ਸਾਨੂੰ ਸਿੱਖਿਅਕ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਪ੍ਰਚਾਰਕ
1 ਇਹ ਦੇਖਣ ਵਿਚ ਆਇਆ ਹੈ ਕਿ “ਯਹੋਵਾਹ ਦੇ ਗਵਾਹਾਂ ਨੇ ਵਾਕਈ ਧਰਤੀ ਨੂੰ ਆਪਣੇ ਗਵਾਹੀ ਕਾਰਜ ਨਾਲ ਭਰ ਦਿੱਤਾ ਹੈ।” ਇਹ ਕਿਵੇਂ ਸੰਭਵ ਹੋਇਆ ਹੈ? ਇਹ ਮਨੁੱਖੀ ਤਾਕਤ ਜਾਂ ਸ਼ਕਤੀ ਨਾਲ ਨਹੀਂ, ਬਲਕਿ ਪਰਮੇਸ਼ੁਰ ਦੀ ਆਤਮਾ ਨਾਲ ਸੰਭਵ ਹੋਇਆ ਹੈ, ਜੋ ਉਸ ਦੇ ਸੇਵਕਾਂ ਵਿਚ ਕੰਮ ਕਰਦੀ ਹੈ, ਜਿਉਂ-ਜਿਉਂ ਉਹ ਵਿਭਿੰਨ ਪ੍ਰਬੰਧਾਂ ਨੂੰ ਇਸਤੇਮਾਲ ਕਰਦੇ ਹੋਏ ਪ੍ਰਚਾਰ ਕਰਨ ਅਤੇ ਸਿੱਖਿਆ ਦੇਣ ਦੀ ਆਪਣੀ ਕਾਰਜ-ਨਿਯੁਕਤੀ ਨੂੰ ਪੂਰਾ ਕਰਦੇ ਹਨ।—ਜ਼ਕ. 4:6; ਰਸੂ. 1:8.
2 ਪ੍ਰਕਾਸ਼ਨ ਸਾਡੇ ਪ੍ਰਚਾਰ ਕਾਰਜ ਨੂੰ ਪੂਰਾ ਕਰਨ ਦਾ ਇਕ ਪ੍ਰਭਾਵਕਾਰੀ ਜ਼ਰੀਆ ਹੈ। ਸਾਲਾਂ ਦੇ ਦੌਰਾਨ, ਯਹੋਵਾਹ ਦੇ ਗਵਾਹਾਂ ਨੇ ਰਾਜ ਦੀ ਖ਼ੁਸ਼ ਖ਼ਬਰੀ ਜਾਣੂ ਕਰਵਾਉਣ ਲਈ ਅਰਬਾਂ ਪੁਸਤਕਾਂ, ਪੁਸਤਿਕਾਵਾਂ, ਵੱਡੀਆਂ ਪੁਸਤਿਕਾਵਾਂ, ਰਸਾਲੇ, ਅਤੇ ਟ੍ਰੈਕਟ ਛਾਪੇ ਅਤੇ ਵੰਡੇ ਹਨ। 1997 ਯੀਅਰ ਬੁੱਕ ਵਿਚ ਦਿੱਤੀਆਂ ਗਈਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਸਾਹਿੱਤ ਦੇ ਉਤਪਾਦਨ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅੱਜ ਤਕ, ਨਿਊ ਵਰਲਡ ਟ੍ਰਾਂਸਲੇਸ਼ਨ ਬਾਈਬਲ ਦੀਆਂ ਨੌਂ ਕਰੋੜ ਤੋਂ ਵੱਧ ਕਾਪੀਆਂ ਛਪ ਚੁੱਕੀਆਂ ਹਨ। ਇੱਕੋ ਸਾਲ ਵਿਚ ਸੰਯੁਕਤ ਰਾਜ ਅਮਰੀਕਾ ਵਿਚ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀ ਛਪਾਈ ਵਿਚ 7.1 ਫੀ ਸਦੀ ਵਾਧਾ ਹੋਇਆ। ਜਰਮਨੀ ਵਿਚ, ਰਸਾਲਿਆਂ ਦੇ ਉਤਪਾਦਨ ਵਿਚ 35 ਫੀ ਸਦੀ ਵਾਧਾ ਹੋਇਆ। ਉੱਥੇ ਛਾਪੇ ਗਏ ਰਸਾਲਿਆਂ ਵਿੱਚੋਂ ਇਕ-ਤਿਹਾਈ ਰਸਾਲੇ ਰੂਸੀ ਖੇਤਰ ਲਈ ਸਨ। ਭਾਰਤ ਵਿਚ, 1997 ਸੇਵਾ ਸਾਲ ਦੌਰਾਨ ਪੁਸਤਕਾਂ ਦੀ ਵੰਡਾਈ 1995 ਸੇਵਾ ਸਾਲ ਦੀ ਵੰਡਾਈ ਨਾਲੋਂ 120 ਫੀ ਸਦੀ ਜ਼ਿਆਦਾ ਸੀ!
