ਪਹਿਲਾ ਇਤਿਹਾਸ
26 ਦਰਬਾਨਾਂ+ ਦੀਆਂ ਟੋਲੀਆਂ ਇਹ ਸਨ: ਕੋਰਹ ਦੇ ਵੰਸ਼ ਵਿੱਚੋਂ, ਆਸਾਫ਼ ਦੇ ਪੁੱਤਰਾਂ ਵਿੱਚੋਂ ਕੋਰੇ ਦਾ ਪੁੱਤਰ ਮਸ਼ਲਮਯਾਹ।+ 2 ਮਸ਼ਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਿਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ, 3 ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋ-ਏਨਾਈ ਸੱਤਵਾਂ। 4 ਓਬੇਦ-ਅਦੋਮ ਦੇ ਪੁੱਤਰ ਸਨ: ਸ਼ਮਾਯਾਹ ਜੇਠਾ, ਯਹੋਜ਼ਾਬਾਦ ਦੂਸਰਾ, ਯੋਆਹ ਤੀਸਰਾ, ਸਾਕਾਰ ਚੌਥਾ, ਨਥਨੀਏਲ ਪੰਜਵਾਂ, 5 ਅਮੀਏਲ ਛੇਵਾਂ, ਯਿਸਾਕਾਰ ਸੱਤਵਾਂ ਅਤੇ ਪਉਲਥਈ ਅੱਠਵਾਂ; ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ ਸੀ।
6 ਉਸ ਦੇ ਪੁੱਤਰ ਸ਼ਮਾਯਾਹ ਦੇ ਪੁੱਤਰ ਪੈਦਾ ਹੋਏ ਜੋ ਆਪਣੇ ਪਿਤਾ ਦੇ ਘਰਾਣੇ ਦੇ ਹਾਕਮ ਸਨ ਕਿਉਂਕਿ ਉਹ ਤਾਕਤਵਰ ਅਤੇ ਕਾਬਲ ਆਦਮੀ ਸਨ। 7 ਸ਼ਮਾਯਾਹ ਦੇ ਪੁੱਤਰ ਸਨ: ਆਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਭਰਾ ਅਲੀਹੂ ਅਤੇ ਸਮਕਯਾਹ ਵੀ ਕਾਬਲ ਆਦਮੀ ਸਨ। 8 ਇਹ ਸਾਰੇ ਓਬੇਦ-ਅਦੋਮ ਦੇ ਪੁੱਤਰ ਸਨ; ਇਹ ਤੇ ਇਨ੍ਹਾਂ ਦੇ ਪੁੱਤਰ ਅਤੇ ਇਨ੍ਹਾਂ ਦੇ ਭਰਾ ਕਾਬਲ ਆਦਮੀ ਸਨ ਅਤੇ ਸੇਵਾ ਕਰਨ ਦੇ ਲਾਇਕ ਸਨ। ਓਬੇਦ-ਅਦੋਮ ਦੇ ਘਰਾਣੇ ਵਿੱਚੋਂ ਆਏ ਇਨ੍ਹਾਂ ਆਦਮੀਆਂ ਦੀ ਗਿਣਤੀ 62 ਸੀ। 9 ਮਸ਼ਲਮਯਾਹ+ ਦੇ ਪੁੱਤਰ ਅਤੇ ਭਰਾ 18 ਕਾਬਲ ਆਦਮੀ ਸਨ। 10 ਮਰਾਰੀ ਦੇ ਪੁੱਤਰਾਂ ਵਿੱਚੋਂ ਹੋਸਾਹ ਦੇ ਪੁੱਤਰ ਪੈਦਾ ਹੋਏ। ਸ਼ਿਮਰੀ ਮੁਖੀ ਸੀ, ਭਾਵੇਂ ਕਿ ਉਹ ਜੇਠਾ ਨਹੀਂ ਸੀ, ਫਿਰ ਵੀ ਉਸ ਦੇ ਪਿਤਾ ਨੇ ਉਸ ਨੂੰ ਮੁਖੀ ਨਿਯੁਕਤ ਕਰ ਦਿੱਤਾ। 11 ਹਿਲਕੀਯਾਹ ਦੂਸਰਾ, ਟਬਲਯਾਹ ਤੀਸਰਾ, ਜ਼ਕਰਯਾਹ ਚੌਥਾ ਸੀ। ਹੋਸਾਹ ਦੇ ਸਾਰੇ ਪੁੱਤਰਾਂ ਅਤੇ ਭਰਾਵਾਂ ਦੀ ਗਿਣਤੀ 13 ਸੀ।
