ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w09 7/1 ਸਫ਼ੇ 18-21
  • ਜੀ ਆਇਆਂ ਨੂੰ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਜੀ ਆਇਆਂ ਨੂੰ!
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • “ਪਰਜਾ ਨੂੰ ਇਕੱਠਾ ਕਰੋ”
  • ਭਾਸ਼ਣ
  • ਪਹਿਰਾਬੁਰਜ ਦਾ ਅਧਿਐਨ
  • ਕਲੀਸਿਯਾ ਦੀ ਬਾਈਬਲ ਸਟੱਡੀ
  • ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ
  • ਸੇਵਾ ਸਭਾ
  • ਮੀਟਿੰਗਾਂ ਵਿਚ ਆਉਣ ਵਾਲਿਆਂ ਨੇ ਕੀ ਕਿਹਾ ਹੈ
  • ਤੁਹਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2007
  • ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਤੁਹਾਡਾ ਸੁਆਗਤ ਹੈ!
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
  • ਕੀ ਤੁਸੀਂ ਮਸੀਹੀ ਮੀਟਿੰਗਾਂ ਨੂੰ ਉਤਸ਼ਾਹੀ ਬਣਾਉਣ ਵਿਚ ਯੋਗਦਾਨ ਪਾਉਂਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
w09 7/1 ਸਫ਼ੇ 18-21

ਜੀ ਆਇਆਂ ਨੂੰ!

ਸ਼ਾਇਦ ਤੁਸੀਂ ਆਪਣੇ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ ਦੇਖਿਆ ਹੋਵੇ ਅਤੇ ਸੋਚਿਆ ਹੋਵੇ ਕਿ ਉੱਥੇ ਕੀ ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਕੋਈ ਵੀ ਆ ਸਕਦਾ ਹੈ? ਉੱਥੇ ਸਾਰਿਆਂ ਦਾ ਸੁਆਗਤ ਕੀਤਾ ਜਾਂਦਾ ਹੈ।

ਸ਼ਾਇਦ ਤੁਹਾਡੇ ਮਨ ਵਿਚ ਕੁਝ ਸਵਾਲ ਹੋਣ। ਯਹੋਵਾਹ ਦੇ ਗਵਾਹ ਕਿਉਂ ਇਕੱਠੇ ਹੁੰਦੇ ਹਨ? ਉਨ੍ਹਾਂ ਦੀਆਂ ਮੀਟਿੰਗਾਂ ਵਿਚ ਕੀ ਹੁੰਦਾ ਹੈ? ਉਨ੍ਹਾਂ ਲੋਕਾਂ ਨੇ ਕੀ ਕਿਹਾ ਹੈ ਜੋ ਮੀਟਿੰਗਾਂ ਵਿਚ ਆਏ ਹਨ, ਪਰ ਯਹੋਵਾਹ ਦੇ ਗਵਾਹ ਨਹੀਂ ਹਨ?

“ਪਰਜਾ ਨੂੰ ਇਕੱਠਾ ਕਰੋ”

ਪੁਰਾਣੇ ਜ਼ਮਾਨੇ ਤੋਂ ਪਰਮੇਸ਼ੁਰ ਦੇ ਲੋਕ ਉਸ ਬਾਰੇ ਸਿੱਖਣ ਅਤੇ ਉਸ ਦੀ ਭਗਤੀ ਕਰਨ ਲਈ ਇਕੱਠੇ ਹੁੰਦੇ ਆਏ ਹਨ। ਤਕਰੀਬਨ 3,500 ਸਾਲ ਪਹਿਲਾਂ ਇਸਰਾਏਲੀਆਂ ਨੂੰ ਕਿਹਾ ਗਿਆ ਸੀ: “ਪਰਜਾ ਨੂੰ ਇਕੱਠਾ ਕਰੋ, ਮਨੁੱਖਾਂ, ਤੀਵੀਆਂ ਅਤੇ ਨਿਆਣਿਆਂ ਨੂੰ ਅਤੇ ਆਪਣੇ ਪਰਦੇਸੀ ਨੂੰ ਜਿਹੜਾ ਤੁਹਾਡੇ ਫਾਟਕਾਂ ਦੇ ਅੰਦਰ ਹੈ ਤਾਂ ਜੋ ਓਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ।” (ਬਿਵਸਥਾ ਸਾਰ 31:12) ਇਸ ਤਰ੍ਹਾਂ ਇਸਰਾਏਲ ਵਿਚ ਨਿਆਣੇ-ਸਿਆਣੇ ਸਾਰਿਆਂ ਨੂੰ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਉਸ ਦਾ ਕਹਿਣਾ ਮੰਨਣ ਦੀ ਸਿੱਖਿਆ ਦਿੱਤੀ ਜਾਂਦੀ ਸੀ।

