ਦੂਜਿਆਂ ਨੂੰ ਉਨ੍ਹਾਂ ਦੇ ਲਾਭ ਲਈ ਸਿਖਾਓ
1 ਯਹੋਵਾਹ ਚਾਹੁੰਦਾ ਹੈ ਕਿ ਸਾਰੇ ਲੋਕ ਆਪਣੇ ਆਪ ਨੂੰ ਲਾਭ ਪਹੁੰਚਾਉਣ। (ਯਸਾ. 48:17) ਉਹ ਜਾਣਦਾ ਹੈ ਕਿ ਕਿਹੜੀ ਚੀਜ਼ ਸਾਨੂੰ ਸੱਚੀ ਖ਼ੁਸ਼ੀ ਦੇ ਸਕਦੀ ਹੈ। ਉਸ ਦੀ ਦਿਲੀ ਇੱਛਾ ਹੈ ਕਿ ਇਨਸਾਨ ਉਸ ਦੇ ਹੁਕਮਾਂ ਵੱਲ ਧਿਆਨ ਦੇ ਕੇ ਦੁੱਖ ਤੋਂ ਬਚਣ ਅਤੇ ਜੀਵਨ ਦਾ ਆਨੰਦ ਮਾਨਣ। ਅਸੀਂ ਈਸ਼ਵਰੀ ਜੀਵਨ ਜੀ ਕੇ ਲਾਭ ਪ੍ਰਾਪਤ ਕਰ ਰਹੇ ਰਹੇ ਹਾਂ। (ਜ਼ਬੂ. 34:8) ਅਸੀਂ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਿਵੇਂ ਸਿਖਾ ਸਕਦੇ ਹਾਂ?
2 ਲੋਕ ਕੀ ਚਾਹੁੰਦੇ ਹਨ? ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਘਰ-ਸੁਆਮੀਆਂ ਨੂੰ ਕਿਹੜੀਆਂ ਚਿੰਤਾਵਾਂ ਹਨ? ਕੀ ਉਨ੍ਹਾਂ ਨੂੰ ਆਪਣੇ ਘਰ ਦੀ ਸੁਰੱਖਿਆ, ਆਪਣੇ ਵਿਆਹੁਤਾ ਜੀਵਨ ਦੀ ਮਜ਼ਬੂਤੀ, ਬੱਚਿਆਂ ਦੇ ਭਵਿੱਖ ਅਤੇ ਇਸੇ ਤਰ੍ਹਾਂ ਦੇ ਹੋਰ ਮਾਮਲਿਆਂ ਬਾਰੇ ਚਿੰਤਾਵਾਂ ਨਹੀਂ ਹਨ? ਜਦੋਂ ਉਨ੍ਹਾਂ ਨੂੰ ਸਮੱਸਿਆਵਾਂ ਆਉਂਦੀਆਂ ਹਨ, ਤਾਂ ਉਹ ਮਦਦ ਲਈ ਕਿਧਰ ਜਾਂਦੇ ਹਨ? ਉਹ ਸ਼ਾਇਦ ਆਪਣੇ ਆਪ ਤੇ, ਸਵੈ-ਮਦਦ ਪ੍ਰੋਗ੍ਰਾਮਾਂ ਤੇ ਜਾਂ ਦੂਜਿਆਂ ਦੇ ਨਿਰਦੇਸ਼ਨ ਤੇ ਭਰੋਸਾ ਕਰਨ। ਇਸ ਤਰ੍ਹਾਂ ਕਰਨ ਨਾਲ, ਬਹੁਤ ਸਾਰੇ ਲੋਕ ਆਪਣੇ ਆਪ ਨੂੰ ਲਾਭ ਪਹੁੰਚਾਉਣ ਦੇ ਵੱਖੋ-ਵੱਖਰੇ ਅਤੇ ਅਵਿਵਹਾਰਕ ਸੁਝਾਵਾਂ ਕਰਕੇ ਬੌਂਦਲਾ ਗਏ ਹਨ। ਸਾਨੂੰ ਉਨ੍ਹਾਂ ਨੂੰ ਯਕੀਨ ਦਿਵਾਉਣਾ ਚਾਹੀਦਾ ਹੈ ਕਿ ਪਰਮੇਸ਼ੁਰ ਦਾ ਬਚਨ ਸਭ ਤੋਂ ਉੱਤਮ ਨਿਰਦੇਸ਼ਨ ਦਿੰਦਾ ਹੈ। (ਜ਼ਬੂ. 