ਯਿਰਮਿਯਾਹ
2 ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 2 “ਜਾਹ ਅਤੇ ਯਰੂਸ਼ਲਮ ਨੂੰ ਦੱਸ, ‘ਯਹੋਵਾਹ ਕਹਿੰਦਾ ਹੈ:
“ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਤੂੰ ਜਵਾਨੀ ਵਿਚ ਮੇਰੇ ਨਾਲ ਕਿੰਨਾ ਮੋਹ* ਰੱਖਦੀ ਸੀ,+
ਜਦੋਂ ਮੇਰੇ ਨਾਲ ਤੇਰੀ ਮੰਗਣੀ ਹੋਈ ਸੀ, ਤਾਂ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਸੀ,+
ਤੂੰ ਕਿਵੇਂ ਉਜਾੜ ਵਿਚ ਮੇਰੇ ਪਿੱਛੇ-ਪਿੱਛੇ ਚੱਲਦੀ ਰਹੀ
ਜਿੱਥੇ ਜ਼ਮੀਨ ਵਿਚ ਬੀ ਨਹੀਂ ਬੀਜਿਆ ਗਿਆ ਸੀ।+
3 ਇਜ਼ਰਾਈਲ ਯਹੋਵਾਹ ਲਈ ਪਵਿੱਤਰ ਸੀ,+ ਉਹ ਉਸ ਦੀ ਪੈਦਾਵਾਰ ਦਾ ਪਹਿਲਾ ਫਲ ਸੀ।”’
ਯਹੋਵਾਹ ਕਹਿੰਦਾ ਹੈ, ‘ਜਿਹੜਾ ਵੀ ਉਸ ਨੂੰ ਨੁਕਸਾਨ ਪਹੁੰਚਾਉਂਦਾ ਸੀ, ਉਹ ਦੋਸ਼ੀ ਹੁੰਦਾ ਸੀ।
ਉਸ ਉੱਤੇ ਬਿਪਤਾ ਆਉਂਦੀ ਸੀ।’”+
4 ਹੇ ਯਾਕੂਬ ਦੇ ਘਰਾਣੇ, ਯਹੋਵਾਹ ਦਾ ਸੰਦੇਸ਼ ਸੁਣ,
ਨਾਲੇ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਪਰਿਵਾਰ ਵੀ ਸੁਣਨ।
5 ਯਹੋਵਾਹ ਕਹਿੰਦਾ ਹੈ:
“ਤੁਹਾਡੇ ਪਿਉ-ਦਾਦਿਆਂ ਨੇ ਮੇਰੇ ਵਿਚ ਕਿਹੜਾ ਖੋਟ ਦੇਖਿਆ+
ਜਿਸ ਕਰਕੇ ਉਹ ਮੇਰੇ ਤੋਂ ਇੰਨੀ ਦੂਰ ਚਲੇ ਗਏ
ਅਤੇ ਉਹ ਨਿਕੰਮੀਆਂ ਮੂਰਤਾਂ ਦੇ ਪਿੱਛੇ ਚੱਲ ਕੇ+ ਆਪ ਵੀ ਨਿਕੰਮੇ ਬਣ ਗਏ?+
6 ਉਨ੍ਹਾਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ*
ਜਿਹੜਾ ਸਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,+
ਜਿਸ ਨੇ ਉਜਾੜ ਵਿਚ ਸਾਡੀ ਅਗਵਾਈ ਕੀਤੀ ਸੀ
ਜਿੱਥੇ ਰੇਗਿਸਤਾਨ+ ਅਤੇ ਡੂੰਘੇ ਟੋਏ ਹਨ
ਜਿੱਥੇ ਸੋਕਾ+ ਅਤੇ ਘੁੱਪ ਹਨੇਰਾ ਹੈ
ਜਿੱਥੇ ਕੋਈ ਨਹੀਂ ਜਾਂਦਾ ਅਤੇ ਨਾ ਹੀ ਕੋਈ ਵੱਸਦਾ ਹੈ।’