ਸਦੀਆਂ ਬਾਅਦ ਜਦ ਮਸੀਹੀ ਕਲੀਸਿਯਾ ਸਥਾਪਿਤ ਕੀਤੀ ਗਈ ਸੀ, ਤਾਂ ਮੀਟਿੰਗਾਂ ਮਸੀਹੀਆਂ ਦੀ ਵੀ ਭਗਤੀ ਦਾ ਅਹਿਮ ਹਿੱਸਾ ਸਨ। ਪੌਲੁਸ ਰਸੂਲ ਨੇ ਲਿਖਿਆ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ।” (ਇਬਰਾਨੀਆਂ 10:24, 25) ਜਦ ਪਰਿਵਾਰ ਦੇ ਜੀਅ ਇਕੱਠੇ ਸਮਾਂ ਬਿਤਾਉਂਦੇ ਹਨ, ਤਾਂ ਉਨ੍ਹਾਂ ਦਾ ਪਿਆਰ ਵਧਦਾ ਹੈ ਅਤੇ ਇਸੇ ਤਰ੍ਹਾਂ ਜਦ ਯਹੋਵਾਹ ਦੇ ਗਵਾਹ ਇਕੱਠੇ ਮਿਲਦੇ ਹਨ, ਤਾਂ ਉਨ੍ਹਾਂ ਦਾ ਵੀ ਪਿਆਰ ਵਧਦਾ ਹੈ।

ਇਨ੍ਹਾਂ ਉਦਾਹਰਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਯਹੋਵਾਹ ਦੇ ਗਵਾਹ ਹਫ਼ਤੇ ਵਿਚ ਦੋ ਵਾਰ ਆਪਣੇ ਕਿੰਗਡਮ ਹਾਲਾਂ ਵਿਚ ਮਿਲਦੇ ਹਨ। ਉੱਥੇ ਸਾਰਿਆਂ ਨੂੰ ਬਾਈਬਲ ਦੇ ਅਸੂਲਾਂ ਦੀ ਕਦਰ ਕਰਨ ਅਤੇ ਉਨ੍ਹਾਂ ਨੂੰ ਸਮਝਣ ਅਤੇ ਲਾਗੂ ਕਰਨ ਦੀ ਮਦਦ ਦਿੱਤੀ ਜਾਂਦੀ ਹੈ। ਆਮ ਕਰਕੇ ਦੁਨੀਆਂ ਭਰ ਵਿਚ ਸਿੱਖਿਆ ਦਾ ਪ੍ਰੋਗ੍ਰਾਮ ਇੱਕੋ ਜਿਹਾ ਹੁੰਦਾ ਹੈ ਅਤੇ ਹਰੇਕ ਮੀਟਿੰਗ ਦਾ ਇਕ ਖ਼ਾਸ ਟੀਚਾ ਹੁੰਦਾ ਹੈ। ਮੀਟਿੰਗਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੇ ਖ਼ਤਮ ਹੋਣ ਤੋਂ ਬਾਅਦ ਸਾਰੇ ਇਕ-ਦੂਜੇ ਨੂੰ ਮਿਲ ਕੇ ਗੱਲਾਂ-ਬਾਤਾਂ ਰਾਹੀਂ ‘ਉਤਸ਼ਾਹ ਪ੍ਰਾਪਤ ਕਰਦੇ’ ਹਨ। (ਰੋਮ 1:12, CL) ਇਨ੍ਹਾਂ ਮੀਟਿੰਗਾਂ ਵਿਚ ਕੀ ਹੁੰਦਾ ਹੈ?

ਭਾਸ਼ਣ

ਕਈ ਵਾਰ ਲੋਕਾਂ ਦੀ ਪਹਿਲੀ ਮੀਟਿੰਗ ਬਾਈਬਲ ʼਤੇ ਆਧਾਰਿਤ ਇਕ ਭਾਸ਼ਣ ਹੁੰਦਾ ਹੈ ਜੋ ਖ਼ਾਸ ਕਰਕੇ ਪਬਲਿਕ ਲਈ ਤਿਆਰ ਕੀਤਾ ਜਾਂਦਾ ਹੈ। ਇਹ ਮੀਟਿੰਗ ਅਕਸਰ ਸ਼ਨੀਵਾਰ ਜਾਂ ਐਤਵਾਰ ਨੂੰ ਹੁੰਦੀ ਹੈ। ਜਦ ਯਿਸੂ ਧਰਤੀ ʼਤੇ ਸੀ, ਤਾਂ ਉਸ ਨੇ ਵੀ ਲੋਕਾਂ ਨੂੰ ਭਾਸ਼ਣ ਦਿੱਤੇ ਸਨ। ਇਕ ਵਾਰ ਉਸ ਨੇ ਪਹਾੜੀ ਉੱਤੇ ਇਕ ਮਸ਼ਹੂਰ ਭਾਸ਼ਣ ਦਿੱਤਾ ਸੀ। (ਮੱਤੀ 5:1; 7:28, 29) ਪੌਲੁਸ ਰਸੂਲ ਨੇ ਵੀ ਅਥੇਨੈ ਸ਼ਹਿਰ ਦੇ ਲੋਕਾਂ ਨੂੰ ਭਾਸ਼ਣ ਦਿੱਤਾ ਸੀ। (ਰਸੂਲਾਂ ਦੇ ਕਰਤੱਬ 17:22-34) ਇਸੇ ਨਮੂਨੇ ਉੱਤੇ ਚੱਲ ਕੇ ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਵਿਚ ਇਕ ਅਜਿਹਾ ਭਾਸ਼ਣ ਹੁੰਦਾ ਹੈ ਜੋ ਖ਼ਾਸ ਕਰਕੇ ਉਨ੍ਹਾਂ ਲਈ ਤਿਆਰ ਕੀਤਾ ਜਾਂਦਾ ਹੈ ਜੋ ਸ਼ਾਇਦ ਪਹਿਲੀ ਵਾਰ ਉੱਥੇ ਆ ਰਹੇ ਹਨ।

