ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਕਰੋ
1 ਜਦੋਂ ਵਿਆਹੁਤਾ ਜੋੜੇ ਸੱਚੀ ਉਪਾਸਨਾ ਵਿਚ ਸੰਯੁਕਤ ਹੁੰਦੇ ਹਨ ਤਾਂ ਇਹ ਵੱਡੇ ਆਨੰਦ ਦਾ ਕਾਰਨ ਹੁੰਦਾ ਹੈ। ਪਰੰਤੂ, ਬਹੁਤ ਸਾਰੇ ਪਰਿਵਾਰਾਂ ਵਿਚ ਕੇਵਲ ਇਕ ਸਾਥੀ ਨੇ ਸੱਚਾਈ ਦਾ ਰਾਹ ਅਪਣਾਇਆ ਹੈ। ਅਸੀਂ ਕਿਵੇਂ ਇਨ੍ਹਾਂ ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਕਰ ਸਕਦੇ ਹਾਂ ਅਤੇ ਉਨ੍ਹਾਂ ਨੂੰ ਸਾਡੇ ਨਾਲ ਯਹੋਵਾਹ ਦੀ ਉਪਾਸਨਾ ਕਰਨ ਲਈ ਉਤਸ਼ਾਹਿਤ ਕਰ ਸਕਦੇ ਹਾਂ?—1 ਤਿਮੋ. 2:1-4.
2 ਉਨ੍ਹਾਂ ਦੀ ਸੋਚਣੀ ਨੂੰ ਸਮਝੋ: ਹਾਲਾਂਕਿ ਕੁਝ ਅਵਿਸ਼ਵਾਸੀ ਵਿਆਹੁਤਾ ਸਾਥੀ ਵਿਰੋਧ ਕਰਦੇ ਹਨ, ਅਕਸਰ ਇਹ ਉਦਾਸੀਨਤਾ ਜਾਂ ਗ਼ਲਤਫ਼ਹਿਮੀ ਦਾ ਹੀ ਮਸਲਾ ਹੁੰਦਾ ਹੈ। ਇਕ ਵਿਅਕਤੀ ਸ਼ਾਇਦ ਅਣਗੌਲਿਆ ਮਹਿਸੂਸ ਕਰੇ ਜਾਂ ਆਪਣੇ ਵਿਆਹੁਤਾ ਸਾਥੀ ਦੀ ਨਵੀਂ ਅਧਿਆਤਮਿਕ ਰੁਚੀ ਕਾਰਨ ਈਰਖਾਲੂ ਹੋਵੇ। “ਜਦੋਂ ਮੈਂ ਘਰ ਵਿਚ ਇਕੱਲਾ ਹੁੰਦਾ ਸੀ, ਤਾਂ ਮੈਂ ਤਿਆਗਿਆ ਹੋਇਆ ਮਹਿਸੂਸ ਕਰਦਾ ਸੀ,” ਇਕ ਪਤੀ ਯਾਦ ਕਰਦਾ ਹੈ। “ਮੈਨੂੰ ਇੰਜ ਲੱਗਾ ਜਿਵੇਂ ਕਿ ਮੇਰੀ ਪਤਨੀ ਅਤੇ ਬੱਚੇ ਮੈਨੂੰ ਛੱਡ ਰਹੇ ਸਨ,” ਇਕ ਹੋਰ ਨੇ ਕਿਹਾ। ਕੁਝ ਆਦਮੀ ਸੋਚ ਸਕਦੇ ਹਨ ਕਿ ਉਹ ਧਰਮ ਦੀ ਖ਼ਾਤਰ ਆਪਣਾ ਪਰਿਵਾਰ ਗੁਆ ਰਹੇ ਹਨ। (ਦੇਖੋ ਅਗਸਤ 15, 1990, ਪਹਿਰਾਬੁਰਜ [ਅੰਗ੍ਰੇਜ਼ੀ], ਸਫ਼ੇ 20-3.) ਇਸ ਲਈ ਇਹ ਬਿਹਤਰ ਹੋਵੇਗਾ ਕਿ ਜੇ ਸੰਭਵ ਹੋਵੇ ਤਾਂ ਸ਼ੁਰੂ ਤੋਂ ਹੀ ਗ੍ਰਹਿ ਬਾਈਬਲ ਅਧਿਐਨ ਦੇ ਪ੍ਰਬੰਧ ਵਿਚ ਪਤਨੀ ਦੇ ਨਾਲ-ਨਾਲ ਪਤੀ ਨੂੰ ਵੀ ਸ਼ਾਮਲ ਕੀਤਾ ਜਾਵੇ।