ਪਰ ਤੁਸੀਂ ਮੇਰੇ ਦੇਸ਼ ਆ ਕੇ ਇਸ ਨੂੰ ਭ੍ਰਿਸ਼ਟ ਕਰ ਦਿੱਤਾ;
ਤੁਸੀਂ ਮੇਰੀ ਵਿਰਾਸਤ ਨੂੰ ਘਿਣਾਉਣਾ ਬਣਾ ਦਿੱਤਾ।+
8 ਪੁਜਾਰੀਆਂ ਨੇ ਇਹ ਨਹੀਂ ਕਿਹਾ, ‘ਆਓ ਆਪਾਂ ਯਹੋਵਾਹ ਦੀ ਭਾਲ ਕਰੀਏ।’*+
ਕਾਨੂੰਨ ਦੀ ਸਿੱਖਿਆ ਦੇਣ ਵਾਲੇ ਮੈਨੂੰ ਨਹੀਂ ਜਾਣਦੇ ਸਨ,
ਚਰਵਾਹਿਆਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ,+
ਨਬੀਆਂ ਨੇ ਬਆਲ ਦੇ ਨਾਂ ʼਤੇ ਭਵਿੱਖਬਾਣੀਆਂ ਕੀਤੀਆਂ+
ਅਤੇ ਉਹ ਉਨ੍ਹਾਂ ਦੇਵਤਿਆਂ ਦੇ ਪਿੱਛੇ ਲੱਗੇ ਜਿਹੜੇ ਉਨ੍ਹਾਂ ਲਈ ਕੁਝ ਨਹੀਂ ਕਰ ਸਕਦੇ ਸਨ।
9 ‘ਇਸ ਲਈ ਮੈਂ ਤੁਹਾਡੇ ਉੱਤੇ ਹੋਰ ਵੀ ਦੋਸ਼ ਲਾਵਾਂਗਾ,’+ ਯਹੋਵਾਹ ਕਹਿੰਦਾ ਹੈ,
‘ਅਤੇ ਮੈਂ ਤੁਹਾਡੇ ਪੋਤਿਆਂ ਉੱਤੇ ਦੋਸ਼ ਲਾਵਾਂਗਾ।’
10 ‘ਪਰ ਕਿੱਤੀਮ+ ਦੇ ਟਾਪੂਆਂ ʼਤੇ ਜਾਓ ਅਤੇ ਦੇਖੋ।
ਹਾਂ, ਕਿਸੇ ਨੂੰ ਕੇਦਾਰ+ ਵਿਚ ਘੱਲੋ ਅਤੇ ਧਿਆਨ ਨਾਲ ਸੋਚ-ਵਿਚਾਰ ਕਰੋ;
ਦੇਖੋ ਕਿ ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਹੈ ਜਾਂ ਨਹੀਂ।
11 ਕੀ ਕਿਸੇ ਕੌਮ ਨੇ ਆਪਣੇ ਈਸ਼ਵਰ ਛੱਡ ਕੇ ਉਨ੍ਹਾਂ ਈਸ਼ਵਰਾਂ ਦੀ ਭਗਤੀ ਕੀਤੀ ਜਿਹੜੇ ਹੈ ਹੀ ਨਹੀਂ?
ਪਰ ਮੇਰੇ ਲੋਕਾਂ ਨੇ ਮੈਨੂੰ, ਹਾਂ, ਆਪਣੇ ਮਹਿਮਾਵਾਨ ਪਰਮੇਸ਼ੁਰ ਨੂੰ ਛੱਡ ਕੇ ਨਿਕੰਮੀਆਂ ਚੀਜ਼ਾਂ ਦੀ ਭਗਤੀ ਕੀਤੀ।+
12 ਹੇ ਆਕਾਸ਼, ਇਸ ਗੱਲੋਂ ਹੈਰਾਨ ਹੋ
ਅਤੇ ਖ਼ੌਫ਼ ਨਾਲ ਥਰ-ਥਰ ਕੰਬ,’ ਯਹੋਵਾਹ ਕਹਿੰਦਾ ਹੈ,
13 ‘ਕਿਉਂਕਿ ਮੇਰੇ ਲੋਕਾਂ ਨੇ ਦੋ ਬੁਰੇ ਕੰਮ ਕੀਤੇ:
ਉਨ੍ਹਾਂ ਨੇ ਮੈਨੂੰ, ਹਾਂ, ਅੰਮ੍ਰਿਤ ਜਲ* ਦੇ ਚਸ਼ਮੇ ਨੂੰ ਤਿਆਗ ਦਿੱਤਾ+
ਅਤੇ ਆਪਣੇ ਲਈ ਚੁਬੱਚੇ ਬਣਾਏ,*
ਟੁੱਟੇ ਹੋਏ ਚੁਬੱਚੇ ਜਿਨ੍ਹਾਂ ਵਿਚ ਪਾਣੀ ਨਹੀਂ ਠਹਿਰ ਸਕਦਾ।’
14 ‘ਕੀ ਇਜ਼ਰਾਈਲ ਨੌਕਰ ਹੈ ਜਾਂ ਕਿਸੇ ਘਰਾਣੇ ਵਿਚ ਪੈਦਾ ਹੋਇਆ ਗ਼ੁਲਾਮ ਹੈ?
