ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਯਿਰਮਿਯਾਹ 19
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਯਿਰਮਿਯਾਹ—ਅਧਿਆਵਾਂ ਦਾ ਸਾਰ

      • ਯਿਰਮਿਯਾਹ ਨੂੰ ਮਿੱਟੀ ਦੀ ਸੁਰਾਹੀ ਭੰਨਣ ਲਈ ਕਿਹਾ ਗਿਆ (1-15)

        • ਬਆਲ ਅੱਗੇ ਬੱਚਿਆਂ ਦੀਆਂ ਬਲ਼ੀਆਂ (5)

ਯਿਰਮਿਯਾਹ 19:1

ਹੋਰ ਹਵਾਲੇ

  • +ਯਿਰ 18:2

ਯਿਰਮਿਯਾਹ 19:2

ਹੋਰ ਹਵਾਲੇ

  • +ਯਹੋ 15:8, 12; 2 ਇਤਿ 28:1, 3; ਯਿਰ 7:31

ਯਿਰਮਿਯਾਹ 19:4

ਹੋਰ ਹਵਾਲੇ

  • +2 ਰਾਜ 22:16, 17; ਯਸਾ 65:11
  • +2 ਇਤਿ 33:1, 4
  • +2 ਰਾਜ 21:16; ਯਸਾ 59:7; ਯਿਰ 2:34; ਵਿਰ 4:13; ਮੱਤੀ 23:34, 35

ਯਿਰਮਿਯਾਹ 19:5

ਹੋਰ ਹਵਾਲੇ

  • +2 ਇਤਿ 28:1, 3; 33:1, 6; ਯਸਾ 57:5
  • +ਲੇਵੀ 18:21; ਯਿਰ 7:31; 32:35

ਯਿਰਮਿਯਾਹ 19:6

ਹੋਰ ਹਵਾਲੇ

  • +ਯਿਰ 7:32

ਯਿਰਮਿਯਾਹ 19:7

ਹੋਰ ਹਵਾਲੇ

  • +ਬਿਵ 28:25, 26; ਜ਼ਬੂ 79:2; ਯਿਰ 7:33; 16:4

ਯਿਰਮਿਯਾਹ 19:8

ਫੁਟਨੋਟ

  • *

    ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।

ਹੋਰ ਹਵਾਲੇ

  • +1 ਰਾਜ 9:8; ਯਿਰ 18:16; ਵਿਰ 2:15

ਯਿਰਮਿਯਾਹ 19:9

ਹੋਰ ਹਵਾਲੇ

  • +ਲੇਵੀ 26:29; ਬਿਵ 28:53; ਵਿਰ 2:20; 4:10; ਹਿਜ਼ 5:10

ਯਿਰਮਿਯਾਹ 19:11

ਹੋਰ ਹਵਾਲੇ

  • +ਯਿਰ 7:32

ਯਿਰਮਿਯਾਹ 19:13

ਹੋਰ ਹਵਾਲੇ

  • +ਜ਼ਬੂ 79:1
  • +ਯਿਰ 8:1, 2; ਸਫ਼ 1:4, 5
  • +ਯਿਰ 7:18; 32:29

ਯਿਰਮਿਯਾਹ 19:15

ਫੁਟਨੋਟ

  • *

    ਇਬ, “ਧੌਣਾਂ ਅਕੜਾ ਕੇ।”

ਹੋਰ ਹਵਾਲੇ

  • +ਨਹ 9:17, 29; ਜ਼ਕ 7:12

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਯਿਰ. 19:1ਯਿਰ 18:2
ਯਿਰ. 19:2ਯਹੋ 15:8, 12; 2 ਇਤਿ 28:1, 3; ਯਿਰ 7:31
ਯਿਰ. 19:42 ਰਾਜ 22:16, 17; ਯਸਾ 65:11
ਯਿਰ. 19:42 ਇਤਿ 33:1, 4
ਯਿਰ. 19:42 ਰਾਜ 21:16; ਯਸਾ 59:7; ਯਿਰ 2:34; ਵਿਰ 4:13; ਮੱਤੀ 23:34, 35
ਯਿਰ. 19:52 ਇਤਿ 28:1, 3; 33:1, 6; ਯਸਾ 57:5
ਯਿਰ. 19:5ਲੇਵੀ 18:21; ਯਿਰ 7:31; 32:35
ਯਿਰ. 19:6ਯਿਰ 7:32
ਯਿਰ. 19:7ਬਿਵ 28:25, 26; ਜ਼ਬੂ 79:2; ਯਿਰ 7:33; 16:4
ਯਿਰ. 19:81 ਰਾਜ 9:8; ਯਿਰ 18:16; ਵਿਰ 2:15
ਯਿਰ. 19:9ਲੇਵੀ 26:29; ਬਿਵ 28:53; ਵਿਰ 2:20; 4:10; ਹਿਜ਼ 5:10
ਯਿਰ. 19:11ਯਿਰ 7:32
ਯਿਰ. 19:13ਜ਼ਬੂ 79:1
ਯਿਰ. 19:13ਯਿਰ 8:1, 2; ਸਫ਼ 1:4, 5
ਯਿਰ. 19:13ਯਿਰ 7:18; 32:29
ਯਿਰ. 19:15ਨਹ 9:17, 29; ਜ਼ਕ 7:12
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਿਰਮਿਯਾਹ 19:1-15

