ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਪਦੇਸ਼ਕ ਦੀ ਕਿਤਾਬ 2
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਉਪਦੇਸ਼ਕ ਦੀ ਕਿਤਾਬ—ਅਧਿਆਵਾਂ ਦਾ ਸਾਰ

      • ਸੁਲੇਮਾਨ ਦੇ ਕੰਮ ਦਾ ਲੇਖਾ-ਜੋਖਾ (1-11)

      • ਇਨਸਾਨ ਦੀ ਬੁੱਧ ਦਾ ਫ਼ਾਇਦਾ ਇਕ ਹੱਦ ਤਕ (12-16)

      • ਸਖ਼ਤ ਮਿਹਨਤ ਵਿਅਰਥ ਜਾਂਦੀ ਹੈ (17-23)

      • ਖਾਹ, ਪੀ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰ (24-26)

ਉਪਦੇਸ਼ਕ ਦੀ ਕਿਤਾਬ 2:1

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/1/1997, ਸਫ਼ੇ 21-22

ਉਪਦੇਸ਼ਕ ਦੀ ਕਿਤਾਬ 2:2

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    11/1/2006, ਸਫ਼ਾ 13

    3/1/1997, ਸਫ਼ੇ 21-22

ਉਪਦੇਸ਼ਕ ਦੀ ਕਿਤਾਬ 2:3

ਫੁਟਨੋਟ

  • *

    ਜਾਂ, “ਮੈਂ ਬੁੱਧ ਤੋਂ ਕੰਮ ਲੈਂਦਾ ਰਿਹਾ।”

ਹੋਰ ਹਵਾਲੇ

  • +ਜ਼ਬੂ 104:15; ਉਪ 10:19

ਉਪਦੇਸ਼ਕ ਦੀ ਕਿਤਾਬ 2:4

ਹੋਰ ਹਵਾਲੇ

  • +1 ਰਾਜ 9:17-19; 2 ਇਤਿ 9:15, 16
  • +1 ਰਾਜ 7:1, 8
  • +1 ਰਾਜ 4:25; ਸ੍ਰੇਸ਼ 8:11

ਉਪਦੇਸ਼ਕ ਦੀ ਕਿਤਾਬ 2:7

ਹੋਰ ਹਵਾਲੇ

  • +1 ਸਮੂ 8:10, 13; 1 ਰਾਜ 9:22
  • +1 ਰਾਜ 4:22, 23

ਉਪਦੇਸ਼ਕ ਦੀ ਕਿਤਾਬ 2:8

ਹੋਰ ਹਵਾਲੇ

  • +1 ਰਾਜ 9:14, 28; 10:10; 2 ਇਤਿ 1:15
  • +1 ਰਾਜ 10:14, 15; 2 ਇਤਿ 9:13, 14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    3/15/2011, ਸਫ਼ਾ 7

ਉਪਦੇਸ਼ਕ ਦੀ ਕਿਤਾਬ 2:9

ਹੋਰ ਹਵਾਲੇ

  • +1 ਰਾਜ 3:13; 10:23

ਉਪਦੇਸ਼ਕ ਦੀ ਕਿਤਾਬ 2:10

ਫੁਟਨੋਟ

  • *

    ਇਬ, “ਮੇਰੀਆਂ ਅੱਖਾਂ ਨੇ।”

  • *

    ਜਾਂ, “ਹਿੱਸਾ।”

ਹੋਰ ਹਵਾਲੇ

  • +ਉਪ 11:9
  • +ਉਪ 3:22; 5:18; 9:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    10/1/1997, ਸਫ਼ੇ 3-4

ਉਪਦੇਸ਼ਕ ਦੀ ਕਿਤਾਬ 2:11

ਹੋਰ ਹਵਾਲੇ

  • +1 ਰਾਜ 7:1
  • +ਜ਼ਬੂ 49:10; ਉਪ 1:14; 2:16; 1 ਤਿਮੋ 6:7
  • +ਉਪ 1:3; 2:17

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2008, ਸਫ਼ਾ 21

    10/1/1997, ਸਫ਼ਾ 4

    2/1/1997, ਸਫ਼ੇ 26-27

ਉਪਦੇਸ਼ਕ ਦੀ ਕਿਤਾਬ 2:12

ਹੋਰ ਹਵਾਲੇ

  • +ਉਪ 1:17; 7:25

ਉਪਦੇਸ਼ਕ ਦੀ ਕਿਤਾਬ 2:13

ਹੋਰ ਹਵਾਲੇ

  • +ਕਹਾ 4:7; ਉਪ 7:11, 12

ਉਪਦੇਸ਼ਕ ਦੀ ਕਿਤਾਬ 2:14

ਫੁਟਨੋਟ

  • *

    ਇਬ, “ਦੀਆਂ ਅੱਖਾਂ ਸਿਰ ਵਿਚ ਹੁੰਦੀਆਂ ਹਨ।”

ਹੋਰ ਹਵਾਲੇ

  • +ਕਹਾ 4:25
  • +ਕਹਾ 14:8; 17:24; ਯੂਹੰ 3:19; 1 ਯੂਹੰ 2:11
  • +ਉਪ 3:19, 20; 9:2, 3, 11

ਉਪਦੇਸ਼ਕ ਦੀ ਕਿਤਾਬ 2:15

ਹੋਰ ਹਵਾਲੇ

  • +ਜ਼ਬੂ 49:10

ਉਪਦੇਸ਼ਕ ਦੀ ਕਿਤਾਬ 2:16

ਹੋਰ ਹਵਾਲੇ

  • +ਕੂਚ 1:8; ਉਪ 1:11
  • +ਉਪ 6:8; ਰੋਮੀ 5:12

ਉਪਦੇਸ਼ਕ ਦੀ ਕਿਤਾਬ 2:17

ਹੋਰ ਹਵਾਲੇ

  • +1 ਰਾਜ 19:2, 4; ਯਿਰ 20:17, 18
  • +ਅੱਯੂ 7:6; ਉਪ 2:21; ਰੋਮੀ 8:20
  • +ਉਪ 1:14; 5:16

ਉਪਦੇਸ਼ਕ ਦੀ ਕਿਤਾਬ 2:18

ਹੋਰ ਹਵਾਲੇ

  • +ਉਪ 2:4-8
  • +ਜ਼ਬੂ 39:6; ਲੂਕਾ 12:20

ਉਪਦੇਸ਼ਕ ਦੀ ਕਿਤਾਬ 2:19

ਹੋਰ ਹਵਾਲੇ

  • +1 ਰਾਜ 12:6, 8; 2 ਇਤਿ 12:1, 9

ਉਪਦੇਸ਼ਕ ਦੀ ਕਿਤਾਬ 2:21

ਹੋਰ ਹਵਾਲੇ

  • +ਉਪ 2:18; 5:15, 16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    9/1/2004, ਸਫ਼ਾ 27

ਉਪਦੇਸ਼ਕ ਦੀ ਕਿਤਾਬ 2:22

ਹੋਰ ਹਵਾਲੇ

  • +ਉਪ 1:3; 3:9

ਉਪਦੇਸ਼ਕ ਦੀ ਕਿਤਾਬ 2:23

ਹੋਰ ਹਵਾਲੇ

  • +ਅੱਯੂ 14:1, 2; ਲੂਕਾ 12:29
  • +ਉਤ 31:40, 41

ਉਪਦੇਸ਼ਕ ਦੀ ਕਿਤਾਬ 2:24

ਫੁਟਨੋਟ

  • *

    ਜਾਂ, “ਆਪਣੀ ਮਿਹਨਤ ਦੇ ਫਲ ਤੋਂ ਖ਼ੁਸ਼ੀ ਪਾਵੇ।”

ਹੋਰ ਹਵਾਲੇ

  • +ਬਿਵ 12:18; ਉਪ 3:22; 8:15; ਰਸੂ 14:17
  • +ਉਪ 3:12, 13; 5:18, 19

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 37

    ਜਾਗਰੂਕ ਬਣੋ!,

    11/2014, ਸਫ਼ਾ 6

ਉਪਦੇਸ਼ਕ ਦੀ ਕਿਤਾਬ 2:25

ਹੋਰ ਹਵਾਲੇ

  • +1 ਰਾਜ 4:7, 22, 23; 10:4, 5, 21

ਉਪਦੇਸ਼ਕ ਦੀ ਕਿਤਾਬ 2:26

ਹੋਰ ਹਵਾਲੇ

  • +1 ਸਮੂ 18:14; ਕਹਾ 3:32, 33; ਯਸਾ 3:10
  • +ਬਿਵ 6:10, 11; ਕਹਾ 13:22; 28:8

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਉਪਦੇਸ਼ਕ 2:3ਜ਼ਬੂ 104:15; ਉਪ 10:19
ਉਪਦੇਸ਼ਕ 2:41 ਰਾਜ 9:17-19; 2 ਇਤਿ 9:15, 16
ਉਪਦੇਸ਼ਕ 2:41 ਰਾਜ 7:1, 8
ਉਪਦੇਸ਼ਕ 2:41 ਰਾਜ 4:25; ਸ੍ਰੇਸ਼ 8:11
ਉਪਦੇਸ਼ਕ 2:71 ਸਮੂ 8:10, 13; 1 ਰਾਜ 9:22
ਉਪਦੇਸ਼ਕ 2:71 ਰਾਜ 4:22, 23
ਉਪਦੇਸ਼ਕ 2:81 ਰਾਜ 9:14, 28; 10:10; 2 ਇਤਿ 1:15
ਉਪਦੇਸ਼ਕ 2:81 ਰਾਜ 10:14, 15; 2 ਇਤਿ 9:13, 14
ਉਪਦੇਸ਼ਕ 2:91 ਰਾਜ 3:13; 10:23
ਉਪਦੇਸ਼ਕ 2:10ਉਪ 11:9
ਉਪਦੇਸ਼ਕ 2:10ਉਪ 3:22; 5:18; 9:9
ਉਪਦੇਸ਼ਕ 2:111 ਰਾਜ 7:1
ਉਪਦੇਸ਼ਕ 2:11ਜ਼ਬੂ 49:10; ਉਪ 1:14; 2:16; 1 ਤਿਮੋ 6:7
ਉਪਦੇਸ਼ਕ 2:11ਉਪ 1:3; 2:17
ਉਪਦੇਸ਼ਕ 2:12ਉਪ 1:17; 7:25
ਉਪਦੇਸ਼ਕ 2:13ਕਹਾ 4:7; ਉਪ 7:11, 12
ਉਪਦੇਸ਼ਕ 2:14ਕਹਾ 4:25
ਉਪਦੇਸ਼ਕ 2:14ਕਹਾ 14:8; 17:24; ਯੂਹੰ 3:19; 1 ਯੂਹੰ 2:11
ਉਪਦੇਸ਼ਕ 2:14ਉਪ 3:19, 20; 9:2, 3, 11
ਉਪਦੇਸ਼ਕ 2:15ਜ਼ਬੂ 49:10
ਉਪਦੇਸ਼ਕ 2:16ਕੂਚ 1:8; ਉਪ 1:11
ਉਪਦੇਸ਼ਕ 2:16ਉਪ 6:8; ਰੋਮੀ 5:12
ਉਪਦੇਸ਼ਕ 2:171 ਰਾਜ 19:2, 4; ਯਿਰ 20:17, 18
ਉਪਦੇਸ਼ਕ 2:17ਅੱਯੂ 7:6; ਉਪ 2:21; ਰੋਮੀ 8:20
ਉਪਦੇਸ਼ਕ 2:17ਉਪ 1:14; 5:16
ਉਪਦੇਸ਼ਕ 2:18ਉਪ 2:4-8
ਉਪਦੇਸ਼ਕ 2:18ਜ਼ਬੂ 39:6; ਲੂਕਾ 12:20
ਉਪਦੇਸ਼ਕ 2:191 ਰਾਜ 12:6, 8; 2 ਇਤਿ 12:1, 9
ਉਪਦੇਸ਼ਕ 2:21ਉਪ 2:18; 5:15, 16
ਉਪਦੇਸ਼ਕ 2:22ਉਪ 1:3; 3:9
ਉਪਦੇਸ਼ਕ 2:23ਅੱਯੂ 14:1, 2; ਲੂਕਾ 12:29
ਉਪਦੇਸ਼ਕ 2:23ਉਤ 31:40, 41
ਉਪਦੇਸ਼ਕ 2:24ਬਿਵ 12:18; ਉਪ 3:22; 8:15; ਰਸੂ 14:17
ਉਪਦੇਸ਼ਕ 2:24ਉਪ 3:12, 13; 5:18, 19
ਉਪਦੇਸ਼ਕ 2:251 ਰਾਜ 4:7, 22, 23; 10:4, 5, 21
ਉਪਦੇਸ਼ਕ 2:261 ਸਮੂ 18:14; ਕਹਾ 3:32, 33; ਯਸਾ 3:10
ਉਪਦੇਸ਼ਕ 2:26ਬਿਵ 6:10, 11; ਕਹਾ 13:22; 28:8
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਉਪਦੇਸ਼ਕ ਦੀ ਕਿਤਾਬ 2:1-26

