ਸਕੂਲ ਤੋਂ ਪੂਰਾ ਲਾਭ ਉਠਾਓ
1 ਸਾਲ ਦੇ ਇਸ ਸਮੇਂ ਦੌਰਾਨ ਬਹੁਤ ਸਾਰੇ ਨੌਜਵਾਨ ਸਕੂਲ ਵਿਚ ਇਕ ਨਵੀਂ ਕਲਾਸ ਸ਼ੁਰੂ ਕਰ ਰਹੇ ਹਨ। ਹਾਲਾਂਕਿ ਸਕੂਲ ਦਾ ਨਵਾਂ ਸਿੱਖਿਆ-ਕਾਲ ਸ਼ੁਰੂ ਕਰਨ ਵਿਚ ਸ਼ਾਇਦ ਕੁਝ ਚੁਣੌਤੀਆਂ ਅਤੇ ਚਿੰਤਾਵਾਂ ਹੁੰਦੀਆਂ ਹਨ, ਉਨ੍ਹਾਂ ਨੌਜਵਾਨਾਂ ਨੂੰ ਕਾਫ਼ੀ ਲਾਭ ਵੀ ਹਾਸਲ ਹੁੰਦੇ ਹਨ ਜੋ ਆਪਣੇ ਆਪ ਨੂੰ ਪੜ੍ਹਾਈ ਵਿਚ ਲੀਨ ਕਰਦੇ ਹਨ ਤਾਂਕਿ ਸਿੱਖਿਆ ਤੋਂ ਪੂਰਾ ਲਾਭ ਉਠਾ ਸਕਣ।
2 ਇਕ ਚੰਗੀ ਬੁਨਿਆਦੀ ਸਿੱਖਿਆ ਇਕ ਵਿਅਕਤੀ ਦੀ ਅਧਿਆਤਮਿਕ ਤਰੱਕੀ ਵਿਚ ਯੋਗਦਾਨ ਪਾ ਸਕਦੀ ਹੈ। ਜੋ ਕੰਮ ਇਕ ਵਿਅਕਤੀ ਆਪਣੀ ਜਵਾਨੀ ਦੇ ਦੌਰਾਨ ਕਰਦਾ ਹੈ ਉਸ ਦਾ ਇਸ ਗੱਲ ਉੱਤੇ ਵੱਡਾ ਪ੍ਰਭਾਵ ਪੈਂਦਾ ਹੈ ਕਿ ਉਹ ਇਕ ਬਾਲਗ ਵਜੋਂ ਕੀ ਕੁਝ ਸੰਪੰਨ ਕਰ ਸਕਦਾ ਹੈ। ਸਕੂਲ ਦੇ ਮਾਮਲੇ ਵਿਚ ਵੀ, “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾ. 6:7) ਜਿਹੜੇ ਨੌਜਵਾਨ ਦਿਲ ਲਾ ਕੇ ਆਪਣੀ ਸਕੂਲੀ ਪੜ੍ਹਾਈ ਕਰਦੇ ਹਨ, ਉਹ ਅਜਿਹੀ ਕੁਸ਼ਲਤਾ ਹਾਸਲ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਯਹੋਵਾਹ ਲਈ ਹੋਰ ਜ਼ਿਆਦਾ ਉਪਯੋਗੀ ਬਣਾਵੇਗੀ।
3 ਜੇਕਰ ਇਕ ਵਿਅਕਤੀ ਨੇ ਸਕੂਲ ਦੇ ਕੋਰਸਾਂ ਦੀ ਸਹੀ ਚੋਣ ਕਰਨੀ ਹੈ, ਤਾਂ ਗੰਭੀਰ ਪੂਰਵ-ਵਿਚਾਰ ਦੀ ਲੋੜ ਹੈ। ਮਾਪਿਆਂ ਨੂੰ ਅਜਿਹੇ ਕੋਰਸ ਚੁਣਨ ਵਿਚ ਆਪਣੇ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਜੀਵਨ ਵਿਚ ਅਧਿਆਤਮਿਕ ਟੀਚਿਆਂ ਤਕ ਪਹੁੰਚਣ ਲਈ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਵਿਵਹਾਰਕ ਸਿਖਲਾਈ ਦਿੰਦੇ ਹਨ। ਆਪਣੀਆਂ ਕੁਸ਼ਲਤਾਵਾਂ ਵਿਕਸਿਤ ਕਰਨ ਦੁਆਰਾ, ਨੌਜਵਾਨਾਂ ਨੂੰ ਇਹ ਲਾਭ ਹਾਸਲ ਹੋਵੇਗਾ ਕਿ ਉਹ ਪਾਇਨੀਅਰ ਕੰਮ ਵਿਚ ਆਪਣਾ ਗੁਜ਼ਾਰਾ ਤੋਰ ਸਕਣਗੇ। ਉਨ੍ਹਾਂ ਦੀ ਬੁਨਿਆਦੀ ਸਿੱਖਿਆ ਨੂੰ ਉਨ੍ਹਾਂ ਨੂੰ ਯਹੋਵਾਹ ਦੀ ਪ੍ਰਸ਼ੰਸਾ ਕਰਨ ਲਈ ਮਦਦ ਦੇਣੀ ਚਾਹੀਦੀ ਹੈ, ਭਾਵੇਂ ਉਹ ਜਿੱਥੇ ਕਿਤੇ ਵੀ ਸੇਵਾ ਕਰਨ।
4 ਨੌਜਵਾਨੋ, ਆਪਣੇ ਸਕੂਲ ਵਿਚ ਬਿਤਾਏ ਸਾਲਾਂ ਤੋਂ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਇੰਜ ਕਰਨ ਨਾਲ, ਇਕ ਦੁਨਿਆਵੀ ਕਿੱਤੇ ਦੀ ਬਜਾਇ ਪਵਿੱਤਰ ਸੇਵਾ ਵਿਚ ਅਰਥਪੂਰਣ ਜੀਵਨ ਬਿਤਾਉਣ ਉੱਤੇ ਧਿਆਨ ਕੇਂਦ੍ਰਿਤ ਕਰੋ। ਆਪਣਾ ਜੀਵਨ ਯਹੋਵਾਹ ਦੀ ਇੱਛਾ ਪੂਰੀ ਕਰਨ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰੋ। ਇਸ ਤਰ੍ਹਾਂ, ਤੁਸੀਂ ਯਹੋਵਾਹ ਦੀ ਪ੍ਰਸ਼ੰਸਾ ਲਈ ਆਪਣਾ ਰਾਹ ਸਫ਼ਲ ਬਣਾਓਗੇ।—ਜ਼ਬੂ. 1:3.