-
ਬਿਵਸਥਾ ਸਾਰ 29:22, 23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 “ਤੁਹਾਡੇ ਪੁੱਤਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਦੂਰ ਦੇਸ਼ ਤੋਂ ਆਏ ਪਰਦੇਸੀ ਉਹ ਕਹਿਰ ਅਤੇ ਬਿਪਤਾਵਾਂ ਦੇਖਣਗੇ ਜੋ ਯਹੋਵਾਹ ਇਸ ਦੇਸ਼ ʼਤੇ ਲਿਆਇਆ ਹੈ। 23 ਉਹ ਦੇਖਣਗੇ ਕਿ ਉਸ ਨੇ ਗੰਧਕ, ਲੂਣ ਤੇ ਅੱਗ ਨਾਲ ਇਸ ਦੇਸ਼ ਦੀ ਸਾਰੀ ਜ਼ਮੀਨ ਨੂੰ ਬੰਜਰ ਕਰ ਦਿੱਤਾ ਤਾਂਕਿ ਕੋਈ ਫ਼ਸਲ ਬੀਜੀ ਨਾ ਜਾ ਸਕੇ, ਨਾ ਕੁਝ ਪੁੰਗਰ ਸਕੇ ਅਤੇ ਨਾ ਹੀ ਕੋਈ ਪੇੜ-ਪੌਦਾ ਉੱਗ ਸਕੇ। ਉਸ ਨੇ ਇਸ ਦੇਸ਼ ਦੀ ਹਾਲਤ ਸਦੂਮ, ਗਮੋਰਾ,*+ ਅਦਮਾਹ ਤੇ ਸਬੋਈਮ+ ਵਰਗੀ ਕਰ ਦਿੱਤੀ ਜਿਨ੍ਹਾਂ ਨੂੰ ਯਹੋਵਾਹ ਨੇ ਗੁੱਸੇ ਅਤੇ ਕ੍ਰੋਧ ਵਿਚ ਆ ਕੇ ਤਬਾਹ ਕਰ ਦਿੱਤਾ ਸੀ।
-
-
ਯਿਰਮਿਯਾਹ 17:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਉਹ ਉਜਾੜ ਵਿਚ ਇਕੱਲੇ ਖੜ੍ਹੇ ਦਰਖ਼ਤ ਵਰਗਾ ਹੋਵੇਗਾ।
ਉਸ ਨੂੰ ਕਿਸੇ ਵੀ ਚੰਗੀ ਚੀਜ਼ ਦੀ ਆਸ ਨਹੀਂ ਹੋਵੇਗੀ,
ਸਗੋਂ ਉਹ ਉਜਾੜ ਵਿਚ ਖ਼ੁਸ਼ਕ ਥਾਵਾਂ ʼਤੇ
ਅਤੇ ਲੂਣ ਵਾਲੀ ਜ਼ਮੀਨ ਉੱਤੇ ਵੱਸੇਗਾ ਜਿੱਥੇ ਕੋਈ ਨਹੀਂ ਰਹਿ ਸਕਦਾ।
-