ਯਿਰਮਿਯਾਹ
22 ਯਹੋਵਾਹ ਇਹ ਕਹਿੰਦਾ ਹੈ: “ਯਹੂਦਾਹ ਦੇ ਰਾਜੇ ਦੇ ਮਹਿਲ* ਨੂੰ ਜਾਹ ਅਤੇ ਇਹ ਸੰਦੇਸ਼ ਸੁਣਾ। 2 ਤੂੰ ਉਸ ਨੂੰ ਕਹੀਂ, ‘ਹੇ ਯਹੂਦਾਹ ਦੇ ਰਾਜੇ, ਤੂੰ ਜੋ ਦਾਊਦ ਦੇ ਸਿੰਘਾਸਣ ʼਤੇ ਬੈਠਾ ਹੈਂ, ਯਹੋਵਾਹ ਦਾ ਸੰਦੇਸ਼ ਸੁਣ। ਨਾਲੇ ਇਨ੍ਹਾਂ ਦਰਵਾਜ਼ਿਆਂ ਥਾਣੀਂ ਅੰਦਰ ਆਉਂਦੇ ਤੇਰੇ ਨੌਕਰ ਅਤੇ ਤੇਰੇ ਲੋਕ ਵੀ ਇਹ ਸੰਦੇਸ਼ ਸੁਣਨ। 3 ਯਹੋਵਾਹ ਕਹਿੰਦਾ ਹੈ: “ਨਿਆਂ ਕਰੋ ਅਤੇ ਜੋ ਸਹੀ ਹੈ, ਉਹੀ ਕਰੋ। ਜਿਸ ਨੂੰ ਲੁੱਟਿਆ ਜਾ ਰਿਹਾ ਹੈ, ਉਸ ਨੂੰ ਠੱਗੀ ਮਾਰਨ ਵਾਲੇ ਦੇ ਹੱਥੋਂ ਬਚਾਓ। ਕਿਸੇ ਪਰਦੇਸੀ ਨਾਲ ਬਦਸਲੂਕੀ ਨਾ ਕਰੋ ਅਤੇ ਨਾ ਹੀ ਕਿਸੇ ਯਤੀਮ* ਜਾਂ ਵਿਧਵਾ ਨਾਲ ਬੁਰਾ ਕਰੋ+ ਅਤੇ ਨਾ ਹੀ ਇਸ ਸ਼ਹਿਰ ਵਿਚ ਕਿਸੇ ਬੇਕਸੂਰ ਦਾ ਖ਼ੂਨ ਵਹਾਓ।+ 4 ਜੇ ਤੁਸੀਂ ਇਸ ਸੰਦੇਸ਼ ਦੀਆਂ ਸਾਰੀਆਂ ਗੱਲਾਂ ਦੀ ਧਿਆਨ ਨਾਲ ਪਾਲਣਾ ਕਰੋਗੇ, ਤਾਂ ਦਾਊਦ ਦੇ ਸਿੰਘਾਸਣ ʼਤੇ ਬੈਠਣ ਵਾਲੇ ਰਾਜੇ+ ਰਥਾਂ ਅਤੇ ਘੋੜਿਆਂ ʼਤੇ ਸਵਾਰ ਹੋ ਕੇ ਇਸ ਮਹਿਲ ਦੇ ਦਰਵਾਜ਼ਿਆਂ ਥਾਣੀਂ ਅੰਦਰ ਆਉਣਗੇ। ਉਹ ਆਪਣੇ ਨੌਕਰਾਂ ਅਤੇ ਲੋਕਾਂ ਸਣੇ ਅੰਦਰ ਆਉਣਗੇ।”’+
5 “ਯਹੋਵਾਹ ਕਹਿੰਦਾ ਹੈ, ‘ਪਰ ਜੇ ਤੁਸੀਂ ਇਨ੍ਹਾਂ ਗੱਲਾਂ ਦੀ ਪਾਲਣਾ ਨਹੀਂ ਕਰੋਗੇ, ਤਾਂ ਮੈਂ ਆਪਣੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਇਹ ਮਹਿਲ ਤਬਾਹ ਹੋ ਜਾਵੇਗਾ।’+
6 “ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਯਹੋਵਾਹ ਇਹ ਕਹਿੰਦਾ ਹੈ,
‘ਤੂੰ ਮੇਰੇ ਲਈ ਗਿਲਆਦ ਵਾਂਗ ਹੈਂ,
ਲਬਾਨੋਨ ਦੀ ਚੋਟੀ ਵਰਗਾ।
ਪਰ ਮੈਂ ਤੈਨੂੰ ਉਜਾੜ ਬਣਾ ਦਿਆਂਗਾ;
ਤੇਰੇ ਸ਼ਹਿਰਾਂ ਵਿਚ ਕੋਈ ਨਹੀਂ ਵੱਸੇਗਾ।+
ਉਹ ਤੇਰੇ ਸਭ ਤੋਂ ਵਧੀਆ ਦਿਆਰਾਂ ਨੂੰ ਵੱਢ ਸੁੱਟਣਗੇ
ਅਤੇ ਅੱਗ ਨਾਲ ਫੂਕ ਦੇਣਗੇ।+
8 “‘ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਕੋਲੋਂ ਦੀ ਲੰਘਣਗੇ ਅਤੇ ਇਕ-ਦੂਜੇ ਨੂੰ ਪੁੱਛਣਗੇ: “ਯਹੋਵਾਹ ਨੇ ਇਸ ਆਲੀਸ਼ਾਨ ਸ਼ਹਿਰ ਦਾ ਇਹ ਹਸ਼ਰ ਕਿਉਂ ਕੀਤਾ?”+ 9 ਅਤੇ ਉਹ ਜਵਾਬ ਦੇਣਗੇ: “ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦਾ ਇਕਰਾਰ ਤੋੜ ਦਿੱਤਾ ਅਤੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।”’+
10 ਜੋ ਮਰ ਗਿਆ ਹੈ, ਉਸ ਲਈ ਨਾ ਰੋਵੋ
ਅਤੇ ਨਾ ਹੀ ਉਸ ਲਈ ਸੋਗ ਮਨਾਓ।
ਇਸ ਦੀ ਬਜਾਇ, ਉਸ ਬੰਦੇ ਲਈ ਧਾਹਾਂ ਮਾਰ-ਮਾਰ ਕੇ ਰੋਵੋ ਜਿਸ ਨੂੰ ਬੰਦੀ ਬਣਾ ਕੇ ਲਿਜਾਇਆ ਜਾਵੇਗਾ
ਕਿਉਂਕਿ ਉਹ ਆਪਣੇ ਜਨਮ-ਸਥਾਨ ਨੂੰ ਦੇਖਣ ਲਈ ਵਾਪਸ ਨਹੀਂ ਆਵੇਗਾ।
11 “ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਸ਼ਲੂਮ*+ ਬਾਰੇ ਜਿਸ ਨੇ ਆਪਣੇ ਪਿਤਾ ਯੋਸੀਯਾਹ ਦੀ ਥਾਂ ʼਤੇ ਰਾਜ ਕੀਤਾ ਹੈ+ ਅਤੇ ਜੋ ਇਸ ਜਗ੍ਹਾ ਤੋਂ ਜਾ ਚੁੱਕਾ ਹੈ, ਯਹੋਵਾਹ ਇਹ ਕਹਿੰਦਾ ਹੈ: ‘ਉਹ ਇੱਥੇ ਕਦੇ ਵਾਪਸ ਨਹੀਂ ਆਵੇਗਾ। 12 ਉਸ ਨੂੰ ਜਿਸ ਜਗ੍ਹਾ ਬੰਦੀ ਬਣਾ ਕੇ ਲਿਜਾਇਆ ਗਿਆ ਹੈ, ਉਹ ਉੱਥੇ ਹੀ ਮਰ ਜਾਵੇਗਾ ਅਤੇ ਉਹ ਇਸ ਦੇਸ਼ ਨੂੰ ਦੁਬਾਰਾ ਕਦੇ ਨਹੀਂ ਦੇਖੇਗਾ।’+