ਮੀਟਿੰਗ ਯਹੋਵਾਹ ਦੇ ਗੁਣ ਗਾਓ a ਬਰੋਸ਼ਰ ਵਿੱਚੋਂ ਲਏ ਗਏ ਗੀਤ ਨਾਲ ਸ਼ੁਰੂ ਹੁੰਦੀ ਹੈ। ਇਸ ਬਰੋਸ਼ਰ ਵਿਚ ਸਾਰੇ ਗੀਤ ਬਾਈਬਲ ʼਤੇ ਆਧਾਰਿਤ ਹਨ। ਸਾਰਿਆਂ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਖੜ੍ਹੇ ਹੋਣ ਤੇ ਗੀਤ ਗਾਉਣ। ਇਕ ਛੋਟੀ ਪ੍ਰਾਰਥਨਾ ਤੋਂ ਬਾਅਦ ਇਕ ਕਾਬਲ ਭਾਸ਼ਣਕਾਰ 30 ਮਿੰਟਾਂ ਦਾ ਭਾਸ਼ਣ ਦਿੰਦਾ ਹੈ। (“ਸਾਰਿਆਂ ਦੇ ਫ਼ਾਇਦੇ ਲਈ ਭਾਸ਼ਣ” ਨਾਂ ਦੀ ਡੱਬੀ ਦੇਖੋ) ਉਸ ਦੇ ਭਾਸ਼ਣ ਦਾ ਵਿਸ਼ਾ ਬਾਈਬਲ ਤੋਂ ਹੁੰਦਾ ਹੈ। ਭਾਸ਼ਣਕਾਰ ਬਾਈਬਲ ਵਿੱਚੋਂ ਹਵਾਲੇ ਪੜ੍ਹਦਾ ਹੈ ਅਤੇ ਹਾਜ਼ਰੀਨਾਂ ਨੂੰ ਇਨ੍ਹਾਂ ਵੱਲ ਧਿਆਨ ਦੇਣ ਲਈ ਕਹਿੰਦਾ ਹੈ। ਇਸ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੀ ਬਾਈਬਲ ਨਾਲ ਲਿਆਓ ਜਾਂ ਮੀਟਿੰਗ ਤੋਂ ਪਹਿਲਾਂ ਕਿਸੇ ਗਵਾਹ ਨੂੰ ਪੁੱਛੋ ਅਤੇ ਉਹ ਤੁਹਾਡੀ ਮਦਦ ਕਰਨਗੇ।

ਪਹਿਰਾਬੁਰਜ ਦਾ ਅਧਿਐਨ

ਯਹੋਵਾਹ ਦੇ ਗਵਾਹਾਂ ਦੇ ਜ਼ਿਆਦਾਤਰ ਕਲੀਸਿਯਾਵਾਂ ਵਿਚ ਭਾਸ਼ਣ ਤੋਂ ਬਾਅਦ ਇਕ ਘੰਟੇ ਲਈ ਸਵਾਲ-ਜਵਾਬ ਰਾਹੀਂ ਪਹਿਰਾਬੁਰਜ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਮੀਟਿੰਗ ਵਿਚ ਸਾਰਿਆਂ ਨੂੰ ਹੌਸਲਾ ਮਿਲਦਾ ਹੈ ਕਿ ਉਹ ਪਹਿਲੀ ਸਦੀ ਦੇ ਬਰਿਯਾ ਦੇ ਲੋਕਾਂ ਦੀ ਮਿਸਾਲ ਉੱਤੇ ਚੱਲਣ ਜਿਨ੍ਹਾਂ ਨੇ “ਦਿਲ ਦੀ ਵੱਡੀ ਚਾਹ ਨਾਲ ਬਚਨ ਨੂੰ ਮੰਨ ਲਿਆ ਅਤੇ ਰੋਜ ਲਿਖਤਾਂ ਵਿੱਚ ਭਾਲ ਕਰਦੇ ਰਹੇ।”—ਰਸੂਲਾਂ ਦੇ ਕਰਤੱਬ 17:11.

