ਮਈ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਮਈ 5
ਗੀਤ 130
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।
12 ਮਿੰਟ: “ਲਗਾਤਾਰ ਯਿਸੂ ਦੇ ਪਿੱਛੇ ਚੱਲੋ।” ਸਵਾਲ ਅਤੇ ਜਵਾਬ। ਜੂਨ 1, 1993, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 12, ਵਿੱਚੋਂ ਅਨੁਭਵਾਂ ਨੂੰ ਸ਼ਾਮਲ ਕਰੋ।
23 ਮਿੰਟ: “ਸਾਰੇ ਰੁਚੀ ਰੱਖਣ ਵਾਲਿਆਂ ਲਈ ਅਸਲੀ ਚਿੰਤਾ ਦਿਖਾਓ।” ਹਾਜ਼ਰੀਨ ਨਾਲ ਚਰਚਾ। ਸਾਰੇ ਰੁਚੀ ਦਿਖਾਉਣ ਵਾਲਿਆਂ ਕੋਲ ਵਾਪਸ ਜਾਣ ਦੀ ਲੋੜ ਉੱਤੇ ਜ਼ੋਰ ਦਿਓ। ਕੁਝ ਸੁਚੱਜੇ ਤਰੀਕਿਆਂ ਦਾ ਸੁਝਾਉ ਦਿਓ ਕਿ ਅਸੀਂ ਜਨਤਕ ਥਾਵਾਂ ਵਿਚ ਮਿਲੇ ਲੋਕਾਂ ਕੋਲੋਂ ਘਰ ਦਾ ਪਤਾ ਕਿਵੇਂ ਮੰਗ ਸਕਦੇ ਹਾਂ ਤਾਂਕਿ ਅਸੀਂ ਉਨ੍ਹਾਂ ਨੂੰ ਹੋਰ ਗਵਾਹੀ ਦੇ ਸਕੀਏ। ਯੋਗ ਪ੍ਰਕਾਸ਼ਕਾਂ ਦੁਆਰਾ ਪੈਰੇ 6-9 ਵਿਚ ਸੁਝਾਈਆਂ ਗਈਆਂ ਪੇਸ਼ਕਾਰੀਆਂ ਵਿੱਚੋਂ ਦੋ ਪ੍ਰਦਰਸ਼ਿਤ ਕਰਵਾਓ। ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਸਫ਼ਾ 3 ਉੱਤੇ ਡੱਬੀ, “ਪੁਨਰ-ਮੁਲਾਕਾਤਾਂ ਕਰਨ ਵਿਚ ਕਿਵੇਂ ਸਫ਼ਲ ਹੋਈਏ” ਦਾ ਪੁਨਰ-ਵਿਚਾਰ ਕਰੋ। ਸਾਰਿਆਂ ਨੂੰ ਹਰ ਹਫ਼ਤੇ ਪੁਨਰ-ਮੁਲਾਕਾਤਾਂ ਕਰਨ ਲਈ ਕੁਝ ਸਮਾਂ ਅਲੱਗ ਰੱਖਣ ਲਈ ਉਤਸ਼ਾਹ ਦਿਓ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 12
ਗੀਤ 133
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
12 ਮਿੰਟ: ਪ੍ਰਸ਼ਨ ਡੱਬੀ। ਇਕ ਬਜ਼ੁਰਗ ਦੁਆਰਾ ਭਾਸ਼ਣ।
