7 ਉਸ ਨੂੰ ਸਤਾਇਆ ਗਿਆ+ ਤੇ ਉਹ ਦੁੱਖ ਨੂੰ ਸਹਿੰਦਾ ਰਿਹਾ,+
ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+
ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,
ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+
8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;
ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?
ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦਿੱਤਾ ਗਿਆ;+
ਮੇਰੇ ਲੋਕਾਂ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ।+
9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,+
ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ ਨਾਲ ਦਫ਼ਨਾਇਆ ਗਿਆ,+
ਭਾਵੇਂ ਕਿ ਉਸ ਨੇ ਕੋਈ ਬੁਰਾਈ ਨਹੀਂ ਸੀ ਕੀਤੀ
ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+