ਉਪਦੇਸ਼ਕ ਦੀ ਕਿਤਾਬ

2 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਚੱਲ ਮਨਾਂ ਮੌਜ-ਮਸਤੀ ਕਰ ਕੇ ਦੇਖੀਏ ਕਿ ਇਸ ਦਾ ਕੀ ਫ਼ਾਇਦਾ ਹੁੰਦਾ।” ਪਰ ਦੇਖ! ਇਹ ਵੀ ਵਿਅਰਥ ਹੈ।

 2 ਮੈਂ ਹਾਸੇ ਬਾਰੇ ਕਿਹਾ: “ਇਹ ਪਾਗਲਪੁਣਾ ਹੈ!”

ਅਤੇ ਮੌਜ-ਮਸਤੀ ਬਾਰੇ ਕਿਹਾ: “ਇਹ ਕਰਨ ਦਾ ਕੀ ਫ਼ਾਇਦਾ?”

3 ਮੈਂ ਮਨ ਬਣਾਇਆ ਕਿ ਮੈਂ ਦਾਖਰਸ ਪੀ ਕੇ ਦੇਖਾਂਗਾ ਕਿ ਇਸ ਦਾ ਕੋਈ ਫ਼ਾਇਦਾ ਹੈ।+ ਪਰ ਮੈਂ ਆਪਣੇ ਹੋਸ਼-ਹਵਾਸ ਬਣਾਈ ਰੱਖੇ;* ਮੈਂ ਤਾਂ ਮੂਰਖਤਾ ਨੂੰ ਗਲ਼ੇ ਲਾ ਕੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਧਰਤੀ ਉੱਤੇ ਚਾਰ ਦਿਨਾਂ ਦੀ ਜ਼ਿੰਦਗੀ ਵਿਚ ਇਨਸਾਨ ਲਈ ਕੀ ਕਰਨਾ ਸਭ ਤੋਂ ਚੰਗਾ ਹੋਵੇਗਾ। 4 ਮੈਂ ਬਹੁਤ ਵੱਡੇ-ਵੱਡੇ ਕੰਮ ਕੀਤੇ।+ ਮੈਂ ਆਪਣੇ ਲਈ ਘਰ ਬਣਾਏ+ ਅਤੇ ਆਪਣੇ ਲਈ ਅੰਗੂਰਾਂ ਦੇ ਬਾਗ਼ ਲਾਏ।+ 5 ਮੈਂ ਬਾਗ਼-ਬਗ਼ੀਚੇ ਲਾਏ ਅਤੇ ਇਨ੍ਹਾਂ ਵਿਚ ਹਰ ਤਰ੍ਹਾਂ ਦੇ ਫਲਦਾਰ ਦਰਖ਼ਤ ਲਾਏ। 6 ਮੈਂ ਪੌਦਿਆਂ ਨੂੰ ਪਾਣੀ ਦੇਣ ਲਈ ਤਲਾਬ ਬਣਾਏ। 7 ਮੈਂ ਨੌਕਰ-ਨੌਕਰਾਣੀਆਂ ਰੱਖੀਆਂ।+ ਕਈ ਨੌਕਰ ਮੇਰੇ ਘਰ ਪੈਦਾ ਹੋਏ ਸਨ। ਮੈਂ ਬਹੁਤ ਸਾਰੀਆਂ ਗਾਂਵਾਂ-ਬਲਦ ਅਤੇ ਭੇਡਾਂ-ਬੱਕਰੀਆਂ ਰੱਖੀਆਂ।+ ਮੇਰੇ ਕੋਲ ਇੰਨੇ ਸਾਰੇ ਪਸ਼ੂ ਸਨ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸਨ। 8 ਮੈਂ ਆਪਣੇ ਲਈ ਸੋਨਾ-ਚਾਂਦੀ,+ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਇਕੱਠੇ ਕੀਤੇ।+ ਮੈਂ ਆਪਣੇ ਮਨ-ਪਰਚਾਵੇ ਲਈ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਰੱਖੀਆਂ। ਨਾਲੇ ਮੈਂ ਬਹੁਤ ਸਾਰੀਆਂ ਔਰਤਾਂ ਦਾ ਸਾਥ ਮਾਣਿਆ ਜਿਨ੍ਹਾਂ ਤੋਂ ਆਦਮੀਆਂ ਦਾ ਜੀਅ ਖ਼ੁਸ਼ ਹੁੰਦਾ ਹੈ। 9 ਇਸ ਤਰ੍ਹਾਂ ਮੈਂ ਵੱਡਾ ਬਣ ਗਿਆ ਅਤੇ ਮੇਰੇ ਕੋਲ ਉਹ ਸਭ ਕੁਝ ਸੀ ਜੋ ਯਰੂਸ਼ਲਮ ਵਿਚ ਮੇਰੇ ਤੋਂ ਪਹਿਲਾਂ ਕਿਸੇ ਕੋਲ ਨਹੀਂ ਸੀ।+ ਫਿਰ ਵੀ ਮੈਂ ਬੁੱਧ ਤੋਂ ਕੰਮ ਲੈਂਦਾ ਰਿਹਾ।

