ਗੀਤ 108
ਰੱਬ ਦਾ ਅਟੱਲ ਪਿਆਰ
- 1. ਯਹੋਵਾਹ, ਤੂੰ ਹੈਂ ਪਿਆਰ - ਹੈਂ ਸੱਚਾ, ਤੂੰ ਹੀ ਵਫ਼ਾਦਾਰ - ਜੋੜਿਆ ਅਸਾਂ ਨਾਲ ਨਾਤਾ - ਬੇਟਾ ਤੂੰ ਅਜ਼ੀਜ਼ ਵਾਰਿਆ - ਜੀਣ ਦੀ ਚਾਹਤ ਸਾਡੀ ਜਾਗੀ - ਪਿਆਰ ਨਾਲ ਜ਼ਿੰਦਗੀ ਇਹ ਸਜੀ - (ਕੋਰਸ) - ਆਓ ਪਿਆਸੇ, ਹੇ ਲੋਕੋ - ਅਮ੍ਰਿਤ ਜਲ ਨੇ ਮੇਰੇ ਬੋਲ - ਤਾਜ਼ਾ ਹੋਵੋ, ਪਿਆਸ ਬੁਝਾਓ - ਹੈ ਮੇਰਾ ਪਿਆਰ ਅਟੱਲ 
- 2. ਯਹੋਵਾਹ, ਤੂੰ ਹੈਂ ਪਿਆਰ - ਤੇਰਾ ਹਰ ਕੰਮ ਪਿਆਰ ਦਾ ਇਜ਼ਹਾਰ - ਦੇ ਕੇ ਯਿਸੂ ਨੂੰ ਰਾਜ ਸ਼ਾਹੀ - ਕਹਿਣੀ-ਕਰਨੀ ਤੇਰੀ ਸਹੀ - ਜੱਗ ’ਤੇ ਜ਼ਾਹਰ ਹੈ ਤੇਰਾ ਪਿਆਰ - ਪੂਰਾ ਹੋਇਆ ਤੇਰਾ ਇਕਰਾਰ - (ਕੋਰਸ) - ਆਓ ਪਿਆਸੇ, ਹੇ ਲੋਕੋ - ਅਮ੍ਰਿਤ ਜਲ ਨੇ ਮੇਰੇ ਬੋਲ - ਤਾਜ਼ਾ ਹੋਵੋ, ਪਿਆਸ ਬੁਝਾਓ - ਹੈ ਮੇਰਾ ਪਿਆਰ ਅਟੱਲ 
- 3. ਯਹੋਵਾਹ, ਤੂੰ ਹੈਂ ਪਿਆਰ - ਬੇਸ਼ੁਮਾਰ, ਅਟੱਲ ਤੇਰਾ ਪਿਆਰ - ਆਵੇ ਹਰ ਇਕ ਤੇਰੀ ਸੁਣੇ - ਦਇਆ, ਜੀਵਨ ਦੀ ਆਸ ਪਾਵੇ - ਕਰਦੇ ਅਸਾਂ ਦਿਲੋਂ ਇਕਰਾਰ - ਜਾਣੇ ਸਾਰਾ ਜੱਗ ਤੂੰ ਹੈਂ ਪਿਆਰ - (ਕੋਰਸ) - ਆਓ ਪਿਆਸੇ, ਹੇ ਲੋਕੋ - ਅਮ੍ਰਿਤ ਜਲ ਨੇ ਮੇਰੇ ਬੋਲ - ਤਾਜ਼ਾ ਹੋਵੋ, ਪਿਆਸ ਬੁਝਾਓ - ਹੈ ਮੇਰਾ ਪਿਆਰ ਅਟੱਲ 
(ਜ਼ਬੂ. 33:5; 57:10; ਅਫ਼. 1:7 ਵੀ ਦੇਖੋ।)