ਪਹਿਰਾਬੁਰਜ ਦਾ ਅਧਿਐਨ ਗੀਤ ਨਾਲ ਸ਼ੁਰੂ ਹੁੰਦਾ ਹੈ। ਇਸ ਮੀਟਿੰਗ ਲਈ ਸਾਰੀ ਜਾਣਕਾਰੀ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਵਿਚ ਪਾਈ ਜਾਂਦੀ ਹੈ। ਤੁਹਾਨੂੰ ਇਸ ਰਸਾਲੇ ਦੀ ਕਾਪੀ ਯਹੋਵਾਹ ਦੇ ਗਵਾਹਾਂ ਤੋਂ ਮਿਲ ਸਕਦੀ ਹੈ। ਹਾਲ ਹੀ ਵਿਚ ਇਨ੍ਹਾਂ ਵਿਸ਼ਿਆਂ ਵੱਲ ਧਿਆਨ ਦਿੱਤਾ ਗਿਆ ਸੀ: “ਮਾਪਿਓ—ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿਖਾਓ,” “ਬੁਰਿਆਈ ਦੇ ਵੱਟੇ ਕਿਸੇ ਨਾਲ ਬੁਰਿਆਈ ਨਾ ਕਰੋ” ਅਤੇ “ਜਲਦੀ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ।” ਭਾਵੇਂ ਕਿ ਮੀਟਿੰਗ ਵਿਚ ਸਵਾਲ ਪੁੱਛੇ ਜਾਂਦੇ ਹਨ, ਪਰ ਕਿਸੇ ਨੂੰ ਜਵਾਬ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਅਕਸਰ ਉਹੀ ਜਵਾਬ ਦਿੰਦੇ ਹਨ ਜਿਨ੍ਹਾਂ ਨੇ ਪਹਿਲਾਂ ਹੀ ਲੇਖ ਅਤੇ ਬਾਈਬਲ ਦੇ ਹਵਾਲੇ ਪੜ੍ਹੇ ਹੁੰਦੇ ਹਨ। ਇਹ ਮੀਟਿੰਗ ਗੀਤ ਅਤੇ ਪ੍ਰਾਰਥਨਾ ਨਾਲ ਸਮਾਪਤ ਹੁੰਦੀ ਹੈ।—ਮੱਤੀ 26:30; ਅਫ਼ਸੀਆਂ 5:19.

ਕਲੀਸਿਯਾ ਦੀ ਬਾਈਬਲ ਸਟੱਡੀ

ਹਫ਼ਤੇ ਵਿਚ ਇਕ ਸ਼ਾਮ ਨੂੰ ਯਹੋਵਾਹ ਦੇ ਗਵਾਹ ਫਿਰ ਤੋਂ ਕਿੰਗਡਮ ਹਾਲ ਵਿਚ ਮਿਲਦੇ ਹਨ। ਇਸ ਪ੍ਰੋਗ੍ਰਾਮ ਦੇ ਤਿੰਨ ਹਿੱਸੇ ਹੁੰਦੇ ਹਨ ਅਤੇ ਇਹ 1 ਘੰਟੇ 45 ਮਿੰਟਾਂ ਦਾ ਹੁੰਦਾ ਹੈ। ਪਹਿਲਾਂ 25 ਮਿੰਟਾਂ ਲਈ ਕਲੀਸਿਯਾ ਦੀ ਬਾਈਬਲ ਸਟੱਡੀ ਯਹੋਵਾਹ ਦੇ ਗਵਾਹਾਂ ਦੀ ਇਕ ਕਿਤਾਬ ਜਾਂ ਬਰੋਸ਼ਰ ਤੋਂ ਹੁੰਦੀ ਹੈ। ਇਹ ਮੀਟਿੰਗ ਹਾਜ਼ਰੀਨਾਂ ਦੀ ਮਦਦ ਕਰਦੀ ਹੈ ਤਾਂਕਿ ਉਹ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਣ, ਆਪਣੀ ਸੋਚਣੀ ਸੁਧਾਰਨ ਅਤੇ ਯਿਸੂ ਦੇ ਬਿਹਤਰ ਚੇਲੇ ਬਣਨ। (2 ਤਿਮੋਥਿਉਸ 3:16, 17) ਪਹਿਰਾਬੁਰਜ ਦੇ ਅਧਿਐਨ ਵਾਂਗ ਇਸ ਮੀਟਿੰਗ ਵਿਚ ਸਵਾਲ-ਜਵਾਬ ਦੁਆਰਾ ਬਾਈਬਲ ਦੇ ਇਕ ਵਿਸ਼ੇ ਉੱਤੇ ਚਰਚਾ ਕੀਤੀ ਜਾਂਦੀ ਹੈ। ਕੋਈ ਵੀ ਹੱਥ ਉੱਪਰ ਕਰ ਕੇ ਜਵਾਬ ਦੇ ਸਕਦਾ ਹੈ।

ਬਾਈਬਲ ʼਤੇ ਆਧਾਰਿਤ ਪ੍ਰਕਾਸ਼ਨ ਮੀਟਿੰਗ ਵਿਚ ਕਿਉਂ ਵਰਤੇ ਜਾਂਦੇ ਹਨ? ਬਾਈਬਲ ਦੇ ਜ਼ਮਾਨੇ ਵਿਚ ਪਰਮੇਸ਼ੁਰ ਦਾ ਬਚਨ ਸਿਰਫ਼ ਪੜ੍ਹਿਆ ਹੀ ਨਹੀਂ ਜਾਂਦਾ ਸੀ। ਉਸ ਸਮੇਂ ਉਸ ਨੂੰ “ਬੜੀ ਸਫਾਈ ਨਾਲ ਪੜ੍ਹਿਆ” ਜਾਂਦਾ ਸੀ ਅਤੇ ਉਸ ਦਾ ‘ਅਰਥ ਸਮਝਾਇਆ’ ਜਾਂਦਾ ਸੀ। (ਨਹਮਯਾਹ 8:8) ਪਿਛਲੇ ਸਾਲਾਂ ਵਿਚ ਇਸ ਮੀਟਿੰਗ ਨੇ ਯਸਾਯਾਹ, ਦਾਨੀਏਲ ਅਤੇ ਪਰਕਾਸ਼ ਦੀਆਂ ਪੋਥੀਆਂ ਸਮਝਣ ਵਿਚ ਸਾਡੀ ਮਦਦ ਕੀਤੀ ਹੈ।

ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ

ਕਲੀਸਿਯਾ ਦੀ ਬਾਈਬਲ ਸਟੱਡੀ ਤੋਂ ਬਾਅਦ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਸ਼ੁਰੂ ਹੁੰਦਾ ਹੈ। ਇਸ 30 ਮਿੰਟਾਂ ਦੀ ਮੀਟਿੰਗ ਰਾਹੀਂ ਸਾਡੀ “ਸਿੱਖਿਆ” ਦੇਣ ਦੀ ਕਲਾ ਸੁਧਾਰੀ ਜਾਂਦੀ ਹੈ। (2 ਤਿਮੋਥਿਉਸ 4:2) ਮਿਸਾਲ ਲਈ, ਕੀ ਤੁਹਾਡੇ ਬੱਚੇ ਜਾਂ ਤੁਹਾਡੇ ਕਿਸੇ ਦੋਸਤ ਨੇ ਪਰਮੇਸ਼ੁਰ ਜਾਂ ਬਾਈਬਲ ਬਾਰੇ ਅਜਿਹਾ ਸਵਾਲ ਪੁੱਛਿਆ ਹੈ ਜਿਸ ਦਾ ਜਵਾਬ ਦੇਣਾ ਤੁਹਾਡੇ ਲਈ ਮੁਸ਼ਕਲ ਸੀ? ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਾਹੀਂ ਤੁਹਾਨੂੰ ਮੁਸ਼ਕਲ ਸਵਾਲਾਂ ਦੇ ਜਵਾਬ ਬਾਈਬਲ ਤੋਂ ਦੇਣੇ ਸਿਖਾਏ ਜਾਣਗੇ। ਫਿਰ ਅਸੀਂ ਵੀ ਯਸਾਯਾਹ ਨਬੀ ਵਾਂਗ ਇਹ ਕਹਿ ਸਕਾਂਗੇ: “ਪ੍ਰਭੁ ਯਹੋਵਾਹ ਨੇ ਮੈਨੂੰ ਚੇਲਿਆਂ ਦੀ ਜ਼ਬਾਨ ਦਿੱਤੀ, ਭਈ ਮੈਂ ਜਾਣਾਂ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ।”—ਯਸਾਯਾਹ 50:4.

ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਹੁੰਦਾ ਹੈ। ਹਰ ਹਫ਼ਤੇ ਸਾਰਿਆਂ ਨੂੰ ਬਾਈਬਲ ਦੇ ਕੁਝ ਅਧਿਆਇ ਪੜ੍ਹਨ ਲਈ ਕਿਹਾ ਜਾਂਦਾ ਹੈ। ਫਿਰ ਇਕ ਭਰਾ ਇਨ੍ਹਾਂ ਉੱਤੇ ਇਕ ਭਾਸ਼ਣ ਦਿੰਦਾ ਹੈ। ਇਸ ਤੋਂ ਬਾਅਦ ਭਰਾ ਹਾਜ਼ਰੀਨਾਂ ਨੂੰ ਸੱਦਾ ਦਿੰਦਾ ਹੈ ਕਿ ਉਹ ਵੀ ਦੱਸਣ ਕਿ ਉਨ੍ਹਾਂ ਨੂੰ ਇਨ੍ਹਾਂ ਅਧਿਆਵਾਂ ਤੋਂ ਕੀ ਹੌਸਲਾ ਮਿਲਿਆ। ਇਸ ਤੋਂ ਬਾਅਦ ਜਿਨ੍ਹਾਂ ਨੇ ਸਕੂਲ ਵਿਚ ਆਪਣਾ ਨਾਂ ਦਿੱਤਾ ਹੈ ਉਨ੍ਹਾਂ ਵਿੱਚੋਂ ਕੁਝ ਵਿਦਿਆਰਥੀ ਟਾਕ ਦਿੰਦੇ ਹਨ।

