ਅਪ੍ਰੈਲ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਅਪ੍ਰੈਲ 7
ਗੀਤ 100 (6)
12 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ ਅਤੇ ਸਾਹਿੱਤ ਪੇਸ਼ਕਸ਼। ਚਾਲੂ ਰਸਾਲਿਆਂ ਵਿੱਚੋਂ ਗੱਲ-ਬਾਤ ਦੇ ਨੁਕਤਿਆਂ ਦਾ ਜ਼ਿਕਰ ਕਰੋ।
15 ਮਿੰਟ: “ਟੋਲੀਆਂ ਦੀਆਂ ਟੋਲੀਆਂ ਜੋੜੀਆਂ ਜਾ ਰਹੀਆਂ ਹਨ।” ਸਵਾਲ ਅਤੇ ਜਵਾਬ। ਅਗਸਤ 15, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 12-17, ਵਿਚ ਦਿੱਤੇ ਗਏ ਮੁੱਖ ਸੁਝਾਵਾਂ ਦਾ ਪੁਨਰ-ਵਿਚਾਰ ਕਰੋ।
18 ਮਿੰਟ: “ਸਿੱਧੇ ਸਾਦੇ ਲੋਕਾਂ ਨੂੰ ਸਮਝਣ ਵਿਚ ਮਦਦ ਦਿਓ।” ਸਵਾਲ ਅਤੇ ਜਵਾਬ। ਮੰਗ ਵੱਡੀ ਪੁਸਤਿਕਾ ਦੀਆਂ ਵਿਸ਼ੇਸ਼ਤਾਵਾਂ ਦਾ ਪੁਨਰ-ਵਿਚਾਰ ਕਰੋ: ਸੌਖਾ ਕੀਤਾ ਗਿਆ ਅਧਿਐਨ ਤਰੀਕਾ, ਸਮੇਂ-ਅਨੁਕੂਲ ਸਵਾਲ, ਆਕਰਸ਼ਕ ਤਸਵੀਰਾਂ, ਸ਼ਾਸਤਰ ਵਿੱਚੋਂ ਭਰਪੂਰ ਹਵਾਲੇ। ਅਜਿਹੇ ਅਧਿਐਨ ਸ਼ੁਰੂ ਕਰਨ ਦੇ ਟੀਚੇ ਉੱਤੇ ਜ਼ੋਰ ਦਿਓ ਜੋ ਆਖ਼ਰਕਾਰ ਗਿਆਨ ਪੁਸਤਕ ਦੇ ਅਧਿਐਨ ਵੱਲ ਲੈ ਜਾਣ। ਇਕ ਯੋਗ ਪ੍ਰਕਾਸ਼ਕ ਵੱਲੋਂ ਪ੍ਰਦਰਸ਼ਿਤ ਕਰਵਾਓ ਕਿ ਪੈਰਾ 4 ਵਿਚ ਦਿੱਤੀ ਗਈ ਪੇਸ਼ਕਾਰੀ ਨੂੰ ਵਰਤਦੇ ਹੋਏ, ਕਿਵੇਂ ਇਕ ਅਧਿਐਨ ਸ਼ੁਰੂ ਕਰਨਾ ਹੈ। ਕਲੀਸਿਯਾ ਵਿਚ ਸਾਰੇ ਮਾਪਿਆਂ ਨੂੰ ਆਪਣੇ ਛੋਟੇ ਬੱਚਿਆਂ ਨਾਲ ਇਸ ਵੱਡੀ ਪੁਸਤਿਕਾ ਦਾ ਅਧਿਐਨ ਕਰਨ ਲਈ ਉਤਸ਼ਾਹ ਦਿਓ।
ਗੀਤ 130 (22) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 14
ਗੀਤ 107 (4)
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਜਿਵੇਂ ਸਮਾਂ ਇਜਾਜ਼ਤ ਦੇਵੇ, ਸਬਸਕ੍ਰਿਪਸ਼ਨ, ਜਾਂ ਮੰਗ ਵੱਡੀ ਪੁਸਤਿਕਾ ਦੇਣ ਬਾਰੇ, ਜਾਂ ਇਸ ਨੂੰ ਵਰਤਦੇ ਹੋਏ ਬਾਈਬਲ ਅਧਿਐਨ ਸ਼ੁਰੂ ਕਰਨ ਬਾਰੇ ਸਥਾਨਕ ਖੇਤਰ ਅਨੁਭਵ ਸੰਖੇਪ ਵਿਚ ਦੱਸੋ।
