ਜਨਵਰੀ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਜਨਵਰੀ 5
ਗੀਤ 10
8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਜਨਵਰੀ 13 ਅਤੇ/ਜਾਂ 14 ਲਈ ਖੇਤਰ ਸੇਵਾ ਪ੍ਰਬੰਧਾਂ ਬਾਰੇ ਦੱਸੋ।
17 ਮਿੰਟ: “ਪੂਰਣ ਗਵਾਹੀ ਦੇਣ ਵਿਚ ਆਨੰਦ ਮਾਣੋ।” ਹਾਜ਼ਰੀਨ ਨਾਲ ਲੇਖ ਦੀ ਚਰਚਾ। ਪ੍ਰਭਾਵਕਾਰੀ ਪੇਸ਼ਕਾਰੀ ਦੇ ਜ਼ਰੂਰੀ ਤੱਤਾਂ ਨੂੰ ਉਜਾਗਰ ਕਰੋ: (1) ਦੋਸਤਾਨਾ ਨਮਸਕਾਰ ਕਹੋ, (2) ਰੁਚੀ ਵਾਲੇ ਕਿਸੇ ਵਰਤਮਾਨ ਵਿਸ਼ੇ ਉੱਤੇ ਟਿੱਪਣੀ ਕਰੋ ਜਾਂ ਸਵਾਲ ਪੁੱਛੋ, (3) ਉਚਿਤ ਸ਼ਾਸਤਰਵਚਨ ਦਿਖਾਓ, ਅਤੇ (4) ਪੇਸ਼ ਕੀਤੇ ਜਾ ਰਹੇ ਪ੍ਰਕਾਸ਼ਨ ਵੱਲ ਧਿਆਨ ਖਿੱਚੋ। ਇਕ ਯੋਗ ਪ੍ਰਕਾਸ਼ਕ ਕੋਲੋਂ ਪਹਿਲੀ ਮੁਲਾਕਾਤ ਲਈ ਅਤੇ ਇਸ ਨਾਲ ਸੰਬੰਧਿਤ ਪੁਨਰ-ਮੁਲਾਕਾਤ ਲਈ ਸੁਝਾਈ ਗਈ ਪੇਸ਼ਕਾਰੀ ਪ੍ਰਦਰਸ਼ਿਤ ਕਰਵਾਓ।
20 ਮਿੰਟ: ਲਹੂ ਬਾਰੇ ਪਰਮੇਸ਼ੁਰ ਦੇ ਨਿਯਮ ਦਾ ਸਮਰਥਨ ਕਰਨ ਲਈ ਹੁਣ ਤੋਂ ਤਿਆਰੀ ਕਰੋ। ਇਕ ਯੋਗ ਬਜ਼ੁਰਗ ਅਗਾਊਂ ਚਿਕਿਤਸਾ ਨਿਰਦੇਸ਼/ਰਿਹਾਈ ਕਾਰਡ ਨੂੰ ਭਰਨ ਦੀ ਮਹੱਤਤਾ ਉੱਤੇ ਚਰਚਾ ਕਰਦਾ ਹੈ। ਜ਼ਬੂਰ 19:7 ਵਿਚ ਦਿੱਤਾ ਗਿਆ ਈਸ਼ਵਰ-ਪ੍ਰੇਰਿਤ ਨਿਰਦੇਸ਼ਨ ਦਿਖਾਉਂਦਾ ਹੈ ਕਿ ਰਸੂਲਾਂ ਦੇ ਕਰਤੱਬ 15:28, 29, ਲਹੂ ਬਾਰੇ ਪਰਮੇਸ਼ੁਰ ਦੇ ਸੰਪੂਰਣ ਨਿਯਮ ਦਾ ਇਕ ਪ੍ਰਗਟਾਵਾ ਹੈ। ਨਿਸ਼ਠਾਵਾਨ ਉਪਾਸਕ ਇਸ ਨਿਯਮ ਦਾ ਸਮਰਥਨ ਕਰਨ ਦੀ ਸਖ਼ਤ ਕੋਸ਼ਿਸ਼ ਕਰਦੇ ਹਨ। ਇਹ ਦਸਤਾਵੇਜ਼ ਤੁਹਾਡੇ ਇਸ ਦ੍ਰਿੜ੍ਹ-ਸੰਕਲਪ ਨੂੰ ਜਾਣੂ ਕਰਾਉਂਦਾ ਹੈ ਅਤੇ ਤੁਹਾਡੇ ਲਈ ਬੋਲਦਾ ਹੈ ਜਦੋਂ ਤੁਸੀਂ ਬੋਲਣ ਦੇ ਯੋਗ ਨਹੀਂ ਹੁੰਦੇ ਹੋ। (ਤੁਲਨਾ ਕਰੋ ਕਹਾਉਤਾਂ 22:3.) ਇਕ ਨਵਾਂ ਕਾਰਡ ਦਿਖਾਉਂਦਾ ਹੈ ਕਿ ਤੁਸੀਂ ਅਜੇ ਵੀ ਲਹੂ ਲੈਣ ਤੋਂ ਇਨਕਾਰ ਕਰਨ ਲਈ ਦ੍ਰਿੜ੍ਹ ਹੋ। ਇਸ ਸਭਾ ਮਗਰੋਂ, ਨਵਾਂ ਕਾਰਡ ਹਾਸਲ ਕਰਨ ਦੇ ਇੱਛੁਕ ਬਪਤਿਸਮਾ-ਪ੍ਰਾਪਤ ਗਵਾਹ ਇਸ ਨੂੰ ਸਾਹਿੱਤ ਕਾਊਂਟਰ ਤੋਂ ਲੈ ਸਕਦੇ ਹਨ, ਅਤੇ ਜਿਨ੍ਹਾਂ ਦੇ ਬਪਤਿਸਮਾ-ਰਹਿਤ ਨਾਬਾਲਗ ਬੱਚੇ ਹਨ, ਉਹ ਹਰੇਕ ਬੱਚੇ ਲਈ ਇਕ ਸ਼ਨਾਖਤੀ ਕਾਰਡ ਲੈ ਸਕਦੇ ਹਨ। ਇਹ ਕਾਰਡ ਹੁਣੇ ਨਹੀਂ ਭਰੇ ਜਾਣੇ ਚਾਹੀਦੇ ਹਨ। ਘਰ ਜਾ ਕੇ ਇਨ੍ਹਾਂ ਨੂੰ ਧਿਆਨ ਨਾਲ ਭਰਿਆ ਜਾਣਾ ਚਾਹੀਦਾ ਹੈ, ਪਰੰਤੂ ਇਨ੍ਹਾਂ ਤੇ ਦਸਤਖਤ ਨਹੀਂ ਕਰਨੇ ਚਾਹੀਦੇ ਹਨ। ਸਾਰੇ ਕਾਰਡਾਂ ਉੱਤੇ ਦਸਤਖਤ ਕਰਨ, ਗਵਾਹਾਂ ਦੇ ਦਸਤਖਤ ਲੈਣ, ਅਤੇ ਮਿਤੀ ਭਰਨ ਦਾ ਕੰਮ ਅਗਲੇ ਕਲੀਸਿਯਾ ਪੁਸਤਕ ਅਧਿਐਨ ਦੇ ਬਾਅਦ ਪੁਸਤਕ ਅਧਿਐਨ ਸੰਚਾਲਕ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਹ ਯਕੀਨੀ ਬਣਾਵੇਗਾ ਕਿ ਉਸ ਦੇ ਸਮੂਹ ਦੇ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਨੂੰ ਲੋੜੀਂਦੀ ਮਦਦ ਮਿਲੇ ਜੋ ਇਸ ਚਿਕਿਤਸਾ ਨਿਰਦੇਸ਼ ਕਾਰਡ ਨੂੰ ਕਾਨੂੰਨੀ ਰੂਪ ਦੇਣਾ ਚਾਹੁੰਦੇ ਹਨ। ਗਵਾਹਾਂ ਵਜੋਂ ਦਸਤਖਤ ਕਰਨ ਵਾਲਿਆਂ ਨੂੰ ਅਸਲ ਵਿਚ ਕਾਰਡ ਦੇ ਮਾਲਕ ਨੂੰ ਦਸਤਾਵੇਜ਼ ਉੱਤੇ ਦਸਤਖਤ ਕਰਦੇ ਹੋਏ ਦੇਖਣਾ ਚਾਹੀਦਾ ਹੈ। ਜੇਕਰ ਕੋਈ ਉਸ ਵੇਲੇ ਗ਼ੈਰ-ਹਾਜ਼ਰ ਸਨ ਅਤੇ ਕਾਰਡ ਭਰਨ ਅਤੇ ਇਸ ਉੱਤੇ ਦਸਤਖਤ ਕਰਨ ਦੇ ਇੱਛੁਕ ਹਨ, ਉਨ੍ਹਾਂ ਨੂੰ ਅਗਲੀ ਸੇਵਾ ਸਭਾ ਵਿਚ ਸੰਚਾਲਕਾਂ/ਬਜ਼ੁਰਗਾਂ ਵੱਲੋਂ ਮਦਦ ਦਿੱਤੀ ਜਾਵੇਗੀ ਜਦ ਤਕ ਕਿ ਸਾਰੇ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕਾਂ ਦੇ ਕਾਰਡ ਸਹੀ ਤਰੀਕੇ ਨਾਲ ਭਰੇ ਨਾ ਜਾਣ। (ਅਕਤੂਬਰ 15, 1991, ਦੀ ਚਿੱਠੀ ਦਾ ਪੁਨਰ-ਵਿਚਾਰ ਕਰੋ।) ਬਪਤਿਸਮਾ-ਰਹਿਤ ਪ੍ਰਕਾਸ਼ਕ ਇਸ ਕਾਰਡ ਦੇ ਸ਼ਬਦਾਂ ਨੂੰ ਆਪਣੇ ਹਾਲਾਤ ਅਤੇ ਵਿਸ਼ਵਾਸ ਅਨੁਸਾਰ ਢਾਲਦੇ ਹੋਏ, ਖ਼ੁਦ ਆਪਣੀ ਵਰਤੋਂ ਲਈ ਅਤੇ ਆਪਣੇ ਬੱਚਿਆਂ ਦੀ ਵਰਤੋਂ ਲਈ ਆਪੋ-ਆਪਣਾ ਨਿਰਦੇਸ਼-ਪੱਤਰ ਤਿਆਰ ਕਰ ਸਕਦੇ ਹਨ।
ਗੀਤ 142 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜਨਵਰੀ 12
ਗੀਤ 125
10 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
15 ਮਿੰਟ: “ਨਿਮੰਤ੍ਰਣ ਪਰਚਿਆਂ ਦੀ ਚੰਗੀ ਵਰਤੋਂ ਕਰੋ।” ਹਾਜ਼ਰੀਨ ਨਾਲ ਚਰਚਾ। ਦਸੰਬਰ 1, 1996, ਪਹਿਰਾਬੁਰਜ, ਸਫ਼ਾ 6, ਪੈਰਾ 15, ਵਿਚ ਦਿੱਤਾ ਗਿਆ ਅਨੁਭਵ ਦੱਸੋ। ਜੇਕਰ ਕਲੀਸਿਯਾ ਹੁਣ ਤਕ ਨਿਮੰਤ੍ਰਣ ਪਰਚੇ ਇਸਤੇਮਾਲ ਨਹੀਂ ਕਰਦੀ ਆਈ ਹੈ, ਪਰ ਹਾਲ ਹੀ ਵਿਚ ਇਨ੍ਹਾਂ ਨੂੰ ਆਰਡਰ ਕੀਤਾ ਹੈ, ਤਾਂ ਦੱਸੋ ਕਿ ਇਹ ਛੇਤੀ ਆਉਣ ਵਾਲੇ ਹਨ।
20 ਮਿੰਟ: “ਯਹੋਵਾਹ ਮਹਾ-ਸ਼ਕਤੀ ਦਿੰਦਾ ਹੈ।” ਸਵਾਲ ਅਤੇ ਜਵਾਬ। (ਦੇਖੋ w90 7/15 19, ਪੈਰੇ 15-16.) ਕੁਝ ਪ੍ਰਕਾਸ਼ਕਾਂ ਦਾ ਪ੍ਰਬੰਧ ਕਰੋ ਜੋ ਉਤਸ਼ਾਹਜਨਕ ਅਨੁਭਵ ਦੱਸਣ ਕਿ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਬਲ ਦਿੱਤਾ ਹੈ।
ਗੀਤ 81 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜਨਵਰੀ 19
ਗੀਤ 1
10 ਮਿੰਟ: ਸਥਾਨਕ ਘੋਸ਼ਣਾਵਾਂ। ਜਨਵਰੀ 26 ਲਈ ਖੇਤਰ ਸੇਵਾ ਪ੍ਰਬੰਧਾਂ ਬਾਰੇ ਦੱਸੋ।
15 ਮਿੰਟ: ਸਥਾਨਕ ਲੋੜਾਂ।
20 ਮਿੰਟ: ਪਰਿਵਾਰਕ ਅਧਿਐਨ ਜੋ ਖ਼ੁਸ਼ੀ ਲਿਆਉਂਦਾ ਹੈ। ਵਿਆਹੁਤਾ ਜੋੜਾ ਆਪਣੇ ਪਰਿਵਾਰ ਦੀਆਂ ਅਧਿਆਤਮਿਕ ਲੋੜਾਂ ਦੀ ਚਰਚਾ ਕਰਦਾ ਹੈ। ਆਪਣੇ ਬੱਚਿਆਂ ਉੱਤੇ ਗ਼ਲਤ ਢੰਗ ਨਾਲ ਅਸਰ ਪਾਉਣ ਵਾਲੇ ਸੰਸਾਰਕ ਪ੍ਰਭਾਵਾਂ ਬਾਰੇ ਚਿੰਤਿਤ ਹੁੰਦੇ ਹੋਏ, ਉਹ ਆਪਣੇ ਬੱਚਿਆਂ ਦੀ ਅਧਿਆਤਮਿਕਤਾ ਨੂੰ ਮਜ਼ਬੂਤ ਕਰਨ ਦੀ ਲੋੜ ਮਹਿਸੂਸ ਕਰਦੇ ਹਨ, ਪਰ ਕਬੂਲ ਕਰਦੇ ਹਨ ਕਿ ਉਨ੍ਹਾਂ ਦਾ ਪਰਿਵਾਰਕ ਅਧਿਐਨ ਅਨਿਯਮਿਤ ਅਤੇ ਅਕਸਰ ਨਿਸਫਲ ਰਿਹਾ ਹੈ। ਇਕੱਠੇ ਮਿਲ ਕੇ ਉਹ ਅਗਸਤ 1, 1997, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 26-9, ਉੱਤੇ ਦਿੱਤੇ ਗਏ ਸੁਝਾਵਾਂ ਦਾ ਪੁਨਰ-ਵਿਚਾਰ ਕਰਦੇ ਹਨ ਕਿ ਇਕ ਅਰਥਪੂਰਣ ਪਰਿਵਾਰਕ ਅਧਿਐਨ ਕਿਵੇਂ ਕਰਵਾਉਣਾ ਹੈ। ਮਾਤਾ ਅਤੇ ਪਿਤਾ ਦੋਵੇਂ ਦ੍ਰਿੜ੍ਹ ਹਨ ਕਿ ਉਹ ਆਪਣੇ ਬੱਚਿਆਂ ਦੇ ਅਧਿਆਤਮਿਕ ਕਲਿਆਣ ਦੀ ਰੱਖਿਆ ਕਰਨ ਲਈ ਇਨ੍ਹਾਂ ਸੁਝਾਵਾਂ ਦੀ ਪੈਰਵੀ ਕਰਨਗੇ।
ਗੀਤ 146 ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਜਨਵਰੀ 26
ਗੀਤ 187
12 ਮਿੰਟ: ਸਥਾਨਕ ਘੋਸ਼ਣਾਵਾਂ। ਫਰਵਰੀ ਦੀ ਸਾਹਿੱਤ ਪੇਸ਼ਕਸ਼ ਦਾ ਪੁਨਰ-ਵਿਚਾਰ ਕਰੋ। ਸਦਾ ਦੇ ਲਈ ਜੀਉਂਦੇ ਰਹਿਣਾ, ਗਿਆਨ, ਅਤੇ ਪਰਿਵਾਰਕ ਖ਼ੁਸ਼ੀ ਪੁਸਤਕਾਂ ਵਿੱਚੋਂ ਇਕ ਜਾਂ ਦੋ ਨੁਕਤਿਆਂ ਦਾ ਜ਼ਿਕਰ ਕਰੋ ਜੋ ਇਨ੍ਹਾਂ ਨੂੰ ਪੇਸ਼ ਕਰਨ ਵਿਚ ਸਹਾਈ ਹੋਣਗੇ।
15 ਮਿੰਟ: “ਯਹੋਵਾਹ ਦੀ ਉਪਾਸਨਾ ਦੇ ਸਥਾਨ ਲਈ ਆਦਰ ਦਿਖਾਓ।” ਸਵਾਲ ਅਤੇ ਜਵਾਬ। ਇਸ ਭਾਗ ਨੂੰ ਇਕ ਬਜ਼ੁਰਗ ਸੰਭਾਲੇਗਾ, ਜੋ ਇਸ ਨੂੰ ਸੁਖਾਵੇਂ ਢੰਗ ਨਾਲ ਸਥਾਨਕ ਹਾਲਾਤ ਉੱਤੇ ਲਾਗੂ ਕਰੇਗਾ।
18 ਮਿੰਟ: ਵਿਸ਼ਵ-ਵਿਆਪੀ ਗਵਾਹੀ ਕਾਰਜ ਵਿਚ ਆਪਣਾ ਭਾਗ ਰਿਪੋਰਟ ਕਰਨਾ। (ਸਾਡੀ ਸੇਵਕਾਈ [ਅੰਗ੍ਰੇਜ਼ੀ] ਪੁਸਤਕ, ਸਫ਼ੇ 100-2, 106-10 ਉੱਤੇ ਆਧਾਰਿਤ) ਸੈਕਟਰੀ ਇਸ ਭਾਸ਼ਣ ਅਤੇ ਚਰਚਾ ਨੂੰ ਸੰਭਾਲੇਗਾ। ਨਿਯਮਿਤ ਤੌਰ ਤੇ ਆਪਣੇ ਕਾਰਜ ਨੂੰ ਰਿਪੋਰਟ ਕਰਨ ਦੀ ਸ਼ਾਸਤਰੀ ਪੂਰਵ-ਉਦਾਹਰਣ ਦਿਖਾਉਣ ਮਗਰੋਂ, ਉਹ ਦੋ ਸਹਾਇਕ ਸੇਵਕਾਂ ਨੂੰ ਉਪ-ਸਿਰਲੇਖ “ਅਸੀਂ ਆਪਣੀ ਖੇਤਰ ਸੇਵਾ ਕਿਉਂ ਰਿਪੋਰਟ ਕਰਦੇ ਹਾਂ” ਦਾ ਪੁਨਰ-ਵਿਚਾਰ ਕਰਨ ਲਈ ਸੱਦਾ ਦਿੰਦਾ ਹੈ। ਫਿਰ ਸੈਕਟਰੀ ਇਸ ਉੱਤੇ ਜ਼ੋਰ ਦਿੰਦਾ ਹੈ ਕਿ ਸਹੀ ਰਿਪੋਰਟਾਂ ਨੂੰ ਸਮੇਂ ਸਿਰ ਦੇਣਾ ਬਹੁਤ ਜ਼ਰੂਰੀ ਹੈ। ਉਹ ਕੁਝ ਕਾਰਨ ਦੱਸਦਾ ਹੈ ਕਿ ਕਿਉਂ ਨਿੱਜੀ ਟੀਚੇ ਰੱਖਣੇ ਲਾਭਕਾਰੀ ਹਨ, ਅਤੇ ਅੰਤ ਵਿਚ ਉਹ ਉਨ੍ਹਾਂ ਬਰਕਤਾਂ ਬਾਰੇ ਉਤਸ਼ਾਹਜਨਕ ਟਿੱਪਣੀਆਂ ਕਰਦਾ ਹੈ ਜੋ ਗਵਾਹੀ ਕਾਰਜ ਵਿਚ ਪੂਰਾ ਭਾਗ ਲੈਣ ਵਾਲਿਆਂ ਨੂੰ ਮਿਲਦੀਆਂ ਹਨ।
ਗੀਤ 189 ਅਤੇ ਸਮਾਪਤੀ ਪ੍ਰਾਰਥਨਾ।