ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/98 ਸਫ਼ਾ 2
  • ਮਾਰਚ ਦੇ ਲਈ ਸੇਵਾ ਸਭਾਵਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਾਰਚ ਦੇ ਲਈ ਸੇਵਾ ਸਭਾਵਾਂ
  • ਸਾਡੀ ਰਾਜ ਸੇਵਕਾਈ—1998
  • ਸਿਰਲੇਖ
  • ਸਪਤਾਹ ਆਰੰਭ ਮਾਰਚ 2
  • ਸਪਤਾਹ ਆਰੰਭ ਮਾਰਚ 9
  • ਸਪਤਾਹ ਆਰੰਭ ਮਾਰਚ 16
  • ਸਪਤਾਹ ਆਰੰਭ ਮਾਰਚ 23
  • ਸਪਤਾਹ ਆਰੰਭ ਮਾਰਚ 30
ਸਾਡੀ ਰਾਜ ਸੇਵਕਾਈ—1998
km 3/98 ਸਫ਼ਾ 2

ਮਾਰਚ ਦੇ ਲਈ ਸੇਵਾ ਸਭਾਵਾਂ

ਸਪਤਾਹ ਆਰੰਭ ਮਾਰਚ 2

ਗੀਤ 3

8 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ।

15 ਮਿੰਟ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਇਕ ਬਜ਼ੁਰਗ ਦੁਆਰਾ ਭਾਸ਼ਣ। ਸਮਾਰਕ ਵਿਚ ਹਾਜ਼ਰ ਹੋਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਹੋਏ ਸਾਡੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ, ਸਫ਼ੇ 80-1, ਉੱਤੇ ਸੰਖੇਪ ਵਿਚ ਟਿੱਪਣੀ ਦਿਓ।

22 ਮਿੰਟ: “ਦੂਜਿਆਂ ਦੇ ਦਿਲਾਂ ਵਿਚ ਸਦੀਪਕ ਜੀਵਨ ਦੀ ਉਮੀਦ ਬਿਠਾਓ।” ਹਾਜ਼ਰੀਨ ਨਾਲ ਲੇਖ ਦੀ ਚਰਚਾ। ਸੰਖੇਪ ਵਿਚ ਸਮਝਾਓ ਕਿ ਗੱਲ-ਬਾਤ ਨੂੰ ਜਾਰੀ ਰੱਖਣ ਲਈ ਸਵਾਲਾਂ ਨੂੰ ਕਿਵੇਂ ਪ੍ਰਭਾਵਕਾਰੀ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ। ਰਹਿਨੁਮਾਯਾਨਾ ਅਤੇ ਦ੍ਰਿਸ਼ਟੀਕੋਣ ਸਵਾਲਾਂ ਦੀਆਂ ਕੁਝ ਉਦਾਹਰਣਾਂ ਦਿਓ ਜੋ ਪੇਸ਼ਕਾਰੀ ਵਿਚ ਇਸਤੇਮਾਲ ਕੀਤੇ ਜਾ ਸਕਦੇ ਹਨ। (ਦੇਖੋ ਸਕੂਲ ਗਾਈਡਬੁੱਕ, ਸਫ਼ੇ 51-2, ਪੈਰੇ 10-12.) ਪਹਿਲੀ ਮੁਲਾਕਾਤ ਲਈ ਸੁਝਾਈ ਗਈ ਇਕ ਪੇਸ਼ਕਾਰੀ ਅਤੇ ਇਸ ਦੀ ਪੁਨਰ-ਮੁਲਾਕਾਤ ਨੂੰ ਇਕ ਯੋਗ ਪ੍ਰਕਾਸ਼ਕ ਵੱਲੋਂ ਪ੍ਰਦਰਸ਼ਿਤ ਕਰਵਾਓ, ਇਹ ਦਿਖਾਉਂਦੇ ਹੋਏ ਕਿ ਇਕ ਬਾਈਬਲ ਅਧਿਐਨ ਸ਼ੁਰੂ ਕੀਤਾ ਜਾ ਰਿਹਾ ਹੈ।