12 ਦਰਬਾਨਾਂ ਦੀਆਂ ਇਨ੍ਹਾਂ ਟੋਲੀਆਂ ਵਿੱਚੋਂ ਮੁਖੀਆਂ ਨੂੰ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਲਈ ਜ਼ਿੰਮੇਵਾਰੀਆਂ ਮਿਲੀਆਂ ਜਿਵੇਂ ਉਨ੍ਹਾਂ ਦੇ ਭਰਾਵਾਂ ਨੂੰ ਮਿਲੀਆਂ ਸਨ। 13 ਇਸ ਲਈ ਉਨ੍ਹਾਂ ਨੇ, ਕੀ ਛੋਟੇ ਕੀ ਵੱਡੇ, ਆਪੋ-ਆਪਣੇ ਪਿਤਾ ਦੇ ਘਰਾਣਿਆਂ ਅਨੁਸਾਰ ਵੱਖੋ-ਵੱਖਰੇ ਦਰਵਾਜ਼ਿਆਂ ਵਾਸਤੇ ਗੁਣੇ ਪਾਏ।+ 14 ਪੂਰਬ ਵੱਲ ਦਾ ਗੁਣਾ ਸ਼ਲਮਯਾਹ ਦੇ ਨਾਂ ʼਤੇ ਨਿਕਲਿਆ। ਫਿਰ ਉਨ੍ਹਾਂ ਨੇ ਉਸ ਦੇ ਪੁੱਤਰ ਜ਼ਕਰਯਾਹ, ਜੋ ਸਮਝਦਾਰ ਸਲਾਹਕਾਰ ਸੀ, ਦੇ ਨਾਂ ʼਤੇ ਗੁਣੇ ਪਾਏ ਅਤੇ ਉੱਤਰ ਵੱਲ ਦਾ ਗੁਣਾ ਉਸ ਦੇ ਨਾਂ ʼਤੇ ਨਿਕਲਿਆ। 15 ਦੱਖਣ ਵੱਲ ਦਾ ਗੁਣਾ ਓਬੇਦ-ਅਦੋਮ ਦੇ ਨਾਂ ʼਤੇ ਨਿਕਲਿਆ ਅਤੇ ਉਸ ਦੇ ਪੁੱਤਰਾਂ+ ਨੂੰ ਭੰਡਾਰਾਂ ʼਤੇ ਨਿਯੁਕਤ ਕੀਤਾ ਗਿਆ। 16 ਸ਼ੁੱਪੀਮ ਤੇ ਹੋਸਾਹ+ ਦੇ ਨਾਂ ʼਤੇ ਪੱਛਮ ਵੱਲ ਦਾ ਗੁਣਾ ਨਿਕਲਿਆ। ਇਹ ਦਰਵਾਜ਼ਾ ਸ਼ੱਲਕਥ ਫਾਟਕ ਦੇ ਨੇੜੇ ਉੱਪਰ ਜਾਂਦੇ ਰਾਜਮਾਰਗ ਦੇ ਕੋਲ ਸੀ। ਪਹਿਰੇਦਾਰਾਂ ਦੀ ਇਕ ਟੋਲੀ ਦੂਜੀ ਟੋਲੀ ਦੇ ਨਾਲ-ਨਾਲ ਖੜ੍ਹੀ ਹੁੰਦੀ ਸੀ; 17 ਪੂਰਬ ਵੱਲ ਛੇ ਲੇਵੀ ਸਨ; ਉੱਤਰ ਵੱਲ ਹਰ ਰੋਜ਼ ਚਾਰ ਜਣੇ ਅਤੇ ਦੱਖਣ ਵੱਲ ਹਰ ਰੋਜ਼ ਚਾਰ ਜਣੇ; ਭੰਡਾਰਾਂ+ ਲਈ ਦੋ-ਦੋ ਜਣੇ; 18 ਪੱਛਮ ਵੱਲ ਥੰਮ੍ਹਾਂ ਵਾਲੇ ਬਰਾਂਡੇ ਲਈ ਚਾਰ ਜਣੇ ਰਾਜਮਾਰਗ ਉੱਤੇ+ ਅਤੇ ਦੋ ਜਣੇ ਥੰਮ੍ਹਾਂ ਵਾਲੇ ਬਰਾਂਡੇ ਕੋਲ ਹੁੰਦੇ ਸਨ। 19 ਦਰਬਾਨਾਂ ਦੀਆਂ ਇਹ ਟੋਲੀਆਂ ਕੋਰਹ ਅਤੇ ਮਰਾਰੀ ਦੇ ਵੰਸ਼ ਵਿੱਚੋਂ ਸਨ।
