ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g97 7/8 ਸਫ਼ਾ 30
  • ਸਾਡੇ ਪਾਠਕਾਂ ਵੱਲੋਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡੇ ਪਾਠਕਾਂ ਵੱਲੋਂ
  • ਜਾਗਰੂਕ ਬਣੋ!—1997
  • ਮਿਲਦੀ-ਜੁਲਦੀ ਜਾਣਕਾਰੀ
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—1997
  • ਸਾਡੇ ਪਾਠਕਾਂ ਵੱਲੋਂ
    ਜਾਗਰੂਕ ਬਣੋ!—1997
ਜਾਗਰੂਕ ਬਣੋ!—1997
g97 7/8 ਸਫ਼ਾ 30

ਸਾਡੇ ਪਾਠਕਾਂ ਵੱਲੋਂ

ਪ੍ਰੇਮ ਜੋ ਬੰਨ੍ਹਦਾ ਹੈ ਪਿਆਰੇ ਭਰਾਵੋ, “ਬਾਈਬਲ ਦਾ ਦ੍ਰਿਸ਼ਟੀਕੋਣ: ਪ੍ਰੇਮ ਜੋ ਬੰਨ੍ਹਦਾ ਹੈ” (ਅਕਤੂਬਰ 8, 1996, ਅੰਗ੍ਰੇਜ਼ੀ) ਦਾ ਲੇਖ ਛਾਪਣ ਲਈ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੀ ਹਾਂ। ਸਾਲਾਂ ਦੇ ਦੌਰਾਨ ਮੈਂ ਆਪਣੀ ਨਿਹਚਾ ਦੀਆਂ ਕਈ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਹੈ, ਜਿਸ ਵਿਚ ਮੇਰੇ ਮਾਪਿਆਂ ਦੀਆਂ ਅਚਾਨਕ ਮੌਤਾਂ ਸ਼ਾਮਲ ਹੈ। ਪਰ ਸਭ ਤੋਂ ਸਖ਼ਤ ਅਜ਼ਮਾਇਸ਼ ਕਲੀਸਿਯਾ ਵਿਚ ਇਕ ਵਿਅਕਤੀ ਤੋਂ ਆਈ ਹੈ। ਇਸ ਲੇਖ ਨੇ ਮੈਨੂੰ ਸ਼ਕਤੀ ਅਤੇ ਦਿਲਾਸਾ ਦਿੱਤਾ ਹੈ, ਜਿਵੇਂ ਮੈਨੂੰ ਅਹਿਸਾਸ ਹੋਇਆ ਕਿ ਯਹੋਵਾਹ ਮੇਰੇ ਹੰਝੂ ਅਤੇ ਉਸ ਦੁੱਖ ਅਤੇ ਦਰਦ ਨੂੰ ਜੋ ਮੈਂ ਆਪਣੇ ਦਿਲ ਵਿਚ ਮਹਿਸੂਸ ਕੀਤਾ ਹੈ, ਜਾਣਦਾ ਅਤੇ ਸਮਝਦਾ ਹੈ। ਮੈਂ ਸਿੱਖਿਆ ਕਿ ਪੌਲੁਸ ਰਸੂਲ ਨੇ ਵੀ ਸਮਾਨ ਦੁੱਖ ਝੱਲੇ ਸੀ। ਮੈਂ ਭਰੋਸਾ ਰੱਖਦੀ ਹਾਂ ਕਿ ਆਖ਼ਰਕਾਰ ਯਹੋਵਾਹ ਮੇਰੇ ਜ਼ਖ਼ਮ ਠੀਕ ਕਰੇਗਾ।

ਐੱਸ. ਬੀ., ਕੈਨੇਡਾ

ਇਸ ਦੁਸ਼ਟ ਵਿਵਸਥਾ ਵਿਚ, ਅਧਿਆਤਮਿਕ ਚੀਜ਼ਾਂ ਉੱਤੋਂ ਆਪਣਾ ਧਿਆਨ ਗੁਆਉਣਾ ਸੌਖਾ ਹੈ। ਇਹ ਲੇਖ ਮੇਰੇ ਲਈ ਬਹੁਤ ਉਤਸ਼ਾਹਜਨਕ ਅਤੇ ਪ੍ਰੇਰਣਾਦਾਇਕ ਸੀ। ਹਾਲ ਵਿਚ, ਮੈਂ ਜੀਵਨ ਦੀਆਂ ਆਮ ਚਿੰਤਾਵਾਂ ਦੁਆਰਾ ਬਹੁਤ ਦੱਬੀ ਹੋਈ ਮਹਿਸੂਸ ਕਰ ਰਹੀ ਸੀ। ਆਪਣੇ ਅਪੂਰਣ ਜਜ਼ਬਾਤਾਂ ਉੱਤੇ ਨਿਰਭਰ ਹੋਣ ਦੀ ਬਜਾਇ, ਇਸ ਲੇਖ ਨੇ ਮੈਨੂੰ ਯਿਸੂ ਦੇ ਪ੍ਰੇਮ ਉੱਤੇ ਨਿਰਭਰ ਹੋਣ ਦੀ ਮਹੱਤਤਾ ਦੀ ਕਦਰ ਪਾਉਣ ਲਈ ਮਦਦ ਕੀਤੀ।