ਗੀਤ 88 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 9

ਗੀਤ 60

8 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।

15 ਮਿੰਟ: 1998 ਯੀਅਰ ਬੁੱਕ ਤੋਂ ਪੂਰਾ ਲਾਭ ਉਠਾਓ। ਪਿਤਾ ਆਪਣੇ ਪਰਿਵਾਰ ਨਾਲ ਸਫ਼ੇ 3-6, 31 ਉੱਤੇ ਪੁਨਰ-ਵਿਚਾਰ ਕਰਦੇ ਹੋਏ, ਪਿਛਲੇ ਸਾਲ ਦੀਆਂ ਵਿਸ਼ਵ-ਵਿਆਪੀ ਦੈਵ-ਸ਼ਾਸਕੀ ਪ੍ਰਾਪਤੀਆਂ ਬਾਰੇ ਦੱਸਦਾ ਹੈ। ਭੋਜਨ ਸਮੇਂ ਇਕੱਠੇ ਮਿਲ ਕੇ ਦੈਨਿਕ ਪਾਠ ਅਤੇ ਯੀਅਰ ਬੁੱਕ ਦੇ ਕੁਝ ਭਾਗਾਂ ਨੂੰ ਪੜ੍ਹਨ ਅਤੇ ਇਨ੍ਹਾਂ ਦੀ ਚਰਚਾ ਕਰਨ ਦੁਆਰਾ ਜੋ ਲਾਭ ਪਰਿਵਾਰ ਹਾਸਲ ਕਰਦਾ ਹੈ, ਉਨ੍ਹਾਂ ਉੱਤੇ ਵਿਚਾਰ ਕਰੋ ਅਤੇ ਪੂਰਾ ਸਾਲ ਇੰਜ ਕਰਦੇ ਰਹਿਣ ਦਾ ਦ੍ਰਿੜ੍ਹ ਸੰਕਲਪ ਕਰੋ।

22 ਮਿੰਟ: “ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ?” (ਪੈਰੇ 1-11) ਸਵਾਲ ਅਤੇ ਜਵਾਬ। ਪਿਛਲੇ ਸਾਲ ਸਹਿਯੋਗੀ ਪਾਇਨੀਅਰੀ ਕਰਨ ਦੀ ਮੁਹਿੰਮ ਦੀਆਂ ਵਿਸ਼ੇਸ਼ਤਾਵਾਂ ਦੱਸੋ, ਜੋ 1998 ਯੀਅਰ ਬੁੱਕ ਵਿਚ ਰਿਪੋਰਟ ਕੀਤੀਆਂ ਗਈਆਂ ਹਨ। ਉਸ ਸਮੇਂ ਦੌਰਾਨ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਥਾਨਕ ਪ੍ਰਕਾਸ਼ਕਾਂ ਦੀ ਗਿਣਤੀ ਦੱਸੋ। ਪਾਇਨੀਅਰੀ ਕਰਨ ਤੋਂ ਤੁਰੰਤ ਮਿਲਣ ਵਾਲੇ ਨਿੱਜੀ ਲਾਭਾਂ ਦੀ ਚਰਚਾ ਕਰੋ, ਅਤੇ ਦਿਖਾਓ ਕਿ ਇਹ ਵਧੀਕ ਜਤਨ ਕਿਵੇਂ ਕਲੀਸਿਯਾ ਦੀ ਤਰੱਕੀ ਵਿਚ ਯੋਗਦਾਨ ਪਾਉਂਦਾ ਹੈ। ਅਪ੍ਰੈਲ ਅਤੇ ਮਈ ਵਿਚ ਜ਼ਿਆਦਾ ਪ੍ਰਕਾਸ਼ਕਾਂ ਨੂੰ ਪਾਇਨੀਅਰੀ ਕਰਨ ਲਈ ਸਹਾਇਤਾ ਦੇਣ ਲਈ ਸਥਾਨਕ ਤੌਰ ਤੇ ਕੀਤੇ ਜਾ ਰਹੇ ਸੇਵਾ ਪ੍ਰਬੰਧਾਂ ਬਾਰੇ ਦੱਸੋ। ਸਭਾ ਤੋਂ ਬਾਅਦ ਪ੍ਰਕਾਸ਼ਕ ਅਰਜ਼ੀ ਹਾਸਲ ਕਰ ਸਕਦੇ ਹਨ।