ਯਿਰਮਿਯਾਹ

19 ਯਹੋਵਾਹ ਕਹਿੰਦਾ ਹੈ: “ਜਾਹ ਅਤੇ ਘੁਮਿਆਰ ਕੋਲੋਂ ਇਕ ਮਿੱਟੀ ਦੀ ਸੁਰਾਹੀ ਖ਼ਰੀਦ।+ ਲੋਕਾਂ ਦੇ ਕੁਝ ਬਜ਼ੁਰਗਾਂ ਅਤੇ ਪੁਜਾਰੀਆਂ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਨਾਲ ਲੈ ਕੇ 2 ਠੀਕਰੀ ਫਾਟਕ ਕੋਲ ਹਿੰਨੋਮ ਦੇ ਪੁੱਤਰ ਦੀ ਵਾਦੀ+ ਵਿਚ ਜਾਹ। ਉੱਥੇ ਉਨ੍ਹਾਂ ਨੂੰ ਮੇਰਾ ਸੰਦੇਸ਼ ਸੁਣਾਈਂ ਜੋ ਮੈਂ ਤੈਨੂੰ ਦੱਸ ਰਿਹਾ ਹਾਂ। 3 ਤੂੰ ਉਨ੍ਹਾਂ ਨੂੰ ਕਹੀਂ, ‘ਹੇ ਯਹੂਦਾਹ ਦੇ ਰਾਜਿਓ ਅਤੇ ਯਰੂਸ਼ਲਮ ਦੇ ਵਾਸੀਓ, ਯਹੋਵਾਹ ਦਾ ਸੰਦੇਸ਼ ਸੁਣੋ। ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ:

“‘“ਮੈਂ ਇਸ ਜਗ੍ਹਾ ਬਿਪਤਾ ਲਿਆਉਣ ਵਾਲਾ ਹਾਂ ਅਤੇ ਇਸ ਬਾਰੇ ਸੁਣ ਕੇ ਹਰ ਕਿਸੇ ਦੇ ਕੰਨਾਂ ਵਿਚ ਸਾਂ-ਸਾਂ ਹੋਵੇਗੀ। 4 ਮੈਂ ਇਹ ਸਭ ਇਸ ਲਈ ਕਰਾਂਗਾ ਕਿਉਂਕਿ ਉਨ੍ਹਾਂ ਨੇ ਮੈਨੂੰ ਤਿਆਗ ਦਿੱਤਾ ਹੈ+ ਅਤੇ ਉਨ੍ਹਾਂ ਨੇ ਇਸ ਜਗ੍ਹਾ ਦਾ ਜੋ ਹਾਲ ਕੀਤਾ ਹੈ, ਉਸ ਕਰਕੇ ਇਹ ਪਛਾਣੀ ਹੀ ਨਹੀਂ ਜਾਂਦੀ।+ ਇੱਥੇ ਉਹ ਦੂਜੇ ਦੇਵਤਿਆਂ ਨੂੰ ਬਲ਼ੀਆਂ ਚੜ੍ਹਾ ਰਹੇ ਹਨ ਜਿਨ੍ਹਾਂ ਨੂੰ ਨਾ ਤਾਂ ਉਹ, ਨਾ ਹੀ ਉਨ੍ਹਾਂ ਦੇ ਪਿਉ-ਦਾਦੇ ਅਤੇ ਨਾ ਹੀ ਯਹੂਦਾਹ ਦੇ ਰਾਜੇ ਜਾਣਦੇ ਸਨ। ਉਨ੍ਹਾਂ ਨੇ ਇਸ ਜਗ੍ਹਾ ਨੂੰ ਬੇਕਸੂਰ ਲੋਕਾਂ ਦੇ ਖ਼ੂਨ ਨਾਲ ਭਰ ਦਿੱਤਾ ਹੈ।+ 5 ਉਨ੍ਹਾਂ ਨੇ ਬਆਲ ਲਈ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉਹ ਉਸ ਦੇ ਲਈ ਆਪਣੇ ਪੁੱਤਰਾਂ ਨੂੰ ਅੱਗ ਵਿਚ ਸਾੜ ਕੇ ਹੋਮ-ਬਲ਼ੀਆਂ ਵਜੋਂ ਚੜ੍ਹਾਉਣ।+ ਮੈਂ ਅਜਿਹਾ ਕਰਨ ਦਾ ਨਾ ਤਾਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ, ਨਾ ਹੀ ਕਦੇ ਇਸ ਬਾਰੇ ਗੱਲ ਕੀਤੀ ਸੀ ਅਤੇ ਨਾ ਹੀ ਕਦੇ ਇਸ ਦਾ ਖ਼ਿਆਲ ਮੇਰੇ ਮਨ ਵਿਚ ਆਇਆ ਸੀ।”’+

