ਅੱਯੂਬ
15 ਅਲੀਫਾਜ਼+ ਤੇਮਾਨੀ ਨੇ ਜਵਾਬ ਦਿੱਤਾ:
2 “ਕੀ ਬੁੱਧੀਮਾਨ ਇਨਸਾਨ ਜਵਾਬ ਵਿਚ ਖੋਖਲੀਆਂ ਦਲੀਲਾਂ* ਦੇਵੇਗਾ
ਜਾਂ ਕੀ ਉਹ ਆਪਣਾ ਢਿੱਡ ਪੂਰਬ ਦੀ ਹਵਾ ਨਾਲ ਭਰੇਗਾ?
3 ਸਿਰਫ਼ ਲਫ਼ਜ਼ਾਂ ਨਾਲ ਤਾੜਨਾ ਬੇਕਾਰ ਹੈ,
ਨਿਰਾ ਗੱਲਾਂ ਕਰੀ ਜਾਣ ਦਾ ਕੋਈ ਫ਼ਾਇਦਾ ਨਹੀਂ।
4 ਤੂੰ ਪਰਮੇਸ਼ੁਰ ਦੇ ਡਰ ਨੂੰ ਮਿਟਾਉਂਦਾ ਹੈਂ
ਅਤੇ ਪਰਮੇਸ਼ੁਰ ਵਿਚ ਰੁਚੀ ਨੂੰ ਘਟਾਉਂਦਾ ਹੈਂ।
5 ਕਿਉਂਕਿ ਤੇਰਾ ਗੁਨਾਹ ਤੇਰੇ ਤੋਂ ਗੱਲਾਂ ਕਰਾਉਂਦਾ ਹੈ*
ਅਤੇ ਤੂੰ ਧੋਖੇ ਭਰੀ ਜ਼ਬਾਨ ਬੋਲਦਾ ਹੈਂ।
6 ਤੇਰਾ ਹੀ ਮੂੰਹ ਤੈਨੂੰ ਦੋਸ਼ੀ ਠਹਿਰਾਉਂਦਾ ਹੈ, ਨਾ ਕਿ ਮੈਂ;
ਤੇਰੇ ਹੀ ਬੁੱਲ੍ਹ ਤੇਰੇ ਖ਼ਿਲਾਫ਼ ਗਵਾਹੀ ਦਿੰਦੇ ਹਨ।+
7 ਕੀ ਪਹਿਲਾ ਆਦਮੀ ਤੂੰ ਹੀ ਜੰਮਿਆ ਸੀ
ਜਾਂ ਪਹਾੜੀਆਂ ਤੋਂ ਪਹਿਲਾਂ ਤੂੰ ਪੈਦਾ ਹੋਇਆ ਸੀ?
8 ਕੀ ਤੂੰ ਪਰਮੇਸ਼ੁਰ ਦੀਆਂ ਰਾਜ਼ ਦੀਆਂ ਗੱਲਾਂ ਸੁਣਦਾ ਹੈਂ
ਜਾਂ ਬੁੱਧ ਸਿਰਫ਼ ਤੇਰੇ ਕੋਲ ਹੀ ਹੈ?
9 ਤੂੰ ਕੀ ਜਾਣਦਾ ਹੈਂ ਜੋ ਅਸੀਂ ਨਹੀਂ ਜਾਣਦੇ?+
ਤੂੰ ਕੀ ਸਮਝਦਾ ਹੈਂ ਜੋ ਅਸੀਂ ਨਹੀਂ ਸਮਝਦੇ?
10 ਸਾਡੇ ਵਿਚ ਧੌਲ਼ੇ ਸਿਰ ਵਾਲੇ ਵੀ ਹਨ ਤੇ ਬੁੱਢੇ ਵੀ ਹਨ+
ਜੋ ਤੇਰੇ ਪਿਤਾ ਨਾਲੋਂ ਵੀ ਵੱਡੀ ਉਮਰ ਦੇ ਹਨ।
11 ਕੀ ਪਰਮੇਸ਼ੁਰ ਦੀਆਂ ਦਿੱਤੀਆਂ ਤਸੱਲੀਆਂ
ਜਾਂ ਨਰਮੀ ਨਾਲ ਬੋਲੇ ਲਫ਼ਜ਼ ਤੇਰੇ ਲਈ ਕਾਫ਼ੀ ਨਹੀਂ ਹਨ?
12 ਤੇਰਾ ਦਿਲ ਕਿਉਂ ਤੈਨੂੰ ਵੱਸ ਵਿਚ ਕਰ ਰਿਹਾ ਹੈ?
