ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w03 11/15 ਸਫ਼ੇ 2-3
  • ਕੀ ਕਦੇ ਧਰਤੀ ਫਿਰਦੌਸ ਬਣੇਗੀ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਕਦੇ ਧਰਤੀ ਫਿਰਦੌਸ ਬਣੇਗੀ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਫਿਰਦੌਸ—ਸਵਰਗ ਵਿਚ ਜਾਂ ਧਰਤੀ ਤੇ?
  • ਜੌਨ ਮਿਲਟਨ ਦੀ ਗੁਆਚੀ ਹੋਈ ਕਿਤਾਬ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
  • ਬੇਸਬਰੀ ਨਾਲ ਜ਼ਿੰਦਗੀ ਦੇ ਬਾਗ਼ ਦਾ ਇੰਤਜ਼ਾਰ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • ਧਰਤੀ ਜ਼ਰੂਰ ਫਿਰਦੌਸ ਬਣੇਗੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
w03 11/15 ਸਫ਼ੇ 2-3

ਕੀ ਕਦੇ ਧਰਤੀ ਫਿਰਦੌਸ ਬਣੇਗੀ?

ਥੋੜ੍ਹੇ ਹੀ ਲੋਕ ਵਿਸ਼ਵਾਸ ਕਰਦੇ ਹਨ ਕਿ ਸਾਡੀ ਧਰਤੀ ਕਦੇ ਫਿਰਦੌਸ ਬਣੇਗੀ ਜਿਸ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। ਬਹੁਤ ਲੋਕ ਸੋਚਦੇ ਹਨ ਕਿ ਧਰਤੀ ਇਕ ਦਿਨ ਨਾਸ਼ ਹੋ ਜਾਵੇਗੀ। ਬ੍ਰਾਈਅਨ ਲੀ ਮੌਲੀਨੋ ਦੀ ਕਿਤਾਬ ਸੋਹਣੀ ਧਰਤੀ (ਅੰਗ੍ਰੇਜ਼ੀ) ਅਨੁਸਾਰ ਸਾਡੀ ਧਰਤੀ ਕਰੋੜਾਂ ਸਾਲ ਪਹਿਲਾਂ ‘ਬ੍ਰਹਿਮੰਡ ਵਿਚ ਹੋਏ ਧਮਾਕੇ’ ਤੋਂ ਬਾਅਦ ਹੋਂਦ ਵਿਚ ਆਈ ਸੀ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੇ ਧਰਤੀ ਇਨਸਾਨ ਦੇ ਹੱਥੋਂ ਤਬਾਹ ਨਹੀਂ ਹੁੰਦੀ, ਤਾਂ ਇਕ ਦਿਨ ਸਾਡੀ ਧਰਤੀ ਸਮੇਤ ਪੂਰਾ ਬ੍ਰਹਿਮੰਡ ਆਪਣੇ ਆਪ “ਸੜ-ਬਲ ਕੇ ਤਬਾਹ ਹੋ ਜਾਵੇਗਾ।”