20 ਲੇਵੀਆਂ ਵਿੱਚੋਂ ਅਹੀਯਾਹ ਸੱਚੇ ਪਰਮੇਸ਼ੁਰ ਦੇ ਖ਼ਜ਼ਾਨਿਆਂ ਅਤੇ ਪਵਿੱਤਰ ਕੀਤੀਆਂ ਚੀਜ਼ਾਂ* ਦੇ ਖ਼ਜ਼ਾਨਿਆਂ ਦਾ ਨਿਗਰਾਨ ਸੀ।+ 21 ਲਾਦਾਨ ਦੇ ਪੁੱਤਰ ਸਨ: ਲਾਦਾਨ ਦੇ ਘਰਾਣੇ ਵਿੱਚੋਂ ਗੇਰਸ਼ੋਨੀ ਦੇ ਪੁੱਤਰਾਂ ਯਾਨੀ ਗੇਰਸ਼ੋਨੀ ਲਾਦਾਨ ਤੋਂ ਆਏ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਯਹੀਏਲੀ+ 22 ਅਤੇ ਯਹੀਏਲੀ ਦੇ ਪੁੱਤਰ, ਜ਼ੇਥਾਮ ਅਤੇ ਉਸ ਦਾ ਭਰਾ ਯੋਏਲ। ਉਹ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਦੇ ਨਿਗਰਾਨ ਸਨ।+ 23 ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ+ ਵਿੱਚੋਂ 24 ਸ਼ਬੂਏਲ ਭੰਡਾਰਾਂ ਦਾ ਨਿਗਰਾਨ ਸੀ ਜੋ ਇਕ ਆਗੂ ਸੀ ਤੇ ਉਹ ਮੂਸਾ ਦੇ ਪੁੱਤਰ ਗੇਰਸ਼ੋਮ ਦਾ ਪੁੱਤਰ ਸੀ। 25 ਉਸ ਦੇ ਭਰਾਵਾਂ ਵਿੱਚੋਂ ਅਲੀਅਜ਼ਰ+ ਦਾ ਪੁੱਤਰ ਰਹਬਯਾਹ,+ ਉਸ ਦਾ ਪੁੱਤਰ ਯਿਸ਼ਾਯਾਹ, ਉਸ ਦਾ ਪੁੱਤਰ ਯੋਰਾਮ, ਉਸ ਦਾ ਪੁੱਤਰ ਜ਼ਿਕਰੀ ਅਤੇ ਉਸ ਦਾ ਪੁੱਤਰ ਸ਼ਲੋਮੋਥ ਸੀ। 26 ਇਹ ਸ਼ਲੋਮੋਥ ਅਤੇ ਉਸ ਦੇ ਭਰਾ ਪਵਿੱਤਰ ਕੀਤੀਆਂ ਚੀਜ਼ਾਂ ਦੇ ਸਾਰੇ ਖ਼ਜ਼ਾਨਿਆਂ+ ਦੇ ਨਿਗਰਾਨ ਸਨ ਜਿਨ੍ਹਾਂ ਚੀਜ਼ਾਂ ਨੂੰ ਦਾਊਦ,+ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ,+ ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ ਅਤੇ ਫ਼ੌਜ ਦੇ ਮੁਖੀਆਂ ਨੇ ਪਵਿੱਤਰ ਕੀਤਾ ਸੀ। 