119:98) ਅਸੀਂ ਉਨ੍ਹਾਂ ਨੂੰ ਇਹ ਦਿਖਾਉਣ ਦੁਆਰਾ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਉਹ ਬਾਈਬਲ ਦਾ ਅਧਿਐਨ ਕਰਕੇ ਅਤੇ ਜੋ ਕਹਿੰਦੀ ਹੈ ਉਸ ਨੂੰ ਲਾਗੂ ਕਰਕੇ ਹੁਣ ਵੀ ਆਪਣੇ ਜੀਵਨ ਪੱਧਰ ਨੂੰ ਕਿਸ ਤਰ੍ਹਾਂ ਸੁਧਾਰ ਸਕਦੇ ਹਨ।—2 ਤਿਮੋ. 3:16, 17.
3 ਬਿਹਤਰ ਪਰਿਵਾਰਕ ਜੀਵਨ: ਕੁਝ ਲੋਕ ਅਹਿਸਾਸ ਕਰਦੇ ਹਨ ਕਿ ਅਫ਼ਸੀਆਂ 5:22-6:4 ਵਿਚ ਪਾਈ ਜਾਂਦੀ ਸਲਾਹ ਪਰਿਵਾਰਕ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਕਿੰਨ੍ਹੀ ਪ੍ਰਭਾਵਕਾਰੀ ਸਾਬਤ ਹੁੰਦੀ ਹੈ। ਇਕ ਜੋੜੇ ਨੇ ਇਸ ਤਰ੍ਹਾਂ ਅਹਿਸਾਸ ਕੀਤਾ, ਜਿਸ ਨੇ ਵਿਆਹ ਤੋਂ ਦਸ ਸਾਲਾਂ ਬਾਅਦ ਅਲੱਗ ਹੋਣ ਦਾ ਫ਼ੈਸਲਾ ਕੀਤਾ। ਪਰ, ਪਤਨੀ ਨਾਲ ਬਾਈਬਲ ਦਾ ਅਧਿਐਨ ਸ਼ੁਰੂ ਕੀਤਾ ਗਿਆ, ਜਿਸ ਨੂੰ ਵਿਆਹੁਤਾ ਜੀਵਨ ਸੰਬੰਧੀ ਬਾਈਬਲ ਦੇ ਸਿਧਾਂਤ ਸਿਖਾਏ ਗਏ। ਜਲਦੀ ਹੀ ਉਸ ਦੇ ਪਤੀ ਨੇ ਉਸ ਵਿਚ ਆਈਆਂ ਤਬਦੀਲੀਆਂ ਨੂੰ ਦੇਖਿਆ ਜੋ ਕਿ ਉਸ ਨੇ ਬਾਈਬਲ ਸਿਧਾਂਤਾਂ ਨੂੰ ਲਾਗੂ ਕਰ ਕੇ ਕੀਤੀਆਂ ਸਨ ਅਤੇ ਉਹ ਵੀ ਬਾਈਬਲ ਦਾ ਅਧਿਐਨ ਕਰਨ ਲੱਗ ਪਿਆ। ਉਸ ਨੇ ਬਾਅਦ ਵਿਚ ਕਿਹਾ: “ਹੁਣ ਅਸੀਂ ਸੱਚ-ਮੁੱਚ ਹੀ ਖ਼ੁਸ਼ ਪਰਿਵਾਰਕ ਜੀਵਨ ਦਾ ਆਧਾਰ ਲੱਭ ਲਿਆ ਹੈ।”