ਪਰ 17ਵੀਂ ਸਦੀ ਦੇ ਅੰਗ੍ਰੇਜ਼ ਕਵੀ ਜੌਨ ਮਿਲਟਨ ਇਹੋ ਜਿਹਾ ਨਿਰਾਸ਼ਾਵਾਦੀ ਵਿਚਾਰ ਨਹੀਂ ਰੱਖਦਾ ਸੀ। ਆਪਣੀ ਮਹਾਨ ਕਵਿਤਾ ਫਿਰਦੌਸ ਉੱਜੜ ਗਿਆ (ਅੰਗ੍ਰੇਜ਼ੀ) ਵਿਚ ਉਸ ਨੇ ਲਿਖਿਆ ਕਿ ਪਰਮੇਸ਼ੁਰ ਨੇ ਧਰਤੀ ਨੂੰ ਸੁੰਦਰ ਬਣਾਇਆ ਸੀ ਤੇ ਇਹ ਇਨਸਾਨੀ ਪਰਿਵਾਰ ਨੂੰ ਰਹਿਣ ਲਈ ਦਿੱਤੀ ਗਈ ਸੀ। ਪਰ ਉਹ ਫਿਰਦੌਸ ਉੱਜੜ ਗਿਆ। ਫਿਰ ਵੀ ਮਿਲਟਨ ਨੂੰ ਵਿਸ਼ਵਾਸ ਸੀ ਕਿ ਧਰਤੀ ਨੂੰ ਦੁਬਾਰਾ ਫਿਰਦੌਸ ਵਾਂਗ ਸੁੰਦਰ ਬਣਾਇਆ ਜਾਵੇਗਾ ਤੇ ਯਿਸੂ ਮਸੀਹ ਦੇ ਰੂਪ ਵਿਚ ਇਕ ਮੁਕਤੀਦਾਤਾ ਇਕ ਦਿਨ ‘ਆਪਣੇ ਵਫ਼ਾਦਾਰ ਲੋਕਾਂ ਨੂੰ ਸਵਰਗ ਵਿਚ ਜਾਂ ਧਰਤੀ ਉੱਤੇ ਵਧੀਆ ਜ਼ਿੰਦਗੀ ਦਾ ਇਨਾਮ ਦੇਵੇਗਾ।’ ਮਿਲਟਨ ਨੇ ਪੂਰੇ ਭਰੋਸੇ ਨਾਲ ਕਿਹਾ: “ਉਸ ਤੋਂ ਬਾਅਦ ਧਰਤੀ ਹਮੇਸ਼ਾ ਲਈ ਫਿਰਦੌਸ ਰਹੇਗੀ।”

ਫਿਰਦੌਸ—ਸਵਰਗ ਵਿਚ ਜਾਂ ਧਰਤੀ ਤੇ?

ਮਿਲਟਨ ਵਾਂਗ ਬਹੁਤ ਸਾਰੇ ਧਰਮਾਂ ਦੇ ਲੋਕ ਮੰਨਦੇ ਹਨ ਕਿ ਇਕ-ਨ-ਇਕ ਦਿਨ ਉਨ੍ਹਾਂ ਨੂੰ ਉਨ੍ਹਾਂ ਸਾਰੇ ਦੁੱਖ-ਦਰਦਾਂ ਤੋਂ ਰਾਹਤ ਮਿਲੇਗੀ ਜੋ ਉਨ੍ਹਾਂ ਨੂੰ ਧਰਤੀ ਉੱਤੇ ਸਹਿਣੇ ਪੈ ਰਹੇ ਹਨ। ਪਰ ਉਨ੍ਹਾਂ ਨੂੰ ਇਹ ਰਾਹਤ ਕਿੱਥੇ ਮਿਲੇਗੀ? ਕੀ “ਸਵਰਗ ਵਿਚ ਜਾਂ ਧਰਤੀ ਉੱਤੇ”? ਕੁਝ ਲੋਕ ਸੋਚ ਵੀ ਨਹੀਂ ਸਕਦੇ ਕਿ ਉਨ੍ਹਾਂ ਨੂੰ ਧਰਤੀ ਉੱਤੇ ਕਦੇ “ਵਧੀਆ ਜ਼ਿੰਦਗੀ” ਮਿਲੇਗੀ। ਉਹ ਕਹਿੰਦੇ ਹਨ ਕਿ ਧਰਤੀ ਨੂੰ ਛੱਡ ਕੇ ਸਵਰਗ ਵਿਚ ਵੱਸਣ ਤੋਂ ਬਾਅਦ ਹੀ ਲੋਕਾਂ ਨੂੰ ਪਰਮ ਸੁਖ ਮਿਲੇਗਾ।