23 ਮਿੰਟ: “ਟ੍ਰੈਕਟਾਂ ਦੀ ਵਰਤੋਂ ਦੁਆਰਾ ਆਪਣਾ ਚਾਨਣ ਚਮਕਣ ਦਿਓ।” ਸਵਾਲ ਅਤੇ ਜਵਾਬ। ਪੈਰੇ 6 ਅਤੇ 7 ਵਿਚ ਗੱਲਬਾਤ ਨੂੰ ਪ੍ਰਦਰਸ਼ਿਤ ਕਰੋ। ਪ੍ਰਕਾਸ਼ਕਾਂ ਨੂੰ ਹਰ ਵੇਲੇ ਕਈ ਭਾਸ਼ਾਵਾਂ ਵਿਚ ਟ੍ਰੈਕਟ ਆਪਣੇ ਨਾਲ ਰੱਖਣ ਲਈ ਉਤਸ਼ਾਹਿਤ ਕਰੋ ਅਤੇ ਦੱਸੋ ਕਿ ਕਲੀਸਿਯਾ ਵਿਚ ਕਿਹੜੇ-ਕਿਹੜੇ ਟ੍ਰੈਕਟ ਉਪਲਬਧ ਹਨ।
ਗੀਤ 162 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 19
ਗੀਤ 139
7 ਮਿੰਟ: ਸਥਾਨਕ ਘੋਸ਼ਣਾਵਾਂ।
20 ਮਿੰਟ: “ਪ੍ਰਗਤੀਸ਼ੀਲ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨਾ।” ਯੋਗ ਭਰਾ ਇਕ ਜਾਂ ਦੋ ਪ੍ਰਕਾਸ਼ਕਾਂ ਨਾਲ ਇਸ ਲੇਖ ਦੀ ਚਰਚਾ ਕਰਦਾ ਹੈ ਜੋ ਅਧਿਐਨ ਸੰਚਾਲਿਤ ਕਰਨ ਵਿਚ ਸਫ਼ਲ ਹਨ। ਗਿਆਨ ਪੁਸਤਕ ਦੇ ਕੁਝ ਹਿੱਸਿਆਂ ਨੂੰ ਮਿਸਾਲ ਵਜੋਂ ਵਰਤਦੇ ਹੋਏ, ਉਹ ਸਿਖਾਉਣ ਦੇ ਉਨ੍ਹਾਂ ਤਰੀਕਿਆਂ ਬਾਰੇ ਦੱਸਦੇ ਹਨ ਜੋ ਅਧਿਐਨ ਨੂੰ ਨਿਯਮਿਤ ਰਫ਼ਤਾਰ ਤੇ ਜਾਰੀ ਰੱਖਣ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਜੋ ਉਨ੍ਹਾਂ ਨੂੰ ਇਹ ਭਾਂਪਣ ਵਿਚ ਸਮਰਥ ਕਰਦੇ ਹਨ ਕਿ ਸਿੱਖਿਆਰਥੀ ਅਸਲ ਵਿਚ ਕੀ ਸਿੱਖ ਰਿਹਾ ਹੈ।—ਦੇਖੋ ਜੂਨ 1996 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ, ਪੈਰੇ 5, 8, 12, ਅਤੇ 21.
18 ਮਿੰਟ: “ਸਬਸਕ੍ਰਿਪਸ਼ਨਾਂ ਨੂੰ ਕਿਵੇਂ ਸੰਭਾਲੀਏ।” ਸਵਾਲ ਅਤੇ ਜਵਾਬ। ਡੱਬੀ “ਬਿਹਤਰ ਸੇਵਾ ਨੂੰ ਯਕੀਨੀ ਬਣਾਉਣ ਲਈ ਤੁਸੀਂ ਕੀ ਕਰ ਸਕਦੇ ਹੋ” ਵਿਚ ਢੁਕਵੇਂ ਨੁਕਤਿਆਂ ਦਾ ਪੁਨਰ-ਵਿਚਾਰ ਕਰੋ। ਸਬਸਕ੍ਰਿਪਸ਼ਨਾਂ ਨੂੰ ਸਹੀ ਅਤੇ ਸਾਫ਼ ਤਰੀਕੇ ਨਾਲ ਭਰਨ ਅਤੇ ਇਨ੍ਹਾਂ ਨੂੰ ਫ਼ਟਾਫਟ ਸੰਭਾਲਣ ਉੱਤੇ ਜ਼ੋਰ ਦਿਓ। ਸੁਝਾਉ ਦਿਓ ਕਿ ਪ੍ਰਕਾਸ਼ਕ ਇਸ ਅੰਤਰ-ਪੱਤਰ ਨੂੰ ਸਬਸਕ੍ਰਿਪਸ਼ਨ ਹਾਸਲ ਕਰਦੇ ਸਮੇਂ ਮਸ਼ਵਰੇ ਲਈ ਆਪਣੇ ਕੋਲ ਰੱਖਣ।
ਗੀਤ 165 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਮਈ 26
ਗੀਤ 148
15 ਮਿੰਟ: ਸਥਾਨਕ ਘੋਸ਼ਣਾਵਾਂ। ਜੂਨ ਲਈ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਗਿਆਨ ਪੁਸਤਕ ਇਸਤੇਮਾਲ ਕਰਦੇ ਹੋਏ, ਸਮਝਾਓ ਕਿ ਸਫ਼ੇ 10-11 ਉੱਤੇ ਪੈਰੇ 17-19 ਵਿਚ ਪੇਸ਼ ਕੀਤੇ ਗਏ ਵਿਚਾਰਾਂ ਨੂੰ ਵਰਤਦੇ ਹੋਏ ਇਕ ਸੰਖੇਪ ਪੇਸ਼ਕਾਰੀ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ। ਸਾਰਿਆਂ ਨੂੰ ਅਧਿਐਨ ਸ਼ੁਰੂ ਕਰਵਾਉਣ ਦੇ ਜਤਨ ਉੱਤੇ ਧਿਆਨ ਦੇਣ ਲਈ ਉਤਸ਼ਾਹਿਤ ਕਰੋ। ਰੁਚੀ ਰੱਖਣ ਵਾਲਿਆਂ ਨੂੰ ਤੇਜ਼ ਉੱਨਤੀ ਕਰਨ ਵਿਚ ਮਦਦ ਦੇਣ ਦੀ ਲੋੜ ਉੱਤੇ ਜ਼ੋਰ ਦਿਓ।—ਦੇਖੋ ਜਨਵਰੀ 1, 1996, ਪਹਿਰਾਬੁਰਜ, ਸਫ਼ੇ 22-23.
12 ਮਿੰਟ: “ਅਸੀਂ ਵਾਰ-ਵਾਰ ਵਾਪਸ ਕਿਉਂ ਜਾਂਦੇ ਹਾਂ?” ਸਵਾਲ ਅਤੇ ਜਵਾਬ। ਘੋਸ਼ਕ (ਅੰਗ੍ਰੇਜ਼ੀ) ਪੁਸਤਕ ਵਿਚ ਸਫ਼ਾ 570 ਉੱਤੇ ਦਿੱਤੀ ਗਈ ਡੱਬੀ ਤੋਂ ਨੁਕਤੇ ਸ਼ਾਮਲ ਕਰੋ।
18 ਮਿੰਟ: ਸਥਾਨਕ ਲੋੜਾਂ। ਕਲੀਸਿਯਾ ਦੀ ਕਿਸੇ ਅਧਿਆਤਮਿਕ ਲੋੜ ਨੂੰ ਸੰਬੋਧਨ ਕਰਦੇ ਹੋਏ ਇਕ ਬਜ਼ੁਰਗ ਦੁਆਰਾ ਭਾਸ਼ਣ ਜਾਂ ਦੋ ਬਜ਼ੁਰਗਾਂ ਦਰਮਿਆਨ ਚਰਚਾ। ਸੁਧਾਰ ਲਈ ਸ਼ਾਸਤਰ-ਆਧਾਰਿਤ ਉਪਦੇਸ਼ ਅਤੇ ਵਿਵਹਾਰਕ ਸੁਝਾਉ ਦਿਓ।
ਗੀਤ 174 ਅਤੇ ਸਮਾਪਤੀ ਪ੍ਰਾਰਥਨਾ।