ਜ਼ਬੂਰ
ਦਾਊਦ ਦਾ ਜ਼ਬੂਰ।
108 ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।
ਮੈਂ ਸੰਗੀਤ ਵਜਾ ਕੇ ਪੂਰੇ ਤਨ-ਮਨ ਨਾਲ ਗੀਤ ਗਾਵਾਂਗਾ।+
2 ਹੇ ਤਾਰਾਂ ਵਾਲੇ ਸਾਜ਼ ਅਤੇ ਰਬਾਬ, ਜਾਗ!+
ਹੇ ਸਵੇਰ, ਤੂੰ ਵੀ ਜਾਗ!
3 ਹੇ ਯਹੋਵਾਹ, ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਤੇਰੀ ਵਡਿਆਈ ਕਰਾਂਗਾ,
ਮੈਂ ਕੌਮਾਂ ਵਿਚ ਤੇਰਾ ਗੁਣਗਾਨ ਕਰਾਂਗਾ*
4 ਕਿਉਂਕਿ ਤੇਰਾ ਅਟੱਲ ਪਿਆਰ ਆਕਾਸ਼ ਜਿੰਨਾ ਵਿਸ਼ਾਲ ਹੈ+
ਅਤੇ ਤੇਰੀ ਵਫ਼ਾਦਾਰੀ ਅੰਬਰਾਂ ਨੂੰ ਛੂੰਹਦੀ ਹੈ।
5 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ+
6 ਤਾਂਕਿ ਉਹ ਸਾਰੇ ਬਚਾਏ ਜਾਣ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈਂ,
ਤੂੰ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ ਅਤੇ ਮੈਨੂੰ ਜਵਾਬ ਦੇ।+
7 ਪਵਿੱਤਰ* ਪਰਮੇਸ਼ੁਰ ਨੇ ਕਿਹਾ ਹੈ:
9 ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+
ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+
ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+
10 ਕੌਣ ਮੈਨੂੰ ਕਿਲੇਬੰਦ ਸ਼ਹਿਰ ʼਤੇ ਜਿੱਤ ਦਿਵਾਏਗਾ?
ਕੌਣ ਅਦੋਮ ਦੇ ਖ਼ਿਲਾਫ਼ ਮੇਰੀ ਅਗਵਾਈ ਕਰੇਗਾ?+
11 ਹੇ ਪਰਮੇਸ਼ੁਰ, ਤੂੰ ਹੀ ਸਾਨੂੰ ਜਿਤਾਏਂਗਾ,
ਪਰ ਤੂੰ ਸਾਨੂੰ ਤਿਆਗ ਦਿੱਤਾ ਹੈ,
ਹੇ ਸਾਡੇ ਪਰਮੇਸ਼ੁਰ, ਤੂੰ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।+