ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp16 ਨੰ. 3 ਸਫ਼ਾ 4
  • ਕੀ ਸੋਗ ਮਨਾਉਣਾ ਗ਼ਲਤ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਸੋਗ ਮਨਾਉਣਾ ਗ਼ਲਤ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਇੱਦਾਂ ਮਹਿਸੂਸ ਕਰਨਾ ਕੁਦਰਤੀ ਹੈ?
    ਮੌਤ ਦਾ ਗਮ ਕਿੱਦਾਂ ਸਹੀਏ?
  • ਇਸ ਅੰਕ ਵਿਚ: ਵਿਛੋੜੇ ਦਾ ਗਮ ਕਿਵੇਂ ਸਹੀਏ?
    ਜਾਗਰੂਕ ਬਣੋ!—2018
  • ਅਸੀਂ ਆਪਣੇ ਦੁੱਖ ਨੂੰ ਕਿੱਦਾਂ ਸਹਿ ਸਕਦੇ ਹਾਂ?
    ਮੌਤ ਦਾ ਗਮ ਕਿੱਦਾਂ ਸਹੀਏ?
  • ਕੀ ਸੋਗ ਕਰਨਾ ਗ਼ਲਤ ਹੈ?
    ਜਾਗਰੂਕ ਬਣੋ!—2002
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
wp16 ਨੰ. 3 ਸਫ਼ਾ 4

ਮੁੱਖ ਪੰਨੇ ਤੋਂ | ਜਦੋਂ ਆਪਣਾ ਕੋਈ ਗੁਜ਼ਰ ਜਾਂਦਾ ਹੈ

ਕੀ ਸੋਗ ਮਨਾਉਣਾ ਗ਼ਲਤ ਹੈ?

ਕੀ ਤੁਸੀਂ ਕਦੇ ਕੁਝ ਸਮੇਂ ਲਈ ਬੀਮਾਰ ਹੋਏ ਹੋ? ਸ਼ਾਇਦ ਤੁਸੀਂ ਜਲਦੀ ਹੀ ਠੀਕ ਹੋ ਗਏ ਸੀ ਜਿਸ ਕਰਕੇ ਤੁਸੀਂ ਉਸ ਬੀਮਾਰੀ ਬਾਰੇ ਭੁੱਲ ਗਏ। ਪਰ ਸੋਗ ਇੰਨੀ ਛੇਤੀ ਖ਼ਤਮ ਨਹੀਂ ਹੁੰਦਾ। ਡਾਕਟਰ ਐਲਨ ਵੁਲਫ਼ਟ ਨੇ ਆਪਣੀ ਕਿਤਾਬ ਵਿਚ ਲਿਖਿਆ: “ਗਮ ਨੂੰ ‘ਭੁਲਾਇਆ’ ਨਹੀਂ ਜਾ ਸਕਦਾ।” ਉਸ ਨੇ ਅੱਗੇ ਕਿਹਾ: “ਪਰ ਸਮੇਂ ਦੇ ਬੀਤਣ ਨਾਲ ਅਤੇ ਦੂਜਿਆਂ ਦੀ ਮਦਦ ਨਾਲ ਤੁਹਾਡਾ ਗਮ ਘੱਟ ਸਕਦਾ ਹੈ।”​—⁠ਜੀਵਨ ਸਾਥੀ ਦੇ ਦੁਖੀ ਦਿਲ ਨੂੰ ਦਿਲਾਸਾ ਦੇਣਾ (ਅੰਗ੍ਰੇਜ਼ੀ)।