ਵਿਦਿਆਰਥੀਆਂ ਨੂੰ ਬਾਈਬਲ ਦੀਆਂ ਕੁਝ ਆਇਤਾਂ ਪੜ੍ਹਨ ਲਈ ਚੁਣਿਆ ਜਾਂਦਾ ਹੈ ਜਾਂ ਇਹ ਦਿਖਾਉਣ ਲਈ ਕਿ ਬਾਈਬਲ ਦਾ ਇਕ ਵਿਸ਼ਾ ਕਿਸੇ ਹੋਰ ਨੂੰ ਕਿੱਦਾਂ ਸਮਝਾਇਆ ਜਾ ਸਕਦਾ ਹੈ। ਹਰ ਟਾਕ ਤੋਂ ਬਾਅਦ ਇਕ ਤਜਰਬੇਕਾਰ ਭਰਾ ਵਿਦਿਆਰਥੀ ਨੂੰ ਦੱਸਦਾ ਹੈ ਕਿ ਉਸ ਦੀ ਟਾਕ ਦੀ ਕਿਹੜੀ ਗੱਲ ਵਧੀਆ ਸੀ ਅਤੇ ਕਿਉਂ। ਇਹ ਕਰਨ ਲਈ ਉਹ ਪਰਮੇਸ਼ੁਰੀ ਸੇਵਾ ਸਕੂਲ ਤੋਂ ਫ਼ਾਇਦਾ ਉਠਾਓ (ਹਿੰਦੀ) ਨਾਂ ਦੀ ਕਿਤਾਬ ਵਰਤਦਾ ਹੈ। ਜੇ ਵਿਦਿਆਰਥੀ ਨੂੰ ਕਿਸੇ ਗੱਲ ਵਿਚ ਸੁਧਾਰ ਕਰਨ ਦੀ ਲੋੜ ਹੈ, ਤਾਂ ਬਾਅਦ ਵਿਚ ਉਸ ਨੂੰ ਸੁਝਾਅ ਦਿੱਤੇ ਜਾ ਸਕਦੇ ਹਨ।

ਇਹ ਪ੍ਰੋਗ੍ਰਾਮ ਸਿਰਫ਼ ਵਿਦਿਆਰਥੀ ਦੀ ਹੀ ਮਦਦ ਨਹੀਂ ਕਰਦਾ, ਸਗੋਂ ਉਨ੍ਹਾਂ ਸਾਰਿਆਂ ਦੀ ਜੋ ਪੜ੍ਹਨ, ਬੋਲਣ ਅਤੇ ਸਿਖਾਉਣ ਵਿਚ ਸੁਧਾਰ ਕਰਨੀ ਚਾਹੁੰਦੇ ਹਨ। ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਸਮਾਪਤ ਕਰਨ ਲਈ ਇਕ ਗੀਤ ਗਾਇਆ ਜਾਂਦਾ ਹੈ ਅਤੇ ਫਿਰ ਸੇਵਾ ਸਭਾ ਸ਼ੁਰੂ ਹੁੰਦੀ ਹੈ।

ਸੇਵਾ ਸਭਾ

ਪ੍ਰੋਗ੍ਰਾਮ ਦਾ ਆਖ਼ਰੀ ਹਿੱਸਾ ਸੇਵਾ ਸਭਾ ਹੈ। ਟਾਕਾਂ, ਪ੍ਰਦਰਸ਼ਨਾਂ, ਇੰਟਰਵਿਊਆਂ ਅਤੇ ਟਿੱਪਣੀਆਂ ਰਾਹੀਂ ਸਾਰੇ ਬਾਈਬਲ ਦੀ ਸੱਚਾਈ ਚੰਗੀ ਤਰ੍ਹਾਂ ਸਿਖਾਉਣੀ ਸਿੱਖਦੇ ਹਨ। ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਲਈ ਭੇਜਣ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਦੱਸਿਆ ਸੀ ਕਿ ਉਨ੍ਹਾਂ ਨੂੰ ਇਹ ਕੰਮ ਕਿੱਦਾਂ ਕਰਨਾ ਚਾਹੀਦਾ ਹੈ। (ਲੂਕਾ 10:1-16) ਫਿਰ ਉਹ ਪ੍ਰਚਾਰ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ ਅਤੇ ਉਨ੍ਹਾਂ ਨੂੰ ਕਈ ਚੰਗੇ ਤਜਰਬੇ ਮਿਲੇ। ਬਾਅਦ ਵਿਚ ਯਿਸੂ ਦੇ ਚੇਲਿਆਂ ਨੇ ਆ ਕੇ ਉਸ ਨੂੰ ਇਹ ਤਜਰਬੇ ਦੱਸੇ। (ਲੂਕਾ 10:17) ਯਿਸੂ ਦੇ ਚੇਲੇ ਅਕਸਰ ਇਕ-ਦੂਜੇ ਨੂੰ ਵੀ ਆਪਣੇ ਤਜਰਬੇ ਦੱਸਦੇ ਸਨ।—ਰਸੂਲਾਂ ਦੇ ਕਰਤੱਬ 4:23; 15:4.

ਸੇਵਾ ਸਭਾ ਦਾ ਪ੍ਰੋਗ੍ਰਾਮ 35 ਮਿੰਟਾਂ ਦਾ ਹੁੰਦਾ ਹੈ ਅਤੇ ਇਹ ਹਰ ਮਹੀਨੇ ਸਾਡੀ ਰਾਜ ਸੇਵਕਾਈ ਨਾਂ ਦੀ ਪੱਤਰੀ ਵਿਚ ਛਾਪਿਆ ਜਾਂਦਾ ਹੈ। ਹਾਲ ਹੀ ਵਿਚ ਇਨ੍ਹਾਂ ਵਿਸ਼ਿਆਂ ਉੱਤੇ ਚਰਚਾ ਕੀਤੀ ਗਈ ਹੈ: “ਪੂਰਾ ਪਰਿਵਾਰ ਮਿਲ ਕੇ ਯਹੋਵਾਹ ਦੀ ਭਗਤੀ ਕਰੇ,” “ਅਸੀਂ ਲੋਕਾਂ ਕੋਲ ਵਾਰ-ਵਾਰ ਕਿਉਂ ਜਾਂਦੇ ਹਾਂ?” ਅਤੇ “ਮਸੀਹ ਵਾਂਗ ਸੇਵਕਾਈ ਕਰੋ।” ਇਹ ਪ੍ਰੋਗ੍ਰਾਮ ਗੀਤ ਨਾਲ ਸਮਾਪਤ ਕੀਤਾ ਜਾਂਦਾ ਹੈ ਅਤੇ ਅਖ਼ੀਰ ਵਿਚ ਕਲੀਸਿਯਾ ਦਾ ਇਕ ਮੈਂਬਰ ਪ੍ਰਾਰਥਨਾ ਕਰਦਾ ਹੈ।

ਮੀਟਿੰਗਾਂ ਵਿਚ ਆਉਣ ਵਾਲਿਆਂ ਨੇ ਕੀ ਕਿਹਾ ਹੈ

ਯਹੋਵਾਹ ਦੇ ਗਵਾਹ ਸਾਰਿਆਂ ਦਾ ਨਿੱਘਾ ਸੁਆਗਤ ਕਰਦੇ ਹਨ। ਐਂਡਰੂ ਦੀ ਮਿਸਾਲ ਲੈ ਲਓ। ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਬੁਰਾ-ਭਲਾ ਹੀ ਸੁਣਿਆ ਸੀ। ਪਰ ਜਦ ਉਹ ਪਹਿਲੀ ਵਾਰ ਮੀਟਿੰਗ ਨੂੰ ਗਿਆ, ਤਾਂ ਉਹ ਹੈਰਾਨ ਹੋਇਆ ਕਿ ਉਸ ਦਾ ਕਿੰਨਾ ਨਿੱਘਾ ਸੁਆਗਤ ਕੀਤਾ ਗਿਆ। ਉਹ ਦੱਸਦਾ ਹੈ: “ਉੱਥੇ ਜਾ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਸਾਰੇ ਮੈਨੂੰ ਦੇਖ ਕੇ ਬਹੁਤ ਖ਼ੁਸ਼ ਹੋਏ ਅਤੇ ਉਨ੍ਹਾਂ ਨੇ ਮੈਨੂੰ ਪਿਆਰ ਨਾਲ ਬੁਲਾਇਆ।” ਕੈਨੇਡਾ ਵਿਚ ਐਸ਼ਲ ਨਾਂ ਦੀ ਕੁੜੀ ਨੇ ਵੀ ਇਸੇ ਤਰ੍ਹਾਂ ਮਹਿਸੂਸ ਕੀਤਾ। ਉਹ ਕਹਿੰਦੀ ਹੈ: “ਪ੍ਰੋਗ੍ਰਾਮ ਬਹੁਤ ਵਧੀਆ ਸੀ! ਮੀਟਿੰਗ ਸਮਝਣੀ ਸੌਖੀ ਸੀ।”

ਬ੍ਰਾਜ਼ੀਲ ਵਿਚ ਰਹਿਣ ਵਾਲਾ ਜ਼ੂਜ਼ੇ ਆਪਣੇ ਇਲਾਕੇ ਵਿਚ ਲੜਾਕਾ ਹੋਣ ਲਈ ਜਾਣਿਆ ਜਾਂਦਾ ਸੀ। ਫਿਰ ਵੀ ਉਸ ਨੂੰ ਇਕ ਮੀਟਿੰਗ ਵਿਚ ਆਉਣ ਲਈ ਸੱਦਾ ਦਿੱਤਾ ਗਿਆ। ਉਹ ਕਹਿੰਦਾ ਹੈ: “ਭਾਵੇਂ ਸਾਰੇ ਜਾਣਦੇ ਸਨ ਕਿ ਮੈਂ ਕਿਹੋ ਜਿਹਾ ਸੀ, ਫਿਰ ਵੀ ਉਨ੍ਹਾਂ ਨੇ ਮੈਨੂੰ ਖ਼ੁਸ਼ੀ-ਖ਼ੁਸ਼ੀ ਬੁਲਾਇਆ।” ਜਪਾਨ ਤੋਂ ਅਟੁਸ਼ੀ ਯਾਦ ਕਰਦਾ ਹੈ: “ਸੱਚ ਦੱਸਾਂ ਤਾਂ ਜਦ ਮੈਂ ਪਹਿਲੀ ਵਾਰ ਯਹੋਵਾਹ ਦੇ ਗਵਾਹਾਂ ਦੀ ਮੀਟਿੰਗ ਵਿਚ ਗਿਆ ਸੀ, ਤਾਂ ਮੈਨੂੰ ਥੋੜ੍ਹਾ ਜਿਹਾ ਅਜੀਬ ਲੱਗਾ। ਪਰ ਉਨ੍ਹਾਂ ਨੇ ਮੈਨੂੰ ਓਪਰਾ ਨਹੀਂ ਸਮਝਿਆ। ਮੈਨੂੰ ਪਤਾ ਲੱਗਾ ਕਿ ਇਹ ਆਮ ਲੋਕਾਂ ਵਰਗੇ ਹੀ ਹਨ।”

ਤੁਹਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ

ਉਪਰਲੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਮੀਟਿੰਗਾਂ ਵਿਚ ਆਉਣ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ। ਤੁਸੀਂ ਪਰਮੇਸ਼ੁਰ ਬਾਰੇ ਸਿੱਖੋਗੇ ਅਤੇ ਬਾਈਬਲ ਤੋਂ ਗੱਲਾਂ ਸਿੱਖ ਕੇ ਯਹੋਵਾਹ ਪਰਮੇਸ਼ੁਰ ਤੁਹਾਨੂੰ “ਲਾਭ ਉਠਾਉਣ” ਦੀ ਸਿੱਖਿਆ ਦੇਵੇਗਾ।—ਯਸਾਯਾਹ 48:17.

ਯਹੋਵਾਹ ਦੇ ਗਵਾਹਾਂ ਦੀਆਂ ਮੀਟਿੰਗਾਂ ਮੁਫ਼ਤ ਹਨ ਅਤੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਕੀ ਤੁਸੀਂ ਆਪਣੇ ਇਲਾਕੇ ਦੇ ਇਕ ਕਿੰਗਡਮ ਹਾਲ ਵਿਚ ਮੀਟਿੰਗ ਨੂੰ ਜਾਣਾ ਚਾਹੋਗੇ? ਤੁਹਾਡਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ। (w09 2/1)

[ਫੁਟਨੋਟ]

a ਇਸ ਲੇਖ ਵਿਚ ਜਿਨ੍ਹਾਂ ਪ੍ਰਕਾਸ਼ਨਾਂ ਦਾ ਜ਼ਿਕਰ ਕੀਤਾ ਗਿਆ ਹੈ ਉਹ ਸਾਰੇ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਹਨ।

[ਸਫ਼ਾ 19 ਉੱਤੇ ਡੱਬੀ]

ਸਾਰਿਆਂ ਦੇ ਫ਼ਾਇਦੇ ਲਈ ਭਾਸ਼ਣ

ਸਾਰੇ ਭਾਸ਼ਣਾਂ ਦੇ ਵਿਸ਼ੇ ਬਾਈਬਲ ʼਤੇ ਆਧਾਰਿਤ ਹਨ। ਭਾਸ਼ਣਾਂ ਦੇ 170 ਤੋਂ ਜ਼ਿਆਦਾ ਵਿਸ਼ੇ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਹਨ:

◼ ਆਪਣੇ ਸਿਰਜਣਹਾਰ ਉੱਤੇ ਮਜ਼ਬੂਤ ਨਿਹਚਾ ਰੱਖੋ

◼ ਸੈਕਸ ਅਤੇ ਵਿਆਹ ਬਾਰੇ ਪਰਮੇਸ਼ੁਰ ਦਾ ਨਜ਼ਰੀਆ

◼ ਪਰਮੇਸ਼ੁਰ ਧਰਤੀ ਦਾ ਨਾਸ਼ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ

◼ ਜ਼ਿੰਦਗੀ ਦੀਆਂ ਚਿੰਤਾਵਾਂ ਨਾਲ ਸਿੱਝਣਾ

◼ ਕੀ ਇਹੋ ਅਸਲੀ ਜੀਵਨ ਹੈ?

[ਸਫ਼ਾ 19 ਉੱਤੇ ਤਸਵੀਰ]

ਭਾਸ਼ਣ

[ਸਫ਼ਾ 19 ਉੱਤੇ ਤਸਵੀਰ]

“ਪਹਿਰਾਬੁਰਜ” ਦਾ ਅਧਿਐਨ

[ਸਫ਼ਾ 20 ਉੱਤੇ ਤਸਵੀਰ]

ਕਲੀਸਿਯਾ ਦੀ ਬਾਈਬਲ ਸਟੱਡੀ

[ਸਫ਼ਾ 20 ਉੱਤੇ ਤਸਵੀਰ]

ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ

[ਸਫ਼ਾ 21 ਉੱਤੇ ਤਸਵੀਰ]

ਸੇਵਾ ਸਭਾ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