ਸਭਾਵਾਂ ਵਿਚ ਟਿੱਪਣੀਆਂ ਦੇਣ ਦੁਆਰਾ ਇਕ ਦੂਜੇ ਨੂੰ ਉਤਸ਼ਾਹਿਤ ਕਰੋ
1 ਸਾਨੂੰ ਇਬਰਾਨੀਆਂ 10:24 ਵਿਚ ‘ਇੱਕ ਦੂਏ ਨੂੰ ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ’ ਦੀ ਤਾਕੀਦ ਕੀਤੀ ਗਈ ਹੈ। ਇਸ ਵਿਚ ਕਲੀਸਿਯਾ ਸਭਾਵਾਂ ਦੌਰਾਨ ਅਰਥਭਰਪੂਰ ਟਿੱਪਣੀਆਂ ਦੇ ਕੇ ਇਕ ਦੂਜੇ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ। ਸਾਨੂੰ ਟਿੱਪਣੀਆਂ ਕਿਉਂ ਦੇਣੀਆਂ ਚਾਹੀਦੀਆਂ ਹਨ? ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਕਿਨ੍ਹਾਂ ਨੂੰ ਇਸ ਦਾ ਲਾਭ ਪਹੁੰਚੇਗਾ?
2 ਉਨ੍ਹਾਂ ਸਮਿਆਂ ਬਾਰੇ ਸੋਚੋ ਜਦੋਂ ਤੁਸੀਂ ਦੂਜਿਆਂ ਦੀਆਂ ਸਰਲ, ਸਪੱਸ਼ਟ ਅਭਿਵਿਅਕਤੀਆਂ ਸੁਣ ਕੇ ਲਾਭ ਪ੍ਰਾਪਤ ਕੀਤਾ ਅਤੇ ਜਿਨ੍ਹਾਂ ਨੇ ਤੁਹਾਡੀ ਸਮਝ ਵਿਚ ਵਾਧਾ ਕੀਤਾ, ਤੇ ਤੁਹਾਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕੀਤਾ। ਤੁਹਾਡੇ ਕੋਲ ਵੀ ਉਨ੍ਹਾਂ ਲਈ ਇਸ ਤਰ੍ਹਾਂ ਕਰਨ ਦਾ ਵਿਸ਼ੇਸ਼-ਸਨਮਾਨ ਹੈ। ਜਦੋਂ ਤੁਸੀਂ ਸਭਾਵਾਂ ਵਿਚ ਟਿੱਪਣੀਆਂ ਦਿੰਦੇ ਹੋ, ਤਾਂ ਤੁਸੀਂ ਹਾਜ਼ਰ ਹੋਏ ਸਾਰੇ ਲੋਕਾਂ ਦੀ ਹੌਸਲਾ-ਅਫ਼ਜ਼ਾਈ ਲਈ ‘ਕੋਈ ਆਤਮਕ ਦਾਨ’ ਦੇਣ ਦੀ ਇੱਛਾ ਨੂੰ ਪ੍ਰਦਰਸ਼ਿਤ ਕਰਦੇ ਹੋ।—ਰੋਮੀ. 1:11, 12.
3 ਵਧੀਆ ਟਿੱਪਣੀਆਂ ਕਿਵੇਂ ਦੇਈਏ: ਪੈਰੇ ਦੇ ਹਰ ਵਿਚਾਰ ਨੂੰ ਲੈ ਕੇ ਲੰਮੀਆਂ ਟਿੱਪਣੀਆਂ ਨਾ ਦਿਓ। ਲੰਮੀਆਂ ਟਿੱਪਣੀਆਂ ਕਾਰਨ ਖ਼ਾਸ ਜਵਾਬ ਸਪੱਸ਼ਟ ਨਹੀਂ ਹੁੰਦਾ ਹੈ ਅਤੇ ਦੂਸਰਿਆਂ ਨੂੰ ਹਿੱਸਾ ਲੈਣ ਤੋਂ ਨਿਰਾਸ਼ ਕਰ ਸਕਦੀਆਂ ਹਨ। ਪੈਰੇ ਉੱਤੇ ਪਹਿਲੀ ਟਿੱਪਣੀ ਛਪੇ ਸਵਾਲ ਦਾ ਸੰਖੇਪ ਅਤੇ ਸਿੱਧਾ ਜਵਾਬ ਹੋਣਾ ਚਾਹੀਦਾ ਹੈ। ਜਿਹੜੇ ਹੋਰ ਅੱਗੋਂ ਟਿੱਪਣੀਆਂ ਦਿੰਦੇ ਹਨ, ਉਹ ਸਾਮੱਗਰੀ ਦੀ ਵਿਵਹਾਰਕ ਵਰਤੋਂ ਬਾਰੇ ਜਾਂ ਸ਼ਾਸਤਰਵਚਨ ਕਿਵੇਂ ਲਾਗੂ ਹੁੰਦੇ ਹਨ, ਦੇ ਬਾਰੇ ਦੱਸ ਸਕਦੇ ਹਨ। ਸਕੂਲ ਗਾਈਡਬੁੱਕ, ਸਫ਼ੇ 90-2 ਵੇਖੋ।
