ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w11 7/1 ਸਫ਼ਾ 3
  • ਇੰਨੇ ਵਿਆਹ ਕਿਉਂ ਟੁੱਟ ਰਹੇ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇੰਨੇ ਵਿਆਹ ਕਿਉਂ ਟੁੱਟ ਰਹੇ ਹਨ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਮਿਲਦੀ-ਜੁਲਦੀ ਜਾਣਕਾਰੀ
  • ਬੇਮੁਹੱਬਤੇ ਰਿਸ਼ਤੇ ਵਿਚ ਕੈਦ
    ਜਾਗਰੂਕ ਬਣੋ!—2001
  • ਤਲਾਕ ਬਾਰੇ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਜੋ ‘ਪਰਮੇਸ਼ੁਰ ਨੇ ਬੰਨ੍ਹਿਆ ਹੈ,’ ਉਸ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • “ਜਿਨ੍ਹਾਂ ਨੂੰ ਪਰਮੇਸ਼ੁਰ ਨੇ ਇਸ ਬੰਧਨ ਵਿਚ ਬੰਨ੍ਹਿਆ ਹੈ ...”
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2018
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
w11 7/1 ਸਫ਼ਾ 3

ਇੰਨੇ ਵਿਆਹ ਕਿਉਂ ਟੁੱਟ ਰਹੇ ਹਨ?

“ਫ਼ਰੀਸੀ [ਯਿਸੂ] ਦੇ ਪਰਤਾਉਣ ਲਈ ਉਹ ਦੇ ਕੋਲ ਆਣ ਕੇ ਬੋਲੇ, ਕੀ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ?”—ਮੱਤੀ 19:3.

ਜਦ ਯਿਸੂ ਧਰਤੀ ਉੱਤੇ ਸੀ, ਤਾਂ ਕੁਝ ਲੋਕਾਂ ਨੇ ਪੁੱਛਿਆ ਕਿ ਕੀ ਪਤੀ-ਪਤਨੀ ਵਿਆਹ ਦੇ ਬੰਧਨ ਵਿਚ ਹਮੇਸ਼ਾ ਲਈ ਬੱਝੇ ਰਹਿ ਸਕਦੇ ਸਨ ਕਿ ਨਹੀਂ? ਯਿਸੂ ਨੇ ਜਵਾਬ ਦਿੱਤਾ: “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”a (ਮੱਤੀ 19:4-6) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਰੱਬ ਚਾਹੁੰਦਾ ਹੈ ਕਿ ਪਤੀ-ਪਤਨੀ ਹਮੇਸ਼ਾ ਲਈ ਇਕੱਠੇ ਰਹਿਣ।

ਅੱਜ ਕਈ ਦੇਸ਼ਾਂ ਵਿਚ ਲਗਭਗ 40% ਵਿਆਹੇ ਲੋਕ “ਅੱਡ” ਹੋਣ ਯਾਨੀ ਤਲਾਕ ਲੈਣ ਦਾ ਫ਼ੈਸਲਾ ਕਰਦੇ ਹਨ। ਕੀ ਵਿਆਹ ਬਾਰੇ ਬਾਈਬਲ ਦੀ ਸਲਾਹ ਪੁਰਾਣੀ ਹੋ ਚੁੱਕੀ ਹੈ? ਕੀ ਇਹ ਹੋ ਸਕਦਾ ਹੈ ਕਿ ਵਿਆਹ ਦੇ ਇੰਤਜ਼ਾਮ ਵਿਚ ਹੀ ਕੋਈ ਨੁਕਸ ਹੈ?

