ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 28
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਯਿਰਮਿਯਾਹ ਦਾ ਝੂਠੇ ਨਬੀ ਹਨਨਯਾਹ ਨਾਲ ਟਾਕਰਾ (1-17)

ਯਿਰਮਿਯਾਹ 28:1

ਹੋਰ ਹਵਾਲੇ

  • +2 ਰਾਜ 24:17; 2 ਇਤਿ 36:10
  • +ਯਹੋ 11:19; 2 ਸਮੂ 21:2

ਯਿਰਮਿਯਾਹ 28:2

ਹੋਰ ਹਵਾਲੇ

  • +ਯਿਰ 27:4, 8

ਯਿਰਮਿਯਾਹ 28:3

ਹੋਰ ਹਵਾਲੇ

  • +2 ਰਾਜ 24:11, 13; ਯਿਰ 27:16; ਦਾਨੀ 1:2

ਯਿਰਮਿਯਾਹ 28:4

ਹੋਰ ਹਵਾਲੇ

  • +2 ਰਾਜ 23:36; 24:6
  • +2 ਰਾਜ 24:8; 25:27; ਯਿਰ 37:1
  • +2 ਰਾਜ 24:12, 14; ਯਿਰ 24:1

ਯਿਰਮਿਯਾਹ 28:6

ਫੁਟਨੋਟ

  • *

    ਜਾਂ, “ਇਸੇ ਤਰ੍ਹਾਂ ਹੋਵੇ!”

ਯਿਰਮਿਯਾਹ 28:8

ਫੁਟਨੋਟ

  • *

    ਜਾਂ, “ਬੀਮਾਰੀਆਂ।”

ਯਿਰਮਿਯਾਹ 28:10

ਹੋਰ ਹਵਾਲੇ

  • +ਯਿਰ 27:2

ਯਿਰਮਿਯਾਹ 28:11

ਹੋਰ ਹਵਾਲੇ

  • +ਯਿਰ 28:4

ਇੰਡੈਕਸ

  • ਰਿਸਰਚ ਬਰੋਸ਼ਰ

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 4/2017, ਸਫ਼ਾ 5

ਯਿਰਮਿਯਾਹ 28:13

ਹੋਰ ਹਵਾਲੇ

  • +ਯਿਰ 27:2

ਯਿਰਮਿਯਾਹ 28:14

ਹੋਰ ਹਵਾਲੇ

  • +ਬਿਵ 28:48; ਯਿਰ 5:19
  • +ਯਿਰ 27:6; ਦਾਨੀ 2:37, 38

ਯਿਰਮਿਯਾਹ 28:15

ਹੋਰ ਹਵਾਲੇ

  • +ਯਿਰ 28:1
  • +ਯਿਰ 14:14; 23:21; 27:15; ਹਿਜ਼ 13:3

ਯਿਰਮਿਯਾਹ 28:16

ਹੋਰ ਹਵਾਲੇ

  • +ਬਿਵ 13:5; 18:20; ਯਿਰ 29:32

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 28:12 ਰਾਜ 24:17; 2 ਇਤਿ 36:10
ਯਿਰ. 28:1ਯਹੋ 11:19; 2 ਸਮੂ 21:2
ਯਿਰ. 28:2ਯਿਰ 27:4, 8
ਯਿਰ. 28:32 ਰਾਜ 24:11, 13; ਯਿਰ 27:16; ਦਾਨੀ 1:2
ਯਿਰ. 28:42 ਰਾਜ 23:36; 24:6
ਯਿਰ. 28:42 ਰਾਜ 24:8; 25:27; ਯਿਰ 37:1
ਯਿਰ. 28:42 ਰਾਜ 24:12, 14; ਯਿਰ 24:1
ਯਿਰ. 28:10ਯਿਰ 27:2
ਯਿਰ. 28:11ਯਿਰ 28:4
ਯਿਰ. 28:13ਯਿਰ 27:2
ਯਿਰ. 28:14ਬਿਵ 28:48; ਯਿਰ 5:19
ਯਿਰ. 28:14ਯਿਰ 27:6; ਦਾਨੀ 2:37, 38
ਯਿਰ. 28:15ਯਿਰ 28:1
ਯਿਰ. 28:15ਯਿਰ 14:14; 23:21; 27:15; ਹਿਜ਼ 13:3
ਯਿਰ. 28:16ਬਿਵ 13:5; 18:20; ਯਿਰ 29:32
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 28:1-17

