ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 9:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪਰ ਤੁਸੀਂ ਮਾਸ ਖ਼ੂਨ ਸਣੇ ਨਹੀਂ ਖਾਣਾ+ ਕਿਉਂਕਿ ਖ਼ੂਨ ਜੀਵਨ ਹੈ।+

  • ਲੇਵੀਆਂ 3:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 “‘ਤੁਸੀਂ ਚਰਬੀ ਜਾਂ ਖ਼ੂਨ ਬਿਲਕੁਲ ਨਾ ਖਾਣਾ।+ ਤੁਸੀਂ ਜਿੱਥੇ ਕਿਤੇ ਵੀ ਰਹੋ, ਪੀੜ੍ਹੀਓ-ਪੀੜ੍ਹੀ ਹਮੇਸ਼ਾ ਇਸ ਨਿਯਮ ਦੀ ਪਾਲਣਾ ਕਰਨੀ ਹੈ।’”

  • ਲੇਵੀਆਂ 7:26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 26 “‘ਤੂੰ ਜਿੱਥੇ ਕਿਤੇ ਵੀ ਰਹੇਂ, ਤੂੰ ਹਰਗਿਜ਼ ਖ਼ੂਨ ਨਾ ਖਾਈਂ,+ ਚਾਹੇ ਉਹ ਪੰਛੀਆਂ ਦਾ ਹੋਵੇ ਜਾਂ ਫਿਰ ਜਾਨਵਰਾਂ ਦਾ।

  • ਲੇਵੀਆਂ 17:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 “‘ਜੇ ਇਜ਼ਰਾਈਲ ਦੇ ਘਰਾਣੇ ਦਾ ਕੋਈ ਆਦਮੀ ਜਾਂ ਤੁਹਾਡੇ ਵਿਚ ਵੱਸਦਾ ਪਰਦੇਸੀ ਕਿਸੇ ਵੀ ਪ੍ਰਾਣੀ ਦਾ ਖ਼ੂਨ ਖਾਂਦਾ ਹੈ,+ ਤਾਂ ਮੈਂ ਜ਼ਰੂਰ ਉਸ ਆਦਮੀ ਦਾ ਵਿਰੋਧੀ ਬਣਾਂਗਾ ਜੋ ਖ਼ੂਨ ਖਾਂਦਾ ਹੈ ਅਤੇ ਮੈਂ ਉਸ ਨੂੰ ਮੌਤ ਦੀ ਸਜ਼ਾ ਦਿਆਂਗਾ।

  • ਬਿਵਸਥਾ ਸਾਰ 12:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਪਰ ਤੁਸੀਂ ਖ਼ੂਨ ਨਾ ਖਾਇਓ,+ ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+

  • ਬਿਵਸਥਾ ਸਾਰ 12:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਪਰ ਤੁਸੀਂ ਪੱਕਾ ਇਰਾਦਾ ਕਰੋ ਕਿ ਤੁਸੀਂ ਖ਼ੂਨ ਨਹੀਂ ਖਾਓਗੇ+ ਕਿਉਂਕਿ ਖ਼ੂਨ ਜੀਵਨ ਹੈ+ ਅਤੇ ਤੁਸੀਂ ਮਾਸ ਦੇ ਨਾਲ ਜੀਵਨ ਨਹੀਂ ਖਾਣਾ।

  • 1 ਸਮੂਏਲ 14:32, 33
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਇਸ ਲਈ ਲੋਕ ਲੁੱਟ ਦੇ ਮਾਲ ਉੱਤੇ ਟੁੱਟ ਕੇ ਪੈ ਗਏ ਅਤੇ ਉਨ੍ਹਾਂ ਨੇ ਭੇਡਾਂ, ਪਸ਼ੂਆਂ ਤੇ ਵੱਛਿਆਂ ਨੂੰ ਲੈ ਕੇ ਜ਼ਮੀਨ ਉੱਤੇ ਵੱਢਿਆ ਅਤੇ ਉਨ੍ਹਾਂ ਨੇ ਖ਼ੂਨ ਸਣੇ ਮੀਟ ਖਾਧਾ।+ 33 ਫਿਰ ਸ਼ਾਊਲ ਨੂੰ ਖ਼ਬਰ ਮਿਲੀ: “ਦੇਖ! ਲੋਕੀ ਖ਼ੂਨ ਸਣੇ ਮੀਟ ਖਾ ਕੇ ਯਹੋਵਾਹ ਖ਼ਿਲਾਫ਼ ਪਾਪ ਕਰ ਰਹੇ ਹਨ।”+ ਇਹ ਸੁਣ ਕੇ ਉਸ ਨੇ ਕਿਹਾ: “ਤੁਸੀਂ ਵਿਸ਼ਵਾਸਘਾਤ ਕੀਤਾ ਹੈ। ਜਲਦੀ ਕਰੋ, ਇਕ ਵੱਡਾ ਪੱਥਰ ਮੇਰੇ ਕੋਲ ਰੋੜ੍ਹ ਲਿਆਓ।”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