4 ਜੀਵਨ ਵਿਚ ਅਸਲੀ ਮਕਸਦ: ਜਦੋਂ ਨਸ਼ੀਲੀਆਂ ਦਵਾਈਆਂ ਖਾਣ ਵਾਲੇ ਇਕ ਨੌਜਵਾਨ ਨੇ ਯਹੋਵਾਹ ਦੇ ਗਵਾਹਾਂ ਕੋਲੋਂ ਮਦਦ ਮੰਗੀ, ਤਾਂ ਉਸ ਨੂੰ ਸਿਖਾਇਆ ਗਿਆ ਕਿ ਯਹੋਵਾਹ ਨਿੱਜੀ ਤੌਰ ਤੇ ਉਸ ਦੀ ਪਰਵਾਹ ਕਰਦਾ ਹੈ। ਉਸ ਨੇ ਕਿਹਾ: ‘ਮੈਂ ਸਿੱਖਿਆ ਹੈ ਕਿ ਸ੍ਰਿਸ਼ਟੀਕਰਤਾ ਦਾ ਇਨਸਾਨ ਲਈ ਇਕ ਮਕਸਦ ਹੈ ਅਤੇ ਉਹ ਉਨ੍ਹਾਂ ਸਾਰੇ ਲੋਕਾਂ ਨੂੰ ਸਦੀਪਕ ਜੀਵਨ ਦੇਵੇਗਾ ਜਿਨ੍ਹਾਂ ਤੇ ਉਸ ਦੀ ਮਿਹਰ ਹੈ। ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਮੈਨੂੰ ਕਿੰਨ੍ਹੀ ਖ਼ੁਸ਼ੀ ਹੋਈ ਹੈ। ਅੱਜ ਮੈਂ ਚੰਗੀ ਸਿਹਤ, ਮਨ ਦੀ ਸ਼ਾਂਤੀ ਅਤੇ ਯਹੋਵਾਹ ਦੇ ਨਾਲ ਇਕ ਨਜ਼ਦੀਕੀ ਰਿਸ਼ਤੇ ਦਾ ਆਨੰਦ ਮਾਣ ਰਿਹਾ ਹਾਂ।’
5 ਹਰ ਕੋਈ ਪਰਮੇਸ਼ੁਰ ਦੇ ਬਚਨ ਵਿਚ ਪਾਈ ਜਾਂਦੀ ਵਿਵਹਾਰਕ ਮਦਦ ਤੋਂ ਲਾਭ ਉਠਾ ਸਕਦਾ ਹੈ। ਇਸ ਨੂੰ ਆਪਣੇ ਮਾਰਗ-ਦਰਸ਼ਕ ਵਜੋਂ ਇਸਤੇਮਾਲ ਕਰਦੇ ਹੋਏ, ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਯਹੋਵਾਹ ਦਾ ਰਾਹ ਦੁਨੀਆਂ ਦੇ ਰਾਹਾਂ ਨਾਲੋਂ ਕਿਤੇ ਉੱਤਮ ਹੈ। (ਜ਼ਬੂ. 116:12) ਇਹ ਸਾਡਾ ਵਿਸ਼ੇਸ਼-ਸਨਮਾਨ ਹੈ ਕਿ ਅਸੀਂ ਇਹ ਸੰਦੇਸ਼ ਦੂਜਿਆਂ ਤਕ ਪਹੁੰਚਾਈਏ ਅਤੇ ਉਨ੍ਹਾਂ ਦੇ ਲਾਭ ਲਈ ਉਨ੍ਹਾਂ ਨੂੰ ਸਿਖਾਈਏ। ਜਿਉਂ-ਜਿਉਂ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਸਾਨੂੰ ਬਹੁਤ ਸਾਰੇ ਚੰਗੇ ਨਤੀਜੇ ਪ੍ਰਾਪਤ ਹੋਣਗੇ।