ਤੇਰੀਆਂ ਅੱਖਾਂ ਵਿਚ ਗੁੱਸਾ ਕਿਉਂ ਭਰਿਆ ਹੋਇਆ ਹੈ?
13 ਤੂੰ ਆਪਣਾ ਦਿਲ ਪਰਮੇਸ਼ੁਰ ਦੇ ਖ਼ਿਲਾਫ਼ ਕਰਦਾ ਹੈਂ
ਅਤੇ ਆਪਣੇ ਮੂੰਹੋਂ ਅਜਿਹੀਆਂ ਗੱਲਾਂ ਕੱਢਦਾ ਹੈਂ।
15 ਦੇਖ! ਉਹ ਤਾਂ ਆਪਣੇ ਪਵਿੱਤਰ ਸੇਵਕਾਂ ਉੱਤੇ ਵੀ ਭਰੋਸਾ ਨਹੀਂ ਰੱਖਦਾ,
ਇੱਥੋਂ ਤਕ ਕਿ ਆਕਾਸ਼ ਵੀ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਨਹੀਂ।+
17 ਮੈਂ ਤੈਨੂੰ ਦੱਸਾਂਗਾ; ਮੇਰੀ ਸੁਣ!
ਮੈਂ ਉਹ ਗੱਲਾਂ ਬਿਆਨ ਕਰਾਂਗਾ ਜੋ ਮੈਂ ਦੇਖੀਆਂ ਹਨ,
18 ਹਾਂ, ਉਹ ਗੱਲਾਂ ਜੋ ਬੁੱਧੀਮਾਨ ਆਦਮੀਆਂ ਨੇ ਆਪਣੇ ਪੂਰਵਜਾਂ ਤੋਂ ਸੁਣ ਕੇ ਦੱਸੀਆਂ,+
ਉਨ੍ਹਾਂ ਨੇ ਇਹ ਗੱਲਾਂ ਲੁਕਾਈਆਂ ਨਹੀਂ।
19 ਉਨ੍ਹਾਂ ਇਕੱਲਿਆਂ ਨੂੰ ਦੇਸ਼ ਦਿੱਤਾ ਗਿਆ ਸੀ
ਅਤੇ ਕੋਈ ਪਰਦੇਸੀ ਉਨ੍ਹਾਂ ਦੇ ਵਿੱਚੋਂ ਦੀ ਨਾ ਲੰਘਿਆ।
20 ਦੁਸ਼ਟ ਆਪਣੇ ਸਾਰੇ ਦਿਨਾਂ ਦੌਰਾਨ ਕਸ਼ਟ ਸਹਿੰਦਾ ਹੈ,
ਹਾਂ, ਉਨ੍ਹਾਂ ਸਾਰੇ ਵਰ੍ਹਿਆਂ ਦੌਰਾਨ ਜੋ ਉਸ ਜ਼ਾਲਮ ਲਈ ਠਹਿਰਾਏ ਗਏ ਹਨ।
21 ਡਰਾਉਣੀਆਂ ਆਵਾਜ਼ਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਹਨ;+
ਸ਼ਾਂਤੀ ਦੇ ਵਕਤ ਵੀ ਲੁਟੇਰੇ ਉਸ ʼਤੇ ਹਮਲਾ ਕਰਦੇ ਹਨ।
22 ਉਸ ਨੂੰ ਨਹੀਂ ਲੱਗਦਾ ਕਿ ਉਹ ਹਨੇਰੇ ਤੋਂ ਬਚ ਪਾਵੇਗਾ;+
ਤਲਵਾਰ ਉਸ ਦੀ ਤਾਕ ਵਿਚ ਰਹਿੰਦੀ ਹੈ।
23 ਉਹ ਰੋਟੀ ਲਈ ਮਾਰਿਆ-ਮਾਰਿਆ ਫਿਰਦਾ ਹੈ ਕਿ ਉਹ ਕਿੱਥੇ ਮਿਲੂ।
ਉਹ ਚੰਗੀ ਤਰ੍ਹਾਂ ਜਾਣਦਾ ਕਿ ਹਨੇਰੇ ਦਾ ਦਿਨ ਨੇੜੇ ਹੀ ਹੈ।
24 ਕਸ਼ਟ ਤੇ ਦੁੱਖ ਉਸ ਨੂੰ ਡਰਾਉਂਦੇ ਰਹਿੰਦੇ ਹਨ;