ਗੀਤ 195 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 16

ਗੀਤ 43

8 ਮਿੰਟ: ਸਥਾਨਕ ਘੋਸ਼ਣਾਵਾਂ। ਸਾਰੇ ਰੁਚੀ ਰੱਖਣ ਵਾਲਿਆਂ ਨੂੰ ਮਾਰਚ 29 ਦੇ ਖ਼ਾਸ ਪਬਲਿਕ ਭਾਸ਼ਣ ਲਈ ਹਾਜ਼ਰ ਹੋਣ ਦਾ ਸੱਦਾ ਦਿਓ। ਭਾਸ਼ਣ ਦਾ ਵਿਸ਼ਾ ਹੈ “ਤੁਸੀਂ ਕਿਉਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ।”

15 ਮਿੰਟ: ਸਥਾਨਕ ਲੋੜਾਂ।

22 ਮਿੰਟ: “ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ?” (ਪੈਰੇ 12-19) ਸਵਾਲ ਅਤੇ ਜਵਾਬ। ਸਾਡੀ ਸੇਵਕਾਈ ਪੁਸਤਕ, ਸਫ਼ੇ 113-14, ਉੱਤੇ ਦੱਸੀਆਂ ਗਈਆਂ ਯੋਗਤਾਵਾਂ ਦਾ ਪੁਨਰ-ਵਿਚਾਰ ਕਰੋ। ਵਿਆਖਿਆ ਕਰੋ ਕਿ ਸਹਿਯੋਗੀ ਪਾਇਨੀਅਰੀ ਕਿਵੇਂ ਇਕ ਪ੍ਰਕਾਸ਼ਕ ਨੂੰ ਨਿਯਮਿਤ ਪਾਇਨੀਅਰ ਸੇਵਾ ਲਈ ਤਿਆਰ ਕਰਦੀ ਹੈ। ਪਿਛਲੀ ਬਸੰਤ ਨੂੰ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਕੁਝ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ 60 ਘੰਟਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਸਮਾਂ-ਸਾਰਣੀ ਕਿਵੇਂ ਤਿਆਰ ਕੀਤੀ ਸੀ। ਅੰਤਰ-ਪੱਤਰ ਦੇ ਆਖ਼ਰੀ ਸਫ਼ੇ ਉੱਤੇ ਦਿੱਤੀ ਗਈ ਸਮਾਂ-ਸਾਰਣੀ ਦਾ ਕਿਹੜਾ ਨਮੂਨਾ ਉਨ੍ਹਾਂ ਲਈ ਸਭ ਤੋਂ ਵਧੀਆ ਸਾਬਤ ਹੋਇਆ? ਜਿਵੇਂ ਸਮਾਂ ਇਜਾਜ਼ਤ ਦੇਵੇ, 1987 ਯੀਅਰ ਬੁੱਕ, ਸਫ਼ੇ 48-9, 245-6, ਵਿੱਚੋਂ ਅਨੁਭਵ ਦੱਸੋ। ਪ੍ਰਕਾਸ਼ਕਾਂ ਨੂੰ ਸਭਾ ਤੋਂ ਬਾਅਦ ਅਰਜ਼ੀ ਲੈਣ ਲਈ ਉਤਸ਼ਾਹ ਦਿਓ।

ਗੀਤ 224 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 23

ਗੀਤ 94

10 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਰੁਚੀ ਰੱਖਣ ਵਾਲਿਆਂ ਨੂੰ ਅਪ੍ਰੈਲ 11 ਨੂੰ ਸਮਾਰਕ ਲਈ ਸੱਦਾ ਦੇਣਾ ਸ਼ੁਰੂ ਕਰ ਦੇਣ। ਸਮਾਰਕ ਸੱਦਾ ਪੱਤਰ ਦੀ ਇਕ ਕਾਪੀ ਦਿਖਾਓ, ਅਤੇ ਸਾਰਿਆਂ ਨੂੰ ਉਤਸ਼ਾਹ ਦਿਓ ਕਿ ਉਹ ਇਨ੍ਹਾਂ ਨੂੰ ਪ੍ਰਾਪਤ ਕਰ ਕੇ ਇਸ ਹਫ਼ਤੇ ਵੰਡਣਾ ਸ਼ੁਰੂ ਕਰ ਦੇਣ। ਅਪ੍ਰੈਲ ਵਿਚ ਸਹਿਯੋਗੀ ਪਾਇਨੀਅਰੀ ਕਰਨ ਵਾਲੇ ਸਾਰੇ ਪ੍ਰਕਾਸ਼ਕਾਂ ਦੇ ਨਾਂ ਐਲਾਨ ਕਰੋ। ਦੱਸੋ ਕਿ ਅਰਜ਼ੀ ਭਰਨ ਲਈ ਅਜੇ ਵੀ ਸਮਾਂ ਹੈ। ਅਪ੍ਰੈਲ ਵਿਚ ਖੇਤਰ ਸੇਵਾ ਲਈ ਰੱਖੀਆਂ ਗਈਆਂ ਸਭਾਵਾਂ ਦੀ ਪੂਰੀ ਸਮਾਂ-ਸਾਰਣੀ ਦੱਸੋ।