4 ਜੇਕਰ ਟਿੱਪਣੀਆਂ ਦੇਣ ਦੇ ਵਿਚਾਰ ਤੋਂ ਹੀ ਤੁਹਾਨੂੰ ਘਬਰਾਹਟ ਹੁੰਦੀ ਹੈ, ਤਾਂ ਪਹਿਲਾਂ ਤੋਂ ਹੀ ਇਕ ਸੰਖੇਪ ਟਿੱਪਣੀ ਤਿਆਰ ਕਰੋ, ਅਤੇ ਸੰਚਾਲਕ ਨੂੰ ਉਸ ਪੈਰੇ ਦੇ ਜਵਾਬ ਲਈ ਆਪਣਾ ਨਾਂ ਦੇ ਦਿਓ। ਜਦੋਂ ਤੁਸੀਂ ਕੁਝ ਸਭਾਵਾਂ ਵਿਚ ਇਸ ਤਰ੍ਹਾਂ ਕਰੋਗੇ, ਤਾਂ ਬਾਅਦ ਵਿਚ ਸਭਾਵਾਂ ਵਿਚ ਹਿੱਸਾ ਲੈਣਾ ਤੁਹਾਡੇ ਲਈ ਹੋਰ ਆਸਾਨ ਹੋ ਜਾਵੇਗਾ। ਯਾਦ ਕਰੋ ਕਿ ਮੂਸਾ ਅਤੇ ਯਿਰਮਿਯਾਹ ਨੇ ਵੀ ਕਿਹਾ ਸੀ ਕਿ ਉਹ ਲੋਕਾਂ ਦੇ ਸਾਮ੍ਹਣੇ ਬੋਲਣ ਦੇ ਅਯੋਗ ਸਨ। (ਕੂਚ 4:10; ਯਿਰ. 1:6) ਪਰ ਯਹੋਵਾਹ ਨੇ ਆਪਣੇ ਵੱਲੋਂ ਬੋਲਣ ਲਈ ਉਨ੍ਹਾਂ ਦੀ ਮਦਦ ਕੀਤੀ, ਅਤੇ ਉਹ ਤੁਹਾਡੀ ਵੀ ਜ਼ਰੂਰ ਮਦਦ ਕਰੇਗਾ।
5 ਤੁਹਾਡੀਆਂ ਟਿੱਪਣੀਆਂ ਦੁਆਰਾ ਕਿਨ੍ਹਾਂ ਨੂੰ ਲਾਭ ਪਹੁੰਚੇਗਾ? ਤੁਹਾਨੂੰ ਖ਼ੁਦ ਨੂੰ ਇਸ ਦਾ ਲਾਭ ਹੋਵੇਗਾ ਕਿਉਂਕਿ ਤੁਹਾਡੀਆਂ ਟਿੱਪਣੀਆਂ, ਸੱਚਾਈ ਨੂੰ ਤੁਹਾਡੇ ਮਨਾਂ ਅਤੇ ਦਿਲਾਂ ਵਿਚ ਹੋਰ ਚੰਗੀ ਤਰ੍ਹਾਂ ਨਾਲ ਬਿਠਾ ਦੇਣਗੀਆਂ ਜੋ ਬਾਅਦ ਵਿਚ ਇਸ ਜਾਣਕਾਰੀ ਨੂੰ ਮੁੜ ਚੇਤੇ ਕਰਨ ਲਈ ਆਸਾਨ ਬਣਾ ਦੇਣਗੀਆਂ। ਨਾਲੇ ਦੂਜਿਆਂ ਨੂੰ ਵੀ ਤੁਹਾਡੀਆਂ ਉਤਸ਼ਾਹਿਤ ਕਰਨ ਵਾਲੀਆਂ ਅਭਿਵਿਅਕਤੀਆਂ ਤੋਂ ਬਹੁਤ ਲਾਭ ਪਹੁੰਚੇਗਾ। ਅਸੀਂ ਉਤਸ਼ਾਹਿਤ ਹੁੰਦੇ ਹਾਂ ਜਦੋਂ ਸਾਰੇ ਭੈਣ-ਭਰਾ, ਚਾਹੇ ਉਹ ਤਜਰਬੇਕਾਰ, ਨੌਜਵਾਨ, ਸ਼ਰਮੀਲੇ ਜਾਂ ਨਵੇਂ ਹੋਣ, ਕਲੀਸਿਯਾ ਸਭਾਵਾਂ ਵਿਚ ਟਿੱਪਣੀ ਦੇਣ ਦੁਆਰਾ ਆਪਣੀ ਨਿਹਚਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦੇ ਹਨ।
6 ਜਦੋਂ ਅਸੀਂ ਸਭਾਵਾਂ ਵਿਚ ਇਕ ਦੂਸਰੇ ਨੂੰ ਉਤਸ਼ਾਹਿਤ ਕਰਨ ਲਈ ‘ਵੇਲੇ ਸਿਰ ਕਹੇ ਬਚਨ’ ਇਸਤੇਮਾਲ ਕਰਦੇ ਹਾਂ, ਤਾਂ ਇਹ ਸਾਨੂੰ ਯਕੀਨਨ ਹੀ ‘ਕਿਹਾ ਚੰਗਾ ਲੱਗੇਗਾ!’—ਕਹਾ. 15:23.