ਮਿਸਾਲ ਲਈ, ਗੌਰ ਕਰੋ ਕਿ ਇਕ ਪੂਰਵਜ ਅਬਰਾਹਾਮ ਨੇ ਆਪਣੀ ਪਤਨੀ ਦੇ ਗੁਜ਼ਰ ਜਾਣ ਤੇ ਕੀ ਕੀਤਾ। ਬਾਈਬਲ ਕਹਿੰਦੀ ਹੈ: “ਅਬਰਾਹਾਮ ਸਾਰਾਹ ਦੀ ਮੌਤ ਦਾ ਸੋਗ ਮਨਾਉਣ ਲੱਗਾ ਅਤੇ ਬਹੁਤ ਰੋਇਆ।” ਇਸ ਤੋਂ ਪਤਾ ਲੱਗਦਾ ਹੈ ਕਿ ਅਬਰਾਹਾਮ ਨੂੰ ਆਪਣੀ ਪਤਨੀ ਦਾ ਵਿਛੋੜਾ ਭੁੱਲਣ ਵਿਚ ਕੁਝ ਸਮਾਂ ਲੱਗਾ।a ਇਕ ਹੋਰ ਮਿਸਾਲ ਯਾਕੂਬ ਦੀ ਹੈ ਜਿਸ ਨੂੰ ਧੋਖੇ ਨਾਲ ਯਕੀਨ ਦਿਵਾਇਆ ਗਿਆ ਕਿ ਉਸ ਦੇ ਪੁੱਤਰ ਯੂਸੁਫ਼ ਨੂੰ ਜੰਗਲੀ ਜਾਨਵਰ ਨੇ ਮਾਰ ਦਿੱਤਾ ਹੈ। ਯਾਕੂਬ “ਬਹੁਤ ਦਿਨਾਂ” ਤਕ ਸੋਗ ਕਰਦਾ ਰਿਹਾ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਵੀ ਉਸ ਦਾ ਦੁੱਖ ਦੂਰ ਨਹੀਂ ਕਰ ਸਕੇ। ਕਈ ਸਾਲਾਂ ਬਾਅਦ ਵੀ ਯਾਕੂਬ ਯੂਸੁਫ਼ ਦੀ ਮੌਤ ਨੂੰ ਭੁਲਾ ਨਹੀਂ ਪਾਇਆ ਸੀ।​—ਉਤਪਤ 23:2, NW; 37:34, 35; 42:36; 45:28.

ਅਬਰਾਹਾਮ ਸਾਰਾਹ ਦੀ ਲਾਸ਼ ਕੋਲ ਬੈਠਾ ਰੋਂਦਾ ਹੋਇਆ

ਅਬਰਾਹਾਮ ਨੇ ਆਪਣੀ ਪਿਆਰੀ ਪਤਨੀ ਸਾਰਾਹ ਦੀ ਮੌਤ ਦਾ ਸੋਗ ਮਨਾਇਆ

ਅੱਜ ਵੀ ਕਈ ਲੋਕ ਗਮ ਨੂੰ ਭੁਲਾ ਨਹੀਂ ਪਾਉਂਦੇ ਜਿਨ੍ਹਾਂ ਦਾ ਕੋਈ ਪਿਆਰਾ ਮੌਤ ਦੀ ਗੋਦ ਵਿਚ ਚਲਾ ਜਾਂਦਾ ਹੈ। ਥੱਲੇ ਦੱਸੀਆਂ ਦੋ ਮਿਸਾਲਾਂ ʼਤੇ ਗੌਰ ਕਰੋ।

  • “ਮੇਰੇ ਪਤੀ ਰੌਬਰਟ ਦੀ ਮੌਤ 9 ਜੁਲਾਈ 2008 ਨੂੰ ਹੋਈ ਸੀ। ਜਿਸ ਸਵੇਰ ਮੇਰੇ ਪਤੀ ਦਾ ਐਕਸੀਡੈਂਟ ਹੋਇਆ ਉਹ ਸਵੇਰ ਬਾਕੀ ਦਿਨਾਂ ਵਰਗੀ ਹੀ ਸੀ। ਹਰ ਰੋਜ਼ ਵਾਂਗ ਨਾਸ਼ਤਾ ਕਰਨ ਤੋਂ ਬਾਅਦ ਕੰਮ ਤੇ ਜਾਣ ਵੇਲੇ ਅਸੀਂ ਇਕ-ਦੂਜੇ ਨੂੰ ਗਲ਼ੇ ਲਗਾਇਆ ਅਤੇ ‘ਆਈ ਲਵ ਯੂ’ ਕਿਹਾ। ਛੇ ਸਾਲਾਂ ਬਾਅਦ ਵੀ ਮੈਂ ਇਸ ਦੁੱਖ ਨੂੰ ਭੁਲਾ ਨਹੀਂ ਪਾਈ। ਮੈਨੂੰ ਨਹੀਂ ਲੱਗਦਾ ਕਿ ਮੈਂ ਕਦੇ ਇਸ ਗਮ ਵਿੱਚੋਂ ਉੱਭਰ ਪਾਵਾਂਗੀ।”—ਗੇਲ, 60 ਸਾਲਾਂ ਦੀ।

