ਨਵੰਬਰ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਨਵੰਬਰ 3
ਗੀਤ 48
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਜੁਲਾਈ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਕ੍ਰਿਆਸ਼ੀਲਤਾ ਵੱਲ ਲੈ ਜਾਣ ਵਾਲਾ ਵੱਡਾ ਦਰਵਾਜ਼ਾ ਖੁੱਲ੍ਹਾ ਹੈ।” ਇਕ ਬਜ਼ੁਰਗ ਦੁਆਰਾ ਭਾਸ਼ਣ, ਨਾਲੇ ਹਾਜ਼ਰੀਨ ਨਾਲ ਚਰਚਾ। ਜਿਨ੍ਹਾਂ ਲਈ ਸੰਭਵ ਹੈ, ਉਨ੍ਹਾਂ ਸਾਰਿਆਂ ਨੂੰ ਪ੍ਰਚਾਰ ਕਾਰਜ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ। ਅਗਸਤ 15, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 22, ਉੱਤੇ ਪੇਸ਼ ਕੀਤੀਆਂ ਗਈਆਂ ਕੁਝ ਸਲਾਹਾਂ ਬਾਰੇ ਵੀ ਦੱਸੋ।
20 ਮਿੰਟ: “ਕਿੰਗਡਮ ਨਿਊਜ਼ ਵਿਚ ਦਿਖਾਈ ਗਈ ਰੁਚੀ ਦੀ ਪੈਰਵੀ ਕਰੋ।” ਸਵਾਲ ਅਤੇ ਜਵਾਬ। ਪੈਰਾ 6 ਦੀਆਂ ਪੇਸ਼ਕਾਰੀਆਂ ਨੂੰ ਪ੍ਰਦਰਸ਼ਿਤ ਕਰੋ। ਇਕ ਪ੍ਰਦਰਸ਼ਨ ਵਿਚ, ਬਾਈਬਲ ਅਧਿਐਨ ਸ਼ੁਰੂ ਕਰਦੇ ਹੋਏ ਦਿਖਾਓ।
ਗੀਤ 144 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 10
ਗੀਤ 51
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਕਲੀਸਿਯਾ ਨੂੰ ਦੱਸੋ ਕਿ ਕਿੰਗਡਮ ਨਿਊਜ਼ ਨੰ. 35 ਵੰਡਣ ਲਈ ਅਜੇ ਕਿੰਨਾ ਕੁ ਖੇਤਰ ਪੂਰਾ ਕਰਨਾ ਬਾਕੀ ਹੈ। ਸਾਰਿਆਂ ਨੂੰ ਵਿਸ਼ੇਸ਼ ਮੁਹਿੰਮ ਦੇ ਇਸ ਆਖ਼ਰੀ ਸਪਤਾਹ ਵਿਚ ਪੂਰਾ ਹਿੱਸਾ ਲੈਣ ਲਈ ਉਤਸ਼ਾਹਿਤ ਕਰੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: “ਅਵਿਸ਼ਵਾਸੀ ਵਿਆਹੁਤਾ ਸਾਥੀਆਂ ਦੀ ਮਦਦ ਕਰੋ।” ਦੋ ਬਜ਼ੁਰਗਾਂ ਵਿਚਕਾਰ ਚਰਚਾ ਜੋ ਹੋਰ ਜ਼ਿਆਦਾ ਅਵਿਸ਼ਵਾਸੀ ਵਿਆਹੁਤਾ ਸਾਥੀਆਂ ਨਾਲ ਨਿੱਜੀ ਪੱਧਰ ਤੇ ਪਰਿਚਿਤ ਹੋਣ ਬਾਰੇ ਪਰਵਾਹ ਕਰਦੇ ਹਨ। ਉਹ ਮਈ 15, 1989, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 17-18, ਪੈਰੇ 6-9, ਵਿਚ ਪੇਸ਼ ਕੀਤੇ ਗਏ ਸੁਝਾਵਾਂ ਉੱਤੇ ਵੀ ਵਿਚਾਰ ਕਰਦੇ ਹਨ। ਅਕਤੂਬਰ 1, 1995, ਪਹਿਰਾਬੁਰਜ, ਸਫ਼ਾ 5, ਪੈਰੇ 11-12, ਵਿੱਚੋਂ ਅਨੁਭਵ ਵੀ ਸ਼ਾਮਲ ਕਰੋ।
ਗੀਤ 148 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 17
ਗੀਤ 53
10 ਮਿੰਟ: ਸਥਾਨਕ ਘੋਸ਼ਣਾਵਾਂ। ਕਿੰਗਡਮ ਨਿਊਜ਼ ਨੰ. 35 ਦੀ ਮੁਹਿੰਮ ਤੋਂ ਕੁਝ ਸਥਾਨਕ ਅਨੁਭਵ ਸਾਂਝੇ ਕਰੋ।
15 ਮਿੰਟ: “ਇੰਟਰਨੈੱਟ ਉੱਤੇ ਖ਼ੁਸ਼ ਖ਼ਬਰੀ।” ਇਸ ਲੇਖ ਨੂੰ ਸਮਝਾਉਣ ਲਈ ਜੁਲਾਈ-ਸਤੰਬਰ 1997 ਦੇ ਜਾਗਰੂਕ ਬਣੋ! ਵਿੱਚੋਂ ਜਾਣਕਾਰੀ ਇਸਤੇਮਾਲ ਕਰੋ। ਮੁੱਖ ਉਦੇਸ਼ ਨੂੰ ਸਪੱਸ਼ਟ ਕਰੋ—ਅਸੀਂ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਹਰੇਕ ਵਾਜਬ ਸਾਧਨ ਇਸਤੇਮਾਲ ਕਰਨ ਦੇ ਇੱਛੁਕ ਹਾਂ।
20 ਮਿੰਟ: ਇਸ ਅਨੋਖੇ ਅਵਸਰ ਦਾ ਲਾਭ ਉਠਾਓ! ਨਵੰਬਰ 15, 1996, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 21-3, ਉੱਤੇ ਆਧਾਰਿਤ ਇਕ ਭਾਸ਼ਣ।
ਗੀਤ 151 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਨਵੰਬਰ 24
ਗੀਤ 56
10 ਮਿੰਟ: ਸਥਾਨਕ ਘੋਸ਼ਣਾਵਾਂ। “ਚਾਰ-ਰੰਗੀ ਪ੍ਰੈੱਸ” ਡੱਬੀ ਉੱਤੇ ਚਰਚਾ ਕਰੋ।
15 ਮਿੰਟ: ਕਲੀਸਿਯਾ ਪੁਸਤਕ ਅਧਿਐਨ ਵਿਚ ਸ਼ਿਸ਼ਟਾਚਾਰ। ਅਸੀਂ ਉਨ੍ਹਾਂ ਪਰਿਵਾਰਾਂ ਦੀ ਪਰਾਹੁਣਚਾਰੀ ਦੀ ਕਦਰ ਕਰਦੇ ਹਾਂ ਜੋ ਆਪਣੇ ਘਰ ਨੂੰ ਪੁਸਤਕ ਅਧਿਐਨ ਲਈ ਦਿੰਦੇ ਹਨ। ਇਸ ਵਿਚ ਕਾਫ਼ੀ ਤਿਆਰੀ ਅਤੇ ਖੇਚਲ ਸ਼ਾਮਲ ਹੋ ਸਕਦੀ ਹੈ। ਜਦੋਂ ਅਸੀਂ ਪੁਸਤਕ ਅਧਿਐਨ ਲਈ ਆਉਂਦੇ ਹਾਂ, ਤਾਂ ਸਾਨੂੰ ਸ਼ਿਸ਼ਟਾਚਾਰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਅਤੇ ਆਦਰ ਤੇ ਲਿਹਾਜ਼ ਦਿਖਾਉਣਾ ਚਾਹੀਦਾ ਹੈ, ਜਿਸ ਵਿਚ ਇਹ ਗੱਲਾਂ ਸ਼ਾਮਲ ਹਨ: (1) ਸਾਨੂੰ ਫ਼ਰਸ਼ ਜਾਂ ਕਾਲੀਨ ਮੈਲਾ ਕਰਨ ਤੋਂ ਬਚਣ ਲਈ ਅੰਦਰ ਜਾਣ ਤੋਂ ਪਹਿਲਾਂ ਆਪਣੇ ਪੈਰ ਧਿਆਨ ਨਾਲ ਪੂੰਝਣੇ ਚਾਹੀਦੇ ਹਨ ਜਾਂ, ਜੇਕਰ ਰਿਵਾਜ ਹੋਵੇ, ਤਾਂ ਆਪਣੀਆਂ ਜੁੱਤੀਆਂ ਲਾਹੁਣੀਆਂ ਚਾਹੀਦੀਆਂ ਹਨ। (2) ਮਾਪਿਆਂ ਨੂੰ ਆਪਣੇ ਬੱਚਿਆਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਇਹ ਨਿਸ਼ਚਿਤ ਕਰਦੇ ਹੋਏ ਕਿ ਉਹ ਸੁਸ਼ੀਲ ਹਨ ਅਤੇ ਘਰ ਦੀ ਉਸੇ ਜਗ੍ਹਾ ਦੇ ਅੰਦਰ-ਅੰਦਰ ਰਹਿੰਦੇ ਹਨ ਜੋ ਪੁਸਤਕ ਅਧਿਐਨ ਲਈ ਨਿਯਤ ਕੀਤੀ ਗਈ ਹੈ। (3) ਜਦ ਕਿ ਸ਼ਾਇਦ ਸਮੂਹ ਛੋਟਾ ਹੈ ਅਤੇ ਮਾਹੌਲ ਕੁਝ ਗ਼ੈਰ-ਰਸਮੀ ਹੈ, ਫਿਰ ਵੀ ਇਹ ਇਕ ਕਲੀਸਿਯਾ ਸਭਾ ਹੈ ਅਤੇ ਸਾਡਾ ਪਹਿਰਾਵਾ ਉਸੇ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਦਾ ਸਾਡਾ ਰਾਜ ਗ੍ਰਹਿ ਜਾਂਦੇ ਵੇਲੇ ਹੁੰਦਾ ਹੈ। (4) ਸਭਾ ਮਗਰੋਂ ਸੰਗਤ ਕਰਨ ਦਾ ਸਮਾਂ ਸੰਖੇਪ ਰੱਖਣਾ ਚਾਹੀਦਾ ਹੈ ਤਾਂਕਿ ਉਸ ਪਰਿਵਾਰ ਨੂੰ ਆਪਣੇ ਲਈ ਕੁਝ ਸਮਾਂ ਮਿਲ ਸਕੇ। (5) ਹਾਲਾਂਕਿ ਜਿਸ ਘਰ-ਸੁਆਮੀ ਦੇ ਘਰ ਵਿਚ ਅਧਿਐਨ ਸੰਚਾਲਿਤ ਕੀਤਾ ਜਾਂਦਾ ਹੈ, ਉਹ ਕਦੇ-ਕਦਾਈਂ ਅਧਿਐਨ ਮਗਰੋਂ ਹਲਕਾ ਜਲਪਾਨ ਪੇਸ਼ ਕਰਨਾ ਚਾਹੇ, ਪਰੰਤੂ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਦੀ ਨਾ ਤਾਂ ਆਸ ਅਤੇ ਨਾ ਹੀ ਮੰਗ ਕੀਤੀ ਜਾਣੀ ਚਾਹੀਦੀ ਹੈ।
20 ਮਿੰਟ: ਚੇਲੇ ਬਣਾਓ, ਅਤੇ ਉਨ੍ਹਾਂ ਨੂੰ ਸਿਖਾਓ। ਬਜ਼ੁਰਗ ਤਿੰਨ ਜਾਂ ਚਾਰ ਪ੍ਰਕਾਸ਼ਕਾਂ ਦੇ ਸਮੂਹ ਨਾਲ ਚਰਚਾ ਕਰਦੇ ਹੋਏ, ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 88-92 ਉੱਤੇ ਆਧਾਰਿਤ ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਾ ਹੈ: (1) ਪ੍ਰਭਾਵਕਾਰੀ ਸੇਵਕਾਈ ਲਈ ਪੁਨਰ-ਮੁਲਾਕਾਤਾਂ ਕਰਨਾ ਕਿਉਂ ਅਤਿ-ਜ਼ਰੂਰੀ ਹੈ? ਇਕ ਵਿਅਕਤੀ ਪੁਨਰ-ਮੁਲਾਕਾਤਾਂ ਕਰਨ ਦੀ ਚੁਣੌਤੀ ਦਾ ਕਿਵੇਂ ਸਾਮ੍ਹਣਾ ਕਰ ਸਕਦਾ ਹੈ? (2) ਅਸੀਂ ਬਾਈਬਲ ਅਧਿਐਨ ਸ਼ੁਰੂ ਕਰਨ ਉੱਤੇ ਇੰਨਾ ਜ਼ੋਰ ਕਿਉਂ ਪਾਉਂਦੇ ਹਾਂ? ਅਸੀਂ ਅਧਿਐਨ ਕਰਵਾਉਣ ਵਿਚ ਕਿਵੇਂ ਨਿਪੁੰਨ ਹੋ ਸਕਦੇ ਹਾਂ? (3) ਸਿਖਿਆਰਥੀਆਂ ਨੂੰ ਸੰਗਠਨ ਵੱਲ ਨਿਰਦੇਸ਼ਿਤ ਕਰਨਾ ਕਿਉਂ ਜ਼ਰੂਰੀ ਹੈ? ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਮੂਹ ਇਹ ਵੀ ਦੱਸਦਾ ਹੈ ਕਿ ਕਿਵੇਂ ਹਾਲ ਹੀ ਦੇ ਜੂਨ 1996 ਅਤੇ ਮਾਰਚ ਤੇ ਅਪ੍ਰੈਲ 1997 ਦੇ ਸਾਡੀ ਰਾਜ ਸੇਵਕਾਈ ਅੰਤਰ-ਪੱਤਰਾਂ ਨੇ ਇਨ੍ਹਾਂ ਖੇਤਰਾਂ ਵਿਚ ਉਨ੍ਹਾਂ ਦੀ ਮਦਦ ਕੀਤੀ ਹੈ।
ਗੀਤ 160 ਅਤੇ ਸਮਾਪਤੀ ਪ੍ਰਾਰਥਨਾ।