ਏ. ਐੱਮ., ਸੰਯੁਕਤ ਰਾਜ ਅਮਰੀਕਾ

ਮੈਂ ਰਸਾਇਣਕ ਅਸੰਤੁਲਨ ਦੁਆਰਾ ਪੈਦਾ ਕੀਤੀ ਹੋਈ ਦਿਲਗੀਰੀ ਤੋਂ ਦੁੱਖ ਸਹਾਰਦੀ ਹਾਂ। ਇਸ ਲੇਖ ਨੇ ਮੈਨੂੰ ਮੇਰੀ ਦਿਲਗੀਰੀ ਨਾਲ ਨਿਪਟਣ ਲਈ ਇਕ ਹੋਰ ਕਦਮ ਚੁੱਕਣ ਦੀ ਮਦਦ ਕੀਤੀ ਹੈ।

ਬੀ. ਯੂ., ਸੰਯੁਕਤ ਰਾਜ ਅਮਰੀਕਾ

ਰੇਡੀਓ “ਰੇਡੀਓ—ਇਕ ਕਾਢ ਜਿਸ ਨੇ ਦੁਨੀਆਂ ਨੂੰ ਬਦਲ ਦਿੱਤਾ” (ਅਕਤੂਬਰ 8, 1996, ਅੰਗ੍ਰੇਜ਼ੀ) ਨਾਮਕ ਵਧੀਆ ਲੇਖ ਲਈ ਬਹੁਤ-ਬਹੁਤ ਸ਼ੁਕਰੀਆ। ਮੈਂ 18 ਸਾਲਾਂ ਦਾ ਹਾਂ, ਅਤੇ ਮੈਂ ਰੇਡੀਓ ਸੁਣਨਾ ਬਹੁਤ ਪਸੰਦ ਕਰਦਾ ਹਾਂ। ਮੈਨੂੰ ਰੇਡੀਓ ਦੇ ਵਿਕਾਸ ਬਾਰੇ ਚਰਚਾ ਬਹੁਤ ਦਿਲਚਸਪ ਲੱਗੀ। ਇਹ ਸਿੱਖਣਾ ਖ਼ਾਸ ਕਰਕੇ ਦਿਲਚਸਪੀ ਦੀ ਗੱਲ ਸੀ ਕਿ ਅਤੀਤ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਰੇਡੀਓ ਦਾ ਇਸਤੇਮਾਲ ਕੀਤਾ ਸੀ।

ਐੱਫ਼. ਬੀ., ਇਟਲੀ

ਤਿਤਲੀਆਂ ਮੈਂ ਇਕ ਖੇਤੀ-ਬਾੜੀ ਦੇ ਇਲਾਕੇ ਵਿਚ ਇਕੱਲਾ ਪ੍ਰਚਾਰ ਕਰ ਰਿਹਾ ਸੀ ਅਤੇ ਇਸ ਲੇਖ ਨੂੰ ਦਿਖਾਉਣ ਦਾ ਫ਼ੈਸਲਾ ਕੀਤਾ, “ਇਕ ਨਾਜ਼ੁਕ ਪਰੰਤੂ ਦਲੇਰ ਮੁਸਾਫ਼ਰ।” (ਅਕਤੂਬਰ 8, 1996, ਅੰਗ੍ਰੇਜ਼ੀ) ਮੈਨੂੰ ਇਕ ਕਿਸਾਨ ਮਿਲਿਆ, ਇਕ ਹੱਟਾ-ਕੱਟਾ ਆਦਮੀ—ਅਜਿਹਾ ਵਿਅਕਤੀ ਜਿਸ ਨਾਲ ਮੈਂ ਆਮ ਤੌਰ ਤੇ ਤਿਤਲੀਆਂ ਬਾਰੇ ਗੱਲਬਾਤ ਨਾ ਕਰਦਾ! ਪਰੰਤੂ, ਸ਼ਾਨਦਾਰ ਤਸਵੀਰਾਂ ਦੇਖਣ ਤੋਂ ਬਾਅਦ, ਉਸ ਨੇ ਰਸਾਲੇ ਲੈ ਕੇ ਕਿਹਾ ਕਿ ਉਸ ਦੇ ਫਾਰਮ ਤੇ ਤਿਤਲੀਆਂ ਦੀਆਂ ਕਈ ਦੁਰਲੱਭ ਕਿਸਮਾਂ ਪਾਈਆਂ ਜਾ ਸਕਦੀਆਂ ਹਨ। ਜਦੋਂ ਮੈਂ ਉੱਥੋਂ ਨਿਕਲਿਆ, ਤਾਂ ਉਸ ਦੀ ਪਤਨੀ ਉਹ ਰਸਾਲਾ ਪੜ੍ਹਨ ਵਿਚ ਮਗਨ ਸੀ। ਇਸ ਲਈ, ਤਿਤਲੀ ਦੀ ਤਰ੍ਹਾਂ, ਮੈਂ ਵਾਪਸ ਜਾਵਾਂਗਾ—ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਹੋਰ ਦੱਸਾਂਗਾ!