  • “ਭਾਵੇਂ ਮੇਰੀ ਪਿਆਰੀ ਪਤਨੀ ਨੂੰ ਗੁਜ਼ਰਿਆਂ 18 ਤੋਂ ਜ਼ਿਆਦਾ ਸਾਲ ਹੋ ਗਏ ਹਨ, ਪਰ ਮੈਨੂੰ ਹਾਲੇ ਵੀ ਉਸ ਦੀ ਬਹੁਤ ਯਾਦ ਸਤਾਉਂਦੀ ਹੈ ਅਤੇ ਮੈਂ ਉਸ ਦੇ ਗਮ ਨੂੰ ਭੁਲਾ ਨਹੀਂ ਪਾਇਆ। ਜਦੋਂ ਵੀ ਮੈਂ ਕੁਦਰਤ ਦੀ ਕਿਸੇ ਖ਼ੂਬਸੂਰਤ ਚੀਜ਼ ਨੂੰ ਦੇਖਦਾ ਹਾਂ, ਤਾਂ ਮੈਂ ਆਪਣੀ ਪਤਨੀ ਬਾਰੇ ਸੋਚਣ ਲੱਗ ਪੈਂਦਾ ਹਾਂ ਕਿ ਜੇ ਉਹ ਇਹ ਚੀਜ਼ ਦੇਖਦੀ, ਤਾਂ ਕਿੰਨੀ ਖ਼ੁਸ਼ ਹੁੰਦੀ।”—ਏਟੀਅਨ, 84 ਸਾਲਾਂ ਦਾ।

ਲੰਬੇ ਸਮੇਂ ਤਕ ਇਸ ਤਰ੍ਹਾਂ ਦੀਆਂ ਦਰਦਨਾਕ ਭਾਵਨਾਵਾਂ ਰਹਿਣੀਆਂ ਕੁਦਰਤੀ ਹਨ। ਨਾਲੇ ਹਰ ਕਿਸੇ ਦਾ ਸੋਗ ਮਨਾਉਣ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ। ਕੋਈ ਦੂਸਰਾ ਜਿਸ ਤਰੀਕੇ ਨਾਲ ਵੀ ਸੋਗ ਕਰਦਾ ਹੈ, ਉਸ ਨੂੰ ਗ਼ਲਤ ਕਹਿਣਾ ਸਾਡੇ ਲਈ ਸਮਝਦਾਰੀ ਦੀ ਗੱਲ ਨਹੀਂ ਹੋਵੇਗੀ। ਇਸ ਦੇ ਨਾਲ-ਨਾਲ ਸਾਨੂੰ ਖ਼ੁਦ ਨੂੰ ਨਿੰਦਣਾ ਨਹੀਂ ਚਾਹੀਦਾ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਜ਼ਿਆਦਾ ਸੋਗ ਕਰ ਰਹੇ ਹਾਂ। ਅਸੀਂ ਗਮ ਨੂੰ ਕਿਵੇਂ ਸਹਿ ਸਕਦੇ ਹਾਂ? ▪ (w16-E No. 3)

a ਅਬਰਾਹਾਮ ਦੇ ਪੁੱਤਰ ਇਸਹਾਕ ਨੇ ਵੀ ਲੰਬੇ ਸਮੇਂ ਤਕ ਸੋਗ ਮਨਾਇਆ। ਇਸਹਾਕ ਆਪਣੀ ਮਾਤਾ ਸਾਰਾਹ ਦੀ ਮੌਤ ਤੋਂ ਤਿੰਨ ਸਾਲ ਬਾਅਦ ਵੀ ਉਸ ਦੇ ਗਮ ਨੂੰ ਭੁਲਾ ਨਹੀਂ ਪਾਇਆ।​—ਉਤਪਤ 24:67.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