20 ਮਿੰਟ: ਨਵੇਂ ਵਿਅਕਤੀਆਂ ਨੂੰ ਖੇਤਰ ਸੇਵਾ ਲਈ ਤਿਆਰ ਕਰੋ। ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਗਿਆਨ ਪੁਸਤਕ ਤੋਂ ਅਧਿਐਨ ਕਰਵਾਉਣ ਵਾਲੇ ਪ੍ਰਕਾਸ਼ਕਾਂ ਨੂੰ ਆਪਣੇ ਸਿੱਖਿਆਰਥੀਆਂ ਨੂੰ ਖੇਤਰ ਸੇਵਾ ਵਿਚ ਭਾਗ ਲੈਣ ਲਈ ਤਿਆਰ ਕਰਨ ਬਾਰੇ ਸੋਚਣਾ ਚਾਹੀਦਾ ਹੈ। ਗਿਆਨ ਪੁਸਤਕ, ਸਫ਼ੇ 105-6, ਪੈਰਾ 14, ਅਤੇ ਸਫ਼ਾ 179, ਪੈਰਾ 20, ਵਿਚ ਦੱਸੀ ਗਈ ਗੱਲ ਵੱਲ ਧਿਆਨ ਖਿੱਚੋ। ਨਵੇਂ ਵਿਅਕਤੀਆਂ ਨੂੰ ਬਪਤਿਸਮਾ-ਰਹਿਤ ਪ੍ਰਕਾਸ਼ਕ ਵਜੋਂ ਪਛਾਣੇ ਜਾਣ ਲਈ ਨਵੰਬਰ 15, 1988, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-17, ਪੈਰੇ 7-10, ਵਿਚ ਦਿੱਤੀ ਗਈ ਕਾਰਜਵਿਧੀ ਦਾ ਪੁਨਰ-ਵਿਚਾਰ ਕਰੋ। ਨਵੇਂ ਬਪਤਿਸਮਾ-ਰਹਿਤ ਪ੍ਰਕਾਸ਼ਕਾਂ ਨੂੰ ਸੇਵਕਾਈ ਸ਼ੁਰੂ ਕਰਨ ਵਿਚ ਮਦਦ ਦੇਣ ਲਈ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਦੇ ਪੈਰਾ 19 ਵਿਚ ਦਿੱਤੇ ਗਏ ਸੁਝਾਵਾਂ ਉੱਤੇ ਵਿਚਾਰ ਕਰੋ।

15 ਮਿੰਟ: ਪ੍ਰਸ਼ਨ ਡੱਬੀ। ਸਵਾਲ ਅਤੇ ਜਵਾਬ। ਬਜ਼ੁਰਗ ਸਾਡੀ ਸੇਵਕਾਈ ਪੁਸਤਕ, ਸਫ਼ਾ 131, ਪੈਰੇ 1 ਅਤੇ 2, ਵਿਚ ਦਿੱਤੀ ਗਈ ਸਾਮੱਗਰੀ ਦਾ ਪੁਨਰ-ਵਿਚਾਰ ਕਰਦਾ ਹੈ।