13 ਲਾਹਨਤ ਹੈ ਉਸ ਉੱਤੇ ਜਿਹੜਾ ਬੁਰਾਈ ਨਾਲ ਆਪਣਾ ਮਹਿਲ ਉਸਾਰਦਾ ਹੈ,
ਅਨਿਆਂ ਨਾਲ ਆਪਣੇ ਚੁਬਾਰੇ ਬਣਾਉਂਦਾ ਹੈ,
ਆਪਣੇ ਗੁਆਂਢੀ ਤੋਂ ਮੁਫ਼ਤ ਕੰਮ ਕਰਵਾਉਂਦਾ ਹੈ
ਅਤੇ ਉਸ ਦੀ ਮਜ਼ਦੂਰੀ ਦੇਣ ਤੋਂ ਇਨਕਾਰ ਕਰਦਾ ਹੈ;+
14 ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਇਕ ਵੱਡਾ ਘਰ ਬਣਾਵਾਂਗਾ
ਜਿਸ ਦੇ ਚੁਬਾਰੇ ਖੁੱਲ੍ਹੇ-ਡੁੱਲ੍ਹੇ ਹੋਣਗੇ।
ਮੈਂ ਉਸ ਵਿਚ ਖਿੜਕੀਆਂ ਲਾਵਾਂਗਾ
ਅਤੇ ਦਿਆਰ ਦੀ ਲੱਕੜ ਨਾਲ ਇਸ ਨੂੰ ਸਜਾਵਾਂਗਾ
ਅਤੇ ਉਨ੍ਹਾਂ ਨੂੰ ਸੰਧੂਰੀ* ਰੰਗ ਨਾਲ ਰੰਗਾਂਗਾ।’
15 ਕੀ ਤੂੰ ਇਸ ਲਈ ਰਾਜ ਕਰਦਾ ਰਹੇਂਗਾ
ਕਿਉਂਕਿ ਤੂੰ ਦੂਜਿਆਂ ਨਾਲੋਂ ਜ਼ਿਆਦਾ ਦਿਆਰ ਦੀ ਲੱਕੜ ਵਰਤਦਾ ਹੈਂ?
ਤੇਰਾ ਪਿਤਾ ਵੀ ਖਾਣ-ਪੀਣ ਦਾ ਸ਼ੌਕੀਨ ਸੀ,
ਪਰ ਉਸ ਨੇ ਨਿਆਂ ਕੀਤਾ ਅਤੇ ਜੋ ਸਹੀ ਹੈ, ਉਹੀ ਕੀਤਾ+ ਜਿਸ ਕਰਕੇ ਉਸ ਦਾ ਭਲਾ ਹੋਇਆ।
16 ਉਸ ਨੇ ਮੁਕੱਦਮੇ ਵਿਚ ਦੁਖੀ ਅਤੇ ਗ਼ਰੀਬ ਦਾ ਪੱਖ ਲਿਆ
ਜਿਸ ਕਰਕੇ ਸਭ ਦਾ ਭਲਾ ਹੋਇਆ।
‘ਕੀ ਇਸ ਤੋਂ ਪਤਾ ਨਹੀਂ ਲੱਗਦਾ ਕਿ ਉਹ ਮੈਨੂੰ ਜਾਣਦਾ ਸੀ?’ ਯਹੋਵਾਹ ਕਹਿੰਦਾ ਹੈ।
17 ‘ਪਰ ਤੇਰਾ ਦਿਲ ਅਤੇ ਤੇਰੀਆਂ ਅੱਖਾਂ
ਬੱਸ ਬੇਈਮਾਨੀ ਦੀ ਕਮਾਈ ਕਰਨ, ਬੇਕਸੂਰ ਦਾ ਖ਼ੂਨ ਵਹਾਉਣ,
ਧੋਖਾਧੜੀ ਅਤੇ ਲੁੱਟ-ਖਸੁੱਟ ਕਰਨ ʼਤੇ ਲੱਗੀਆਂ ਹੋਈਆਂ ਹਨ।’
18 “ਇਸ ਲਈ ਯਹੂਦਾਹ ਦੇ ਰਾਜੇ, ਯੋਸੀਯਾਹ ਦੇ ਪੁੱਤਰ ਯਹੋਯਾਕੀਮ+ ਬਾਰੇ ਯਹੋਵਾਹ ਇਹ ਕਹਿੰਦਾ ਹੈ,
‘ਜਿਵੇਂ ਲੋਕ ਇਹ ਕਹਿ ਕੇ ਸੋਗ ਮਨਾਉਂਦੇ ਹਨ:
“ਹਾਇ ਮੇਰੇ ਭਰਾ! ਹਾਇ ਮੇਰੀ ਭੈਣ!”
