ਉਹ ਕਿਉਂ ਕਰਦੇ ਹਨ?
1 ਮਸੀਹ ਬਾਰੇ ਇਹ ਭਵਿੱਖਬਾਣੀ ਕੀਤੀ ਗਈ ਸੀ ਕਿ ‘ਪਰਮੇਸ਼ੁਰ ਦੇ ਘਰ ਦੀ ਗ਼ੈਰਤ ਉਸ ਨੂੰ ਖਾ ਜਾਵੇਗੀ।’ (ਜ਼ਬੂ. 69:9) ਯਹੋਵਾਹ ਦੀ ਸੱਚੀ ਉਪਾਸਨਾ ਲਈ ਯਿਸੂ ਦੇ ਜੋਸ਼ ਨੇ ਉਸ ਨੂੰ ਸੇਵਕਾਈ ਨੂੰ ਪਹਿਲ ਦੇਣ ਲਈ ਪ੍ਰੇਰਿਤ ਕੀਤਾ। (ਲੂਕਾ 4:43; ਯੂਹੰ. 18:37) ਸੱਚਾਈ ਬਾਰੇ ਗਵਾਹੀ ਦੇਣ ਦਾ ਇਹੋ ਜੋਸ਼ ਅੱਜ ਯਹੋਵਾਹ ਦੇ ਗਵਾਹਾਂ ਦੀ ਸੇਵਕਾਈ ਵਿਚ ਨਜ਼ਰ ਆਉਂਦਾ ਹੈ। ਪਿਛਲੇ ਸੇਵਾ ਸਾਲ ਦੌਰਾਨ, ਸੰਸਾਰ ਭਰ ਵਿਚ ਔਸਤਨ 6,45,509 ਵਿਅਕਤੀਆਂ ਨੇ ਹਰੇਕ ਮਹੀਨੇ ਕਿਸੇ ਨਾ ਕਿਸੇ ਪ੍ਰਕਾਰ ਦੀ ਪਾਇਨੀਅਰ ਸੇਵਾ ਵਿਚ ਹਿੱਸਾ ਲਿਆ। ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਨੂੰ ਧਿਆਨ ਵਿਚ ਰੱਖਦੇ ਹੋਏ, ਸਾਨੂੰ ਹਰੇਕ ਨੂੰ ਪ੍ਰਾਰਥਨਾਪੂਰਣ ਢੰਗ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਅਸੀਂ ਇਕ ਸਹਿਯੋਗੀ ਜਾਂ ਇਕ ਨਿਯਮਿਤ ਪਾਇਨੀਅਰ ਵਜੋਂ ਸੇਵਾ ਕਰਨ ਲਈ ਆਪਣੇ ਹਾਲਾਤ ਸੁਵਿਵਸਥਿਤ ਕਰ ਸਕਦੇ ਹਾਂ ਜਾਂ ਨਹੀਂ।—ਜ਼ਬੂ. 110:3; ਉਪ. 12:1; ਰੋਮੀ. 12:1.
2 ਅਜਿਹੀ ਰੀਤੀ-ਵਿਵਸਥਾ ਵਿਚ ਰਹਿੰਦੇ ਹੋਏ, ਜੋ ਕਿ ਸੁਆਰਥੀ ਢੰਗ ਨਾਲ ਭੌਤਿਕਵਾਦੀ ਹੈ, ਸੰਸਾਰ ਦੇ ਅਨੇਕ ਲੋਕਾਂ ਨੂੰ ਇਹ ਸਮਝਣਾ ਔਖਾ ਲੱਗਦਾ ਹੈ ਕਿ ਕਿਉਂ ਕੋਈ ਵਿਅਕਤੀ ਅਜਿਹੀ ਸੇਵਕਾਈ ਵਿਚ ਇੰਨੀ ਮਿਹਨਤ ਕਰੇਗਾ ਜੋ ਕਿ ਕੋਈ ਵੀ ਮਾਲੀ ਲਾਭ ਅਤੇ ਮਹਿਮਾ ਨਹੀਂ ਲਿਆਉਂਦੀ ਹੈ। ਪਾਇਨੀਅਰ ਇਹ ਕਿਉਂ ਕਰਦੇ ਹਨ? ਉਹ ਜਾਣਦੇ ਹਨ ਕਿ ਉਹ ਇਕ ਜਾਨ-ਬਚਾਊ ਕੰਮ ਕਰ ਰਹੇ ਹਨ। ਯਹੋਵਾਹ ਲਈ ਅਤੇ ਆਪਣੇ ਸੰਗੀ ਮਨੁੱਖ ਲਈ ਗਹਿਰੇ ਪ੍ਰੇਮ ਦੁਆਰਾ ਪ੍ਰੇਰਿਤ ਹੋ ਕੇ, ਉਹ ਜਾਨ ਬਚਾਉਣ ਵਿਚ ਮਦਦ ਕਰਨ ਦੀ ਇਕ ਭਾਰੀ, ਨਿੱਜੀ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ। (ਰੋਮੀ. 1:14-16; 1 ਤਿਮੋ. 2:4; 4:16) ਇਕ ਪਾਇਨੀਅਰ ਜੋੜੇ ਨੇ ਇਹ ਕਹਿੰਦੇ ਹੋਏ ਇਸ ਦਾ ਚੰਗਾ ਨਿਚੋੜ ਕੱਢਿਆ: “ਅਸੀਂ ਕਿਉਂ ਪਾਇਨੀਅਰੀ ਕਰ ਰਹੇ ਹਾਂ? ਜੇਕਰ ਅਸੀਂ ਨਹੀਂ ਕਰਦੇ ਹਾਂ, ਤਾਂ ਕੀ ਅਸੀਂ ਕਦੇ ਵੀ ਯਹੋਵਾਹ ਦੇ ਅੱਗੇ ਸਫ਼ਾਈ ਪੇਸ਼ ਕਰ ਸਕਾਂਗੇ?”
