ਸਾਰਿਆਂ ਨੂੰ ‘ਦਿਲੋਂ ਉਪਦੇਸ਼ ਨੂੰ ਸਵੀਕਾਰ ਕਰਨਾ’ ਚਾਹੀਦਾ ਹੈ!
1 ਲੱਖਾਂ ਹੀ ਲੋਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰ ਰਹੇ ਹਨ। ਸਦੀਪਕ ਜੀਵਨ ਦੇ ਯੋਗ ਬਣਨ ਲਈ ਉਨ੍ਹਾਂ ਨੂੰ ਉਸੇ ਤਰ੍ਹਾਂ ‘ਦਿਲੋਂ ਉਪਦੇਸ਼ ਨੂੰ ਸਵੀਕਾਰ ਕਰਨਾ’ ਚਾਹੀਦਾ ਹੈ, ਜਿਵੇਂ ਕਿ 33 ਸਾ.ਯੁ. ਵਿਚ ਪੰਤੇਕੁਸਤ ਦੇ ਦਿਨ 3,000 ਲੋਕਾਂ ਨੇ ਤੋਬਾ ਕੀਤੀ ਅਤੇ ਬਪਤਿਸਮਾ ਲਿਆ ਸੀ। (ਰਸੂ. 2:41, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਅੱਜ ਸਾਡੇ ਉੱਤੇ ਕਿਹੜੀ ਜ਼ਿੰਮੇਵਾਰੀ ਲਿਆਉਂਦਾ ਹੈ?
2 ਸਾਨੂੰ ਆਪਣੇ ਬਾਈਬਲ ਸਿੱਖਿਆਰਥੀਆਂ ਨੂੰ ਯਹੋਵਾਹ ਲਈ ਸ਼ਰਧਾ ਪੈਦਾ ਕਰਨ ਲਈ ਮਦਦ ਦੇਣ ਦੀ ਜ਼ਰੂਰਤ ਹੈ। ਇਹ ਕਰਨ ਲਈ, ਜੂਨ 1996 ਦੀ ਸਾਡੀ ਰਾਜ ਸੇਵਕਾਈ ਦਾ ਅੰਤਰ-ਪੱਤਰ, ਪੈਰਾ 20, ਸੁਝਾਅ ਦਿੰਦਾ ਹੈ: “ਅਧਿਐਨ ਦੀ ਪੂਰੀ ਲੜੀ ਦੌਰਾਨ, ਯਹੋਵਾਹ ਦੇ ਗੁਣਾਂ ਲਈ ਕਦਰ ਵਧਾਉਣ ਦੇ ਮੌਕਿਆਂ ਦੀ ਭਾਲ ਕਰੋ। ਪਰਮੇਸ਼ੁਰ ਲਈ ਆਪਣੀਆਂ ਖ਼ੁਦ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰੋ। ਵਿਦਿਆਰਥੀ ਨੂੰ ਯਹੋਵਾਹ ਦੇ ਨਾਲ ਇਕ ਨਿੱਘਾ, ਨਿੱਜੀ ਰਿਸ਼ਤਾ ਵਿਕਸਿਤ ਕਰਨ ਦੇ ਸੰਬੰਧ ਵਿਚ ਸੋਚਣ ਲਈ ਮਦਦ ਕਰੋ।”
3 ਚੁਣੌਤੀ ਜਿਸ ਦਾ ਅਸੀਂ ਸਾਮ੍ਹਣਾ ਕਰਦੇ ਹਾਂ: ਜ਼ਿਆਦਾਤਰ ਲੋਕ ਝੂਠੇ ਧਰਮ ਤੋਂ ਪ੍ਰਭਾਵਿਤ ਹੋ ਕੇ ਅਜਿਹੀ ਉਪਾਸਨਾ ਤੋਂ ਸੰਤੁਸ਼ਟ ਹਨ, ਜਿਸ ਦੇ ਲਈ ਉਨ੍ਹਾਂ ਨੂੰ ਥੋੜ੍ਹੇ ਤੋਂ ਥੋੜ੍ਹਾ ਸਮਾਂ ਅਤੇ ਜਤਨ ਕਰਨੇ ਪੈਂਦੇ ਹਨ ਅਤੇ ਜਿਸ ਦੇ ਲਈ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਦੇ ਤੌਰ-ਤਰੀਕਿਆਂ ਵਿਚ ਕੋਈ ਖ਼ਾਸ ਤਬਦੀਲੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ। (2 ਤਿਮੋ. 