ਜ਼ਰਾ ਇਸ ਮਿਸਾਲ ʼਤੇ ਗੌਰ ਕਰੋ: ਦੋ ਵਿਆਹੇ ਜੋੜੇ ਇੱਕੋ ਕੰਪਨੀ ਤੋਂ ਆਪਣੀ-ਆਪਣੀ ਕਾਰ ਖ਼ਰੀਦਦੇ ਹਨ। ਇਕ ਜੋੜਾ ਆਪਣੀ ਕਾਰ ਦੀ ਸਾਂਭ-ਸੰਭਾਲ ਕਰਦਾ ਹੈ ਅਤੇ ਉਸ ਨੂੰ ਧਿਆਨ ਨਾਲ ਚਲਾਉਂਦਾ ਹੈ। ਉਨ੍ਹਾਂ ਦੀ ਕਾਰ ਖ਼ਰਾਬ ਨਹੀਂ ਹੁੰਦੀ। ਦੂਜਾ ਜੋੜਾ ਆਪਣੀ ਕਾਰ ਦੀ ਜ਼ਰਾ ਵੀ ਦੇਖ-ਭਾਲ ਨਹੀਂ ਕਰਦਾ ਅਤੇ ਕਾਰ ਨੂੰ ਬੜੀ ਲਾਪਰਵਾਹੀ ਨਾਲ ਚਲਾਉਂਦਾ ਹੈ। ਉਨ੍ਹਾਂ ਦੀ ਕਾਰ ਖ਼ਰਾਬ ਹੋ ਜਾਂਦੀ ਹੈ ਅਤੇ ਉਹ ਉਸ ਨੂੰ ਸੜਕ ʼਤੇ ਹੀ ਛੱਡ ਕੇ ਚਲੇ ਜਾਂਦੇ ਹਨ। ਇਸ ਵਿਚ ਕਿਸ ਦਾ ਕਸੂਰ ਹੈ, ਕਾਰ ਦਾ ਜਾਂ ਜੋੜੇ ਦਾ? ਕੋਈ ਸ਼ੱਕ ਨਹੀਂ ਕਸੂਰ ਤਾਂ ਜੋੜੇ ਦਾ ਹੀ ਹੈ।

ਇਸੇ ਤਰ੍ਹਾਂ ਜਦੋਂ ਵਿਆਹ ਟੁੱਟਦੇ ਹਨ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਵਿਆਹ ਦੇ ਇੰਤਜ਼ਾਮ ਵਿਚ ਕੋਈ ਨੁਕਸ ਹੈ। ਅੱਜ ਵੀ ਲੱਖਾਂ ਹੀ ਵਿਆਹੇ ਜੋੜੇ ਸੁਖੀ ਹਨ। ਅਜਿਹੇ ਪਤੀ-ਪਤਨੀ ਆਪ ਵੀ ਖ਼ੁਸ਼ ਰਹਿੰਦੇ ਹਨ, ਉਨ੍ਹਾਂ ਦੇ ਪਰਿਵਾਰ ਵੀ ਮਜ਼ਬੂਤ ਰਹਿੰਦੇ ਹਨ ਅਤੇ ਇਸ ਦਾ ਸਮਾਜ ਨੂੰ ਵੀ ਫ਼ਾਇਦਾ ਹੁੰਦਾ ਹੈ। ਜੇ ਵਿਆਹ ਨੂੰ ਕਾਮਯਾਬ ਬਣਾਉਣਾ ਹੈ, ਤਾਂ ਕਾਰ ਵਾਂਗ ਉਸ ਦੀ ਸਾਂਭ-ਸੰਭਾਲ ਕਰਨ ਦੀ ਲੋੜ ਹੈ।

ਭਾਵੇਂ ਤੁਹਾਡੇ ਵਿਆਹ ਨੂੰ ਕੁਝ ਦਿਨ ਹੋ ਗਏ ਹਨ ਜਾਂ ਬਹੁਤ ਸਾਲ, ਫਿਰ ਵੀ ਉਸ ਨੂੰ ਮਜ਼ਬੂਤ ਰੱਖਣ ਲਈ ਬਾਈਬਲ ਦੀ ਸਲਾਹ ਵਧੀਆ ਹੈ। ਅਗਲੇ ਸਫ਼ਿਆਂ ʼਤੇ ਦਿੱਤੀਆਂ ਕੁਝ ਮਿਸਾਲਾਂ ਉੱਤੇ ਗੌਰ ਕਰੋ। (w11-E 02/01)

[ਫੁਟਨੋਟ]

a ਬਾਈਬਲ ਦੱਸਦੀ ਹੈ ਕਿ ਪਤੀ-ਪਤਨੀ ਸਿਰਫ਼ ਹਰਾਮਕਾਰੀ ਕਰਕੇ ਇਕ-ਦੂਜੇ ਨੂੰ ਤਲਾਕ ਦੇ ਸਕਦੇ ਹਨ।—ਮੱਤੀ 19:9.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