ਨਵੰਬਰ ਦੇ ਲਈ ਸੇਵਾ ਸਭਾਵਾਂ
ਹਫ਼ਤਾ ਆਰੰਭ ਨਵੰਬਰ 2
ਗੀਤ 38
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਦੇਸ਼ ਅਤੇ ਸਥਾਨਕ ਕਲੀਸਿਯਾ ਦੀ ਜੁਲਾਈ ਖੇਤਰ ਸੇਵਾ ਰਿਪੋਰਟ ਉੱਤੇ ਟਿੱਪਣੀ ਕਰੋ।
15 ਮਿੰਟ: “ਸਾਰਿਆਂ ਨੂੰ ‘ਦਿਲੋਂ ਉਪਦੇਸ਼ ਨੂੰ ਸਵੀਕਾਰ ਕਰਨਾ’ ਚਾਹੀਦਾ ਹੈ!” ਸਵਾਲ ਅਤੇ ਜਵਾਬ। ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਪੈਰਾ 21, ਵਿੱਚੋਂ ਵਾਧੂ ਸੁਝਾਅ ਪੇਸ਼ ਕਰੋ।
20 ਮਿੰਟ: “ਮੈਨੂੰ ਇਕ ਬਾਈਬਲ ਅਧਿਐਨ ਚਾਹੀਦਾ ਹੈ!” ਸੇਵਾ ਨਿਗਾਹਬਾਨ ਦੀ ਹਾਜ਼ਰੀਨ ਨਾਲ ਚਰਚਾ। ਸਮਝਾਓ ਕਿ ਸਥਾਨਕ ਤੌਰ ਤੇ ਪੁਨਰ-ਮੁਲਾਕਾਤਾਂ ਕਰਨ ਦਾ ਸਾਂਝਾ ਜਤਨ ਕਿਵੇਂ ਕੀਤਾ ਜਾਵੇਗਾ। ਜਿੱਥੋਂ ਤਕ ਹੋ ਸਕੇ, ਤਜਰਬੇਕਾਰ ਪ੍ਰਕਾਸ਼ਕ ਨਵੇਂ ਪ੍ਰਕਾਸ਼ਕਾਂ ਦੇ ਨਾਲ ਕੰਮ ਕਰ ਸਕਦੇ ਹਨ। ਮਈ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ, ਪੈਰੇ 12-15 ਵਿਚ ਦਿੱਤੇ ਗਏ ਸੁਝਾਵਾਂ ਉੱਤੇ ਪੁਨਰ-ਵਿਚਾਰ ਕਰੋ। ਇਕ ਯੋਗ ਪ੍ਰਕਾਸ਼ਕ ਦੁਆਰਾ ਇਹ ਪ੍ਰਦਰਸ਼ਿਤ ਕਰਵਾਓ ਕਿ ਪੁਨਰ-ਮੁਲਾਕਾਤ ਕਰਨ ਵੇਲੇ ਬਾਈਬਲ ਅਧਿਐਨ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਸਾਰਿਆਂ ਨੂੰ ਨਵਾਂ ਬਾਈਬਲ ਅਧਿਐਨ ਸ਼ੁਰੂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਨ ਲਈ ਉਤਸ਼ਾਹਿਤ ਕਰੋ।
ਗੀਤ 35 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਨਵੰਬਰ 9
ਗੀਤ 187
13 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ। ਪ੍ਰਸ਼ਨ ਡੱਬੀ।
15 ਮਿੰਟ: ਸਥਾਨਕ ਲੋੜਾਂ।