ਤਾਂ ਫਿਰ, ਉਸ ਨੂੰ ਬੰਦੀ ਕਿਉਂ ਬਣਾਇਆ ਗਿਆ ਹੈ?
15 ਜਵਾਨ ਸ਼ੇਰ ਉਸ ਉੱਤੇ ਗਰਜਦੇ ਹਨ;+
ਉਹ ਉੱਚੀ-ਉੱਚੀ ਦਹਾੜਦੇ ਹਨ।
ਉਨ੍ਹਾਂ ਨੇ ਉਸ ਦੇ ਦੇਸ਼ ਦਾ ਜੋ ਹਸ਼ਰ ਕੀਤਾ ਹੈ, ਉਸ ਨੂੰ ਦੇਖ ਕੇ ਲੋਕ ਡਰਦੇ ਹਨ।
ਉਸ ਦੇ ਸ਼ਹਿਰ ਅੱਗ ਨਾਲ ਸਾੜ ਦਿੱਤੇ, ਇਸ ਕਰਕੇ ਉੱਥੇ ਕੋਈ ਨਹੀਂ ਰਹਿੰਦਾ।
16 ਨੋਫ*+ ਅਤੇ ਤਪਨਹੇਸ+ ਦੇ ਲੋਕ ਤੇਰੇ ਸਿਰ ਨੂੰ ਚੱਕ ਮਾਰਦੇ ਹਨ।
17 ਕੀ ਤੂੰ ਖ਼ੁਦ ਆਪਣਾ ਇਹ ਹਾਲ ਨਹੀਂ ਕੀਤਾ?
ਤੂੰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਤਿਆਗ ਦਿੱਤਾ+
ਜਦੋਂ ਉਹ ਰਾਹ ਵਿਚ ਤੇਰੀ ਅਗਵਾਈ ਕਰ ਰਿਹਾ ਸੀ।
18 ਹੁਣ ਤੂੰ ਮਿਸਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+
ਸ਼ਿਹੋਰ* ਦਾ ਪਾਣੀ ਪੀਣ ਲਈ?
ਤੂੰ ਅੱਸ਼ੂਰ ਦੇ ਰਾਹ ਕਿਉਂ ਜਾਣਾ ਚਾਹੁੰਦਾ ਹੈਂ?+
ਫ਼ਰਾਤ ਦਰਿਆ ਦਾ ਪਾਣੀ ਪੀਣ ਲਈ?
