“ਮੈਨੂੰ ਕੀ ਕਰਨਾ ਚਾਹੀਦਾ ਹੈ?”
1 ਨੌਜਵਾਨੋ, ਜਦੋਂ ਤੁਸੀਂ ਬਾਲਗ ਹੁੰਦੇ ਹੋ ਤਾਂ ਸ਼ਾਇਦ ਤੁਸੀਂ ਪੁੱਛੋ ਕਿ ‘ਮੈਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ?’ ਮਸੀਹੀ ਨੌਜਵਾਨ ਯਹੋਵਾਹ ਦੀ ਸੇਵਾ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਪਰ ਤੁਸੀਂ ਬਾਲਗ ਹੋਣ ਤੇ ਆਉਣ ਵਾਲੀਆਂ ਜ਼ਿੰਮੇਵਾਰੀਆਂ, ਜਿਨ੍ਹਾਂ ਵਿਚ ਤੁਹਾਡੀਆਂ ਆਪਣੀਆਂ ਮਾਲੀ ਜ਼ਰੂਰਤਾਂ ਵੀ ਸ਼ਾਮਲ ਹੈ, ਪੂਰੀਆਂ ਕਰਨ ਦੇ ਨਾਲ-ਨਾਲ ਆਪਣੀ ਸੇਵਾ ਨੂੰ ਕਿਵੇਂ ਵਧਾ ਸਕਦੇ ਹੋ? ਇਸ ਦਾ ਜਵਾਬ ਲੱਭਣਾ ਸ਼ਾਇਦ ਸੌਖਾ ਨਾ ਹੋਵੇ।
2 ਕੁਝ ਨੌਜਵਾਨ ਜਦੋਂ ਸੰਸਾਰ ਦੀ ਮਾਲੀ ਹਾਲਤ ਅਤੇ ਭਵਿੱਖ ਬਾਰੇ ਲੋਕਾਂ ਦੇ ਪੂਰਵ-ਅਨੁਮਾਨ ਵੱਲ ਦੇਖਦੇ ਹਨ ਤਾਂ ਉਹ ਫ਼ਿਕਰਮੰਦ ਹੋ ਜਾਂਦੇ ਹਨ। ਉਹ ਸੋਚਦੇ ਹਨ: ‘ਕੀ ਮੈਨੂੰ ਹੋਰ ਜ਼ਿਆਦਾ ਪੜ੍ਹਾਈ ਕਰਨੀ ਚਾਹੀਦੀ ਹੈ? ਜਾਂ ਕੀ ਮੈਨੂੰ ਤੁਰੰਤ ਪੂਰਣ-ਕਾਲੀ ਸੇਵਾ ਵਿਚ ਲੱਗ ਜਾਣਾ ਚਾਹੀਦਾ ਹੈ?’ ਸਹੀ ਫ਼ੈਸਲਾ ਕਰਨ ਲਈ ਇਕ ਵਿਅਕਤੀ ਨੂੰ ਇਸ ਸਵਾਲ ਦਾ ਜਵਾਬ ਈਮਾਨਦਾਰੀ ਨਾਲ ਦੇਣ ਦੀ ਜ਼ਰੂਰਤ ਹੈ, ‘ਮੇਰੀ ਜ਼ਿੰਦਗੀ ਵਿਚ ਕਿਹੜੀ ਚੀਜ਼ ਸਭ ਤੋਂ ਮਹੱਤਵਪੂਰਣ ਹੈ?’ ਉਸ ਨੂੰ ਆਪਣੇ ਮਕਸਦਾਂ ਨੂੰ ਜਾਂਚਣਾ ਚਾਹੀਦਾ ਹੈ।
3 ਤੁਸੀਂ ਆਪਣੀ ਜਵਾਨੀ ਵਿਚ ਕਿਹੜੀ ਚੀਜ਼ ਵਿਚ ਸਭ ਤੋਂ ਜ਼ਿਆਦਾ ਦਿਲਚਸਪੀ ਰੱਖਦੇ ਹੋ? ਕੀ ਤੁਸੀਂ ਖ਼ਾਸ ਤੌਰ ਤੇ ਪੈਸਾ ਕਮਾਉਣ ਵਿਚ ਰੁਚੀ ਰੱਖਦੇ ਹੋ ਜਾਂ ਤੁਸੀਂ ਰਾਜ-ਹਿਤਾਂ ਨੂੰ ਅੱਗੇ ਵਧਾਉਣ ਲਈ ਸੱਚ-ਮੁੱਚ ਆਪਣੀ ਜ਼ਿੰਦਗੀ ਨੂੰ ਵਰਤਣਾ ਚਾਹੁੰਦੇ ਹੋ? ਯੂਨੀਵਰਸਿਟੀ ਦੀ ਡਿਗਰੀ, ਨੌਕਰੀ ਦੀ ਗਾਰੰਟੀ ਨਹੀਂ ਦਿੰਦੀ। ਡਿਗਰੀ ਹਾਸਲ ਕਰਨ ਦੀ ਬਜਾਇ, ਕਈਆਂ ਨੇ ਸਿਖਿਆਰਥੀਪਣ ਪ੍ਰੋਗਰਾਮਾਂ, ਵੋਕੇਸ਼ਨਲ ਜਾਂ ਕਿਸੇ ਤਕਨੀਕੀ ਸਕੂਲੀ ਸਿੱਖਿਆ ਜਾਂ ਕਾਲਜ ਦੇ ਅਲਪ-ਕਾਲੀ ਕੋਰਸਾਂ ਦੁਆਰਾ ਹੁਨਰ ਪ੍ਰਾਪਤ ਕੀਤੇ ਹਨ, ਜਿਨ੍ਹਾਂ ਲਈ ਡਿਗਰੀਆਂ ਦੇ ਮੁਕਾਬਲੇ ਘੱਟ ਸਮਾਂ ਅਤੇ ਘੱਟ ਜਤਨ ਕਰਨੇ ਪੈਂਦੇ ਹਨ।