3 ਇੰਨੇ ਸਾਰੇ ਸਾਹਿੱਤ ਦੀ ਲੋੜ ਕਿਉਂ ਹੈ? ਸਾਨੂੰ ਉਤਸ਼ਾਹ ਦਿੱਤਾ ਗਿਆ ਸੀ ਕਿ ਜਿੱਥੇ ਕਿਤੇ ਵੀ ਲੋਕ ਮਿਲਣ ਅਸੀਂ ਉੱਥੇ ਉਨ੍ਹਾਂ ਨੂੰ ਗਵਾਹੀ ਦੇਈਏ। ਸੰਸਾਰ ਭਰ ਵਿਚ, ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਸ ਉਤਸ਼ਾਹ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਈ ਹੈ। ਕਿਉਂਕਿ ਪਹਿਲਾਂ ਨਾਲੋਂ ਜ਼ਿਆਦਾ ਭੈਣ-ਭਰਾ—ਜਨਤਕ ਥਾਵਾਂ ਤੇ, ਸੜਕਾਂ ਤੇ, ਅਤੇ ਵਪਾਰਕ ਖੇਤਰ ਵਿਚ—ਆਪਣੇ ਗਵਾਹੀ ਕਾਰਜ ਨੂੰ ਵਧਾ ਰਹੇ ਹਨ, ਇਸ ਲਈ ਰੁਚੀ ਦਿਖਾਉਣ ਵਾਲਿਆਂ ਨੂੰ ਜ਼ਿਆਦਾ ਸਾਹਿੱਤ ਵੰਡੇ ਜਾ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਰਾਜ ਸੰਦੇਸ਼ ਸੁਣਨ ਦਾ ਸ਼ਾਇਦ ਹੀ ਇਸ ਤੋਂ ਪਹਿਲਾਂ ਮੌਕਾ ਮਿਲਿਆ ਹੋਵੇਗਾ, ਜਾਂ ਸ਼ਾਇਦ ਮਿਲਿਆ ਹੀ ਨਾ ਹੋਵੇ। ਇਸ ਲੋੜ ਨੂੰ ਪੂਰਾ ਕਰਨ ਲਈ, ਸੇਵਕਾਈ ਦੇ ਹਰ ਪਹਿਲੂ ਵਿਚ ਵਰਤਣ ਲਈ ਕਲੀਸਿਯਾਵਾਂ ਵਿਚ ਵੰਨਸੁਵੰਨੇ ਪ੍ਰਕਾਸ਼ਨ ਉਪਲਬਧ ਹਨ।
4 ਸਾਹਿੱਤ ਵੰਡਣ ਵਿਚ ਸਾਡਾ ਟੀਚਾ ਕੀ ਹੈ? ਸਾਡਾ ਟੀਚਾ ਕੇਵਲ ਸਾਹਿੱਤ ਦੇਣਾ ਨਹੀਂ ਹੈ। ਚੇਲੇ ਬਣਾਉਣ ਦੀ ਕਾਰਜ-ਨਿਯੁਕਤੀ ਦੇ ਦੋ ਪਹਿਲੂ ਹਨ—ਪ੍ਰਚਾਰ ਕਰਨਾ ਅਤੇ ਸਿਖਾਉਣਾ। ਪਹਿਲਾ, ਸਾਨੂੰ ਰਾਜ ਦੀ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਹੈ, ਜਿਸ ਦੁਆਰਾ ਅਸੀਂ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿ ਰਾਜ ਹੀ ਮਨੁੱਖਜਾਤੀ ਦੀ ਇੱਕੋ-ਇਕ ਉਮੀਦ ਹੈ। (ਮੱਤੀ 10:7; 24:14) ਲੰਬੇ ਸਮੇਂ ਤੋਂ ਸਾਡਾ ਬਾਈਬਲ-ਆਧਾਰਿਤ ਸਾਹਿੱਤ ਦੂਸਰਿਆਂ ਦੀ ਰੁਚੀ ਜਗਾਉਣ ਅਤੇ ਉਨ੍ਹਾਂ ਨੂੰ ਰਾਜ ਬਾਰੇ ਗਿਆਨ ਦੇਣ ਦਾ ਇਕ ਪ੍ਰਭਾਵਕਾਰੀ ਜ਼ਰੀਆ ਸਾਬਤ ਹੋਇਆ ਹੈ।
5 ਦੂਸਰਾ, ਜੇਕਰ ਅਸੀਂ ਚੇਲੇ ਬਣਾਉਣੇ ਹਨ, ਤਾਂ ਸਾਨੂੰ ਉਹ ਸਾਰਿਆਂ ਗੱਲਾਂ ਸਿਖਾਉਣੀਆਂ ਹਨ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। (ਮੱਤੀ 11:1; 28:19, 20) ਸਿੱਖਿਆਰਥੀਆਂ ਦੇ ਦਿਲਾਂ ਵਿਚ ਸੱਚਾਈ ਬਿਠਾਉਣ ਅਤੇ ਚੇਲੇ ਬਣਨ ਵਿਚ ਉਨ੍ਹਾਂ ਦੀ ਮਦਦ ਕਰਨ ਵਿਚ ਵੀ ਸਾਹਿੱਤ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ।
6 ਸਾਹਿੱਤ ਸਵੀਕਾਰਨ ਵਾਲੇ ਵਿਅਕਤੀ ਸ਼ਾਇਦ ‘ਬਚਨ ਦੇ ਸੁਣਨ ਵਾਲੇ’ ਹੋਣ, ਪਰ ਜੇ ਕੋਈ ਉਨ੍ਹਾਂ ਦੀ ਮਦਦ ਨਾ ਕਰੇ ਤਾਂ ਉਨ੍ਹਾਂ ਦਾ ਬਚਨ ਉੱਤੇ ਅਮਲ ਕਰਨ ਵਾਲੇ ਬਣਨ ਦੀ ਘੱਟ ਹੀ ਸੰਭਾਵਨਾ ਹੋਵੇਗੀ। (ਯਾਕੂ. 1:22-25) ਜਦ ਤਕ ਕੋਈ ਉਨ੍ਹਾਂ ਨੂੰ ਰਾਹ ਨਾ ਦੱਸੇ, ਤਾਂ ਸ਼ਾਇਦ ਹੀ ਕੋਈ ਵਿਅਕਤੀ ਕਦੇ ਚੇਲਾ ਬਣੇਗਾ। (ਰਸੂ. 8:30, 31) ਉਨ੍ਹਾਂ ਨੂੰ ਇਕ ਸਿੱਖਿਅਕ ਦੀ ਲੋੜ ਹੈ ਜੋ ਉਨ੍ਹਾਂ ਨੂੰ ਸ਼ਾਸਤਰ ਵਿਚ ਪਾਈ ਜਾਂਦੀ ਸੱਚਾਈ ਬਾਰੇ ਕਾਇਲ ਹੋਣ ਵਿਚ ਮਦਦ ਦੇਵੇਗਾ। (ਰਸੂ. 17:2, 3) ਸਾਡਾ ਟੀਚਾ ਹੈ ਉਨ੍ਹਾਂ ਨੂੰ ਸਮਰਪਣ ਅਤੇ ਬਪਤਿਸਮੇ ਤਕ ਤਰੱਕੀ ਕਰਨ ਵਿਚ ਮਦਦ ਦੇਣਾ ਅਤੇ ਉਨ੍ਹਾਂ ਨੂੰ ਦੂਸਰਿਆਂ ਨੂੰ ਸਿਖਾਉਣ ਦੇ ਯੋਗਾ ਬਣਨ ਲਈ ਸਿਖਲਾਈ ਦੇਣਾ।—2 ਤਿਮੋ. 2:2.
7 ਸਭ ਤੋਂ ਵੱਡੀ ਲੋੜ ਹੈ ਹੋਰ ਜ਼ਿਆਦਾ ਸਿੱਖਿਅਕਾਂ ਦੀ: ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਅਸੀਂ ਖ਼ੁਸ਼ ਖ਼ਬਰੀ ਦਾ ਖੁੱਲ੍ਹੇ-ਆਮ ਐਲਾਨ ਕਰਦੇ ਹਾਂ। ਪਰੰਤੂ ਸਿਖਾਉਣ ਵਿਚ ਸ਼ਾਮਲ ਹੈ ਕਿਸੇ ਨੂੰ ਪ੍ਰਗਤੀਸ਼ੀਲ ਢੰਗ ਨਾਲ ਪੜ੍ਹਾਉਣਾ। ਜਦ ਕਿ ਪ੍ਰਚਾਰ ਕਰਨ ਦੁਆਰਾ ਦੂਸਰੇ ਲੋਕ ਰਾਜ ਸੰਦੇਸ਼ ਤੋਂ ਜਾਣੂ ਹੁੰਦੇ ਹਨ, ਵਿਅਕਤੀਆਂ ਨੂੰ ਸਿਖਾਉਣ ਦੁਆਰਾ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸਵੀਕਾਰਨ ਅਤੇ ਉਸ ਉੱਤੇ ਅਮਲ ਕਰਨ ਵਿਚ ਮਦਦ ਮਿਲਦੀ ਹੈ। (ਲੂਕਾ 8:15) ਇਕ ਸਿੱਖਿਅਕ ਕੇਵਲ ਐਲਾਨ ਹੀ ਨਹੀਂ ਕਰਦਾ ਹੈ; ਉਹ ਸਮਝਾਉਂਦਾ ਹੈ, ਚੰਗੀ ਦਲੀਲ ਨਾਲ ਤਰਕ ਕਰਦਾ ਹੈ, ਸਬੂਤ ਪੇਸ਼ ਕਰਦਾ ਹੈ, ਅਤੇ ਕਾਇਲ ਕਰਦਾ ਹੈ।
8 ਸਾਡੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਭੈਣਾਂ-ਭਰਾਵਾਂ ਨੂੰ ਸਿੱਖਿਅਕ ਜਾਂ ਉਪਦੇਸ਼ਕ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਪ੍ਰਚਾਰਕ। (ਇਬ. 5:12ੳ) ਸਾਹਿੱਤ ਵੰਡਣਾ ਸਾਡੇ ਕਾਰਜ ਦਾ ਇਕ ਅਤਿ-ਆਵੱਸ਼ਕ ਭਾਗ ਹੈ, ਪਰ ਸਾਡੀ ਸੇਵਕਾਈ ਦੇ ਦੂਜੇ ਉਦੇਸ਼ ਨੂੰ ਪੂਰਾ ਕਰਨਾ ਆਖ਼ਰਕਾਰ ਇਸ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਸਿੱਖਿਅਕਾਂ ਵਜੋਂ ਕੀ ਕਰਦੇ ਹਾਂ। ਹਾਲਾਂਕਿ ਅਸੀਂ ਖ਼ੁਸ਼ ਹੁੰਦੇ ਹਾਂ ਜਦੋਂ ਅਸੀਂ ਸਾਹਿੱਤ ਵੰਡਣ ਵਿਚ ਸਫ਼ਲ ਹੁੰਦੇ ਹਾਂ, ਫਿਰ ਵੀ ਆਪਣੀ ਸੇਵਕਾਈ ਨੂੰ ਪੂਰਾ ਕਰਨ ਲਈ ਸਾਨੂੰ ਸਾਹਿੱਤ ਦੀ ਵੰਡਾਈ ਨੂੰ ਹੀ ਆਪਣਾ ਅੰਤਿਮ ਟੀਚਾ ਨਹੀਂ ਸਮਝਣਾ ਚਾਹੀਦਾ ਹੈ। (2 ਤਿਮੋ. 4:5) ਸਾਹਿੱਤ ਦੀ ਵੰਡਾਈ ਇਕ ਪ੍ਰਭਾਵਕਾਰੀ ਜ਼ਰੀਆ ਹੈ ਜਿਸ ਰਾਹੀਂ ਦੂਸਰਿਆਂ ਨੂੰ ਸੱਚਾਈ ਸਿਖਾਉਣ ਦਾ ਰਾਹ ਖੁੱਲ੍ਹਦਾ ਹੈ।
9 ਬਾਈਬਲ ਅਧਿਐਨ ਸ਼ੁਰੂ ਕਰਨ ਲਈ ਪੁਨਰ-ਮੁਲਾਕਾਤਾਂ ਕਰੋ: ਸੰਭਵ ਹੈ ਕਿ ਅਸੀਂ ਸਾਰਿਆਂ ਨੇ ਕਈ ਪੁਸਤਕਾਂ, ਵੱਡੀਆਂ ਪੁਸਤਿਕਾਵਾਂ, ਅਤੇ ਰਸਾਲੇ ਵੰਡੇ ਹਨ, ਜਿਸ ਕਾਰਨ ਅਸੀਂ ਕਈ ਲੋਕਾਂ ਨਾਲ ਪੁਨਰ-ਮੁਲਾਕਾਤਾਂ ਕਰਨੀਆਂ ਹਨ। ਸਾਨੂੰ ਦੁਬਾਰਾ ਜਾ ਕੇ ਰੁਚੀ ਵਧਾਉਣ ਲਈ ਬਾਕਾਇਦਾ ਤੌਰ ਤੇ ਸਮਾਂ ਅਲੱਗ ਰੱਖਣਾ ਚਾਹੀਦਾ ਹੈ। ਵਾਪਸ ਜਾਣ ਦਾ ਸਾਡਾ ਮੁੱਖ ਉਦੇਸ਼ ਕੇਵਲ ਹੋਰ ਸਾਹਿੱਤ ਦੇਣਾ ਨਹੀਂ ਪਰ ਲੋਕਾਂ ਨੂੰ ਉਤਸ਼ਾਹ ਦੇਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਜੋ ਸਾਹਿੱਤ ਲਿਆ ਸੀ, ਉਸ ਨੂੰ ਉਹ ਪੜ੍ਹਨ ਅਤੇ ਉਸ ਤੋਂ ਲਾਭ ਉਠਾਉਣ। ਅਸੀਂ ਆਪ ਕਿੰਨੀ ਅਧਿਆਤਮਿਕ ਤਰੱਕੀ ਕਰਦੇ, ਜੇਕਰ ਕੋਈ ਸਾਨੂੰ ਸਹੀ ਗਿਆਨ ਹਾਸਲ ਕਰਨ ਵਿਚ ਮਦਦ ਦੇਣ ਲਈ ਸਾਡੇ ਕੋਲ ਵਾਰ-ਵਾਰ ਨਾ ਆਇਆ ਹੁੰਦਾ?—ਯੂਹੰ. 17:3.
10 ਰੁਚੀ ਦਿਖਾਉਣ ਵਾਲਿਆਂ ਦੇ ਨਾਲ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਵੱਡੀ ਪੁਸਤਿਕਾ ਜਾਂ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਵਿੱਚੋਂ ਬਾਈਬਲ ਅਧਿਐਨ ਸ਼ੁਰੂ ਕਰਨ ਦੇ ਉਦੇਸ਼ ਨਾਲ ਉਨ੍ਹਾਂ ਕੋਲ ਵਾਪਸ ਜਾਓ। ਇਹ ਦੋ ਪ੍ਰਕਾਸ਼ਨ ਰਾਜ ਸੰਦੇਸ਼ ਨੂੰ ਅਜਿਹੇ ਤਰੀਕੇ ਨਾਲ ਪੇਸ਼ ਕਰਦੇ ਹਨ ਜੋ ਸਮਝਣ ਵਿਚ ਆਸਾਨ ਹੈ। ਮੰਗ ਵੱਡੀ ਪੁਸਤਿਕਾ ਵਿਚ ਬਹੁ-ਪੱਖੀ ਅਧਿਐਨ ਕੋਰਸ ਹੈ, ਜੋ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਦਾ ਹੈ। ਗਿਆਨ ਪੁਸਤਕ ਸਾਨੂੰ ਦੂਸਰਿਆਂ ਨੂੰ ਵੇਰਵੇ ਸਾਹਿੱਤ, ਪਰੰਤੂ ਸਰਲ, ਸਾਫ਼, ਅਤੇ ਸੰਖੇਪ ਤਰੀਕੇ ਨਾਲ ਸੱਚਾਈ ਸਿਖਾਉਣ ਦੇ ਯੋਗ ਬਣਾਉਂਦੀ ਹੈ।
11 ਸੌਖਾ ਬਣਾਇਆ ਗਿਆ ਸਿੱਖਿਆ ਕਾਰਜਕ੍ਰਮ, ਜੋ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਸਮਝਾਇਆ ਗਿਆ ਹੈ, ਸਿੱਖਿਅਕ ਲਈ ਸਿਖਾਉਣ ਅਤੇ ਸਿੱਖਿਆਰਥੀ ਲਈ ਸਿੱਖਣ ਦਾ ਕੰਮ ਆਸਾਨ ਬਣਾਉਂਦਾ ਹੈ। ਇਸ ਅੰਤਰ-ਪੱਤਰ ਦੀ ਇਕ ਕਾਪੀ ਆਪਣੇ ਕੋਲ ਰੱਖੋ ਤਾਂਕਿ ਤੁਸੀਂ ਸਿਖਾਉਣ ਦੀਆਂ ਉਨ੍ਹਾਂ ਵਿਧੀਆਂ ਅਤੇ ਤਰੀਕਿਆਂ ਦਾ ਪੁਨਰ-ਵਿਚਾਰ ਕਰ ਸਕੋ ਜੋ ਪ੍ਰਭਾਵਕਾਰੀ ਸਿੱਧ ਹੋਏ ਹਨ। ਇਸ ਵਿਚ ਦਿੱਤੇ ਗਏ ਕੁਝ ਸੁਝਾਅ ਇਸ ਵਿਸ਼ੇ ਉੱਤੇ ਹਨ: ਸਿੱਖਿਆਰਥੀ ਵਿਚ ਅਸਲੀ ਅਤੇ ਨਿੱਜੀ ਰੁਚੀ ਕਿਵੇਂ ਦਿਖਾਉਣੀ ਹੈ, ਹਰੇਕ ਅਧਿਐਨ ਦੌਰਾਨ ਅਧਿਆਇ ਦਾ ਕਿੰਨਾ ਭਾਗ ਪੂਰਾ ਕਰਨਾ ਹੈ, ਵਿਸ਼ੇ ਨਾਲ ਅਸੰਬੰਧਿਤ ਸਵਾਲਾਂ ਨਾਲ ਕਿਵੇਂ ਨਿਭਣਾ ਹੈ, ਸਿੱਖਿਅਕ ਅਤੇ ਸਿੱਖਿਆਰਥੀ ਦੋਵਾਂ ਨੂੰ ਕਿਵੇਂ ਅਧਿਐਨ ਲਈ ਪਹਿਲਾਂ ਤੋਂ ਤਿਆਰੀ ਕਰਨੀ ਹੈ, ਅਤੇ ਸਿੱਖਿਆਰਥੀ ਨੂੰ ਯਹੋਵਾਹ ਦੇ ਸੰਗਠਨ ਵੱਲ ਕਿਵੇਂ ਨਿਰਦੇਸ਼ਿਤ ਕਰਨਾ ਹੈ। ਇਨ੍ਹਾਂ ਸੁਝਾਵਾਂ ਦੀ ਪੈਰਵੀ ਕਰਨ ਦੁਆਰਾ, ਸਾਡੇ ਵਿੱਚੋਂ ਜ਼ਿਆਦਾ ਭੈਣ-ਭਰਾ, ਨਾਲੇ ਨਵੇਂ ਵਿਅਕਤੀ ਵੀ ਪ੍ਰਗਤੀਸ਼ੀਲ ਅਧਿਐਨ ਕਰਵਾ ਸਕਣਗੇ।
12 ਖੇਤਰ ਤੋਂ ਚੰਗੀ ਸਫ਼ਲਤਾ ਦੀਆਂ ਰਿਪੋਰਟਾਂ: ਚੇਲੇ ਬਣਾਉਣ ਦੇ ਕੰਮ ਦੀ ਰਫ਼ਤਾਰ ਵਧਾਉਣ ਲਈ ਮੰਗ ਵੱਡੀ ਪੁਸਤਿਕਾ ਅਤੇ ਗਿਆਨ ਪੁਸਤਕ ਬਹੁਤ ਉਪਯੋਗੀ ਸਾਬਤ ਹੋਈਆਂ ਹਨ। ਬੋਲੀਵੀਆ ਵਿਚ ਇਕ ਭਰਾ ਨੇ ਮੰਗ ਵੱਡੀ ਪੁਸਤਿਕਾ ਹਾਸਲ ਕਰਦੇ ਹੀ ਇਸ ਨੂੰ ਤੁਰੰਤ ਇਕ ਆਦਮੀ ਨਾਲ ਅਧਿਐਨ ਸ਼ੁਰੂ ਕਰਨ ਲਈ ਇਸਤੇਮਾਲ ਕੀਤਾ। ਚਾਰ ਮਹੀਨਿਆਂ ਮਗਰੋਂ ਇਹ ਸਿੱਖਿਆਰਥੀ, ਜ਼ਿਲ੍ਹਾ ਮਹਾਂ-ਸੰਮੇਲਨ ਵਿਚ ਆਨੰਦਿਤ ਬਪਤਿਸਮਕ ਉਮੀਦਵਾਰਾਂ ਵਿਚ ਸ਼ਾਮਲ ਸੀ!
13 ਬਹੁਤ ਸਾਰੇ ਵਿਅਕਤੀ ਗਿਆਨ ਪੁਸਤਕ ਦਾ ਅਧਿਐਨ ਪੂਰਾ ਕਰਨ ਮਗਰੋਂ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਹੋਏ ਹਨ। ਅੰਗੋਲਾ ਦੀ ਇਕ ਕਲੀਸਿਯਾ ਦੇ ਇਲਾਕੇ ਵਿਚ ਗਿਆਨ ਪੁਸਤਕ ਦੀ ਵਰਤੋਂ ਆਰੰਭ ਹੋਣ ਤੋਂ ਕੇਵਲ ਚਾਰ ਮਹੀਨਿਆਂ ਵਿਚ ਪ੍ਰਕਾਸ਼ਕਾਂ ਵੱਲੋਂ ਕਰਵਾਏ ਜਾ ਰਹੇ ਬਾਈਬਲ ਅਧਿਐਨਾਂ ਦੀ ਗਿਣਤੀ 190 ਤੋਂ ਵੱਧ ਕੇ 260 ਹੋ ਗਈ ਹੈ ਅਤੇ ਸਭਾ ਹਾਜ਼ਰੀ 180 ਤੋਂ ਦੁਗਣੀ ਹੋ ਕੇ 360 ਹੋ ਗਈ ਹੈ। ਇਸ ਦੇ ਕੁਝ ਹੀ ਸਮੇਂ ਬਾਅਦ, ਇਕ ਨਵੀਂ ਕਲੀਸਿਯਾ ਕਾਇਮ ਕਰਨ ਦੀ ਲੋੜ ਪਈ।