17 ਮਿੰਟ: “ਸਭਾਵਾਂ ਵਿਚ ਟਿੱਪਣੀਆਂ ਦੇਣ ਦੁਆਰਾ ਇਕ ਦੂਜੇ ਨੂੰ ਉਤਸ਼ਾਹਿਤ ਕਰੋ।” ਸਵਾਲ ਅਤੇ ਜਵਾਬ। ਸਪੱਸ਼ਟ ਕਰੋ ਕਿ ਟਿੱਪਣੀਆਂ ਦੇਣ ਨਾਲ ਕਿਵੇਂ ਸਾਡੀ ਅਧਿਆਤਮਿਕ ਤਰੱਕੀ ਵਿਚ ਵਾਧਾ ਹੁੰਦਾ ਹੈ। (ਸਕੂਲ ਗਾਈਡਬੁੱਕ, ਪਾਠ 38, ਪੈਰਾ 4 ਦੇਖੋ।) ਕੁਝ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਸੱਦਾ ਦਿਓ ਕਿ ਉਨ੍ਹਾਂ ਨੇ ਟਿੱਪਣੀਆਂ ਦੇਣ ਵੇਲੇ ਆਪਣੀ ਹਿਚਕਿਚਾਹਟ ਤੇ ਕਿਵੇਂ ਕਾਬੂ ਪਾਇਆ ਅਤੇ ਸਭਾਵਾਂ ਵਿਚ ਹਿੱਸਾ ਲੈਣ ਤੇ ਉਨ੍ਹਾਂ ਨੂੰ ਕਿਵੇਂ ਅਸੀਸਾਂ ਮਿਲੀਆਂ।
ਗੀਤ 51 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਨਵੰਬਰ 16
ਗੀਤ 182
8 ਮਿੰਟ: ਸਥਾਨਕ ਘੋਸ਼ਣਾਵਾਂ। “ਭਾਰਤੀ ਭਾਸ਼ਾਵਾਂ ਵਿਚ ਸੋਲ” ਨਾਮਕ ਡੱਬੀ ਉੱਤੇ ਚਰਚਾ ਕਰੋ।
20 ਮਿੰਟ: “ਅਗਵਾਈ ਕਰਨ ਵਾਲੇ ਨਿਗਾਹਬਾਨ—ਦੈਵ-ਸ਼ਾਸਕੀ ਸੇਵਕਾਈ ਸਕੂਲ ਨਿਗਾਹਬਾਨ।” ਸਕੂਲ ਨਿਗਾਹਬਾਨ ਦੁਆਰਾ ਭਾਸ਼ਣ। ਸਕੂਲ ਗਾਈਡਬੁੱਕ, ਸਫ਼ੇ 10-11, ਪੈਰੇ 6-12, ਦੀ ਚਰਚਾ ਕਰੋ।
17 ਮਿੰਟ: “ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਵੋ।” ਅੰਤਰ-ਪੱਤਰ ਦੇ ਪੈਰੇ 1-7 ਦੀ ਸਵਾਲ-ਜਵਾਬ ਦੁਆਰਾ ਚਰਚਾ। ਉਨ੍ਹਾਂ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰੋ ਜਿਹੜੇ ਖ਼ਾਸ ਤੌਰ ਤੇ ਸਥਾਨਕ ਖੇਤਰ ਉੱਤੇ ਲਾਗੂ ਹੁੰਦੇ ਹਨ।
ਗੀਤ 167 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਨਵੰਬਰ 23
ਗੀਤ 89
8 ਮਿੰਟ: ਸਥਾਨਕ ਘੋਸ਼ਣਾਵਾਂ। ਅਗਸਤ 8, 1998, ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਪਿਛਲੇ ਸਫ਼ੇ ਤੇ ਛਪੇ ਉਨ੍ਹਾਂ ਅਨੁਭਵਾਂ ਦੇ ਬਾਰੇ ਦੱਸੋ, ਜਿਨ੍ਹਾਂ ਵਿਚ ਲੋਕਾਂ ਉੱਤੇ ਸਰਬ ਮਹਾਨ ਮਨੁੱਖ ਪੁਸਤਕ ਦੇ ਪਏ ਪ੍ਰਭਾਵਾਂ ਬਾਰੇ ਦੱਸਿਆ ਗਿਆ ਹੈ। ਸਾਰੇ ਪ੍ਰਕਾਸ਼ਕਾਂ ਨੂੰ ਹਰ ਉਚਿਤ ਮੌਕੇ ਤੇ ਇਸ ਪੁਸਤਕ ਨੂੰ ਪੇਸ਼ ਕਰਨ ਲਈ ਸਚੇਤ ਰਹਿਣਾ ਚਾਹੀਦਾ ਹੈ।