19 ਤੈਨੂੰ ਆਪਣੇ ਬੁਰੇ ਕੰਮਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ,
ਤੈਨੂੰ ਆਪਣੀ ਬੇਵਫ਼ਾਈ ਦੀ ਸਜ਼ਾ ਮਿਲਣੀ ਚਾਹੀਦੀ ਹੈ,
ਤੂੰ ਜਾਣ ਅਤੇ ਸਮਝ ਲੈ ਕਿ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਤਿਆਗਣਾ
ਕਿੰਨਾ ਬੁਰਾ ਅਤੇ ਦੁਖਦਾਈ ਹੁੰਦਾ ਹੈ;+
ਤੂੰ ਮੇਰਾ ਜ਼ਰਾ ਵੀ ਡਰ ਨਹੀਂ ਮੰਨਿਆ,’+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।
20 ‘ਮੈਂ ਬਹੁਤ ਪਹਿਲਾਂ ਤੇਰਾ ਜੂਲਾ ਭੰਨ ਸੁੱਟਿਆ ਸੀ+
ਅਤੇ ਤੇਰੀਆਂ ਬੇੜੀਆਂ ਤੋੜ ਦਿੱਤੀਆਂ ਸਨ।
ਪਰ ਤੂੰ ਕਿਹਾ: “ਮੈਂ ਤੇਰੀ ਭਗਤੀ ਨਹੀਂ ਕਰਨੀ,”
ਹਰ ਉੱਚੀ ਪਹਾੜੀ ਅਤੇ ਸੰਘਣੇ ਦਰਖ਼ਤ ਥੱਲੇ+
ਤੂੰ ਲੱਤਾਂ-ਬਾਹਾਂ ਪਸਾਰ ਕੇ ਲੰਮੀ ਪੈਂਦੀ ਸੀ ਅਤੇ ਵੇਸਵਾਗਿਰੀ ਕਰਦੀ ਸੀ।+
21 ਜਦ ਮੈਂ ਤੈਨੂੰ ਲਾਇਆ ਸੀ, ਤਾਂ ਤੂੰ ਕਾਲ਼ੇ ਅੰਗੂਰਾਂ ਦੀ ਇਕ ਵਧੀਆ ਵੇਲ ਸੀ,+ ਇਸ ਦਾ ਬੀ ਅਸਲੀ ਸੀ;
ਤਾਂ ਫਿਰ, ਤੇਰੀਆਂ ਟਾਹਣੀਆਂ ਕਿਵੇਂ ਗਲ਼-ਸੜ ਗਈਆਂ ਅਤੇ ਤੂੰ ਮੇਰੀਆਂ ਨਜ਼ਰਾਂ ਵਿਚ ਇਕ ਜੰਗਲੀ ਵੇਲ ਕਿਵੇਂ ਬਣ ਗਈ?’+
22 ‘ਭਾਵੇਂ ਤੂੰ ਸੋਡੇ ਅਤੇ ਸਾਬਣ ਨਾਲ ਆਪਣੇ ਆਪ ਨੂੰ ਕਿੰਨਾ ਹੀ ਕਿਉਂ ਨਾ ਧੋਵੇਂ,
ਫਿਰ ਵੀ ਮੇਰੀਆਂ ਨਜ਼ਰਾਂ ਵਿਚ ਤੇਰੇ ਪਾਪ ਦਾ ਦਾਗ਼ ਨਹੀਂ ਮਿਟੇਗਾ,’+ ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।
23 ਤੂੰ ਕਿਵੇਂ ਕਹਿ ਸਕਦੀ ਹੈਂ, ‘ਮੈਂ ਆਪਣੇ ਆਪ ਨੂੰ ਭ੍ਰਿਸ਼ਟ ਨਹੀਂ ਕੀਤਾ।
ਮੈਂ ਬਆਲਾਂ ਦੇ ਪਿੱਛੇ ਨਹੀਂ ਗਈ’?
ਤੂੰ ਘਾਟੀ ਵਿਚ ਕੀਤੇ ਆਪਣੇ ਕੰਮਾਂ ਨੂੰ ਯਾਦ ਕਰ।
ਗੌਰ ਕਰ ਕਿ ਤੂੰ ਕੀ-ਕੀ ਕੀਤਾ ਹੈ।
ਤੂੰ ਇਕ ਜਵਾਨ ਤੇ ਫੁਰਤੀਲੀ ਊਠਣੀ ਹੈਂ ਜੋ ਆਵਾਰਾ ਇੱਧਰ-ਉੱਧਰ ਘੁੰਮਦੀ ਹੈ,
24 ਤੂੰ ਇਕ ਜੰਗਲੀ ਗਧੀ ਹੈਂ ਜੋ ਉਜਾੜ ਵਿਚ ਰਹਿਣ ਦੀ ਆਦੀ ਹੈ,
ਜੋ ਆਪਣੀ ਕਾਮ-ਵਾਸ਼ਨਾ ਵਿਚ ਹਵਾ ਨੂੰ ਸੁੰਘਦੀ ਹੈ।
ਜਦੋਂ ਉਹ ਮੇਲ ਕਰਨਾ ਚਾਹੁੰਦੀ ਹੈ, ਤਾਂ ਕੌਣ ਉਸ ਨੂੰ ਰੋਕ ਸਕਦਾ ਹੈ?