ਹਮਲੇ ਲਈ ਤਿਆਰ ਰਾਜੇ ਵਾਂਗ ਉਹ ਉਸ ʼਤੇ ਹਾਵੀ ਹੋ ਜਾਂਦੇ ਹਨ।
25 ਕਿਉਂਕਿ ਉਹ ਪਰਮੇਸ਼ੁਰ ਖ਼ਿਲਾਫ਼ ਆਪਣਾ ਹੱਥ ਚੁੱਕਦਾ ਹੈ
ਅਤੇ ਸਰਬਸ਼ਕਤੀਮਾਨ ਨੂੰ ਲਲਕਾਰਨ ਦੀ ਕੋਸ਼ਿਸ਼ ਕਰਦਾ ਹੈ;*
26 ਉਹ ਢੀਠ ਹੋ ਕੇ ਆਪਣੀ ਮੋਟੀ ਤੇ ਮਜ਼ਬੂਤ ਢਾਲ* ਨਾਲ
ਉਸ ਵੱਲ ਦੌੜਦਾ ਹੈ;
27 ਉਸ ਦਾ ਚਿਹਰਾ ਚਰਬੀ ਨਾਲ ਢਕਿਆ ਹੋਇਆ ਹੈ,
ਉਸ ਦੇ ਲੱਕ ਉੱਤੇ ਚਰਬੀ ਚੜ੍ਹੀ ਹੋਈ ਹੈ;
28 ਉਹ ਉਨ੍ਹਾਂ ਸ਼ਹਿਰਾਂ ਵਿਚ ਵੱਸਦਾ ਹੈ ਜਿਨ੍ਹਾਂ ਨੂੰ ਉਜਾੜ ਦਿੱਤਾ ਜਾਵੇਗਾ,
ਹਾਂ, ਉਨ੍ਹਾਂ ਘਰਾਂ ਵਿਚ ਜਿੱਥੇ ਕੋਈ ਨਹੀਂ ਵੱਸੇਗਾ,
ਜੋ ਪੱਥਰਾਂ ਦੇ ਢੇਰ ਬਣ ਜਾਣਗੇ।
29 ਉਹ ਨਾ ਅਮੀਰ ਹੋਵੇਗਾ, ਨਾ ਉਸ ਦਾ ਧਨ ਵਧੇਗਾ
ਅਤੇ ਨਾ ਹੀ ਉਸ ਦੀਆਂ ਚੀਜ਼ਾਂ ਦੇਸ਼ ਭਰ ਵਿਚ ਫੈਲਣਗੀਆਂ।
30 ਉਹ ਹਨੇਰੇ ਤੋਂ ਨਹੀਂ ਬਚੇਗਾ;
ਅੱਗ ਦੀ ਲਾਟ ਉਸ ਦੀ ਟਾਹਣੀ ਨੂੰ ਸੁਕਾ ਦੇਵੇਗੀ*
31 ਉਹ ਗੁਮਰਾਹ ਨਾ ਹੋਵੇ ਅਤੇ ਵਿਅਰਥ ਚੀਜ਼ਾਂ ʼਤੇ ਭਰੋਸਾ ਨਾ ਕਰੇ
ਕਿਉਂਕਿ ਬਦਲੇ ਵਿਚ ਉਸ ਦੇ ਪੱਲੇ ਉਹੀ ਪਵੇਗਾ ਜੋ ਵਿਅਰਥ ਹੈ;
32 ਇਹ ਉਸ ਦੇ ਦਿਨ ਤੋਂ ਪਹਿਲਾਂ ਪੂਰਾ ਹੋਵੇਗਾ
ਅਤੇ ਉਸ ਦੀਆਂ ਟਾਹਣੀਆਂ ਕਦੇ ਵੀ ਹਰੀਆਂ-ਭਰੀਆਂ ਨਹੀਂ ਹੋਣਗੀਆਂ।+
33 ਉਹ ਉਸ ਅੰਗੂਰੀ ਵੇਲ ਵਾਂਗ ਹੋਵੇਗਾ ਜੋ ਆਪਣੇ ਕੱਚੇ ਅੰਗੂਰਾਂ ਨੂੰ ਝਾੜ ਦਿੰਦੀ ਹੈ
ਅਤੇ ਜ਼ੈਤੂਨ ਦੇ ਉਸ ਦਰਖ਼ਤ ਵਰਗਾ ਜੋ ਆਪਣੇ ਫੁੱਲਾਂ ਨੂੰ ਡੇਗ ਦਿੰਦਾ ਹੈ।
35 ਉਨ੍ਹਾਂ ਦੇ ਗਰਭ ਵਿਚ ਮੁਸੀਬਤ ਪਲ਼ਦੀ ਹੈ ਤੇ ਉਹ ਬੁਰਾਈ ਨੂੰ ਜੰਮਦੇ ਹਨ
ਅਤੇ ਉਨ੍ਹਾਂ ਦੀ ਕੁੱਖੋਂ ਧੋਖਾ ਪੈਦਾ ਹੁੰਦਾ ਹੈ।”