15 ਮਿੰਟ: “ਸਿੱਖਿਆਰਥੀਆਂ ਨੂੰ ਸਾਡੇ ਨਾਂ ਦੇ ਪਿੱਛੇ ਸੰਗਠਨ ਵੱਲ ਨਿਰਦੇਸ਼ਿਤ ਕਰਨਾ।” (ਪੈਰਾ 1-6) ਸਵਾਲ ਅਤੇ ਜਵਾਬ। ਪੈਰਾ 5-6 ਅਤੇ ਉਲਿਖਤ ਸ਼ਾਸਤਰਵਚਨ ਪੜ੍ਹੋ। ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ ਵਿਡਿਓ ਦੇਖਣ ਤੇ ਬਾਈਬਲ ਸਿੱਖਿਆਰਥੀਆਂ ਦੀ ਪ੍ਰਤਿਕ੍ਰਿਆ ਬਾਰੇ ਸਥਾਨਕ ਅਨੁਭਵ ਦੱਸੋ।
20 ਮਿੰਟ: “ਦੂਜਿਆਂ ਨੂੰ ਸਿਖਾਓ ਕਿ ਪਰਮੇਸ਼ੁਰ ਕੀ ਮੰਗ ਕਰਦਾ ਹੈ।” ਪੈਰਾ 1-4 ਉੱਤੇ ਹਾਜ਼ਰੀਨ ਨਾਲ ਚਰਚਾ। ਪੈਰਾ 5 ਵਿਚ ਦਿੱਤੀਆਂ ਪੇਸ਼ਕਾਰੀਆਂ ਨੂੰ ਚਾਰ ਅਲੱਗ-ਅਲੱਗ ਸੈਟਿੰਗ ਵਿਚ ਪ੍ਰਦਰਸ਼ਿਤ ਕਰਵਾਓ—ਸੜਕ ਤੇ, ਘਰ ਵਿਖੇ, ਕਾਰੋਬਾਰੀ ਇਲਾਕੇ ਵਿਚ, ਅਤੇ ਪਾਰਕ ਵਿਚ। ਸਾਰਿਆਂ ਨੂੰ ਅੱਜ ਸ਼ਾਮ ਰਾਜ ਗ੍ਰਹਿ ਤੋਂ ਨਿਕਲਣ ਤੋਂ ਪਹਿਲਾਂ ਖੇਤਰ ਸੇਵਾ ਲਈ ਵੱਡੀ ਪੁਸਤਿਕਾਵਾਂ ਅਤੇ ਰਸਾਲੇ ਲੈਣ ਦਾ ਚੇਤਾ ਕਰਾਓ।
ਗੀਤ 126 (3) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 21
ਗੀਤ 113 (12)
15 ਮਿੰਟ: ਸਥਾਨਕ ਘੋਸ਼ਣਾਵਾਂ। ਵਿਆਖਿਆ ਕਰੋ ਕਿ ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਲਈ ਅਰਜ਼ੀ ਭਰਨ ਵਾਸਤੇ ਅਜੇ ਵੀ ਸਮਾਂ ਹੈ। ਪ੍ਰਸ਼ਨ ਡੱਬੀ ਦਾ ਪੁਨਰ-ਵਿਚਾਰ ਕਰੋ, ਅਤੇ ਜੇਕਰ ਰਾਜ ਗ੍ਰਹਿ ਦੀ ਲਾਇਬ੍ਰੇਰੀ ਨੂੰ ਭਰਨ ਲਈ ਕਿਸੇ ਖ਼ਾਸ ਪੁਸਤਕਾਂ ਦੀ ਜ਼ਰੂਰਤ ਹੈ, ਤਾਂ ਕਲੀਸਿਯਾ ਨੂੰ ਦੱਸੋ।
15 ਮਿੰਟ: “ਸਿੱਖਿਆਰਥੀਆਂ ਨੂੰ ਸਾਡੇ ਨਾਂ ਦੇ ਪਿੱਛੇ ਸੰਗਠਨ ਵੱਲ ਨਿਰਦੇਸ਼ਿਤ ਕਰਨਾ।” (ਪੈਰਾ 7-14) ਸਵਾਲ ਅਤੇ ਜਵਾਬ। ਇਕ ਯੋਗ ਸਿੱਖਿਅਕ ਵੱਲੋਂ ਪ੍ਰਦਰਸ਼ਿਤ ਕਰਵਾਓ ਕਿ ਸਭਾਵਾਂ ਵਿਚ ਹਾਜ਼ਰ ਹੋਣ ਦੀ ਜ਼ਰੂਰਤ ਬਾਰੇ ਇਕ ਸਿੱਖਿਆਰਥੀ ਨਾਲ ਦਿਆਲੂ ਢੰਗ ਨਾਲ ਦਿਲੀ ਚਰਚਾ ਕਿਵੇਂ ਕਰਨੀ ਹੈ।