ਉਸ ਤਰ੍ਹਾਂ ਕੋਈ ਉਸ ਲਈ ਸੋਗ ਨਹੀਂ ਮਨਾਵੇਗਾ
ਅਤੇ ਨਾ ਹੀ ਇਹ ਕਹੇਗਾ: “ਹਾਇ ਮੇਰੇ ਮਾਲਕ! ਤੇਰੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ!”
19 ਗਧੇ ਦੀ ਲਾਸ਼ ਦਾ ਜੋ ਹਸ਼ਰ ਕੀਤਾ ਜਾਂਦਾ ਹੈ,
ਉਸ ਦੀ ਲਾਸ਼ ਦਾ ਵੀ ਉਹੀ ਹਸ਼ਰ ਹੋਵੇਗਾ,+
ਉਸ ਦੀ ਲਾਸ਼ ਨੂੰ ਘਸੀਟ ਕੇ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਬਾਹਰ ਸੁੱਟਿਆ ਜਾਵੇਗਾ।’+
20 ਲਬਾਨੋਨ ਨੂੰ ਜਾਹ ਅਤੇ ਰੋ,
ਬਾਸ਼ਾਨ ਵਿਚ ਉੱਚੀ-ਉੱਚੀ ਰੋ-ਕੁਰਲਾ,
ਅਬਾਰੀਮ ਵਿਚ ਧਾਹਾਂ ਮਾਰ+
ਕਿਉਂਕਿ ਤੇਰੇ ਸਾਰੇ ਯਾਰ ਨਾਸ਼ ਕਰ ਦਿੱਤੇ ਗਏ ਹਨ।+
21 ਜਦੋਂ ਤੂੰ ਸੁਰੱਖਿਅਤ ਮਹਿਸੂਸ ਕਰਦੀ ਸੀ, ਤਾਂ ਮੈਂ ਤੈਨੂੰ ਸਲਾਹ ਦਿੱਤੀ।
ਪਰ ਤੂੰ ਕਿਹਾ: “ਮੈਂ ਸਲਾਹ ਨਹੀਂ ਮੰਨਾਂਗੀ।’+
ਤੂੰ ਜਵਾਨੀ ਤੋਂ ਹੀ ਇੱਦਾਂ ਕਰਦੀ ਆਈਂ ਹੈਂ,
ਤੂੰ ਮੇਰਾ ਕਹਿਣਾ ਨਹੀਂ ਮੰਨਿਆ।+
22 ਹਨੇਰੀ ਤੇਰੇ ਸਾਰੇ ਚਰਵਾਹਿਆਂ ਨੂੰ ਉਡਾ ਲੈ ਜਾਵੇਗੀ+
ਅਤੇ ਤੇਰੇ ਯਾਰ ਬੰਦੀ ਬਣਾ ਕੇ ਲਿਜਾਏ ਜਾਣਗੇ।
ਫਿਰ ਬਿਪਤਾ ਦੇ ਵੇਲੇ ਤੇਰਾ ਜੋ ਹਸ਼ਰ ਹੋਵੇਗਾ
ਉਸ ਕਾਰਨ ਤੈਨੂੰ ਸ਼ਰਮਿੰਦਾ ਤੇ ਬੇਇੱਜ਼ਤ ਕੀਤਾ ਜਾਵੇਗਾ।
23 ਹੇ ਲਬਾਨੋਨ ਵਿਚ ਰਹਿਣ ਵਾਲੀਏ,+
ਦਿਆਰਾਂ ਵਿਚ ਆਲ੍ਹਣਾ ਬਣਾਉਣ ਵਾਲੀਏ,+
ਜਦੋਂ ਤੈਨੂੰ ਪੀੜਾਂ ਲੱਗਣਗੀਆਂ, ਤਾਂ ਤੂੰ ਦਰਦ ਨਾਲ ਕਿੰਨਾ ਹੂੰਗੇਂਗੀ,