ਯਿਰਮਿਯਾਹ

28 ਉਸੇ ਸਾਲ ਯਾਨੀ ਯਹੂਦਾਹ ਦੇ ਰਾਜੇ ਸਿਦਕੀਯਾਹ+ ਦੇ ਰਾਜ ਦੇ ਸ਼ੁਰੂ ਵਿਚ, ਚੌਥੇ ਸਾਲ ਦੇ ਪੰਜਵੇਂ ਮਹੀਨੇ ਵਿਚ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਜੋ ਗਿਬਓਨ ਤੋਂ ਸੀ,+ ਨੇ ਯਹੋਵਾਹ ਦੇ ਘਰ ਵਿਚ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਮੈਨੂੰ ਕਿਹਾ: 2 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।+ 3 ਦੋ ਸਾਲਾਂ ਦੇ ਅੰਦਰ-ਅੰਦਰ ਮੈਂ ਯਹੋਵਾਹ ਦੇ ਘਰ ਦੇ ਸਾਰੇ ਭਾਂਡੇ ਵਾਪਸ ਇਸ ਜਗ੍ਹਾ ਲੈ ਆਵਾਂਗਾ ਜੋ ਬਾਬਲ ਦਾ ਰਾਜਾ ਨਬੂਕਦਨੱਸਰ ਇੱਥੋਂ ਬਾਬਲ ਲੈ ਗਿਆ ਸੀ।’”+ 4 “ਯਹੋਵਾਹ ਕਹਿੰਦਾ ਹੈ, ‘ਮੈਂ ਯਹੋਯਾਕੀਮ+ ਦੇ ਪੁੱਤਰ, ਯਹੂਦਾਹ ਦੇ ਰਾਜੇ ਯਕਾਨਯਾਹ+ ਨੂੰ ਅਤੇ ਯਹੂਦਾਹ ਦੇ ਉਨ੍ਹਾਂ ਸਾਰੇ ਲੋਕਾਂ ਨੂੰ ਵਾਪਸ ਇਸ ਜਗ੍ਹਾ ਲੈ ਆਵਾਂਗਾ ਜਿਨ੍ਹਾਂ ਨੂੰ ਬੰਦੀ ਬਣਾ ਕੇ ਬਾਬਲ ਲਿਜਾਇਆ ਗਿਆ ਹੈ+ ਕਿਉਂਕਿ ਮੈਂ ਬਾਬਲ ਦੇ ਰਾਜੇ ਦਾ ਜੂਲਾ ਭੰਨ ਸੁੱਟਾਂਗਾ।’”

5 ਫਿਰ ਯਿਰਮਿਯਾਹ ਨਬੀ ਨੇ ਯਹੋਵਾਹ ਦੇ ਘਰ ਵਿਚ ਖੜ੍ਹੇ ਪੁਜਾਰੀਆਂ ਅਤੇ ਸਾਰੇ ਲੋਕਾਂ ਸਾਮ੍ਹਣੇ ਹਨਨਯਾਹ ਨਬੀ ਨਾਲ ਗੱਲ ਕੀਤੀ। 6 ਯਿਰਮਿਯਾਹ ਨਬੀ ਨੇ ਕਿਹਾ: “ਆਮੀਨ!* ਯਹੋਵਾਹ ਇੱਦਾਂ ਹੀ ਕਰੇ! ਯਹੋਵਾਹ ਦੇ ਘਰ ਦੇ ਭਾਂਡਿਆਂ ਅਤੇ ਬੰਦੀ ਬਣਾ ਕੇ ਲਿਜਾਏ ਗਏ ਸਾਰੇ ਲੋਕਾਂ ਨੂੰ ਬਾਬਲ ਤੋਂ ਇਸ ਜਗ੍ਹਾ ਵਾਪਸ ਲਿਆ ਕੇ ਯਹੋਵਾਹ ਤੇਰੀ ਇਹ ਭਵਿੱਖਬਾਣੀ ਪੂਰੀ ਕਰੇ। 7 ਪਰ ਕਿਰਪਾ ਕਰ ਕੇ ਮੇਰੇ ਇਸ ਸੰਦੇਸ਼ ਵੱਲ ਧਿਆਨ ਦੇ ਜੋ ਮੈਂ ਤੈਨੂੰ ਅਤੇ ਇੱਥੇ ਸਾਰੇ ਲੋਕਾਂ ਨੂੰ ਦੱਸਣ ਜਾ ਰਿਹਾ ਹਾਂ। 8 ਮੇਰੇ ਤੋਂ ਅਤੇ ਤੁਹਾਡੇ ਤੋਂ ਲੰਬਾ ਸਮਾਂ ਪਹਿਲਾਂ ਆਏ ਨਬੀ ਬਹੁਤ ਸਾਰੇ ਦੇਸ਼ਾਂ ਅਤੇ ਵੱਡੇ-ਵੱਡੇ ਰਾਜਾਂ ਦੇ ਵਿਰੁੱਧ ਭਵਿੱਖਬਾਣੀਆਂ ਕਰਦੇ ਹੁੰਦੇ ਸਨ ਕਿ ਉਨ੍ਹਾਂ ਨੂੰ ਯੁੱਧਾਂ, ਬਿਪਤਾਵਾਂ ਅਤੇ ਮਹਾਂਮਾਰੀਆਂ* ਦਾ ਸਾਮ੍ਹਣਾ ਕਰਨਾ ਪਵੇਗਾ। 9 ਇਸ ਲਈ ਜਿਹੜਾ ਨਬੀ ਇਸ ਤੋਂ ਉਲਟ ਸ਼ਾਂਤੀ ਦੀ ਭਵਿੱਖਬਾਣੀ ਕਰਦਾ ਸੀ, ਉਸ ਨੂੰ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਪੈਂਦਾ ਸੀ। ਜੇ ਉਸ ਦੀ ਭਵਿੱਖਬਾਣੀ ਪੂਰੀ ਹੋ ਜਾਂਦੀ ਸੀ, ਤਾਂ ਇਸ ਤੋਂ ਪਤਾ ਲੱਗ ਜਾਂਦਾ ਸੀ ਕਿ ਉਸ ਨੂੰ ਵਾਕਈ ਯਹੋਵਾਹ ਨੇ ਘੱਲਿਆ ਸੀ।”