15 ਮਿੰਟ: ਆਪਣੇ ਸਾਹਿੱਤ ਦੀ ਪੂਰੀ ਵਰਤੋਂ ਕਰੋ। ਇਕ ਬਜ਼ੁਰਗ ਦੁਆਰਾ ਭਾਸ਼ਣ। (ਜਨਵਰੀ 1996 ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਸਫ਼ਾ 3-5 ਦੇਖੋ।) ਰਿਪੋਰਟਾਂ ਦਿਖਾਉਂਦੀਆਂ ਹਨ ਕਿ ਅਕਸਰ ਕਲੀਸਿਯਾਵਾਂ ਹਰੇਕ ਮਹੀਨੇ ਵਿਚ ਵੰਡੇ ਜਾਂਦੇ ਰਸਾਲਿਆਂ ਦੀ ਅਸਲ ਗਿਣਤੀ ਤੋਂ ਅਤਿ ਜ਼ਿਆਦਾ ਰਸਾਲੇ ਆਰਡਰ ਕਰਦੀਆਂ ਹਨ। 50 ਫੀ ਸਦੀ ਤੀਕ ਰਸਾਲਿਆਂ ਦੇ ਵੰਡੇ ਜਾਣ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਹੈ। (ਦਿਖਾਓ ਕਿ ਸਥਾਨਕ ਤੌਰ ਤੇ ਅੰਕੜੇ ਕੀ ਸੰਕੇਤ ਕਰਦੇ ਹਨ।) ਇਨ੍ਹਾਂ ਰਸਾਲਿਆਂ ਦਾ ਕੀ ਹੁੰਦਾ ਹੈ? ਅਨੇਕ ਜਾਂ ਤਾਂ ਇਕ ਪਾਸੇ ਰੱਖੇ ਜਾਂਦੇ ਹਨ ਜਾਂ ਸੁੱਟ ਦਿੱਤੇ ਜਾਂਦੇ ਹਨ। ਇਸ ਤੋਂ ਕਿਵੇਂ ਪਰਹੇਜ਼ ਕੀਤਾ ਜਾ ਸਕਦਾ ਹੈ? ਹਰੇਕ ਪ੍ਰਕਾਸ਼ਕ ਨੂੰ ਧਿਆਨ ਨਾਲ ਆਪਣੀ ਜ਼ਰੂਰਤ ਦਾ ਅਨੁਮਾਨ ਲਗਾਉਣਾ ਚਾਹੀਦਾ ਹੈ ਅਤੇ ਕੇਵਲ ਉੱਨਾ ਹੀ ਆਰਡਰ ਕਰਨਾ ਚਾਹੀਦਾ ਹੈ ਜਿੰਨਾ ਕਿ ਉਹ ਵੰਡ ਸਕਦਾ ਹੈ। ਜਿਨ੍ਹਾਂ ਨੂੰ ਵੀ ਅਸੀਂ ਮਿਲਦੇ ਹਾਂ ਉਨ੍ਹਾਂ ਨੂੰ ਰਸਾਲੇ ਪੇਸ਼ ਕਰਨ ਦੀ ਆਦਤ ਬਣਾਓ। ਪੁਰਾਣੇ ਅੰਕਾਂ ਨੂੰ ਜ਼ਾਇਆ ਨਾ ਕਰੋ। ਨਿਯਮਿਤ ਤੌਰ ਤੇ ਰਸਾਲਾ ਸੇਵਕਾਈ ਵਿਚ ਹਿੱਸਾ ਲਓ।
ਗੀਤ 128 (13) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਅਪ੍ਰੈਲ 28
ਗੀਤ 121 (21)
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਅਪ੍ਰੈਲ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤੇ ਕਰਾਓ। ਮਈ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲਿਆਂ ਦੇ ਨਾਂ ਐਲਾਨ ਕਰੋ। ਖੇਤਰ ਸੇਵਾ ਲਈ ਸਭਾਵਾਂ ਦੇ ਹੋਰ ਸਥਾਨਕ ਪ੍ਰਬੰਧਾਂ ਬਾਰੇ ਦੱਸੋ। ਮਹੀਨੇ ਦੌਰਾਨ ਹਰੇਕ ਛੁੱਟੀ ਦੇ ਦਿਨ ਤੇ ਪੂਰੇ ਦਿਨ ਦੀ ਖੇਤਰ ਸੇਵਕਾਈ ਦੀ ਯੋਜਨਾ ਬਣਾਈ ਜਾ ਸਕਦੀ ਹੈ। ਜਿੱਥੇ ਕਿਤੇ ਵੀ ਵੱਡੀ ਪੁਸਤਿਕਾ ਦਿੱਤੀ ਗਈ ਹੈ ਉੱਥੇ ਮਈ ਦੌਰਾਨ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨਾਲ ਪੁਨਰ-ਮੁਲਾਕਾਤਾਂ ਕਰਨ ਦਾ ਖ਼ਾਸ ਜਤਨ ਕੀਤਾ ਜਾਣਾ ਚਾਹੀਦਾ ਹੈ। ਸੰਖੇਪ ਵਿਚ ਸੁਝਾਉ ਦਿਓ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਸੁਚੱਜ ਨਾਲ ਨਾਂ ਅਤੇ ਪਤਾ ਕਿਵੇਂ ਮੰਗ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਗ਼ੈਰ-ਰਸਮੀ ਤੌਰ ਤੇ ਗਵਾਹੀ ਦਿੰਦੇ ਹਾਂ। ਤੁਸੀਂ ਪਹਿਲਾਂ ਆਪਣਾ ਨਾਂ ਅਤੇ ਪਤਾ ਦੇ ਸਕਦੇ ਹੋ ਅਤੇ ਫਿਰ ਪੁੱਛੋ ਕੀ ਉਨ੍ਹਾਂ ਦਾ ਕੋਈ ਫ਼ੋਨ ਨੰਬਰ ਹੈ ਜਿੱਥੇ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਹਾਜ਼ਰੀਨ ਨੂੰ ਦੂਜੇ ਸੁਝਾਉ ਪੇਸ਼ ਕਰਨ ਲਈ ਕਹੋ ਜਿਨ੍ਹਾਂ ਨਾਲ ਉਨ੍ਹਾਂ ਨੇ ਸਫ਼ਲਤਾ ਹਾਸਲ ਕੀਤੀ ਹੈ।
15 ਮਿੰਟ: “ਉਹ ਕਿਉਂ ਕਰਦੇ ਹਨ?” ਇਕ ਬਜ਼ੁਰਗ ਦੋ ਜਾਂ ਤਿੰਨ ਨਿਯਮਿਤ ਪਾਇਨੀਅਰਾਂ ਨਾਲ ਲੇਖ ਦੀ ਚਰਚਾ ਕਰਦਾ ਹੈ। (ਜੇਕਰ ਉਪਲਬਧ ਨਹੀਂ ਹਨ, ਤਾਂ ਉਨ੍ਹਾਂ ਨਾਲ ਚਰਚਾ ਕਰੋ ਜੋ ਅਕਸਰ ਸਹਿਯੋਗੀ ਪਾਇਨੀਅਰਾਂ ਵਜੋਂ ਆਪਣਾ ਨਾਂ ਲਿਖਵਾਉਂਦੇ ਹਨ।) ਜਨਵਰੀ 15, 1994, ਪਹਿਰਾਬੁਰਜ (ਅੰਗ੍ਰੇਜ਼ੀ), ਦੇ ਲੇਖ “ਪਾਇਨੀਅਰ ਬਰਕਤਾਂ ਦਿੰਦੇ ਅਤੇ ਹਾਸਲ ਕਰਦੇ ਹਨ,” ਵਿੱਚੋਂ ਵਿਸ਼ੇਸ਼ ਗੱਲਾਂ ਸ਼ਾਮਲ ਕਰੋ। ਹਰੇਕ ਨੂੰ ਵਿਆਖਿਆ ਕਰਨ ਲਈ ਕਹੋ ਕਿ ਉਸ ਨੇ ਪਾਇਨੀਅਰ ਸੇਵਾ ਕਿਉਂ ਅਪਣਾਈ। ਉਨ੍ਹਾਂ ਨੂੰ ਅਜਿਹੇ ਅਨੁਭਵ ਦੱਸਣ ਲਈ ਕਹੋ ਜੋ ਦਿਖਾਉਣ ਕਿ ਉਨ੍ਹਾਂ ਨੂੰ ਇੰਜ ਕਰਨ ਨਾਲ ਕਿਵੇਂ ਬਰਕਤਾਂ ਹਾਸਲ ਹੋਈਆਂ ਹਨ।
15 ਮਿੰਟ: ਸਥਾਨਕ ਘੋਸ਼ਣਾਵਾਂ। ਬਜ਼ੁਰਗ ਇਸ ਸਮੇਂ ਨੂੰ ਖ਼ਾਸ ਸਥਾਨਕ ਲੋੜਾਂ ਬਾਰੇ ਜਾਣਕਾਰੀ ਪੇਸ਼ ਕਰਨ ਲਈ ਇਸਤੇਮਾਲ ਕਰ ਸਕਦਾ ਹੈ।
ਗੀਤ 129 (18) ਅਤੇ ਸਮਾਪਤੀ ਪ੍ਰਾਰਥਨਾ।