-
ਯਿਰਮਿਯਾਹ 47:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
47 ਯਿਰਮਿਯਾਹ ਨਬੀ ਨੂੰ ਫਲਿਸਤੀਆਂ ਬਾਰੇ ਯਹੋਵਾਹ ਦਾ ਸੰਦੇਸ਼ ਮਿਲਿਆ।+ ਇਹ ਸੰਦੇਸ਼ ਉਸ ਨੂੰ ਫ਼ਿਰਊਨ ਵੱਲੋਂ ਗਾਜ਼ਾ ਉੱਤੇ ਹਮਲਾ ਕਰਨ ਤੋਂ ਪਹਿਲਾਂ ਮਿਲਿਆ ਸੀ।
-
-
ਯੋਏਲ 3:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਸੋਰ ਤੇ ਸੀਦੋਨ ਅਤੇ ਫਲਿਸਤ ਦੇ ਇਲਾਕਿਓ,
ਤੁਹਾਡੀ ਇੱਦਾਂ ਕਰਨ ਦੀ ਜੁਰਅਤ ਕਿਵੇਂ ਪਈ?
ਕੀ ਤੁਸੀਂ ਮੇਰੇ ਤੋਂ ਕਿਸੇ ਗੱਲ ਦਾ ਬਦਲਾ ਲੈ ਰਹੇ ਹੋ?
ਜੇ ਤੁਸੀਂ ਮੇਰੇ ਤੋਂ ਬਦਲਾ ਲੈ ਰਹੇ ਹੋ,
ਤਾਂ ਮੈਂ ਫਟਾਫਟ ਤੁਹਾਨੂੰ ਇਸ ਬਦਲੇ ਦੀ ਸਜ਼ਾ ਦਿਆਂਗਾ।+
-
-
ਜ਼ਕਰਯਾਹ 9:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਅਸ਼ਕਲੋਨ ਇਹ ਦੇਖੇਗਾ ਅਤੇ ਡਰ ਜਾਵੇਗਾ;
ਗਾਜ਼ਾ ਦੁੱਖ ਨਾਲ ਤੜਫੇਗਾ
ਅਤੇ ਅਕਰੋਨ ਵੀ ਕਿਉਂਕਿ ਉਸ ਦੀ ਆਸ ਨੂੰ ਸ਼ਰਮਿੰਦਾ ਕੀਤਾ ਗਿਆ ਹੈ।
ਗਾਜ਼ਾ ਵਿੱਚੋਂ ਰਾਜਾ ਮਿਟ ਜਾਵੇਗਾ
ਅਤੇ ਅਸ਼ਕਲੋਨ ਫਿਰ ਕਦੀ ਆਬਾਦ ਨਹੀਂ ਹੋਵੇਗਾ।+
-