ਗੀਤ 47 ਅਤੇ ਸਮਾਪਤੀ ਪ੍ਰਾਰਥਨਾ।

ਸਪਤਾਹ ਆਰੰਭ ਮਾਰਚ 30

ਗੀਤ 29

12 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਮਾਰਚ ਦੀ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਰਸਾਲਿਆਂ ਦੇ ਤਾਜ਼ੇ ਅੰਕ ਦਿਖਾਓ, ਅਤੇ ਸੁਝਾਅ ਦਿਓ ਕਿ ਇਨ੍ਹਾਂ ਨੂੰ ਪੇਸ਼ ਕਰਦੇ ਸਮੇਂ ਤੁਸੀਂ ਕਿਹੜੇ ਲੇਖ ਉਜਾਗਰ ਕਰੋਗੇ, ਅਤੇ ਗੱਲ-ਬਾਤ ਦੇ ਕੁਝ ਖ਼ਾਸ ਮੁੱਦਿਆਂ ਦਾ ਜ਼ਿਕਰ ਕਰੋ। “ਸਮਾਰਕ ਯਾਦ-ਦਹਾਨੀਆਂ” ਦਾ ਪੁਨਰ-ਵਿਚਾਰ ਕਰੋ, ਅਤੇ ਸਥਾਨਕ ਸਮਾਰਕ ਪ੍ਰਬੰਧਾਂ ਬਾਰੇ ਦੱਸੋ। ਬਾਈਬਲ ਸਿੱਖਿਆਰਥੀਆਂ ਅਤੇ ਦੂਸਰੇ ਰੁਚੀ ਰੱਖਣ ਵਾਲਿਆਂ ਨੂੰ ਹਾਜ਼ਰ ਹੋਣ ਵਿਚ ਮਦਦ ਦੇਣ ਲਈ ਸਾਰਿਆਂ ਨੂੰ ਫਾਈਨਲ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਸਾਰਿਆਂ ਨੂੰ ਯਾਦ ਦਿਲਾਓ ਕਿ ਉਹ ਨਿਸ਼ਚੇ ਹੀ ਅਪ੍ਰੈਲ 6-11 ਲਈ ਅਨੁਸੂਚਿਤ ਸਮਾਰਕ ਬਾਈਬਲ ਪਠਨ ਦੀ ਪੈਰਵੀ ਕਰਨ, ਜਿਵੇਂ ਕਿ ਪ੍ਰਤਿਦਿਨ ਸ਼ਾਸਤਰਵਚਨਾਂ ਦੀ ਜਾਂਚ ਕਰਨਾ ਵਿਚ ਉਲੀਕਿਆ ਗਿਆ ਹੈ।

13 ਮਿੰਟ: “ਬੱਚਿਓ—ਤੁਸੀਂ ਸਾਡੀ ਖ਼ੁਸ਼ੀ ਹੋ!” ਸਵਾਲ ਅਤੇ ਜਵਾਬ। ਅਗਸਤ 1, 1987, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 25, ਵਿੱਚੋਂ ਅਨੁਭਵ ਦੱਸੋ।

20 ਮਿੰਟ: ਅਧਿਆਤਮਿਕ ਥਕਾਵਟ ਵਿਰੁੱਧ ਲੜਨ ਦੇ ਤਰੀਕੇ। ਦੋ ਬਜ਼ੁਰਗ ਜਨਵਰੀ 15, 1986, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 19, ਉੱਤੇ ਦਿੱਤੀ ਡੱਬੀ ਦੀ ਚਰਚਾ ਕਰਦੇ ਹਨ। ਸ਼ਾਸਤਰ ਵਿੱਚੋਂ ਸਮਝਾਓ ਕਿ ਹਰੇਕ “ਥਕਾਵਟ ਦੇ ਲੱਛਣ” ਵਾਸਤੇ ਇਕ ਵਿਅਕਤੀ “ਧੀਰਜ ਲਈ ਸਹਾਇਕ ਸਾਧਨ” ਤੋਂ ਕਿਵੇਂ ਲਾਭ ਹਾਸਲ ਕਰ ਸਕਦਾ ਹੈ। ਫਿਰ ਦੋ ਪ੍ਰਕਾਸ਼ਕਾਂ ਦੀ ਇੰਟਰਵਿਊ ਲਓ ਜੋ ਇਸ ਉੱਤੇ ਟਿੱਪਣੀ ਕਰਦੇ ਹਨ ਕਿ ਅਜਿਹੇ ਮੁੱਦਿਆਂ ਨੂੰ ਲਾਗੂ ਕਰਨ ਨਾਲ ਉਨ੍ਹਾਂ ਨੂੰ ਆਪਣਾ ਅਧਿਆਤਮਿਕ ਬਲ ਕਾਇਮ ਰੱਖਣ ਵਿਚ ਕਿਵੇਂ ਮਦਦ ਮਿਲੀ ਹੈ।

ਗੀਤ 140 ਅਤੇ ਸਮਾਪਤੀ ਪ੍ਰਾਰਥਨਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