17 ਮਿੰਟ: “ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਵੋ।” ਅੰਤਰ-ਪੱਤਰ ਦੇ ਪੈਰੇ 8-21 ਦੀ ਸਵਾਲ-ਜਵਾਬ ਦੁਆਰਾ ਚਰਚਾ। ਉਨ੍ਹਾਂ ਨੁਕਤਿਆਂ ਉੱਤੇ ਧਿਆਨ ਕੇਂਦ੍ਰਿਤ ਕਰੋ ਜਿਹੜੇ ਖ਼ਾਸ ਤੌਰ ਤੇ ਸਥਾਨਕ ਖੇਤਰ ਉੱਤੇ ਲਾਗੂ ਹੁੰਦੇ ਹਨ।
20 ਮਿੰਟ: ਬਾਈਬਲ ਪਠਨ ਨੂੰ ਹੋਰ ਲਾਭਦਾਇਕ ਬਣਾਉਣ ਲਈ ਸੁਝਾਅ। ਮਈ 1, 1995, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 16-17, ਉੱਤੇ ਆਧਾਰਿਤ ਭਾਸ਼ਣ। ਰੋਜ਼ਾਨਾ ਬਾਈਬਲ ਪਠਨ ਤੋਂ ਪ੍ਰਾਪਤ ਹੋਣ ਵਾਲੇ ਅਧਿਆਤਮਿਕ ਫ਼ਾਇਦਿਆਂ ਨੂੰ ਉਜਾਗਰ ਕਰੋ। ਦਿੱਤੇ ਗਏ ਸੁਝਾਵਾਂ ਦਾ ਪੁਨਰ-ਵਿਚਾਰ ਕਰੋ ਅਤੇ ਚਰਚਾ ਕਰੋ ਕਿ ਇਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ। ਦੋ ਜਾਂ ਤਿੰਨ ਪ੍ਰਕਾਸ਼ਕਾਂ ਨੂੰ ਇਹ ਦੱਸਣ ਲਈ ਕਹੋ ਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਰੋਜ਼ ਪੜ੍ਹਨ ਦੁਆਰਾ ਕਿਵੇਂ ਫ਼ਾਇਦਾ ਪ੍ਰਾਪਤ ਕਰ ਰਹੇ ਹਨ।
ਗੀਤ 46 ਅਤੇ ਸਮਾਪਤੀ ਪ੍ਰਾਰਥਨਾ।
ਹਫ਼ਤਾ ਆਰੰਭ ਨਵੰਬਰ 30
ਗੀਤ 64
15 ਮਿੰਟ: ਸਥਾਨਕ ਘੋਸ਼ਣਾਵਾਂ। ਸਾਰਿਆਂ ਨੂੰ ਖੇਤਰ ਸੇਵਾ ਰਿਪੋਰਟ ਦੇਣ ਦਾ ਚੇਤਾ ਕਰਾਓ। ਜਿਨ੍ਹਾਂ ਭੈਣ-ਭਰਾਵਾਂ ਨੇ ਨਵੰਬਰ ਵਿਚ ਕਿਸੇ ਦੇ ਨਾਲ ਬਾਈਬਲ ਅਧਿਐਨ ਸ਼ੁਰੂ ਨਹੀਂ ਕੀਤਾ ਹੈ, ਉਨ੍ਹਾਂ ਨੂੰ ਦਸੰਬਰ ਦੌਰਾਨ ਆਪਣੇ ਜਤਨ ਜਾਰੀ ਰੱਖਣ ਲਈ ਉਤਸ਼ਾਹਿਤ ਕਰੋ, ਜਦੋਂ ਗਿਆਨ ਪੁਸਤਕ ਨੂੰ ਨਿਊ ਵਰਲਡ ਟ੍ਰਾਂਸਲੇਸ਼ਨ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਗਿਆਨ ਪੁਸਤਕ ਦੇ ਸਫ਼ਾ 19 ਉੱਤੇ ਦਿੱਤੀ ਡੱਬੀ ਦਾ ਇਸਤੇਮਾਲ ਕਰਦੇ ਹੋਏ ਇਕ ਯੋਗ ਪ੍ਰਕਾਸ਼ਕ ਵੱਲੋਂ ਇਕ ਪੁਨਰ-ਮੁਲਾਕਾਤ ਪ੍ਰਦਰਸ਼ਿਤ ਕਰਵਾਓ; ਪ੍ਰਕਾਸ਼ਕ ਸਮਝਾਉਂਦਾ ਹੈ ਕਿ ਬਾਈਬਲ ਦੀਆਂ ਸਿੱਖਿਆਵਾਂ ਨੂੰ ਸਮਝਣ ਲਈ ਇਸ ਪੁਸਤਕ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ ਅਤੇ ਫਿਰ ਉਹ ਬਾਈਬਲ ਅਧਿਐਨ ਸ਼ੁਰੂ ਕਰਦਾ ਹੈ।