3 ਇਕ ਹੋਰ ਭੈਣ ਨੇ ਪਾਇਨੀਅਰੀ ਸ਼ੁਰੂ ਕਰਨ ਦੇ ਆਪਣੇ ਫ਼ੈਸਲੇ ਬਾਰੇ ਇਹ ਲਿਖਿਆ: “ਮੈਂ ਅਤੇ ਮੇਰੇ ਪਤੀ ਨੇ ਇੱਕੋ ਹੀ ਆਮਦਨੀ ਉੱਤੇ ਗੁਜ਼ਾਰਾ ਕਰਨ ਦੀ ਯੋਜਨਾ ਬਣਾਈ, ਜਿਸ ਦਾ ਅਰਥ ਸੀ ਸਾਰੀਆਂ ਬੇਲੋੜੀਆਂ ਚੀਜ਼ਾਂ ਤਿਆਗਣੀਆਂ। ਪਰੰਤੂ, ਯਹੋਵਾਹ ਨੇ ਸਾਨੂੰ ਭਰਪੂਰ ਬਰਕਤਾਂ ਦਿੱਤੀਆਂ, ਅਤੇ ਸਾਨੂੰ ਕਦੇ ਵੀ ਗ਼ਰੀਬੀ ਜਾਂ ਤੰਗੀ ਵਿਚ ਨਹੀਂ ਛੱਡਿਆ। . . . ਮੈਂ ਜੀਉਣ ਦਾ ਇਕ ਅਸਲੀ ਕਾਰਨ ਲੱਭ ਲਿਆ ਹੈ ਅਤੇ ਇਹ ਹੈ, ਲੋੜਵੰਦਾਂ ਦੀ ਇਹ ਜਾਣਨ ਵਿਚ ਮਦਦ ਕਰਨੀ ਕਿ ਯਹੋਵਾਹ, ਅਰਥਾਤ ਸੱਚਾ ਪਰਮੇਸ਼ੁਰ, ਉਨ੍ਹਾਂ ਤੋਂ ਦੂਰ ਨਹੀਂ ਜੋ ਉਸ ਨੂੰ ਭਾਲਦੇ ਹਨ।” ਸਮੇਂ ਦੀ ਤੀਬਰਤਾ ਨੂੰ ਦੇਖਦੇ ਹੋਏ, ਪਾਇਨੀਅਰ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਨਾਲ ਸੰਤੁਸ਼ਟ ਹਨ ਅਤੇ ਸਦਾ ਕਾਇਮ ਰਹਿਣ ਵਾਲੇ ਅਧਿਆਤਮਿਕ ਖ਼ਜ਼ਾਨੇ ਦੀ ਸੱਚੇ ਦਿੱਲੋਂ ਭਾਲ ਕਰਦੇ ਹਨ।—1 ਤਿਮੋ. 6:8, 18, 19.
4 ਜੇਕਰ ਤੁਹਾਡੇ ਨਿੱਜੀ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਕਿਉਂ ਨਾ ਸੰਸਾਰ ਭਰ ਵਿਚ ਪਾਇਨੀਅਰੀ ਕਰ ਰਹੇ ਆਪਣੇ ਲੱਖਾਂ ਭੈਣ-ਭਰਾਵਾਂ ਵਿਚ ਸ਼ਾਮਲ ਹੋਵੋ? ਇਸ ਤਰ੍ਹਾਂ ਤੁਸੀਂ ਉਨ੍ਹਾਂ ਵਰਗਾ ਆਨੰਦ ਮਾਣ ਸਕਦੇ ਹੋ।