4 ਯਹੋਵਾਹ ਦੇ ਵਾਅਦੇ ਉੱਤੇ ਭਰੋਸਾ ਰੱਖੋ: ਸਾਨੂੰ ਇਸ ਅਤਿ-ਜ਼ਰੂਰੀ ਹਕੀਕਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੇ ਰਾਜ-ਹਿਤਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿੰਦੇ ਹਨ, ਯਹੋਵਾਹ ਉਨ੍ਹਾਂ ਨਾਲ ਵਾਅਦਾ ਕਰਦਾ ਹੈ ਕਿ ਉਹ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। (ਮੱਤੀ 6:33) ਇਹ ਕੋਈ ਫੋਕਾ ਵਾਅਦਾ ਨਹੀਂ ਹੈ। ਸੇਵਕਾਈ ਸਿਖਲਾਈ ਸਕੂਲ ਵਿਚ ਸਿਖਲਾਈ ਲੈ ਚੁੱਕੇ ਬਹੁਤ ਸਾਰੇ ਭਰਾਵਾਂ ਨੇ ਸੱਚਾਈ ਸਿੱਖਣ ਤੋਂ ਪਹਿਲਾਂ ਕਾਲਜ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਪਰ ਉਹ ਕੀ ਕੰਮ ਕਰ ਰਹੇ ਸਨ? ਬਹੁਤ ਹੀ ਘੱਟ ਭਰਾ ਉਨਾਂ ਕੰਮਾਂ ਨੂੰ ਕਰ ਰਹੇ ਸਨ ਜਿਨ੍ਹਾਂ ਦੀ ਉਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਬਹੁਤ ਸਾਰੇ ਭਰਾ ਛੋਟੇ-ਮੋਟੇ ਕੰਮ ਕਰ ਰਹੇ ਸਨ ਅਤੇ ਪਾਇਨੀਅਰੀ ਕਰਦੇ ਹੋਏ ਆਪਣੀਆਂ ਮਾਲੀ ਜ਼ਰੂਰਤਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਪੂਰਾ ਕਰ ਰਹੇ ਸਨ। ਸੇਵਕਾਈ ਵਿਚ ਆਪਣੀਆਂ ਸਰਗਰਮੀਆਂ ਨੂੰ ਵਧਾਉਣ ਦੁਆਰਾ, ਉਹ ਰੁਪਏ-ਪੈਸੇ ਤੋਂ ਕਿਤੇ ਜ਼ਿਆਦਾ ਬਰਕਤਾਂ ਪ੍ਰਾਪਤ ਕਰ ਰਹੇ ਹਨ।
5 ਇਹ ਫ਼ੈਸਲਾ ਕਰਨ ਲਈ ਕਿ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਸਾਰੀਆਂ ਗੱਲਾਂ ਨੂੰ ਤੋਲੋ ਅਤੇ ਧਿਆਨ ਨਾਲ ਆਪਣੇ ਉਦੇਸ਼ਾਂ ਨੂੰ ਜਾਂਚੋ। ਸਹੀ ਫ਼ੈਸਲਾ ਕਰਨ ਲਈ 8 ਮਾਰਚ, 1998 ਦੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ ਸਫ਼ੇ 19-21 ਵਿਚ ਦਿੱਤੀ ਗਈ ਜਾਣਕਾਰੀ ਉੱਤੇ ਵਿਚਾਰ ਕਰੋ। ਆਪਣੇ ਮਾਪਿਆਂ, ਬਜ਼ੁਰਗਾਂ, ਆਪਣੇ ਸਰਕਟ ਨਿਗਾਹਬਾਨ ਅਤੇ ਆਪਣੇ ਖੇਤਰ ਦੇ ਸਫ਼ਲ ਪਾਇਨੀਅਰਾਂ ਨਾਲ ਗੱਲ ਕਰੋ। ਤੁਹਾਨੂੰ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਅਕਲਮੰਦੀ ਵਾਲਾ ਫ਼ੈਸਲਾ ਕਰਨ ਵਿਚ ਉਹ ਤੁਹਾਡੀ ਮਦਦ ਕਰਨਗੇ।—ਉਪ. 12:1, 13.