ਸਵਰਗ ਦਾ ਇਤਿਹਾਸ (ਅੰਗ੍ਰੇਜ਼ੀ) ਕਿਤਾਬ ਦੇ ਲੇਖਕ ਸੀ. ਮੈਕਡਨਲ ਅਤੇ ਬੀ. ਲੈਂਗ ਕਹਿੰਦੇ ਹਨ ਕਿ ਦੂਸਰੀ ਸਦੀ ਦਾ ਧਰਮ-ਸ਼ਾਸਤਰੀ ਆਇਰੀਨੀਅਸ ਵਿਸ਼ਵਾਸ ਕਰਦਾ ਸੀ ਕਿ “ਸਵਰਗ ਵਿਚ ਨਹੀਂ ਸਗੋਂ ਧਰਤੀ” ਉੱਤੇ ਫਿਰਦੌਸ ਬਣਾਇਆ ਜਾਵੇਗਾ। ਇਸ ਕਿਤਾਬ ਅਨੁਸਾਰ, ਜੌਨ ਕੈਲਵਿਨ ਅਤੇ ਮਾਰਟਿਨ ਲੂਥਰ ਵਰਗੇ ਧਾਰਮਿਕ ਆਗੂ ਭਾਵੇਂ ਸਵਰਗ ਜਾਣ ਦੀ ਉਮੀਦ ਰੱਖਦੇ ਸਨ, ਪਰ ਉਹ ਇਹ ਵੀ ਵਿਸ਼ਵਾਸ ਕਰਦੇ ਸਨ ਕਿ “ਪਰਮੇਸ਼ੁਰ ਧਰਤੀ ਨੂੰ ਮੁੜ ਸੁੰਦਰ ਬਣਾਵੇਗਾ।” ਦੂਸਰੇ ਧਰਮਾਂ ਦੇ ਲੋਕ ਵੀ ਇਹੋ ਜਿਹੇ ਵਿਸ਼ਵਾਸ ਕਰਦੇ ਆਏ ਹਨ। ਮੈਕਡਨਲ ਅਤੇ ਲੈਂਗ ਇਹ ਵੀ ਕਹਿੰਦੇ ਹਨ ਕਿ ਕੁਝ ਯਹੂਦੀ ਵਿਸ਼ਵਾਸ ਕਰਦੇ ਸਨ ਕਿ ਪਰਮੇਸ਼ੁਰ ਦੇ ਠਹਿਰਾਏ ਸਮੇਂ ਤੇ ਇਨਸਾਨਾਂ ਦੀਆਂ ਸਾਰੀਆਂ ਮੁਸੀਬਤਾਂ “ਖ਼ਤਮ ਕਰ ਦਿੱਤੀਆਂ ਜਾਣਗੀਆਂ ਤੇ ਹਰ ਇਨਸਾਨ ਆਪਣੀ ਜ਼ਿੰਦਗੀ ਦਾ ਪੂਰਾ-ਪੂਰਾ ਮਜ਼ਾ ਲਵੇਗਾ।” ਦੀ ਐਨਸਾਈਕਲੋਪੀਡੀਆ ਆਫ ਮਿਡਲ ਈਸਟਰਨ ਮਿਥੌਲਜੀ ਐਂਡ ਰਿਲੀਜਨ ਅਨੁਸਾਰ ਪੁਰਾਣੇ ਸਮੇਂ ਵਿਚ ਫ਼ਾਰਸੀ ਲੋਕ ਵਿਸ਼ਵਾਸ ਕਰਦੇ ਸਨ ਕਿ “ਧਰਤੀ ਨੂੰ ਪਹਿਲਾਂ ਵਾਂਗ ਖੂਬਸੂਰਤ ਬਣਾਇਆ ਜਾਵੇਗਾ ਅਤੇ ਲੋਕ ਦੁਬਾਰਾ ਸ਼ਾਂਤੀ ਨਾਲ ਰਹਿਣਗੇ।”

ਤਾਂ ਫਿਰ, ਕੀ ਅਸੀਂ ਕਦੇ ਫਿਰਦੌਸ ਵਰਗੀ ਸੋਹਣੀ ਧਰਤੀ ਉੱਤੇ ਜੀਣ ਦੀ ਆਸ ਰੱਖ ਸਕਦੇ ਹਾਂ? ਜਾਂ ਕੀ ਅਸੀਂ ਧਰਤੀ ਉੱਤੇ ਥੋੜ੍ਹੇ ਸਮੇਂ ਲਈ ਜੀ ਕੇ ਸਵਰਗ ਚਲੇ ਜਾਣਾ ਹੈ? ਪਹਿਲੀ ਸਦੀ ਦੇ ਯਹੂਦੀ ਫ਼ਿਲਾਸਫ਼ਰ ਫ਼ਾਇਲੋ ਨੇ ਕਿਹਾ ਸੀ ਕਿ ਧਰਤੀ ਉੱਤੇ ਦੁੱਖਾਂ-ਭਰੀ ਜ਼ਿੰਦਗੀ “ਥੋੜ੍ਹੇ ਸਮੇਂ ਦਾ ਪੜਾਅ ਹੈ,” ਪਰ ਸਾਡੀ ਮੰਜ਼ਲ ਸਵਰਗ ਹੈ। ਕੀ ਇਹ ਸੱਚ ਹੈ? ਜਾਂ ਕੀ ਪਰਮੇਸ਼ੁਰ ਦਾ ਮਕਸਦ ਕੁਝ ਹੋਰ ਸੀ ਜਦੋਂ ਉਸ ਨੇ ਧਰਤੀ ਨੂੰ ਬਣਾ ਕੇ ਇਨਸਾਨਾਂ ਨੂੰ ਸੋਹਣੇ ਬਾਗ਼ ਵਿਚ ਵਸਾਇਆ ਸੀ? ਕੀ ਇਨਸਾਨ ਧਰਤੀ ਉੱਤੇ ਰਹਿੰਦਿਆਂ ਪਰਮੇਸ਼ੁਰ ਦੀ ਭਗਤੀ ਕਰ ਕੇ ਪਰਮ ਸੁਖ ਪਾ ਸਕਦੇ ਹਨ? ਇਸ ਬਾਰੇ ਜਾਂਚ ਕਰੋ ਕਿ ਬਾਈਬਲ ਇਸ ਵਿਸ਼ੇ ਬਾਰੇ ਕੀ ਕਹਿੰਦੀ ਹੈ? ਜਾਂਚ ਕਰਨ ਤੋਂ ਬਾਅਦ ਤੁਸੀਂ ਵੀ ਸ਼ਾਇਦ ਦੂਸਰੇ ਲੱਖਾਂ ਲੋਕਾਂ ਵਾਂਗ ਇਹੀ ਸਿੱਟਾ ਕੱਢੋਗੇ ਕਿ ਧਰਤੀ ਨੂੰ ਇਕ ਦਿਨ ਜ਼ਰੂਰ ਫਿਰਦੌਸ ਵਾਂਗ ਸੁੰਦਰ ਬਣਾਇਆ ਜਾਵੇਗਾ।

[ਸਫ਼ੇ 3 ਉੱਤੇ ਤਸਵੀਰ]

ਕਵੀ ਜੌਨ ਮਿਲਟਨ ਨੂੰ ਵਿਸ਼ਵਾਸ ਸੀ ਕਿ ਧਰਤੀ ਨੂੰ ਮੁੜ ਫਿਰਦੌਸ ਬਣਾਇਆ ਜਾਵੇਗਾ

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਜਿਲਦ: Earth: U.S. Fish & Wildlife Service, Washington, D.C./NASA

[ਸਫ਼ੇ 3 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

ਧਰਤੀ: U.S. Fish & Wildlife Service, Washington, D.C./NASA; John Milton: Leslie’s

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