ਰੱਬ ਦਾ ਬਚਨ ਖ਼ਜ਼ਾਨਾ ਹੈ | ਹੋਸ਼ੇਆ 1-7
ਯਹੋਵਾਹ ਸੱਚੇ ਪਿਆਰ ਤੋਂ ਖ਼ੁਸ਼ ਹੁੰਦਾ ਹੈ—ਕੀ ਤੁਸੀਂ ਵੀ?
ਸੱਚਾ ਪਿਆਰ ਹੋਣ ਕਰਕੇ ਅਸੀਂ ਵਫ਼ਾਦਾਰ ਰਹਿਣ, ਦਿਲੋਂ ਲਗਾਅ ਰੱਖਣ ਅਤੇ ਸਾਥ ਨਿਭਾਉਣ ਲਈ ਪ੍ਰੇਰਿਤ ਹੁੰਦੇ ਹਾਂ। ਯਹੋਵਾਹ ਨੇ ਹੋਸ਼ੇਆ ਅਤੇ ਉਸ ਦੀ ਬੇਵਫ਼ਾ ਪਤਨੀ ਗੋਮਰ ਦੀ ਮਿਸਾਲ ਦਿੰਦੇ ਹੋਏ ਸਾਨੂੰ ਸੱਚੇ ਪਿਆਰ ਅਤੇ ਮਾਫ਼ੀ ਬਾਰੇ ਸਬਕ ਸਿਖਾਇਆ।—ਹੋਸ਼ੇ 1:2; 2:7; 3:1-5.
ਗੋਮਰ ਨੇ ਕਿਵੇਂ ਦਿਖਾਇਆ ਕਿ ਉਹ ਸੱਚਾ ਪਿਆਰ ਨਹੀਂ ਕਰਦੀ ਸੀ?
ਇਜ਼ਰਾਈਲੀਆਂ ਨੇ ਕਿਵੇਂ ਦਿਖਾਇਆ ਕਿ ਉਨ੍ਹਾਂ ਵਿਚ ਸੱਚੇ ਪਿਆਰ ਦੀ ਕਮੀ ਸੀ?
ਹੋਸ਼ੇਆ ਨੇ ਸੱਚਾ ਪਿਆਰ ਕਿਵੇਂ ਦਿਖਾਇਆ?
ਯਹੋਵਾਹ ਨੇ ਸੱਚਾ ਪਿਆਰ ਕਿਵੇਂ ਦਿਖਾਇਆ?
ਸੋਚ-ਵਿਚਾਰ ਕਰੋ: ਮੈਂ ਯਹੋਵਾਹ ਨੂੰ ਸੱਚਾ ਪਿਆਰ ਕਿਵੇਂ ਦਿਖਾ ਸਕਦਾ ਹਾਂ?