27 ਉਨ੍ਹਾਂ ਨੇ ਯੁੱਧਾਂ ਅਤੇ ਲੁੱਟ ਦੇ ਮਾਲ ਵਿੱਚੋਂ ਚੀਜ਼ਾਂ+ ਯਹੋਵਾਹ ਦੇ ਭਵਨ ਦੀ ਸਾਂਭ-ਸੰਭਾਲ ਲਈ ਪਵਿੱਤਰ ਕੀਤੀਆਂ ਸਨ; 28 ਨਾਲੇ ਉਹ ਸਾਰੀਆਂ ਚੀਜ਼ਾਂ ਜੋ ਸਮੂਏਲ ਦਰਸ਼ੀ,+ ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ+ ਅਤੇ ਸਰੂਯਾਹ ਦੇ ਪੁੱਤਰ ਯੋਆਬ+ ਨੇ ਪਵਿੱਤਰ ਕੀਤੀਆਂ ਸਨ। ਜਿਸ ਕਿਸੇ ਨੇ ਜੋ ਵੀ ਪਵਿੱਤਰ ਕੀਤਾ, ਉਸ ਨੂੰ ਸ਼ਲੋਮੀਥ ਅਤੇ ਉਸ ਦੇ ਭਰਾਵਾਂ ਦੀ ਨਿਗਰਾਨੀ ਅਧੀਨ ਸੌਂਪ ਦਿੱਤਾ ਗਿਆ।
29 ਯਿਸਹਾਰੀਆਂ+ ਵਿੱਚੋਂ ਕਨਨਯਾਹ ਅਤੇ ਉਸ ਦੇ ਪੁੱਤਰਾਂ ਨੂੰ ਬਾਹਰਲੇ ਕੰਮ ਦਿੱਤੇ ਗਏ ਯਾਨੀ ਉਨ੍ਹਾਂ ਨੂੰ ਇਜ਼ਰਾਈਲ ਵਿਚ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨਿਆਂਕਾਰਾਂ ਵਜੋਂ ਠਹਿਰਾਇਆ ਗਿਆ।+
30 ਹਬਰੋਨੀਆਂ+ ਵਿੱਚੋਂ ਹਸ਼ਬਯਾਹ ਅਤੇ ਉਸ ਦੇ ਭਰਾ 1,700 ਕਾਬਲ ਆਦਮੀ ਸਨ ਜੋ ਯਹੋਵਾਹ ਦੇ ਸਾਰੇ ਕੰਮ ਲਈ ਅਤੇ ਰਾਜੇ ਦੀ ਸੇਵਾ ਲਈ ਯਰਦਨ ਦੇ ਪੱਛਮੀ ਇਲਾਕੇ ਵਿਚ ਇਜ਼ਰਾਈਲ ਦੇ ਪ੍ਰਸ਼ਾਸਨ ਦੇ ਅਧਿਕਾਰੀ ਸਨ। 31 ਹਬਰੋਨੀਆਂ ਦੇ ਪਿਤਾ ਦੇ ਘਰਾਣੇ ਦੇ ਵੰਸ਼ ਵਿੱਚੋਂ ਯਰੀਯਾਹ+ ਹਬਰੋਨੀਆਂ ਦਾ ਮੁਖੀ ਸੀ। ਦਾਊਦ ਦੇ ਰਾਜ ਦੇ 40ਵੇਂ ਸਾਲ ਵਿਚ+ ਉਨ੍ਹਾਂ ਵਿੱਚੋਂ ਤਾਕਤਵਰ ਤੇ ਕਾਬਲ ਆਦਮੀਆਂ ਦੀ ਭਾਲ ਕੀਤੀ ਗਈ ਅਤੇ ਉਹ ਗਿਲਆਦ ਦੇ ਯਾਜ਼ੇਰ+ ਵਿਚ ਮਿਲ ਗਏ। 32 ਉਸ ਦੇ ਭਰਾ 2,700 ਕਾਬਲ ਆਦਮੀ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਇਸ ਲਈ ਰਾਜਾ ਦਾਊਦ ਨੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਨਾਲ ਜੁੜੇ ਹਰ ਮਾਮਲੇ ਅਤੇ ਰਾਜੇ ਨਾਲ ਜੁੜੇ ਹਰ ਮਾਮਲੇ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਉੱਤੇ ਠਹਿਰਾ ਦਿੱਤਾ।