10 ਮੈਂ* ਜੋ ਕੁਝ ਚਾਹਿਆ, ਮੈਂ ਹਾਸਲ ਕੀਤਾ।+ ਮੈਂ ਆਪਣੇ ਦਿਲ ਨੂੰ ਕਿਸੇ ਵੀ ਤਰ੍ਹਾਂ ਦੀ ਖ਼ੁਸ਼ੀ ਪਾਉਣ ਤੋਂ ਨਹੀਂ ਰੋਕਿਆ ਕਿਉਂਕਿ ਮੇਰਾ ਦਿਲ ਆਪਣੀ ਮਿਹਨਤ ਤੋਂ ਖ਼ੁਸ਼ ਸੀ। ਇਹ ਸਭ ਕੁਝ ਮੇਰੀ ਸਾਰੀ ਮਿਹਨਤ ਦਾ ਫਲ* ਸੀ।+ 11 ਪਰ ਜਦ ਮੈਂ ਆਪਣੇ ਹੱਥਾਂ ਦੇ ਕੰਮਾਂ ਅਤੇ ਉਨ੍ਹਾਂ ਨੂੰ ਸਿਰੇ ਚਾੜ੍ਹਨ ਲਈ ਕੀਤੀ ਆਪਣੀ ਸਖ਼ਤ ਮਿਹਨਤ ਬਾਰੇ ਸੋਚ-ਵਿਚਾਰ ਕੀਤਾ,+ ਤਾਂ ਮੈਂ ਦੇਖਿਆ ਕਿ ਸਭ ਕੁਝ ਵਿਅਰਥ ਹੈ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ ਧਰਤੀ ਉੱਤੇ ਕੋਈ ਵੀ ਕੰਮ ਕਰਨ ਦਾ ਫ਼ਾਇਦਾ ਨਹੀਂ।+

12 ਫਿਰ ਮੈਂ ਆਪਣਾ ਧਿਆਨ ਬੁੱਧ, ਪਾਗਲਪੁਣੇ ਅਤੇ ਮੂਰਖਤਾ ਵੱਲ ਲਾਇਆ।+ (ਰਾਜੇ ਤੋਂ ਬਾਅਦ ਆਉਣ ਵਾਲਾ ਆਦਮੀ ਕੀ ਕਰ ਸਕਦਾ ਹੈ? ਸਿਰਫ਼ ਉਹੀ ਜੋ ਪਹਿਲਾਂ ਕੀਤਾ ਜਾ ਚੁੱਕਾ ਹੈ।) 13 ਅਤੇ ਮੈਂ ਦੇਖਿਆ ਕਿ ਮੂਰਖਤਾ ਨਾਲੋਂ ਬੁੱਧ ਫ਼ਾਇਦੇਮੰਦ ਹੈ+ ਜਿਵੇਂ ਹਨੇਰੇ ਨਾਲੋਂ ਚਾਨਣ।