10 ਇਹ ਸੁਣ ਕੇ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲੈ ਕੇ ਭੰਨ ਸੁੱਟਿਆ।+ 11 ਫਿਰ ਹਨਨਯਾਹ ਨੇ ਸਾਰੇ ਲੋਕਾਂ ਸਾਮ੍ਹਣੇ ਕਿਹਾ: “ਯਹੋਵਾਹ ਕਹਿੰਦਾ ਹੈ, ‘ਇਸੇ ਤਰ੍ਹਾਂ ਮੈਂ ਦੋ ਸਾਲਾਂ ਦੇ ਅੰਦਰ-ਅੰਦਰ ਬਾਬਲ ਦੇ ਰਾਜੇ ਨਬੂਕਦਨੱਸਰ ਦਾ ਜੂਲਾ ਭੰਨ ਸੁੱਟਾਂਗਾ ਜੋ ਉਸ ਨੇ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਰੱਖਿਆ ਹੋਇਆ ਹੈ।’”+ ਫਿਰ ਯਿਰਮਿਯਾਹ ਨਬੀ ਉੱਥੋਂ ਚਲਾ ਗਿਆ।

12 ਹਨਨਯਾਹ ਨਬੀ ਵੱਲੋਂ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲੈ ਕੇ ਭੰਨ ਸੁੱਟਣ ਤੋਂ ਬਾਅਦ ਯਿਰਮਿਯਾਹ ਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ: 13 “ਜਾ ਕੇ ਹਨਨਯਾਹ ਨੂੰ ਕਹਿ, ‘ਯਹੋਵਾਹ ਕਹਿੰਦਾ ਹੈ: “ਤੂੰ ਲੱਕੜ ਦਾ ਜੂਲਾ ਭੰਨਿਆ ਹੈ,+ ਪਰ ਇਸ ਦੀ ਜਗ੍ਹਾ ਤੂੰ ਲੋਹੇ ਦਾ ਜੂਲਾ ਬਣਾਵੇਂਗਾ।” 14 ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ: “ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ʼਤੇ ਲੋਹੇ ਦਾ ਜੂਲਾ ਰੱਖਾਂਗਾ ਤਾਂਕਿ ਇਹ ਬਾਬਲ ਦੇ ਰਾਜੇ ਨਬੂਕਦਨੱਸਰ ਦੀ ਗ਼ੁਲਾਮੀ ਕਰਨ। ਇਨ੍ਹਾਂ ਨੂੰ ਉਸ ਦੀ ਗ਼ੁਲਾਮੀ ਕਰਨੀ ਹੀ ਪਵੇਗੀ।+ ਇੱਥੋਂ ਤਕ ਕਿ ਮੈਂ ਜੰਗਲੀ ਜਾਨਵਰ ਵੀ ਉਸ ਨੂੰ ਦੇ ਦਿਆਂਗਾ।”’”+

15 ਫਿਰ ਯਿਰਮਿਯਾਹ ਨਬੀ ਨੇ ਹਨਨਯਾਹ+ ਨਬੀ ਨੂੰ ਕਿਹਾ: “ਹੇ ਹਨਨਯਾਹ, ਕਿਰਪਾ ਕਰ ਕੇ ਮੇਰੀ ਗੱਲ ਸੁਣ! ਯਹੋਵਾਹ ਨੇ ਤੈਨੂੰ ਨਹੀਂ ਘੱਲਿਆ ਹੈ, ਪਰ ਤੂੰ ਇਨ੍ਹਾਂ ਲੋਕਾਂ ਨੂੰ ਝੂਠ ʼਤੇ ਯਕੀਨ ਦਿਵਾਉਂਦਾ ਹੈਂ।+ 16 ਇਸ ਲਈ ਯਹੋਵਾਹ ਕਹਿੰਦਾ ਹੈ, ‘ਦੇਖ! ਮੈਂ ਤੈਨੂੰ ਧਰਤੀ ਉੱਤੋਂ ਮਿਟਾਉਣ ਜਾ ਰਿਹਾ ਹਾਂ। ਤੂੰ ਇਸੇ ਸਾਲ ਮਰ ਜਾਵੇਂਗਾ ਕਿਉਂਕਿ ਤੂੰ ਲੋਕਾਂ ਨੂੰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰਨ ਲਈ ਭੜਕਾਇਆ ਹੈ।’”+

17 ਇਸ ਲਈ, ਉਸੇ ਸਾਲ ਦੇ ਸੱਤਵੇਂ ਮਹੀਨੇ ਵਿਚ ਹਨਨਯਾਹ ਨਬੀ ਦੀ ਮੌਤ ਹੋ ਗਈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