15 ਮਿੰਟ: ਯਹੋਵਾਹ ਦੇ ਗਵਾਹਾਂ ਦੇ ਸਾਲ 1999 ਦੇ ਕਲੰਡਰ ਦਾ ਚੰਗਾ ਇਸਤੇਮਾਲ ਕਰੋ। ਇਕ ਭਾਸ਼ਣ। ਕਲੰਡਰ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ: (1) ਮਹੱਤਵਪੂਰਣ ਬਾਈਬਲ ਘਟਨਾਵਾਂ ਅਤੇ ਸਿੱਖਿਆਵਾਂ ਨੂੰ ਦਰਸਾਉਣ ਵਾਲੀਆਂ ਆਕਰਸ਼ਕ ਤਸਵੀਰਾਂ, (2) ਦੈਵ-ਸ਼ਾਸਕੀ ਸੇਵਕਾਈ ਸਕੂਲ ਲਈ ਹਫ਼ਤਾਵਾਰ ਬਾਈਬਲ ਪਠਨ ਦੀ ਅਨੁਸੂਚੀ, (3) ਸਮਾਰਕ ਤੋਂ ਇਕ ਹਫ਼ਤਾ ਪਹਿਲਾਂ ਦੀ ਸਾਲਾਨਾ ਬਾਈਬਲ ਪਠਨ ਅਨੁਸੂਚੀ, (4) ਆਉਣ ਵਾਲੇ ਲਿਖਤੀ ਪੁਨਰ-ਵਿਚਾਰ ਬਾਰੇ ਸੂਚਨਾ, ਅਤੇ (5) ਰਸਾਲਾ ਸੇਵਕਾਈ ਵਿਚ ਨਿਯਮਿਤ ਤੌਰ ਤੇ ਹਿੱਸਾ ਲੈਣ ਦੀਆਂ ਯਾਦ-ਦਹਾਨੀਆਂ। ਉਨ੍ਹਾਂ ਤਰੀਕਿਆਂ ਦੀ ਚਰਚਾ ਕਰੋ ਜਿਨ੍ਹਾਂ ਨਾਲ ਉਪਲਬਧ ਖਾਲੀ ਥਾਂ ਨੂੰ ਵਰਤਿਆ ਜਾ ਸਕਦਾ ਹੈ, ਜਿਵੇਂ ਕਿ ਖੇਤਰ ਸੇਵਾ ਅਨੁਸੂਚੀ ਨੂੰ ਸੰਖੇਪ ਵਿਚ ਲਿਖਣ ਵਾਸਤੇ, ਸੇਵਾ ਰਿਪੋਰਟ ਅਤੇ ਦੂਸਰਿਆਂ ਨਾਲ ਖੇਤਰ ਸੇਵਾ ਕਰਨ ਲਈ ਮਿੱਥੇ ਗਏ ਸਮੇਂ ਨੂੰ ਨੋਟ ਕਰਨ ਵਾਸਤੇ, ਸਭਾਵਾਂ ਵਿਚ ਮਿਲੀਆਂ ਨਿਯੁਕਤੀਆਂ ਨੂੰ ਲਿਖਣ ਵਾਸਤੇ, ਸਰਕਟ ਨਿਗਾਹਬਾਨ ਦੀ ਮੁਲਾਕਾਤ ਅਤੇ ਨੇੜੇ ਆ ਰਹੇ ਸੰਮੇਲਨਾਂ ਨੂੰ ਨੋਟ ਕਰਨ ਵਾਸਤੇ। ਕਲੰਡਰ ਨੂੰ ਘਰ ਜਾਂ ਕਾਰਜ-ਸਥਾਨ ਵਿਖੇ ਕਿਸੇ ਅਜਿਹੀ ਥਾਂ ਵਿਚ ਲਾਉਣ ਦੁਆਰਾ, ਜਿੱਥੇ ਸਾਰੇ ਇਸ ਨੂੰ ਦੇਖ ਸਕਣ, ਸ਼ਾਸਤਰ ਸੰਬੰਧੀ ਚਰਚਾ ਸ਼ੁਰੂ ਕਰਨ ਦੇ ਮੌਕੇ ਮਿਲ ਸਕਦੇ ਹਨ। 1998 ਯੀਅਰ ਬੁੱਕ, ਸਫ਼ਾ 8, ਵਿੱਚੋਂ ਅਨੁਭਵ ਦੱਸੋ।
15 ਮਿੰਟ: “ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ।” ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਉੱਤੇ ਆਧਾਰਿਤ ਭਾਸ਼ਣ ਅਤੇ ਹਾਜ਼ਰੀਨ ਨਾਲ ਚਰਚਾ। ਇਸ ਗੱਲ ਤੇ ਜ਼ੋਰ ਦਿਓ ਕਿ ਜਿਹੜੇ ਵੀ ਖ਼ੁਸ਼ ਖ਼ਬਰੀ ਵਿਚ ਰੁਚੀ ਵਿਖਾਉਂਦੇ ਹਨ, ਉਨ੍ਹਾਂ ਸਾਰਿਆਂ ਨਾਲ ਪੁਨਰ-ਮੁਲਾਕਾਤ ਕੀਤੀ ਜਾਣੀ ਚਾਹੀਦੀ ਹੈ।
ਗੀਤ 121 ਅਤੇ ਸਮਾਪਤੀ ਪ੍ਰਾਰਥਨਾ।