6 “‘“ਇਸ ਲਈ ਦੇਖੋ, ਉਹ ਦਿਨ ਆ ਰਹੇ ਹਨ,’ ਯਹੋਵਾਹ ਕਹਿੰਦਾ ਹੈ, ‘ਜਦ ਇਸ ਜਗ੍ਹਾ ਨੂੰ ਤੋਫਥ ਜਾਂ ਹਿੰਨੋਮ ਦੇ ਪੁੱਤਰ ਦੀ ਵਾਦੀ ਨਹੀਂ, ਸਗੋਂ ਕਤਲੇਆਮ ਦੀ ਵਾਦੀ ਕਿਹਾ ਜਾਵੇਗਾ।+ 7 ਮੈਂ ਇਸ ਜਗ੍ਹਾ ਯਹੂਦਾਹ ਤੇ ਯਰੂਸ਼ਲਮ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ ਅਤੇ ਮੈਂ ਉਨ੍ਹਾਂ ਨੂੰ ਦੁਸ਼ਮਣਾਂ ਦੀ ਤਲਵਾਰ ਦੇ ਹਵਾਲੇ ਕਰ ਦਿਆਂਗਾ ਜੋ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਹਨ। ਮੈਂ ਉਨ੍ਹਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਅਤੇ ਧਰਤੀ ਦੇ ਜਾਨਵਰਾਂ ਨੂੰ ਖਾਣ ਲਈ ਦਿਆਂਗਾ+ 8 ਅਤੇ ਮੈਂ ਉਨ੍ਹਾਂ ਦੇ ਦੇਸ਼ ਦਾ ਜੋ ਹਸ਼ਰ ਕਰਾਂਗਾ, ਉਸ ਨੂੰ ਦੇਖ ਕੇ ਲੋਕ ਖ਼ੌਫ਼ ਖਾਣਗੇ ਤੇ ਸੀਟੀ ਵਜਾਉਣਗੇ।* ਉਸ ਕੋਲੋਂ ਲੰਘਣ ਵਾਲਾ ਹਰ ਕੋਈ ਡਰ ਦੇ ਮਾਰੇ ਦੇਖਦਾ ਰਹਿ ਜਾਵੇਗਾ ਅਤੇ ਉਸ ਉੱਤੇ ਆਈਆਂ ਸਾਰੀਆਂ ਆਫ਼ਤਾਂ ਦੇਖ ਕੇ ਸੀਟੀ ਵਜਾਏਗਾ।+ 9 ਮੈਂ ਉਨ੍ਹਾਂ ਨੂੰ ਆਪਣੇ ਹੀ ਧੀਆਂ-ਪੁੱਤਰਾਂ ਦਾ ਮਾਸ ਖਾਣ ਲਈ ਮਜਬੂਰ ਕਰਾਂਗਾ ਅਤੇ ਹਰੇਕ ਜਣਾ ਬੇਬੱਸ ਹੋ ਕੇ ਆਪਣੇ ਹੀ ਗੁਆਂਢੀ ਦਾ ਮਾਸ ਖਾਵੇਗਾ ਕਿਉਂਕਿ ਜਦੋਂ ਉਨ੍ਹਾਂ ਦੇ ਖ਼ੂਨ ਦੇ ਪਿਆਸੇ ਦੁਸ਼ਮਣ ਚਾਰੇ ਪਾਸਿਓਂ ਉਨ੍ਹਾਂ ਦੀ ਸਖ਼ਤ ਘੇਰਾਬੰਦੀ ਕਰਨਗੇ, ਤਾਂ ਉਨ੍ਹਾਂ ਕੋਲ ਖਾਣ ਲਈ ਹੋਰ ਕੁਝ ਨਹੀਂ ਹੋਵੇਗਾ।”’+