ਉਸ ਨੂੰ ਲੱਭਣ ਲਈ ਜੰਗਲੀ ਗਧੇ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ।
ਮੇਲ ਕਰਨ ਦੇ ਮੌਸਮ* ਵਿਚ ਉਹ ਉਸ ਨੂੰ ਲੱਭ ਲਵੇਗਾ।
25 ਇਸ ਤੋਂ ਪਹਿਲਾਂ ਕਿ ਤੇਰੇ ਪੈਰ ਨੰਗੇ ਹੋ ਜਾਣ
ਅਤੇ ਤੇਰਾ ਗਲ਼ਾ ਸੁੱਕ ਜਾਵੇ, ਤੂੰ ਰੁਕ ਜਾ।
ਪਰ ਤੂੰ ਕਿਹਾ, ‘ਇੱਦਾਂ ਨਹੀਂ ਹੋ ਸਕਦਾ!+
26 ਜਿਵੇਂ ਚੋਰ ਫੜੇ ਜਾਣ ਤੇ ਸ਼ਰਮਿੰਦਾ ਹੁੰਦਾ ਹੈ,
ਉਸੇ ਤਰ੍ਹਾਂ ਇਜ਼ਰਾਈਲ ਦੇ ਘਰਾਣੇ ਨੂੰ ਸ਼ਰਮਿੰਦਾ ਕੀਤਾ ਗਿਆ ਹੈ,
ਉਨ੍ਹਾਂ ਨੂੰ, ਉਨ੍ਹਾਂ ਦੇ ਰਾਜਿਆਂ, ਉਨ੍ਹਾਂ ਦੇ ਹਾਕਮਾਂ,
ਉਨ੍ਹਾਂ ਦੇ ਪੁਜਾਰੀਆਂ ਅਤੇ ਉਨ੍ਹਾਂ ਦੇ ਨਬੀਆਂ ਨੂੰ ਸ਼ਰਮਿੰਦਾ ਕੀਤਾ ਗਿਆ ਹੈ।+
27 ਉਹ ਦਰਖ਼ਤ ਨੂੰ ਕਹਿੰਦੇ ਹਨ, ‘ਤੂੰ ਮੇਰਾ ਪਿਤਾ ਹੈਂ’+
ਅਤੇ ਪੱਥਰ ਨੂੰ ਕਹਿੰਦੇ ਹਨ, ‘ਤੂੰ ਸਾਨੂੰ ਜਨਮ ਦਿੱਤਾ ਹੈ।’
ਪਰ ਉਹ ਮੇਰੇ ਵੱਲ ਆਪਣਾ ਮੂੰਹ ਕਰਨ ਦੀ ਬਜਾਇ ਪਿੱਠ ਕਰਦੇ ਹਨ।+
ਉਹ ਬਿਪਤਾ ਦੇ ਵੇਲੇ ਕਹਿਣਗੇ, ‘ਉੱਠ ਅਤੇ ਸਾਨੂੰ ਬਚਾ!’+
28 ਕਿੱਥੇ ਹਨ ਤੇਰੇ ਦੇਵਤੇ ਜਿਹੜੇ ਤੂੰ ਆਪਣੇ ਲਈ ਬਣਾਏ ਸਨ?+
ਜੇ ਉਹ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਦੇ ਹਨ, ਤਾਂ ਉਹ ਬਚਾਉਣ ਲਈ ਉੱਠਣ,
ਹੇ ਯਹੂਦਾਹ, ਜਿੰਨੇ ਤੇਰੇ ਸ਼ਹਿਰ ਉੱਨੇ ਤੇਰੇ ਦੇਵਤੇ।+
29 ‘ਤੁਸੀਂ ਮੇਰੇ ʼਤੇ ਦੋਸ਼ ਕਿਉਂ ਲਾਈ ਜਾਂਦੇ ਹੋ?
