਿਹੀ* ਜ਼ਿੰਦਗੀ ਦਿੱਤੀ ਹੈ;+

      ਤੇਰੀਆਂ ਨਜ਼ਰਾਂ ਵਿਚ ਮੇਰੀ ਉਮਰ ਕੁਝ ਵੀ ਨਹੀਂ।+

      ਭਾਵੇਂ ਹਰ ਇਨਸਾਨ ਮਹਿਫੂਜ਼ ਲੱਗੇ, ਪਰ ਅਸਲ ਵਿਚ ਉਹ ਸਾਹ ਹੀ ਹੈ।+ (ਸਲਹ)

       6 ਸੱਚ-ਮੁੱਚ ਹਰ ਇਨਸਾਨ ਦੀ ਜ਼ਿੰਦਗੀ ਪਰਛਾਵੇਂ ਵਾਂਗ ਹੈ।

      ਉਹ ਬੇਕਾਰ ਵਿਚ ਦੌੜ-ਭੱਜ ਕਰਦਾ ਹੈ।*

      ਉਹ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਇਹ ਨਹੀਂ ਜਾਣਦਾ ਕਿ ਕੌਣ ਉਸ ਦਾ ਮਜ਼ਾ ਲਵੇਗਾ।+

  • ਉਪਦੇਸ਼ਕ ਦੀ ਕਿਤਾਬ 2:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਪਰ ਜਦ ਮੈਂ ਆਪਣੇ ਹੱਥਾਂ ਦੇ ਕੰਮਾਂ ਅਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਲਈ ਕੀਤੀ ਆਪਣੀ ਸਖ਼ਤ ਮਿਹਨਤ ਬਾਰੇ ਸੋਚ-ਵਿਚਾਰ ਕੀਤਾ,+ ਤਾਂ ਮੈਂ ਦੇਖਿਆ ਕਿ ਸਭ ਕੁਝ ਵਿਅਰਥ ਹੈ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ ਧਰਤੀ ਉੱਤੇ ਕੋਈ ਵੀ ਕੰਮ ਕਰਨ ਦਾ ਫ਼ਾਇਦਾ ਨਹੀਂ।+

  • ਉਪਦੇਸ਼ਕ ਦੀ ਕਿਤਾਬ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਹੋਣ ਲੱਗ ਪਈ ਜਿਨ੍ਹਾਂ ਲਈ ਮੈਂ ਧਰਤੀ ਉੱਤੇ ਹੱਡ-ਤੋੜ ਮਿਹਨਤ ਕੀਤੀ+ ਕਿਉਂਕਿ ਮੈਨੂੰ ਇਹ ਸਭ ਉਸ ਆਦਮੀ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।+

  • ਉਪਦੇਸ਼ਕ ਦੀ ਕਿਤਾਬ 2:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 ਜਿਹੜਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ, ਉਹ ਉਸ ਨੂੰ ਬੁੱਧ, ਗਿਆਨ ਅਤੇ ਖ਼ੁਸ਼ੀ ਬਖ਼ਸ਼ਦਾ ਹੈ।+ ਪਰ ਉਹ ਪਾਪੀ ਇਨਸਾਨ ਨੂੰ ਚੀਜ਼ਾਂ ਇਕੱਠੀਆਂ ਕਰਨ ਵਿਚ ਲਾਈ ਰੱਖਦਾ ਹੈ ਤਾਂਕਿ ਉਹ ਜੋੜ-ਜੋੜ ਕੇ ਰੱਖੀਆਂ ਚੀਜ਼ਾਂ ਉਸ ਇਨਸਾਨ ਨੂੰ ਦੇਵੇ ਜੋ ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ।+ ਇਹ ਵੀ ਵਿਅਰਥ ਹੈ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।

  • ਲੂਕਾ 12:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਫਿਰ ਉਸ ਨੇ ਲੋਕਾਂ ਨੂੰ ਕਿਹਾ: “ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖੋ ਅਤੇ ਹਰ ਤਰ੍ਹਾਂ ਦੇ ਲੋਭ ਤੋਂ ਖ਼ਬਰਦਾਰ ਰਹੋ+ ਕਿਉਂਕਿ ਭਾਵੇਂ ਕਿਸੇ ਇਨਸਾਨ ਕੋਲ ਜਿੰਨੀਆਂ ਮਰਜ਼ੀ ਚੀਜ਼ਾਂ ਹੋਣ, ਪਰ ਉਸ ਦੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਉੱਤੇ ਨਿਰਭਰ ਨਹੀਂ ਕਰਦੀ।”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