14 ਬੁੱਧੀਮਾਨ ਇਨਸਾਨ ਆਪਣੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈ,*+ ਪਰ ਮੂਰਖ ਹਨੇਰੇ ਵਿਚ ਭਟਕਦਾ ਫਿਰਦਾ ਹੈ।+ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਸਾਰਿਆਂ ਦਾ ਇੱਕੋ ਜਿਹਾ ਅੰਜਾਮ ਹੁੰਦਾ ਹੈ।+ 15 ਫਿਰ ਮੈਂ ਆਪਣੇ ਮਨ ਵਿਚ ਕਿਹਾ: “ਜੋ ਹਾਲ ਮੂਰਖ ਦਾ ਹੁੰਦਾ, ਉਹੀ ਮੇਰਾ ਵੀ ਹੋਵੇਗਾ।”+ ਤਾਂ ਫਿਰ, ਇੰਨੀ ਬੁੱਧ ਹਾਸਲ ਕਰਨ ਦਾ ਕੀ ਫ਼ਾਇਦਾ? ਇਸ ਲਈ ਮੈਂ ਆਪਣੇ ਮਨ ਵਿਚ ਕਿਹਾ: “ਇਹ ਵੀ ਵਿਅਰਥ ਹੈ।” 16 ਕਿਉਂਕਿ ਨਾ ਤਾਂ ਬੁੱਧੀਮਾਨ ਨੂੰ ਹਮੇਸ਼ਾ ਤਕ ਯਾਦ ਰੱਖਿਆ ਜਾਂਦਾ ਹੈ ਅਤੇ ਨਾ ਹੀ ਮੂਰਖ ਨੂੰ।+ ਆਉਣ ਵਾਲੇ ਸਮੇਂ ਵਿਚ ਸਾਰਿਆਂ ਨੂੰ ਭੁਲਾ ਦਿੱਤਾ ਜਾਵੇਗਾ। ਜਿਵੇਂ ਮੂਰਖ ਮਰਦਾ ਹੈ, ਉਵੇਂ ਹੀ ਬੁੱਧੀਮਾਨ ਮਰਦਾ ਹੈ।+

17 ਇਸ ਲਈ ਮੈਨੂੰ ਜ਼ਿੰਦਗੀ ਨਾਲ ਨਫ਼ਰਤ ਹੋ ਗਈ+ ਕਿਉਂਕਿ ਧਰਤੀ ਉੱਤੇ ਕੀਤੇ ਜਾਂਦੇ ਹਰ ਕੰਮ ਨੂੰ ਦੇਖ ਕੇ ਮੈਨੂੰ ਦੁੱਖ ਹੋਇਆ। ਸਭ ਕੁਝ ਵਿਅਰਥ ਹੈ+ ਅਤੇ ਇਹ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।+ 18 ਮੈਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਹੋਣ ਲੱਗ ਪਈ ਜਿਨ੍ਹਾਂ ਲਈ ਮੈਂ ਧਰਤੀ ਉੱਤੇ ਹੱਡ-ਤੋੜ ਮਿਹਨਤ ਕੀਤੀ+ ਕਿਉਂਕਿ ਮੈਨੂੰ ਇਹ ਸਭ ਉਸ ਆਦਮੀ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।+ 19 ਕੌਣ ਜਾਣਦਾ ਕਿ ਉਹ ਇਨਸਾਨ ਬੁੱਧੀਮਾਨ ਹੋਵੇਗਾ ਜਾਂ ਮੂਰਖ?+ ਉਹ ਉਨ੍ਹਾਂ ਸਾਰੀਆਂ ਚੀਜ਼ਾਂ ʼਤੇ ਕਬਜ਼ਾ ਕਰ ਲਵੇਗਾ ਜੋ ਮੈਂ ਧਰਤੀ ਉੱਤੇ ਇੰਨੀ ਮਿਹਨਤ ਅਤੇ ਬੁੱਧ ਨਾਲ ਹਾਸਲ ਕੀਤੀਆਂ ਹਨ। ਇਹ ਵੀ ਵਿਅਰਥ ਹੈ। 20 ਇਸ ਲਈ ਮੈਂ ਮਨ ਹੀ ਮਨ ਦੁਖੀ ਹੋਣ ਲੱਗਾ ਕਿ ਮੈਂ ਧਰਤੀ ਉੱਤੇ ਹਰ ਚੀਜ਼ ਲਈ ਇੰਨੀ ਸਖ਼ਤ ਮਿਹਨਤ ਕੀਤੀ ਹੈ। 21 ਇਕ ਆਦਮੀ ਆਪਣੀ ਬੁੱਧ, ਗਿਆਨ ਅਤੇ ਕਾਬਲੀਅਤ ਵਰਤ ਕੇ ਇੰਨੀ ਸਖ਼ਤ ਮਿਹਨਤ ਕਰਦਾ ਹੈ, ਪਰ ਉਸ ਨੂੰ ਆਪਣਾ ਸਭ ਕੁਝ ਉਸ ਇਨਸਾਨ ਨੂੰ ਦੇਣਾ ਪੈਂਦਾ ਹੈ ਜਿਸ ਨੇ ਇਸ ਲਈ ਜ਼ਰਾ ਵੀ ਮਿਹਨਤ ਨਹੀਂ ਕੀਤੀ।+ ਇਹ ਵੀ ਵਿਅਰਥ ਅਤੇ ਡਾਢੇ ਅਫ਼ਸੋਸ ਦੀ ਗੱਲ ਹੈ।

