25 ਕਿਉਂਕਿ ਉਹ ਇਕ-ਦੂਜੇ ਨਾਲ ਸਹਿਮਤ ਨਹੀਂ ਸਨ, ਇਸ ਲਈ ਜਦੋਂ ਉਹ ਉੱਠ ਕੇ ਤੁਰਨ ਲੱਗੇ, ਤਾਂ ਪੌਲੁਸ ਨੇ ਬੱਸ ਇਹੀ ਕਿਹਾ:
“ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪਿਉ-ਦਾਦਿਆਂ ਨੂੰ ਕਹੀ ਪਵਿੱਤਰ ਸ਼ਕਤੀ ਦੀ ਇਹ ਗੱਲ ਬਿਲਕੁਲ ਸਹੀ ਹੈ, 26 ‘ਜਾ ਕੇ ਇਸ ਪਰਜਾ ਨੂੰ ਕਹਿ: “ਤੁਸੀਂ ਸੁਣੋਗੇ, ਪਰ ਇਸ ਦਾ ਮਤਲਬ ਨਹੀਂ ਸਮਝੋਗੇ; ਤੁਸੀਂ ਦੇਖੋਗੇ, ਪਰ ਤੁਹਾਡੇ ਪੱਲੇ ਕੁਝ ਨਹੀਂ ਪਵੇਗਾ।+