3:5) ਸਾਡੇ ਸਾਮ੍ਹਣੇ ਇਹ ਚੁਣੌਤੀ ਹੈ ਕਿ ਅਸੀਂ ਆਪਣੇ ਬਾਈਬਲ ਸਿੱਖਿਆਰਥੀਆਂ ਦੀ ਇਹ ਸਮਝਣ ਵਿਚ ਮਦਦ ਕਰੀਏ ਕਿ ਸੱਚੀ ਉਪਾਸਨਾ ਵਿਚ ਪਰਮੇਸ਼ੁਰ ਦੇ ਬਚਨ ਨੂੰ ਸਿਰਫ਼ ਸੁਣਨਾ ਹੀ ਕਾਫ਼ੀ ਨਹੀਂ ਹੈ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਸਿੱਖੀਆਂ ਹੋਈਆਂ ਗੱਲਾਂ ਨੂੰ ਲਾਗੂ ਕਰਨਾ ਚਾਹੀਦਾ ਹੈ। (ਯਾਕੂ. 1:22-25) ਜੇਕਰ ਉਨ੍ਹਾਂ ਦੇ ਆਚਰਣ ਬਾਰੇ ਕੋਈ ਗੱਲ ਪਰਮੇਸ਼ੁਰ ਨੂੰ ਮਨਜ਼ੂਰਯੋਗ ਨਹੀਂ ਹੈ, ਤਾਂ ਉਨ੍ਹਾਂ ਨੂੰ ਉਸ ਨੂੰ ਖ਼ੁਸ਼ ਕਰਨ ਲਈ ‘ਮੁੜਨ’ ਅਤੇ ਸਹੀ ਕੰਮ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ। (ਰਸੂ. 3:19) ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ‘ਵੱਡਾ ਜਤਨ ਕਰਨਾ’ ਚਾਹੀਦਾ ਹੈ ਅਤੇ ਸੱਚਾਈ ਦੇ ਪੱਖ ਵਿਚ ਮਜ਼ਬੂਤੀ ਨਾਲ ਖੜ੍ਹਨਾ ਚਾਹੀਦਾ ਹੈ।—ਲੂਕਾ 13:24, 25.
4 ਜਦੋਂ ਅਸੀਂ ਨੈਤਿਕਤਾ ਦੇ ਵੱਖ-ਵੱਖ ਪੱਖਾਂ ਦੀ ਗੱਲ ਕਰਦੇ ਹਾਂ, ਤਾਂ ਆਪਣੇ ਬਾਈਬਲ ਸਿੱਖਿਆਰਥੀ ਨੂੰ ਪੁੱਛੋ ਕਿ ਉਹ ਅਸਲ ਵਿਚ ਇਨ੍ਹਾਂ ਮਾਮਲਿਆਂ ਬਾਰੇ ਕੀ ਸੋਚਦਾ ਹੈ, ਅਤੇ ਜੇਕਰ ਉਹ ਆਪਣੀ ਜ਼ਿੰਦਗੀ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦੀ ਜ਼ਰੂਰਤ ਨੂੰ ਮਹਿਸੂਸ ਕਰਦਾ ਹੈ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ। ਉਸ ਦਾ ਧਿਆਨ ਸੰਗਠਨ ਵੱਲ ਦਿਵਾਓ ਜਿਸ ਦੇ ਦੁਆਰਾ ਉਹ ਸੱਚਾਈ ਨੂੰ ਸਿੱਖ ਰਿਹਾ ਹੈ, ਅਤੇ ਕਲੀਸਿਯਾ ਸਭਾਵਾਂ ਵਿਚ ਨਿਯਮਿਤ ਤੌਰ ਤੇ ਹਾਜ਼ਰ ਹੋਣ ਲਈ ਉਸ ਨੂੰ ਉਤਸ਼ਾਹਿਤ ਕਰੋ।—ਇਬ. 10:25.
5 ਆਓ ਅਸੀਂ ਆਪਣੇ ਸਿੱਖਿਆਰਥੀ ਨੂੰ ਅਜਿਹੇ ਤਰੀਕੇ ਨਾਲ ਸਿਖਾਉਣ ਦਾ ਟੀਚਾ ਰੱਖੀਏ ਕਿ ਅਸੀਂ ਉਸ ਦੇ ਦਿਲ ਤਕ ਪਹੁੰਚ ਸਕੀਏ। ਅਸੀਂ ਆਨੰਦਿਤ ਹੋਵਾਂਗੇ ਜਿਉਂ-ਜਿਉਂ ਅਸੀਂ ਨਵੇਂ ਸਿੱਖਿਆਰਥੀ ਨੂੰ ਪਰਮੇਸ਼ੁਰ ਦਾ ਬਚਨ ਦਿਲੋਂ ਸਵੀਕਾਰ ਕਰਨ ਲਈ ਅਤੇ ਬਪਤਿਸਮਾ ਲੈਣ ਲਈ ਪ੍ਰੇਰਿਤ ਕਰਦੇ ਹਾਂ!—1 ਥੱਸ. 2:13.