14 ਗਿਆਨ ਪੁਸਤਕ ਵਿੱਚੋਂ ਆਪਣਾ ਪਹਿਲਾ ਅਧਿਐਨ ਸ਼ੁਰੂ ਕਰਾਉਣ ਮਗਰੋਂ, ਇਕ ਭਰਾ ਨੇ ਕਿਹਾ ਕਿ ਇਸ ਵਿੱਚੋਂ ਅਧਿਐਨ ਕਰਾਉਣਾ “ਆਸਾਨ ਹੈ ਜੇਕਰ ਸੰਚਾਲਕ ਕੇਵਲ ਸਵਾਲ ਪੁੱਛੇ, ਕੁਝ ਯੋਗ ਸ਼ਾਸਤਰਵਚਨ ਪੜ੍ਹੇ, ਅਤੇ ਨਿਸ਼ਚਿਤ ਕਰੇ ਕਿ ਸਿੱਖਿਆਰਥੀ ਸਮਝ ਰਿਹਾ ਹੈ।” ਹਾਲਾਂਕਿ ਉਹ ਹਮੇਸ਼ਾ ਸੋਚਦਾ ਸੀ ਕਿ ਕੇਵਲ ਬਹੁਤ ਜ਼ਿਆਦਾ ਯੋਗ ਪ੍ਰਕਾਸ਼ਕ ਹੀ ਪ੍ਰਗਤੀਸ਼ੀਲ ਬਾਈਬਲ ਅਧਿਐਨ ਕਰਨਾ ਸਕਦੇ ਸਨ ਅਤੇ ਉਹ ਆਪ ਇੰਜ ਕਦੇ ਵੀ ਨਹੀਂ ਕਰ ਸਕੇਗਾ, ਫਿਰ ਵੀ ਉਸ ਨੂੰ ਹੁਣ ਅਹਿਸਾਸ ਹੋਇਆ ਹੈ ਕਿ ਉਹ ਅਧਿਐਨ ਕਰਵਾ ਸਕਦਾ ਸੀ, ਅਤੇ ਉਸ ਨੇ ਕਿਹਾ: “ਜੇ ਮੈਂ ਅਧਿਐਨ ਕਰਵਾ ਸਕਦਾ ਹਾਂ ਤਾਂ ਕੋਈ ਵੀ ਕਰਵਾ ਸਕਦਾ ਹੈ।”
15 ਆਪਣੀ ਸੇਵਕਾਈ ਦੇ ਇਕ ਪਹਿਲੂ ਵਜੋਂ ਬਾਈਬਲ ਅਧਿਐਨ ਕਰਵਾਉਣ ਦੁਆਰਾ ਹੀ ਅਸੀਂ ਚੇਲੇ ਬਣਾਉਣ ਦੇ ਉਦੇਸ਼ ਨੂੰ ਪੂਰਾ ਕਰਦੇ ਹਾਂ। ਜਿਨ੍ਹਾਂ ਨੇ ਸੇਵਕਾਈ ਦੇ ਇਸ ਪਹਿਲੂ ਵਿਚ ਹਿੱਸਾ ਪਾਉਣ ਦੀ ਯੋਗਤਾ ਵਿਕਸਿਤ ਕੀਤੀ ਹੈ, ਉਹ ਇਸ ਨੂੰ ਸੱਚ-ਮੁੱਚ ਸੰਤੋਖਜਨਕ ਅਤੇ ਫਲਦਾਇਕ ਪਾਉਂਦੇ ਹਨ। ਇੰਜ ਹੋਵੇ ਕਿ ਸਾਡੇ ਬਾਰੇ ਵੀ ਇਹ ਕਿਹਾ ਜਾ ਸਕੇ ਕਿ ਅਸੀਂ “ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ” ਕਰ ਰਹੇ ਹਾਂ “ਅਤੇ ਪ੍ਰਭੁ ਯਿਸੂ ਮਸੀਹ ਦੇ ਵਿਖੇ ਉਪਦੇਸ਼ ਦੇ ਰਹੇ ਹਾਂ।”—ਰਸੂ. 28:31.