3 ਇਕ ਹੋ ਕੇ ਕੰਮ ਕਰੋ: ਇਕ ਗਵਾਹ ਜੋੜੇ ਨੇ ਪ੍ਰਭਾਵਕਾਰੀ ਢੰਗ ਨਾਲ ਇਕੱਠੇ ਕੰਮ ਕਰ ਕੇ ਵਿਆਹੁਤਾ ਲੋਕਾਂ ਦੀ ਸੱਚਾਈ ਵਿਚ ਆਉਣ ਲਈ ਮਦਦ ਕੀਤੀ। ਜਦੋਂ ਭੈਣ ਪਤਨੀ ਨਾਲ ਅਧਿਐਨ ਸਥਾਪਿਤ ਕਰ ਲੈਂਦੀ, ਤਾਂ ਭਰਾ ਜਾ ਕੇ ਪਤੀ ਨੂੰ ਮਿਲਦਾ ਸੀ। ਉਹ ਅਕਸਰ ਪਤੀ ਨਾਲ ਅਧਿਐਨ ਆਰੰਭ ਕਰਨ ਵਿਚ ਸਫ਼ਲ ਹੋ ਜਾਂਦਾ ਸੀ।
4 ਦੋਸਤਾਨਾ ਅਤੇ ਪਰਾਹੁਣਾਚਾਰ ਹੋਵੋ: ਕਲੀਸਿਯਾ ਵਿਚ ਪਰਿਵਾਰ ਉਨ੍ਹਾਂ ਪਰਿਵਾਰਾਂ ਵਿਚ ਰੁਚੀ ਲੈਣ ਦੁਆਰਾ ਮਦਦ ਕਰ ਸਕਦੇ ਹਨ ਜੋ ਅਜੇ ਸੱਚੀ ਉਪਾਸਨਾ ਵਿਚ ਸੰਯੁਕਤ ਨਹੀਂ ਹਨ। ਕੁਝ ਦੋਸਤਾਨਾ ਮੁਲਾਕਾਤਾਂ ਸ਼ਾਇਦ ਅਵਿਸ਼ਵਾਸੀ ਪਤੀ ਜਾਂ ਪਤਨੀ ਦੀ ਇਹ ਦੇਖਣ ਵਿਚ ਮਦਦ ਕਰੇ ਕਿ ਯਹੋਵਾਹ ਦੇ ਗਵਾਹ ਸਨੇਹੀ, ਪਰਵਾਹ ਕਰਨ ਵਾਲੇ ਮਸੀਹੀ ਹਨ ਜੋ ਦਿਲੋਂ ਸਭ ਦੀ ਭਲਾਈ ਚਾਹੁੰਦੇ ਹਨ।
5 ਬਜ਼ੁਰਗ ਸਮੇਂ-ਸਮੇਂ ਤੇ ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਹਿੱਤ ਹਾਲ ਹੀ ਵਿਚ ਕੀਤੇ ਗਏ ਜਤਨਾਂ ਉੱਤੇ ਪੁਨਰ-ਵਿਚਾਰ ਕਰ ਸਕਦੇ ਹਨ ਅਤੇ ਨਿਸ਼ਚਿਤ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਵੱਲ ਖਿੱਚਣ ਦੀ ਉਮੀਦ ਵਿਚ ਹੋਰ ਕੀ ਕੀਤਾ ਜਾ ਸਕਦਾ ਹੈ।—1 ਪਤ. 3:1.