ਤੁਸੀਂ ਸਾਰਿਆਂ ਨੇ ਮੇਰੇ ਵਿਰੁੱਧ ਬਗਾਵਤ ਕਿਉਂ ਕੀਤੀ ਹੈ?’+ ਯਹੋਵਾਹ ਕਹਿੰਦਾ ਹੈ।
30 ਮੈਂ ਬੇਕਾਰ ਹੀ ਤੁਹਾਡੇ ਪੁੱਤਰਾਂ ਨੂੰ ਸਜ਼ਾ ਦਿੱਤੀ।+
31 ਹੇ ਪੀੜ੍ਹੀ, ਯਹੋਵਾਹ ਦੇ ਸੰਦੇਸ਼ ਵੱਲ ਧਿਆਨ ਦੇ।
ਕੀ ਮੈਂ ਇਜ਼ਰਾਈਲ ਲਈ ਉਜਾੜ ਵਰਗਾ
ਜਾਂ ਖ਼ੌਫ਼ਨਾਕ ਘੁੱਪ ਹਨੇਰੇ ਵਾਲੇ ਦੇਸ਼ ਵਰਗਾ ਬਣ ਗਿਆ ਹਾਂ?
ਮੇਰੇ ਲੋਕਾਂ ਨੇ ਕਿਉਂ ਕਿਹਾ, ‘ਅਸੀਂ ਆਜ਼ਾਦ ਘੁੰਮਦੇ ਹਾਂ।
ਅਸੀਂ ਤੇਰੇ ਕੋਲ ਫਿਰ ਕਦੇ ਨਹੀਂ ਆਵਾਂਗੇ’?+
32 ਕੀ ਕੋਈ ਕੁਆਰੀ ਕੁੜੀ ਆਪਣੇ ਗਹਿਣੇ ਭੁੱਲ ਸਕਦੀ ਹੈ,
ਕੀ ਕੋਈ ਦੁਲਹਨ ਆਪਣਾ ਸਜਾਵਟੀ ਕਮਰਬੰਦ ਭੁੱਲ ਸਕਦੀ ਹੈ?
ਪਰ ਮੇਰੇ ਆਪਣੇ ਹੀ ਲੋਕਾਂ ਨੇ ਮੈਨੂੰ ਕਿੰਨੇ ਚਿਰ ਤੋਂ ਭੁਲਾ ਦਿੱਤਾ ਹੈ!+
33 ਹੇ ਔਰਤ, ਤੂੰ ਪ੍ਰੇਮੀਆਂ ਦੀ ਤਲਾਸ਼ ਕਰਨ ਲਈ ਸੋਚ-ਸਮਝ ਕੇ ਜੁਗਤਾਂ ਘੜਦੀ ਹੈਂ!
ਤੂੰ ਆਪਣੇ ਆਪ ਨੂੰ ਦੁਸ਼ਟਤਾ ਦੇ ਰਾਹ ʼਤੇ ਚੱਲਣਾ ਸਿਖਾਇਆ ਹੈ।+
34 ਤੇਰੇ ਕੱਪੜੇ ਬੇਕਸੂਰ ਗ਼ਰੀਬ ਲੋਕਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ,+
ਭਾਵੇਂ ਮੈਂ ਉਨ੍ਹਾਂ ਨੂੰ ਤੇਰੇ ਘਰ ਵਿਚ ਚੋਰੀ ਕਰਦੇ ਹੋਏ ਨਹੀਂ ਦੇਖਿਆ;
ਫਿਰ ਵੀ ਉਨ੍ਹਾਂ ਦੇ ਖ਼ੂਨ ਦੇ ਦਾਗ਼ ਤੇਰੇ ਕੱਪੜਿਆਂ ʼਤੇ ਲੱਗੇ ਹੋਏ ਹਨ।+
35 ਪਰ ਤੂੰ ਕਹਿੰਦੀ ਹੈਂ, ‘ਮੈਂ ਬੇਕਸੂਰ ਹਾਂ।
ਮੇਰੇ ਵਿਰੁੱਧ ਪਰਮੇਸ਼ੁਰ ਦਾ ਗੁੱਸਾ ਸ਼ਾਂਤ ਹੋ ਗਿਆ ਹੈ।’
ਹੁਣ ਮੈਂ ਤੈਨੂੰ ਸਜ਼ਾ ਦਿਆਂਗਾ
ਕਿਉਂਕਿ ਤੂੰ ਕਹਿੰਦੀ ਹੈਂ, ‘ਮੈਂ ਕੋਈ ਪਾਪ ਨਹੀਂ ਕੀਤਾ।’
36 ਤੂੰ ਕਿਉਂ ਇੰਨੀ ਲਾਪਰਵਾਹ ਹੋ ਕੇ ਝੱਟ ਆਪਣਾ ਰਾਹ ਬਦਲ ਲੈਂਦੀ ਹੈਂ?