ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਜੁਲਾਈ ਸਫ਼ਾ 15
  • ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦਾ ਅਟੱਲ ਪਿਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਯਹੋਵਾਹ ਸੱਚੇ ਪਿਆਰ ਤੋਂ ਖ਼ੁਸ਼ ਹੁੰਦਾ ਹੈ—ਕੀ ਤੁਸੀਂ ਵੀ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2017
  • ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰ ਸਕਦੇ ਹਾਂ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਜੁਲਾਈ ਸਫ਼ਾ 15

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਦੇ ਅਟੱਲ ਪਿਆਰ ਦੀ ਰੀਸ ਕਰੋ

ਯਹੋਵਾਹ ਅਟੱਲ ਪਿਆਰ ਦੀ ਉੱਤਮ ਮਿਸਾਲ ਹੈ। (ਜ਼ਬੂ 103:11) ਇਹ ਪਿਆਰ ਨਾ ਤਾਂ ਇਕਦਮ ਪੈਦਾ ਹੁੰਦਾ ਹੈ ਤੇ ਨਾ ਹੀ ਇਕਦਮ ਖ਼ਤਮ ਹੁੰਦਾ ਹੈ, ਸਗੋਂ ਇਹ ਹਮੇਸ਼ਾ ਰਹਿੰਦਾ ਹੈ। ਨਾਲੇ ਜਿਸ ਨਾਲ ਅਟੱਲ ਪਿਆਰ ਕੀਤਾ ਜਾਂਦਾ ਹੈ, ਉਸ ਨਾਲ ਗਹਿਰਾ ਲਗਾਅ ਹੁੰਦਾ ਹੈ। ਯਹੋਵਾਹ ਨੇ ਇਜ਼ਰਾਈਲੀਆਂ ਲਈ ਕਈ ਤਰੀਕਿਆਂ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ। ਉਸ ਨੇ ਉਨ੍ਹਾਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਆਜ਼ਾਦ ਕਰਾਇਆ ਅਤੇ ਵਾਅਦਾ ਕੀਤੇ ਦੇਸ਼ ਵਿਚ ਲਿਆਇਆ। (ਜ਼ਬੂ 105:​42-44) ਉਹ ਆਪਣੇ ਲੋਕਾਂ ਲਈ ਲੜਿਆ ਅਤੇ ਉਸ ਨੇ ਵਾਰ-ਵਾਰ ਉਨ੍ਹਾਂ ਦੇ ਪਾਪਾਂ ਨੂੰ ਮਾਫ਼ ਕੀਤਾ। (ਜ਼ਬੂ 107:​19, 20) ਜਦੋਂ ਅਸੀਂ ‘ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰਾਂਗੇ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ,’ ਤਾਂ ਅਸੀਂ ਉਸ ਦੀ ਰੀਸ ਕਰਨ ਲਈ ਪ੍ਰੇਰਿਤ ਹੋਵਾਂਗੇ।​—ਜ਼ਬੂ 107:43.

ਤਸਵੀਰਾਂ: “ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ” ਨਾਂ ਦੀ ਵੀਡੀਓ ਦੀਆਂ ਤਸਵੀਰਾਂ। 1. ਭਰਾ ਕੈਪਰਾ ਅਤੇ ਇਕ ਹੋਰ ਭਰਾ ਇਕ ਭੈਣ ਨੂੰ ਉਸ ਦੇ ਘਰ ਮਿਲਣ ਗਏ। 2. ਭਰਾ ਕੈਪਰਾ ਜੇਲ੍ਹ ਵਿਚ ਦੂਜੇ ਭਰਾਵਾਂ ਨਾਲ ਅਤੇ ਮੰਜੇ ʼਤੇ ਪਏ ਬੀਮਾਰ ਭਰਾਵਾਂ ਨੂੰ ਕੁਝ ਭੋਜਨ ਦਿੰਦਾ ਹੋਇਆ।

ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੋ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਅਸੀਂ ਕਿਨ੍ਹਾਂ ਤਰੀਕਿਆਂ ਰਾਹੀਂ ਅਟੱਲ ਪਿਆਰ ਦਿਖਾ ਸਕਦੇ ਹਾਂ?

  • ਅਟੱਲ ਪਿਆਰ ਜ਼ਾਹਰ ਕਰਨ ਲਈ ਕੁਰਬਾਨੀਆਂ ਕਰਨੀਆਂ ਕਿਉਂ ਜ਼ਰੂਰੀ ਹਨ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