22 ਉਸ ਇਨਸਾਨ ਦੇ ਹੱਥ-ਪੱਲੇ ਕੀ ਪੈਂਦਾ ਜਿਸ ਦੇ ਸਿਰ ʼਤੇ ਸਭ ਕੁਝ ਹਾਸਲ ਕਰਨ ਦਾ ਜਨੂਨ ਸਵਾਰ ਹੁੰਦਾ ਹੈ ਅਤੇ ਧਰਤੀ ਉੱਤੇ ਉਸ ਲਈ ਜੱਦੋ-ਜਹਿਦ ਕਰਦਾ ਹੈ?+ 23 ਸਾਰੀ ਜ਼ਿੰਦਗੀ ਕੰਮ ਕਰ ਕੇ ਉਸ ਦੇ ਹੱਥ ਦੁੱਖ-ਦਰਦ ਅਤੇ ਨਿਰਾਸ਼ਾ ਤੋਂ ਸਿਵਾਇ ਕੁਝ ਨਹੀਂ ਲੱਗਦਾ,+ ਇੱਥੋਂ ਤਕ ਕਿ ਰਾਤ ਨੂੰ ਵੀ ਉਸ ਦੇ ਮਨ ਨੂੰ ਸਕੂਨ ਨਹੀਂ ਮਿਲਦਾ।+ ਇਹ ਵੀ ਵਿਅਰਥ ਹੈ।

24 ਇਨਸਾਨ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਉਹ ਖਾਵੇ-ਪੀਵੇ ਅਤੇ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰੇ।*+ ਮੈਨੂੰ ਅਹਿਸਾਸ ਹੋਇਆ ਕਿ ਇਹ ਵੀ ਸੱਚੇ ਪਰਮੇਸ਼ੁਰ ਦੀ ਦੇਣ ਹੈ+ 25 ਕਿਉਂਕਿ ਮੇਰੇ ਤੋਂ ਵਧੀਆ ਹੋਰ ਕੌਣ ਖਾਂਦਾ-ਪੀਂਦਾ ਹੈ?+

26 ਜਿਹੜਾ ਇਨਸਾਨ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ, ਉਹ ਉਸ ਨੂੰ ਬੁੱਧ, ਗਿਆਨ ਅਤੇ ਖ਼ੁਸ਼ੀ ਬਖ਼ਸ਼ਦਾ ਹੈ।+ ਪਰ ਉਹ ਪਾਪੀ ਇਨਸਾਨ ਨੂੰ ਚੀਜ਼ਾਂ ਇਕੱਠੀਆਂ ਕਰਨ ਵਿਚ ਲਾਈ ਰੱਖਦਾ ਹੈ ਤਾਂਕਿ ਉਹ ਜੋੜ-ਜੋੜ ਕੇ ਰੱਖੀਆਂ ਚੀਜ਼ਾਂ ਉਸ ਇਨਸਾਨ ਨੂੰ ਦੇਵੇ ਜੋ ਸੱਚੇ ਪਰਮੇਸ਼ੁਰ ਨੂੰ ਖ਼ੁਸ਼ ਕਰਦਾ ਹੈ।+ ਇਹ ਵੀ ਵਿਅਰਥ ਹੈ ਅਤੇ ਹਵਾ ਪਿੱਛੇ ਭੱਜਣ ਦੇ ਬਰਾਬਰ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