10 “ਫਿਰ ਜਿਹੜੇ ਆਦਮੀ ਤੇਰੇ ਨਾਲ ਜਾਣਗੇ, ਤੂੰ ਉਨ੍ਹਾਂ ਦੇ ਸਾਮ੍ਹਣੇ ਸੁਰਾਹੀ ਭੰਨ ਸੁੱਟੀਂ 11 ਅਤੇ ਉਨ੍ਹਾਂ ਨੂੰ ਕਹੀਂ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਜਿਵੇਂ ਕੋਈ ਘੁਮਿਆਰ ਦੇ ਭਾਂਡੇ ਨੂੰ ਤੋੜ ਸੁੱਟਦਾ ਹੈ ਜਿਸ ਨੂੰ ਦੁਬਾਰਾ ਨਹੀਂ ਜੋੜਿਆ ਜਾ ਸਕਦਾ, ਉਸੇ ਤਰ੍ਹਾਂ ਮੈਂ ਇਨ੍ਹਾਂ ਲੋਕਾਂ ਅਤੇ ਇਸ ਸ਼ਹਿਰ ਨੂੰ ਤੋੜ ਸੁੱਟਾਂਗਾ। ਉਹ ਤੋਫਥ ਵਿਚ ਤਦ ਤਕ ਲਾਸ਼ਾਂ ਨੂੰ ਦਫ਼ਨਾਉਣਗੇ ਜਦ ਤਕ ਸਾਰੀ ਜਗ੍ਹਾ ਭਰ ਨਹੀਂ ਜਾਂਦੀ।”’+

12 “ਯਹੋਵਾਹ ਕਹਿੰਦਾ ਹੈ, ‘ਮੈਂ ਇਸ ਸ਼ਹਿਰ ਦਾ ਅਤੇ ਇਸ ਦੇ ਵਾਸੀਆਂ ਦਾ ਉਹ ਹਾਲ ਕਰਾਂਗਾ ਕਿ ਇਹ ਸ਼ਹਿਰ ਤੋਫਥ ਵਰਗਾ ਬਣ ਜਾਵੇਗਾ। 13 ਤੋਫਥ ਵਾਂਗ ਯਰੂਸ਼ਲਮ ਦੇ ਘਰ ਅਤੇ ਯਹੂਦਾਹ ਦੇ ਰਾਜਿਆਂ ਦੇ ਘਰ ਅਸ਼ੁੱਧ ਹੋ ਜਾਣਗੇ,+ ਹਾਂ, ਉਹ ਸਾਰੇ ਘਰ ਜਿਨ੍ਹਾਂ ਦੀਆਂ ਛੱਤਾਂ ਉੱਤੇ ਲੋਕ ਆਕਾਸ਼ ਦੀ ਸਾਰੀ ਸੈਨਾ ਅੱਗੇ ਬਲ਼ੀਆਂ ਚੜ੍ਹਾਉਂਦੇ ਸਨ+ ਅਤੇ ਦੂਜੇ ਦੇਵਤਿਆਂ ਅੱਗੇ ਪੀਣ ਦੀਆਂ ਭੇਟਾਂ ਚੜ੍ਹਾਉਂਦੇ ਸਨ।’”+

14 ਜਦ ਯਿਰਮਿਯਾਹ ਤੋਫਥ ਤੋਂ ਵਾਪਸ ਆਇਆ ਜਿੱਥੇ ਯਹੋਵਾਹ ਨੇ ਉਸ ਨੂੰ ਭਵਿੱਖਬਾਣੀ ਕਰਨ ਲਈ ਭੇਜਿਆ ਸੀ, ਤਾਂ ਉਹ ਯਹੋਵਾਹ ਦੇ ਘਰ ਦੇ ਵਿਹੜੇ ਵਿਚ ਖੜ੍ਹਾ ਹੋਇਆ ਅਤੇ ਉਸ ਨੇ ਸਾਰੇ ਲੋਕਾਂ ਨੂੰ ਕਿਹਾ: 15 “ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ ਕਹਿੰਦਾ ਹੈ, ‘ਮੈਂ ਇਸ ਸ਼ਹਿਰ ʼਤੇ ਅਤੇ ਇਸ ਦੇ ਆਲੇ-ਦੁਆਲੇ ਦੇ ਸਾਰੇ ਨਗਰਾਂ ʼਤੇ ਬਿਪਤਾ ਲਿਆਉਣ ਜਾ ਰਿਹਾ ਹਾਂ ਜਿਹੜੀ ਮੈਂ ਇਸ ʼਤੇ ਲਿਆਉਣ ਦੀ ਗੱਲ ਕੀਤੀ ਸੀ ਕਿਉਂਕਿ ਇਨ੍ਹਾਂ ਲੋਕਾਂ ਨੇ ਢੀਠ ਹੋ ਕੇ* ਮੇਰਾ ਕਹਿਣਾ ਮੰਨਣ ਤੋਂ ਇਨਕਾਰ ਕੀਤਾ ਹੈ।’”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