ਬੀ. ਬੀ., ਇੰਗਲੈਂਡ

ਜਿੰਨੇ ਲੇਖ ਮੈਂ ਪੜ੍ਹੇ ਹਨ, ਇਹ ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਆਨੰਦਮਈ ਸੀ। ਇਸ ਰਸਾਲੇ ਦੇ ਆਉਣ ਤੋਂ ਕੁਝ ਹੀ ਦਿਨ ਬਾਅਦ, ਮੈਂ ਦੇਖਿਆ ਕਿ ਸਾਡੇ ਦਰਖ਼ਤ ਸਮਰਾਟ ਤਿਤਲੀਆਂ ਨਾਲ ਭਰੇ ਹੋਏ ਸਨ! ਮੈਂ ਪਰਮੇਸ਼ੁਰ ਦੀ ਉੱਤਮ ਸ੍ਰਿਸ਼ਟੀ ਲਈ ਉਸ ਦਾ ਧੰਨਵਾਦ ਕੀਤਾ।

ਐੱਸ. ਐੱਮ., ਸੰਯੁਕਤ ਰਾਜ ਅਮਰੀਕਾ

ਦੁਸ਼ਟਤਾ ਨੂੰ ਇਜਾਜ਼ਤ ਦਿੱਤੀ ਗਈ “ਨੌਜਵਾਨ ਪੁੱਛਦੇ ਹਨ . . . ਪਰਮੇਸ਼ੁਰ ਬੁਰੀਆਂ ਚੀਜ਼ਾਂ ਕਿਉਂ ਹੋਣ ਦਿੰਦਾ ਹੈ?” (ਅਕਤੂਬਰ 22, 1996, ਅੰਗ੍ਰੇਜ਼ੀ) ਲੇਖ ਲਈ ਸ਼ੁਕਰੀਆ। ਇਕ ਬੇਵਫ਼ਾ ਪਤੀ ਦੇ ਨਾਲ, ਜੋ ਔਰਤਾਂ ਦੀ ਇੱਜ਼ਤ ਨਹੀਂ ਕਰਦਾ, 18 ਸਾਲਾਂ ਦੇ ਵਿਆਹੁਤਾ ਜੀਵਨ ਦੌਰਾਨ ਇਕੱਲਤਾ, ਅਪਮਾਨ, ਅਤੇ ਬੇਹੱਦ ਉਦਾਸੀ ਭੋਗਣ ਤੋਂ ਬਾਅਦ, ਇਹ ਪੜ੍ਹਨਾ ਮਲ੍ਹਮ ਵਾਂਗ ਸੀ ਕਿ ਯਹੋਵਾਹ ਇਕ ਪ੍ਰੇਮਪੂਰਣ ਪਰਮੇਸ਼ੁਰ ਹੈ ਜੋ ਸਾਡੀ ਪਰਵਾਹ ਕਰਦਾ ਹੈ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਯਹੋਵਾਹ ਖ਼ੁਦ ਮੈਨੂੰ ਦਿਲਾਸਾ ਦੇ ਰਿਹਾ ਸੀ।

ਐੱਚ. ਟੀ., ਸੰਯੁਕਤ ਰਾਜ ਅਮਰੀਕਾ

ਸਿਗਰਟ “ਸਿਗਰਟ—ਕੀ ਤੁਸੀਂ ਇਸ ਨੂੰ ਠੁਕਰਾਉਂਦੇ ਹੋ?” (ਅਕਤੂਬਰ 22, 1996, ਅੰਗ੍ਰੇਜ਼ੀ) ਲੇਖ ਉੱਤੇ ਮੈਂ ਟਿੱਪਣੀ ਕਰਨਾ ਚਾਹੁੰਦੀ ਹਾਂ। ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਮੈਨੂੰ ਇਹ ਲੇਖ ਵਰ੍ਹੇ ਪਹਿਲਾਂ ਨਹੀਂ ਮਿਲਿਆ! ਇਸ ਸਾਲ ਮੇਰਾ ਪਤੀ ਫੇਫੜਿਆਂ ਦੇ ਕੈਂਸਰ ਤੋਂ ਮਰ ਗਿਆ। ਉਹ 50 ਸਾਲਾਂ ਤੋਂ ਬਹੁਤ ਜ਼ਿਆਦਾ ਸਿਗਰਟਾਂ ਪੀਂਦਾ ਸੀ। ਮੈਂ ਖ਼ੁਦ ਨਹੀਂ ਜਾਣਦੀ ਸੀ ਕਿ ਸਿਗਰਟਾਂ ਦਾ ਇੰਨਾ ਹਾਨੀਕਾਰਕ ਅਸਰ ਹੁੰਦਾ ਹੈ।

ਐੱਚ. ਜੀ., ਜਰਮਨੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