ਤੂੰ ਬੱਚਾ ਜਣਨ ਵਾਲੀ ਔਰਤ ਵਾਂਗ ਤੜਫੇਂਗੀ!”+
24 “ਯਹੋਵਾਹ ਕਹਿੰਦਾ ਹੈ, ‘ਮੈਂ ਆਪਣੀ ਜਾਨ ਦੀ ਸਹੁੰ ਖਾਂਦਾ ਹਾਂ ਕਿ ਹੇ ਯਹੂਦਾਹ ਦੇ ਰਾਜੇ, ਯਹੋਯਾਕੀਮ+ ਦੇ ਪੁੱਤਰ ਕਾਨਯਾਹ,*+ ਜੇ ਤੂੰ ਮੇਰੇ ਸੱਜੇ ਹੱਥ ਦੀ ਮੁਹਰ ਵਾਲੀ ਅੰਗੂਠੀ ਵੀ ਹੁੰਦਾ, ਤਾਂ ਵੀ ਮੈਂ ਤੈਨੂੰ ਲਾਹ ਸੁੱਟਦਾ! 25 ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ* ਅਤੇ ਕਸਦੀਆਂ ਦੇ ਹੱਥ ਵਿਚ ਦੇ ਦਿਆਂਗਾ,+ ਹਾਂ, ਉਨ੍ਹਾਂ ਦੇ ਹੱਥਾਂ ਵਿਚ ਜਿਹੜੇ ਤੇਰੇ ਖ਼ੂਨ ਦੇ ਪਿਆਸੇ ਹਨ ਅਤੇ ਜਿਨ੍ਹਾਂ ਤੋਂ ਤੂੰ ਡਰਦਾ ਹੈਂ। 26 ਮੈਂ ਤੈਨੂੰ ਅਤੇ ਤੈਨੂੰ ਜਨਮ ਦੇਣ ਵਾਲੀ ਮਾਂ ਨੂੰ ਵਗਾਹ ਕੇ ਦੂਜੇ ਦੇਸ਼ ਵਿਚ ਸੁੱਟਾਂਗਾ ਜਿੱਥੇ ਤੂੰ ਪੈਦਾ ਨਹੀਂ ਹੋਇਆ ਸੀ ਅਤੇ ਉੱਥੇ ਹੀ ਤੂੰ ਮਰ-ਮੁੱਕ ਜਾਏਂਗਾ। 27 ਉਹ ਉਸ ਦੇਸ਼ ਵਿਚ ਕਦੇ ਵਾਪਸ ਨਹੀਂ ਆਉਣਗੇ ਜਿਸ ਨੂੰ ਦੇਖਣ ਲਈ ਉਹ ਤਰਸਦੇ ਹਨ।+
28 ਕੀ ਇਹ ਆਦਮੀ ਕਾਨਯਾਹ ਤੁੱਛ ਅਤੇ ਟੁੱਟਾ ਹੋਇਆ ਭਾਂਡਾ ਹੈ
ਜਿਸ ਨੂੰ ਕੋਈ ਨਹੀਂ ਚਾਹੁੰਦਾ?
ਉਸ ਨੂੰ ਅਤੇ ਉਸ ਦੀ ਔਲਾਦ ਨੂੰ ਕਿਉਂ ਵਗਾਹ ਕੇ
ਇਕ ਅਜਿਹੇ ਦੇਸ਼ ਵਿਚ ਸੁੱਟਿਆ ਗਿਆ ਜਿਸ ਨੂੰ ਉਹ ਨਹੀਂ ਜਾਣਦੇ ਹਨ?’+
29 ਹੇ ਧਰਤੀ,* ਹੇ ਧਰਤੀ, ਹੇ ਧਰਤੀ! ਯਹੋਵਾਹ ਦਾ ਸੰਦੇਸ਼ ਸੁਣ!
30 ਯਹੋਵਾਹ ਇਹ ਕਹਿੰਦਾ ਹੈ: