ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • g 5/13 ਸਫ਼ਾ 3
  • ਸੰਸਾਰ ਉੱਤੇ ਨਜ਼ਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੰਸਾਰ ਉੱਤੇ ਨਜ਼ਰ
  • ਜਾਗਰੂਕ ਬਣੋ!—2013
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੁਨੀਆਂ
  • ਇੰਗਲੈਂਡ ਅਤੇ ਅਮਰੀਕਾ
  • ਅਰਜਨਟੀਨਾ
  • ਦੱਖਣੀ ਕੋਰੀਆ
  • ਚੀਨ
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2006
  • ਵਿਸ਼ਾ-ਸੂਚੀ
    ਜਾਗਰੂਕ ਬਣੋ!—2003
  • ਇਕ ਅਰਬ ਲੋਕਾਂ ਦਾ ਢਿੱਡ ਭਰਨ ਦੇ ਜਤਨ
    ਜਾਗਰੂਕ ਬਣੋ!—2006
  • 2. ਕਾਲ਼
    ਪਹਿਰਾਬੁਰਜ: ਬਾਈਬਲ ਦੀਆਂ 6 ਭਵਿੱਖਬਾਣੀਆਂ ਜੋ ਅੱਜ ਪੂਰੀਆਂ ਹੋ ਰਹੀਆਂ ਹਨ
ਹੋਰ ਦੇਖੋ
ਜਾਗਰੂਕ ਬਣੋ!—2013
g 5/13 ਸਫ਼ਾ 3

ਸੰਸਾਰ ਉੱਤੇ ਨਜ਼ਰ

ਦੁਨੀਆਂ

ਦੁਨੀਆਂ ਵਿਚ ਭੁੱਖਮਰੀ ਦਾ ਇਹ ਕਾਰਨ ਨਹੀਂ ਕਿ ਅਨਾਜ ਦੀ ਘਾਟ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਕਿਸਾਨ 12 ਅਰਬ ਲੋਕਾਂ ਦੇ ਖਾਣ ਜੋਗੀ ਫ਼ਸਲ ਉਗਾਉਂਦੇ ਹਨ, ਜਦ ਕਿ ਧਰਤੀ ਉੱਤੇ ਸਿਰਫ਼ 7 ਅਰਬ ਲੋਕ ਰਹਿੰਦੇ ਹਨ। ਭੁੱਖਮਰੀ ਦੇ ਅਸਲੀ ਕਾਰਨ ਇਹ ਹਨ: ਮੁਨਾਫ਼ਾ ਖੱਟਣ ਦਾ ਲਾਲਚ, ਫ਼ਸਲ ਦੀ ਵੰਡ ਅਤੇ ਅਨਾਜ ਨੂੰ ਬਰਬਾਦ ਕਰਨਾ।

ਇੰਗਲੈਂਡ ਅਤੇ ਅਮਰੀਕਾ

ਫਾਈਨੈਂਸ ਇੰਡਸਟ੍ਰੀ ਵਿਚ ਕੰਮ ਕਰਨ ਵਾਲੇ 24% ਲੋਕ ਮੰਨਦੇ ਹਨ ਕਿ ਉਨ੍ਹਾਂ ਨੂੰ “ਸਫ਼ਲ ਹੋਣ ਲਈ ਸ਼ਾਇਦ ਬੇਈਮਾਨੀ ਜਾਂ ਗ਼ੈਰ-ਕਾਨੂੰਨੀ ਕੰਮ ਕਰਨ ਦੀ ਲੋੜ ਪਵੇ।” ਇਨ੍ਹਾਂ ਵਿੱਚੋਂ 16% ਲੋਕਾਂ ਨੇ ਦੱਸਿਆ ਕਿ “ਜੇ ਉਨ੍ਹਾਂ ਨੂੰ ਫੜੇ ਜਾਣ ਦਾ ਕੋਈ ਡਰ ਨਾ ਹੋਵੇ,” ਤਾਂ ਉਹ ਅਪਰਾਧ ਕਰਨ ਲਈ ਤਿਆਰ ਹਨ।

ਅਰਜਨਟੀਨਾ

ਅਰਜਨਟੀਨਾ ਵਿਚ 5 ਅਧਿਆਪਕਾਂ ਵਿੱਚੋਂ 3 ਅਧਿਆਪਕ ਕੰਮ ʼਤੇ ਟੈਂਸ਼ਨ ਜਾਂ ਹਿੰਸਾ ਕਰਕੇ ਛੁੱਟੀ ਦੀ ਮੰਗ ਕਰਦੇ ਹਨ।

ਦੱਖਣੀ ਕੋਰੀਆ

ਆਉਣ ਵਾਲੇ ਸਮੇਂ ਵਿਚ ਦੱਖਣੀ ਕੋਰੀਆ ਵਿਚ ਜ਼ਿਆਦਾ ਲੋਕ ਇਕੱਲੇ ਹੀ ਰਹਿਣਗੇ।

ਚੀਨ

ਚੀਨ ਦੀ ਸਰਕਾਰ ਨੇ ਸ਼ਹਿਰਾਂ ਵਿਚ ਸਾਫ਼ ਹਵਾ ਦੇ ਨਵੇਂ ਪੱਧਰ ਕਾਇਮ ਕੀਤੇ ਹਨ ਜੋ 2016 ਵਿਚ ਲਾਗੂ ਹੋ ਜਾਣਗੇ। ਮੰਨਿਆ ਜਾਂਦਾ ਹੈ ਕਿ ਚੀਨ ਦੇ ਦੋ-ਤਿਹਾਈ ਸ਼ਹਿਰ ਉਨ੍ਹਾਂ ਪੱਧਰਾਂ ʼਤੇ ਪੂਰੇ ਉਤਰਨ ਵਿਚ ਅਸਫ਼ਲ ਹੋਣਗੇ। ਇਸ ਦੇ ਨਾਲ-ਨਾਲ ਦੱਸਿਆ ਜਾਂਦਾ ਹੈ ਕਿ ਕੁਦਰਤੀ ਸੋਮਿਆਂ ਤੋਂ ਮਿਲਣ ਵਾਲਾ ਪਾਣੀ “ਗੰਦਾ ਜਾਂ ਬਿਲਕੁਲ ਦੂਸ਼ਿਤ” ਹੋ ਚੁੱਕਾ ਹੈ। (g13 03-E)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